ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੰਤ ਤੇ ਸਮਾਜ ਸੁਧਾਰਕ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੀ ਜੈਸੰਤੀ ‘ਤੇ ਕੀਤਾ ਨਮਨ
ਪੰਜਾਬ ਦੇ ਸ਼੍ਰੀ ਭੈਣੀ ਸਾਹਿਬ, ਸਮਰਾਲਾ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਨ ਸੰਤ, ਸਮਾਜ ਸੁਧਾਰਕ ਅਤੇ ਰਾਸ਼ਟਰ ਚੇਤਨਾ ਦੇ ਅਗਰਦੂਤ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ ‘ਤੇ ਪੰਜਾਬ ਦੇ ਜਿਲ੍ਹਾ ਲੁਧਿਆਣਾ ਸਥਿਤ ਸ਼੍ਰੀ ਭੈਣੀ ਸਾਹਿਬ, ਸਮਰਾਲਾ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਨੂੰ ਸ਼ਰਧਾ ਨਾਲ ਨਮਨ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ ਨੂੰ ਸਮਾਜਿਕ ਅਤੇ ਰਾਸ਼ਟਰੀ ਉਥਾਨ ਦਾ ਮਾਰਗਦਰਸ਼ਕ ਦਸਿਆ। ਉਨ੍ਹਾਂ ਨੇ ਕਿਹਾ ਕਿ ਬਾਬਾ ਜੀ ਦਾ ਜੀਵਨ ਮਨੁੱਖਤਾ, ਨੈਤਿਕਤਾ ਅਤੇ ਰਾਸ਼ਟਰਹਿੱਤ ‘ਤੇ ਅਧਾਰਿਤ ਸੱਚੇ ਵਿਕਾਸ ਦੀ ਪੇ੍ਰਰਣਾ ਦਿੰਦਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਆਯੋਜਕ ਕਮੇਟੀ ਦੀ ਮੰਗ ‘ਤੇ ਕਿਹਾ ਕਿ ਆਯੋਜਕ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾਂ ਦੇ ਬਾਅਦ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦੇ ਨਾਮ ‘ਤੇ ਹਰਿਆਣਾ ਸਰਕਾਰ ਚੇਅਰ ਸਥਾਪਿਤ ਕਰਨ ਦਾ ਕੰਮ ਕਰੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕੂਕਾ ਅੰਦੋਲਨ ਦੌਰਾਨ ਦੇਸ਼ ਦੀ ਆਜਾਦੀ ਲਈ ਸ਼ਹੀਦ ਹੋਏ ਸਾਰੀ ਨਾਮਧਾਰੀ ਸਿੱਖਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਸਤਗੁਰੂ ਰਾਮ ਸਿੰਘ ਜੀ ਅਜਿਹੇ ਯੁੱਗਦ੍ਰਿਸ਼ਟਾ ਸੰਤ ਸਨ, ਜਿਨ੍ਹਾਂ ਨੇ ਧਰਮ ਨੂੰ ਕਰਮ ਨਾਲ, ਭਗਤੀ ਨੁੰ ਸਮਾਜ ਸੁਧਾਰ ਨਾਲ ਅਤੇ ਅਧਿਆਤਮ ਨੁੰ ਰਾਸ਼ਟਰ ਸੇਵਾ ਨਾਲ ਜੋੜਿਆ। ਉਨ੍ਹਾਂ ਨੇ ਉਸ ਸਮੇਂ ਸਮਾਜ ਨੂੰ ਦਿਸ਼ਾ ਦਿੱਤੀ, ਜਦੋਂ ਭਾਰਤ ਪਰਾਧੀਨਤਾ ਦੀ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ, ਸਮਾਜਿਕ ਬੁਰਾਈਆਂ ਡੁੰਘੀ ਜੜ੍ਹਾ ਜਮ੍ਹਾ ਚੁੱਕੀਆਂ ਸਨ ਅਤੇ ਆਮ ਜਨਤਾ ਦਾ ਆਤਮਵਿਸ਼ਵਾਸ ਡੋਲ ਰਿਹਾ ਸੀ। ਅਜਿਹੇ ਸਮੇਂ ਵਿੱਚ ਬਾਬਾ ਰਾਮ ਸਿੰਘ ਜੀ ਨੇ ਨਾਮਧਾਰੀ ਅੰਦੋਲਨ ਰਾਹੀਂ ਸਮਾਜ ਨੂੰ ਆਤਮਸਨਮਾਨ, ਅਨੁਸਾਸ਼ਨ ਅਤੇ ਸਵਾਭੀਮਾਨ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਸੱਚਾ ਸੰਤ ਉਹੀ ਹੈ, ਜੋ ਸਮਾਜ ਨੂੰ ਜਾਗ੍ਰਤ ਕਰੇ, ਅਨਿਆਂ ਦੇ ਵਿਰੁੱਧ ਖੜਾ ਹੋਵੇ ਅਤੇ ਮਨੁੱਖਤਾ ਨੁੰ ਸੱਭ ਤੋਂ ਉੱਪਰ ਮੰਨੇ।
ਉਨ੍ਹਾਂ ਨੇ ਕਿਹਾ ਕਿ ਸਤਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਚਲਿਆ ਕੂਕਾ ਅੰਦੋਲਨ ਸੁਤੰਤਰਤਾ ਸੰਗ੍ਰਾਮ ਦੀ ਪੇ੍ਰਰਕ ਗਾਥਾ ਹੈ। 1849 ਦੇ ਬਾਅਦ ਪੰਜਾਬ ਵਿੱਚ ਬ੍ਰਿਟਿਸ਼ ਸ਼ਾਸਨ ਵਿਵਸਕਾ ਦੇ ਵਿਰੋਧ ਵਿੱਚ ਇਹ ਅੰਦੋਲਨ ਸ਼ੁਰੂ ਹੋੋਇਆ, ਜੋ ਸਿਰਫ ਆਰਥਕ ਨਹੀਂ ਸਗੋ ਭਾਰਤ ਦੀ ਆਤਮਾ ਨੂੰ ਜਗਾਉਣ ਦਾ ਯਤਨ ਸੀ। ਸਤਗੁਰੂ ਰਾਮ ਸਿੰਘ ਜੀ ਨੇ ਅਸਹਿਯੋਗ ਅਤੇ ਸਵਦੇਸ਼ੀ ਰਾਹੀਂ ਸ਼ਾਂਤੀਪੂਰਣ ਆਜਾਦੀ ਦੀ ਲੜਾਈ ਦਾ ਮਾਰਗ ਦਿਖਾਇਆ, ਜਿਸ ਨੁੰ ਬਾਅਦ ਵਿੱਚ ਮਹਾਤਮਾ ਗਾਂਧੀ ਜੀ ਨੇ ਅਪਣਾਇਆ। ਉਨ੍ਹਾਂ ਦੇ ਵਿਦੇਸ਼ੀ ਵਸਤੂਆਂ, ਅੰਗੇ੍ਰਜੀ ਅਦਾਰਿਆਂ ਅਤੇ ਵਿਵਸਥਾਵਾਂ ਦਾ ਬਹਿਸ਼ਕਾਰ ਕਰ ਪੰਚਾਇਤਾਂ ਦੀ ਸਥਾਪਨਾ ਕੀਤੀ ਅਤੇ ਸਵਦੇਸ਼ੀ ਦਾ ਪ੍ਰਚਾਰ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਬਾ ਰਾਮ ਸਿੰਘ ਜੀ ਦਾ ਅੰਦੋਲਨ ਅੰਗੇ੍ਰਜੀ ਹਕੁਮਤ ਵਿਰੁੱਧ ਮਜਬੂਤ ਚਨੌਤੀ ਸੀ। ਅਨਿਆਂ ਦੇ ਵਿਰੋਧ ਦੇ ਕਾਰਨ ਉਨ੍ਹਾਂ ਨੇ ਰੰਗੂਨ ਨਿਵਾਸਿਤ ਕੀਤਾ ਗਿਆ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕੀਤਾ ਜਾ ਸਕਿਆ। ਕੂਲਾ ਅੰਦੋਲਨ ਨੇ ਅੰਗੇ੍ਰਜਾਂ ਨੂੰ ਇਹ ਅਹਿਸਾਸ ਕਰਾਇਆ ਕਿ ਭਾਰਤ ਉਨ੍ਹਾਂ ਦੀ ਸੱਤਾ ਨੂੰ ਵੱਧ ਸਮੇਂ ਤੱਕ ਸਹਿਨ ਨਹੀਂ ਕਰੇਗੀ। ਅੰਦੋਲਨ ਨੁੰ ਦਬਾਉਣ ਲਈ 1872 ਵਿੱਚ 49 ਅਤੇ 16 ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ। 