ਕਪੂਰਥਲਾ
(ਜਸਟਿਸ ਨਿਊਜ਼):
ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਲੋਂ ਉਰਦੂ ਆਮੋਜ ਸਿਖ਼ਲਾਈ ਕੋਰਸ ਸੈਸ਼ਨ ਜਨਵਰੀ 2026 ਤੋਂ ਜੂਨ 2026 ਲਈ ਦਾਖਲਾ ਚੱਲ ਰਿਹਾ ਹੈ, ਜਿਸਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਫਰਵਰੀ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲੇ ਲਈ ਲਈ ਇੱਕ ਵਾਰ ਫ਼ੀਸ 500/- ਦੇਣਯੋਗ ਹੈ। ਇਹ ਕੋਰਸ ਪੰਜਾਬੀ ਮਾਧਿਅਮ ਨਾਲ ਸਿਖਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਵਰਗ, ਸਰਕਾਰੀ ਕਰਮਚਾਰੀ, ਰਿਟਾਇਰੀ ਜਾਂ ਆਮ ਨਾਗਰਿਕ ਵੀ ਦਾਖ਼ਲਾ ਲੈ ਸਕਦੇ ਹਨ। ਇਸ ਸਿਖ਼ਲਾਈ ਕੋਰਸ ਲਈ ਕੋਈ ਵੀ ਵਿਅਕਤੀ/ਕਰਮਚਾਰੀ ਅਪਲਾਈ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਕੋਰਸ 6 ਮਹੀਨੇ ਦਾ ਹੋਵੇਗਾ ਅਤੇ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਵਿਖੇ ਸ਼ਾਮ 05 ਵਜੇ ਤੋਂ 06 ਵਜੇ ਤੱਕ ਕੰਮ ਵਾਲੇ ਦਿਨ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਨੂੰ ਕਰਨ ਦੇ ਚਾਹਵਾਨ ਵਿਅਕਤੀ ਆਪਣਾ ਫ਼ਾਰਮ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਤੋਂ ਜਾਂ ਦਫ਼ਤਰ ਤੋਂ ਕਮਰਾ ਨੰਬਰ 404 ਪ੍ਰਬੰਧਕੀ ਕੰਪਲੈਕਸ ਕਪੂਰਥਲਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਫਾਰਮ ਭਰਨ ਸਮੇਂ ਸਿੱਖਿਆਰਥੀ ਆਪਣਾ ਆਧਾਰ ਕਾਰਡ, ਯੋਗਤਾ ਸਰਟੀਫ਼ਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਭਰ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸ਼੍ਰੀ ਮਨੀਸ਼ ਕੁਮਾਰ 62840-61290 ਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Reply