ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ‘ਚ ਸਮਾਜ ਵੱਲੋਂ ਉਪੇਖਿਆ ਅਤੇ ਬਹਿਸਕਾਰ ਦਾ ਸ਼ਿਕਾਰ ਮਾਨਸਿਕ ਰੋਗੀਆਂ ਵਿਚਕਾਰ ਭਾਰਤੀ ਸੰਵਿਧਾਨ ਵਿੱਚ ਨਿਹਿਤ ਨਿਆਂ, ਅਜ਼ਾਦੀ ਅਤੇ ਸਮਾਨਤਾ ਦੇ ਮੂਲ ਮੰਤਰਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਨਿਸ਼ਕਾਮ ਸੇਵਾ ਸਮਿਤੀ ਦੇ ਪ੍ਰਧਾਨ ਸਮਾਜਸੇਵੀ ਸ਼੍ਰੀ ਵਿਜੈ ਮਹਾਜਨ ਵੱਲੋਂ ਅਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ (ਮੁੱਖ ਸਲਾਹਕਾਰ) ਦੀ ਰਹਿਨੁਮਾਈ ਹੇਠ ਸੰਪੰਨ ਹੋਇਆ।
ਇਸ ਮੌਕੇ ‘ਤੇ ਲਗਭਗ 250 ਮਾਨਸਿਕ ਰੋਗੀਆਂ ਨੂੰ ਭੋਜਨ ਪ੍ਰਸਾਦ ਵੰਡਿਆ ਗਿਆ। ਪ੍ਰੋਗਰਾਮ ਵਿੱਚ ਰੋਟਰੀ ਕਲੱਬ ਦੀ ਵੀ ਸਰਗਰਮ ਭਾਗੀਦਾਰੀ ਰਹੀ, ਜਿਸ ਵਿੱਚ ਸ਼੍ਰੀ ਪਵਨ ਕਪੂਰ ਅਤੇ ਡਾ. ਅਸ਼ਵਨੀ ਮਹਾਜਨ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਜਾਗਰੂਕਤਾ ਸਮਾਗਮ ਵਿੱਚ ਸਮਾਜਸੇਵੀ ਰਾਮਭਵਨ ਗੋਸਵਾਮੀ, ਕਿਸ਼ੋਰ ਰੈਨਾ, ਡਾ. ਅਸ਼ਵਨੀ ਮਹਾਜਨ, ਜਿੰਮੀ ਭਾਟੀਆ, ਅਨਿਲ ਮਹਾਜਨ, ਮਨੀਸ਼ ਬੱਗਾ, ਕੇਸ਼ਵ ਸੇਠ, ਡਾ. ਨੀਰਜ, ਗੁਰਪ੍ਰੀਤ ਸਿੰਘ, ਅਮਨ ਮਹਾਜਨ, ਰਵਿੰਦਰ ਡਿਡੋਨਾ, ਜਿਤੇਂਦਰ, ਗੁਰਮੀਤ ਸਿੰਘ ਭਾਟੀਆ, ਮੈਡਮ ਖਾਲਸਾ ਅਤੇ ਇੰਦਰਾ ਧਵਨ ਨੇ ਸਹਿਯੋਗ ਦਿੱਤਾ ਅਤੇ ਮਾਨਸਿਕ ਰੋਗੀਆਂ ਦੇ ਜਲਦੀ ਸਿਹਤਮੰਦ ਹੋਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।
ਇਸ ਮੌਕੇ ਸ਼੍ਰੀ ਵਿਜੈ ਮਹਾਜਨ ਨੇ ਦੱਸਿਆਂ ਕਿ ਉਹ ਕਈ ਵਰ੍ਹਿਆਂ ਤੋਂ ਗਣਤੰਤਰ ਦਿਵਸ ਦੇ ਮੌਕੇ ‘ਤੇ ਮਾਨਸਿਕ ਰੋਗੀਆਂ ਦੇ ਦੁੱਖ-ਦਰਦ ਸਾਂਝੇ ਕਰਨ ਲਈ ਇੱਥੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਹਨ ਅਤੇ ਅਸੀਂ ਸਦਾ ਉਨ੍ਹਾਂ ਦੇ ਨਾਲ ਖੜੇ ਹਾਂ।
ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਮਾਨਸਿਕ ਰੋਗੀ ਸਮਾਜ ਵਿੱਚ ਅਨਿਆਏ ਅਤੇ ਉਪੇਖਿਆ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦਾ ਸਨਮਾਨ ਅਤੇ ਸੁਰੱਖਿਆ ਯਕੀਨੀ ਬਣਾਉਣਾ ਸਾਡਾ ਨੈਤਿਕ ਅਤੇ ਸੰਵਿਧਾਨਕ ਕਰਤੱਬ ਹੈ। ਉਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਵੀ ਕੀਤੀ ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਕੀਤਾ ਗਿਆ।
Leave a Reply