1857 ਤੋਂ 1947 ਤੱਕ ਨਾਮਧਾਰੀ ਸਿੱਖਾਂ ਦਾ ਸੰਘਰਸ਼ ਜਾਰੀ ਰਿਹਾ ਅਤੇ ਆਖੀਰ ਵਿੱਚ ਸਾਰੇ ਬਲਿਦਾਨਾਂ ਨਾਲ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਦਾ ਆਜਾਦੀ ਦਾ ਸਪਨਾ ਸਾਕਾਰ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜਾਦੀ ਲਈ ਨਾਮਧਾਰੀ ਸਿੱਖਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਸੀ ਕਿ ਸਤਗੁਰੂ ਰਾਮ ਸਿੰਘ ਜੀ ਦੇ ਫਹਿਰਾਏ ਹੋਏ ਆਜਾਦੀ ਦੇ ਝੰਡੇ ਹੇਠਾਂ ਨਾਮਧਾਰੀ ਕੂਕੇ ਦੇ ਨਜੋ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ‘ਤੇ ਦੇਸ਼ ਸਦਾ ਮਾਣ ਕਰੇਗਾ। ਅਸੀਂ ਸ਼ਹੀਦਾਂ ਦੇ ਸੰਘਰਸ਼, ਤਿਆਗ ਅਤੇ ਕੁਰਬਾਨੀ ਤੋਂ ਮਿਲੀ ਆਜਾਦੀ ਦੀ ਅਮੁੱਲ ਵਿਰਾਸਤ ਨੂੰ ਸਾਨੂੰ ਸੰਭਾਲ ਕੇ ਰੱਖਨਾ ਹੈ। ਇਸੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਕੂਕਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ 24 ਦਸੰਬਰ, 2014 ਨੁੰ ਡਾਕ ਟਿਕਟ ਜਾਰੀ ਕੀਤਾ ਗਿਆ। ਉਨ੍ਹਾਂ ਨੇ ਸਤਗੁਰੂ ਬਾਬਾ ਰਾਮ ਸਿੰਘ ਜੀ ਮਹਾਰਾਜ ਵੱਲੋਂ ਚਲਾਏ ਗਏ ਸਵਦੇਸ਼ੀ ਦੇ ਮੁਹਿੰਮ ਤੋਂ ਪੇ੍ਰਰਣਾ ਲੈਂਦੇ ਹੋਏ ਮੌਜੂਦਾ ਸਮੇਂ ਵਿੱਚ ਵੀ ਸਵਦੇਸ਼ੀ ਦਾ ਨਾਰਾ ਦਿੱਤਾ ਹੈ।
ਨੌਜੁਆਨਾਂ ਦੇ ਲਈ ਪੇ੍ਰਰਣਾਸਰੋਤ ਹਨ ਸਤਗੁਰੂ ਰਾਮ ਸਿੰਘ ਜੀ ਦਾ ਜੀਵਨ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਦਾ ਮਾਰਗਦਰਸ਼ਨ ਕਰਦੇ ਹੋਏ ਕਿਹਾ ਕਿ ਸਤਗੁਰੂ ਬਾਬਾ ਰਾਮ ਸਿੰਘ ਜੀ ਦਾ ਜੀਵਨ ਨੌਜੁਆਨਾਂ ਲਈ ਇੱਕ ਜੀਵੰਤ ਪੇ੍ਰਰਣਾ ਹੈ। ਆਧੁਨਿਕਤਾ ਨੂੰ ਅਪਨਾਉਣ, ਤਕਨੀਕ ਵਿੱਚ ਅੱਗੇ ਵਧੋ, ਪਰ ਆਪਣੇ ਸੰਸਕਾਰਾਂ ਅਤੇ ਮੁੱਲਾਂ ਨੂੰ ਕਦੀ ਨਾ ਛੱਡੋਂ। ਜੀਵਨ ਵਿੱਚ ਸਫਲਤਾ ਸਿਰਫ ਨਿਜੀ ਉਪਲਬਧੀਆਂ ਤੋਂ ਨਹੀਂ ਮਾਂਪੀ ਜਾਂਦੀ, ਸਗੋ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਆਪਣੇ ਸਮਾਜ ਅਤੇ ਰਾਸ਼ਟਰ ਲਈ ਕੀ ਯੋਗਦਾਨ ਦਿੱਤਾ। ਬਾਬਾ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚਾ ਵਿਕਾਸ ਉਹੀ ਹੈ, ਜਿਸ ਵਿੱਚ ਮਨੁੱਖਤਾ, ਨੈਤਿਕਤਾ ਅਤੇ ਰਾਸ਼ਟਰਹਿੱਤ ਸਮਾਹਿਤ ਹੋਵੇ।
ਸੰਤ ਪਰੰਪਰਾ ਅਤੇ ਰਾਸ਼ਟਰ ਚੇਤਨਾ ਹਰਿਆਣਾ ਸਰਕਾਰ ਦੀ ਨੀਤੀ ਦਾ ਆਧਾਰ – ਮੁੱਖ ਮੰਤਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਸੰਤ ਪਰੰਪਰਾ, ਸਮਾਜਿਕ ਸਮਰਸਤਾ, ਨਸ਼ਾਮੁਕਤ ਸਮਾਜ, ਯੁਵਾ ਸਸ਼ਕਤੀਕਰਣ ਅਤੇ ਸਭਿਆਚਾਰਕ ਮੁੱਲਾਂ ਦੇ ਸਰੰਖਣ ਲਈ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੇ ਹਨ। ਸਰਕਾਰ ਦਾ ਯਤਨ ਹੈ ਕਿ ਸੰਤਾਂ ਦੇ ਵਿਚਾਰ ਸਿਰਫ ਆਯੋਜਨਾਂ ਅਤੇ ਮੰਚਾਂ ਤੱਕ ਸੀਮਤ ਨਾ ਰਹਿਣ, ਸਗੋ ਉਹ ਸਾਡੀ ਨੀਤੀਆਂ, ਸਿਖਿਆ ਵਿਵਸਕਾ ਅਤੇ ਸਮਾਜਿਕ ਆਂਚਰਣ ਦਾ ਅਭਿੰਨ ਹਿੱਸਾ ਬਣੇ। ਜਦੋਂ ਸ਼ਾਸਨ ਅਤੇ ਸਮਾਜ ਸੰਤਾਂ ਦੇ ਵਿਚਾਰਾਂ ਤੋਂ ਪੇ੍ਰਰਿਤ ਹੋ ਕੇ ਅੱਗੇ ਵੱਧਦੇ ਹਨ, ਉਦੋਂ ਰਾਸ਼ਟਰ ਦਾ ਮਾਰਗ ਖੁਦ ਪ੍ਰਸਸ਼ਤ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਸੰੰਕਲਪ ਲੈਣ ਕਿ ਸਾਨੂੰ ਸਤਗੁਰੂ ਬਾਬਾ ਰਾਮ ਸਿੰਘ ਜੀ ਦੇ ਵਿਚਾਰਾਂ ਨੂੰ ਸਿਰਫ ਯਾਦ ਤੱਕ ਸੀਮਤ ਨਹੀਂ ਰੱਖਣਗੇ, ਸਗੋ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉਤਾਰਾਂਗੇ। ਅਸੀਂ ਇੱਕ ਨਸ਼ਾਮੁਕਤ, ਭੇਦਭਾਗ ਮੁਕਤ, ਨੈਤਿਕ ਅਤੇ ਮਜਬੂਤ ਸਮਾਜ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ ਅਤੇ ਭਾਰਤ ਨੂੰ ਇੱਕ ਆਤਮਨਿਰਭਰ, ਖੁਸ਼ਹਾਲ ਅਤੇ ਵਿਸ਼ਵ ਗੁੂਰੂ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਆਪਣਾ ਯੋਗਦਾਨ ਦੇਣਗੇ।
ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ – ਮੁੱਖ ਮੰਤਰੀ
ਸਮਾਰੋਹ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਇੰਨ੍ਹਾਂ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ। ਸਿਰਫ ਵੱਡੀ-ਵੱਡੀ ਗੱਲਾਂ ਹੀ ਕਹੀਆਂ ਹਨ। ਚਾਰ ਸਾਲ ਇੰਨ੍ਹਾਂ ਨੇ ਕੁੱਝ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਤੇਜ ਗਤੀ ਨਾਲ ਵਿਕਾਸ ਤੇ ਜਨਭਲਾਈ ਦੇ ਕੰਮ ਹੋ ਰਹੇ ਹਨ। ਭਾਰਤ ਲਗਾਤਾਰ ਵਿਕਾਸ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਧਿਆਨ ਰੱਖਣਾ ਹੈ ਕਿ ਕੰਮ ਕਰਨ ਵਾਲਿਆਂ ਦੀ ਸਰਕਾਰ ਬਨਾਉਣੀ ਹੈ ਜਾਂ ਵੱਡੀ-ਵੱਡੀ ਗੱਲਾਂ ਕਰਨ ਵਾਲਿਆਂ ਦੀ। ਭਾਰਤੀ ਜਨਤਾ ਪਾਰਟੀ ਕੰਮ ਕਰਨ ਵਿੱਚ ਭਰੋਸਾ ਰੱਖਦੀ ਹੈ ਅਤੇ ਲਗਾਤਾਰ ਵਿਕਾਸ ਦੇ ਵੱਲ ਵੱਧ ਰਹੀ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜੋ ਯੋਜਨਾਵਾਂ ਲਾਗੂ ਕੀਤੀਆਂ ਹਨ ਉਹ ਸਾਰੀ ਯੋਜਨਾਵਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਣ ‘ਤੇ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਬੁਢਾਂਪਾ ਸਨਮਾਨ ਭੱਤਾ ਦੇ ਤਹਿਤ ਲਗਭਗ 44 ਲੱਖ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਆਯੂਸ਼ਮਾਨ ਯੋਜਨਾ ਤਹਿਤ ਯੋਗ ਵਿਅਕਤੀ ਦਾ ਪੰਜ ਲੱਖ ਰੁਪਏ ਦਾ ਮੁਫਤ ਇਲਾਜ ਸਰਕਾਰੀ ਤੇ ਨਿਜੀ ਹਸਪਤਾਲ ਵਿੱਚ ਕੀਤਾ ਜਾਂਦਾ ਹੈ ਜਦੋਂ ਕਿ ਪੰਜਾਬ ਵਿੱਚ ਇਸ ਦੇ ਬਿਲਕੁੱਲ ਵਿਪਰੀਤ ਹੈ। ਇੱਥੇ ਮਹਿਲਾਵਾਂ ਨੁੰ 1100 ਰੁਪਏ ਦੇਣ ਦੀ ਗੱਲ ਅੱਜ ਤੱਕ ਪੂਰੀ ਨਹੀਂ ਹੋਈ ਅਤੇ ਉੱਥੇ ਹੀ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ 1500 ਰੁਪਏ ਤੋਂ ਵਧਾ ਕੇ 2500 ਰੁਪਏ ਕੀਤੇ ੧ਾਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੰਤਗੁਰੂ ਰਾਮ ਸਿੰਘ ਜੀ ਨੇ ਨਸ਼ੇ ਨੁੰ ਰੋਕਣ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਸਰਕਾਰ ਇਸ ਤੋਂ ਪੇ੍ਰਰਣਾ ਲਵੇ ਤਾਂ ਜੋ ਪੰਜਾਬ ਦੀ ਨੌਜੁਆਨ ਪੀੜੀ ਇਸ ਤੋਂ ਬੱਚ ਸਕੇ।
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਤਗੁਰੂ ਉਦੈ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਅਵਿਨਾਸ਼ ਰਾਏ ਖੰਨਾ ਦੇ ਨਾਲ-ਨਾਲ ਨਾਮਧਾਰੀ ਸਮਾਜ ਦੇ ਮਾਣਯੋਗ ਲੋਕ ਮੌਜੂਦ ਰਹੇ।ਪਵਿੱਤਰ ਸਰਸਵਤੀ ਨਦੀਂ ਹਰਿਆਣਾ ਹੀ ਨਹੀਂ ਪੂਰੇ ਭਾਰਤ ਨੂੰ ਬੰਨਦੀ ਹੈ ਸਭਿਆਚਾਰਕ ਏਕਤਾ ਦੇ ਪਵਿੱਤਰ ਬੰਧਨ ਵਿੱਚ – ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਵਿੱਤਰ ਸਰਸਵਤੀ ਨਦੀਂ ਹਰਿਆਣਾ ਦੇ ਨਾਲ-ਨਾਲ ਪੁਰੇ ਭਾਰਤ ਨੂੰ ਸਭਿਆਚਾਰਕ ਏਕਤਾ ਦੇ ਪਵਿੱਤਰ ਬੰਧਨ ਵਿੱਚ ਬੰਨਦੀ ਹੈ, ਇਸ ਲਈ ਸੂਬਾ ਸਰਕਾਰ ਨਦੀਂਆਂ ਨੂੰ ਜੋੜ ਕੇ ਤੇ ਸਰਸਵਤੀ ਸਰੋਵਰਾਂ ਜਲ੍ਹ ਭਡਾਰਾਂ ਦਾ ਨਿਰਮਾਣ ਕਰ ਕੇ ਸਰਸਵਤੀ ਨੂੰ ਫਿਰ ਤੋਂ ਪ੍ਰਵਾਹਤ ਕਰਨ ਦਾ ਕੰਮ ਕਰ ਰਹੀ ਹੈ। ਇੰਨ੍ਹਾ ਹੀ ਨਹੀਂ ਸਰਕਾਰ ਸਰਸਵਤੀ ਨਾਲ ਜੁੜੇ ਪ੍ਰਮੁੱਖ ਤੀਰਥਾਂ ਨੂੰ ਸਰਸਵਤੀ ਤੀਰਥ ਵਜੋ ਵਿਕਸਿਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਸ਼ੁਕਰਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਵਿੱਚ ਪਿਹੋਵਾ ਸਰਸਵਤੀ ਤੀਰਥ ‘ਤੇ ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਪਰਵ ‘ਤੇ ਆਯੋਜਿਤ ਸਰਸਵਤੀ ਮਹੋਤਸਵ 2026 ਦੇ ਸਮਾਪਨ ਸਮਾਰੋਹ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੀ ਸਰਸਵਤੀ ਨਦੀਂ ਦੇ ਪੁਨਰ ਸੁਰਜੀਤ ਲਈ 63 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ 26 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿੱਚ 27 ਕਰੋੜ 59 ਲੱਖ ਰੁਪਏ ਦੀ ਲਾਗਤ ਨਾਲ 16 ਪਰਿਯੋਜਨਾਵਾਂ ਦਾ ਉਦਘਾਟਨ ਅਤੇ 36 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ 10 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਮੁੱਖ ਮੰਤਰੀ ਨੇ ਸਰਸਵਤੀ ਤੀਰਥ ਨੂੰ ਵਿਕਸਿਤ ਕਰਨ ਲਈ ਇੱਕ ਮਾਸਟਰ ਪਲਾਨ ਦਾ ਵੀ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਮਾਂ ਸਰਸਵਤੀ ਮੰਦਿਰ ਵਿੱਚ ਪੂਜਾ ਅਰਚਣਾ ਕਰਨ ਦੇ ਬਾਅਦ ਪ੍ਰੋਗਰਾਮ ਥਾਂ ‘ਤੇ ਮਾਂ ਸਰਸਵਤੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਦੀਨ ਬੰਧੂ ਸਰ ਛੋਟੂ ਰਾਮ ਦੀ ਤਸਵੀਰ ‘ਤੇ ਪੁਸ਼ਪ ਅਰਪਿਤ ਕਰ ਨਮਨ ਕੀਤਾ। ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਬਸੰਤ ਪੰਚਮੀ, ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦੇ ਪਰਾਕ੍ਰਮ ਦਿਵਸ ਤੇ ਦੀਨ ਬੰਧੂ ਸਰ ਛੋਟੂ ਰਾਮ ਦੀ ਜੈਯੰਤੀ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇੱਕ ਸੌਭਾਗ ਹੈ ਕਿ ਅੱਜ ਦੇ ਦਿਨ 23 ਜਨਵਰੀ ਨੂੰ ਕੁਰੂਕਸ਼ੇਤਰ ਜਿਲ੍ਹਾ ਵੀ ਕਰਨਾਲ ਤੋਂ ਵੱਧ ਹੋ ਕੇ ਆਪਣੇ ਵੱਖ ਸਵਰੂਪ ਵਿੱਚ ਆਇਆ। ਇਸ ਜਿਲ੍ਹਾ ਦਾ ਨਿਰਮਾਣ 23 ਜਨਵਰੀ 1973 ਨੂੰ ਹੋਇਆ। ਇਸ ਜਿਲ੍ਹਾ ਨੂੰ 3 ਗੁਣਾ ਤੇਜ ਗਤੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਸਵਤੀ ਮਹੋਤਸਵ ਪੁਰਾਣੀ ਸਭਿਅਤਾ ਅਤੇ ਸਭਿਆਚਾਰ ਦੇ ਪੁਨਰ ਸੁਰਜੀਤ ਦਾ ਤਿਉਹਾਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਰਾਸ਼ਟਰ ਗੌਰਵ ਮੁਹਿੰਮ ਨੂੰ ਅੱਗੇ ਵਧਾਉਣ ਦੀ ਪਹਿਲ ਹੈ। ਸਰਸਵਤੀ ਨਦੀਂ ਦੀ ਮਹਤੱਤਾ ਨੁੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਸਰਸਵਤੀ ਨੂੰ ਨਰਮਦਾ ਅਤੇ ਸਾਬਰਮਤੀ ਦੇ ਜਲ੍ਹ ਦੇ ਨਾਲ ਜੋੜ ਕੇ ਪੁਨਰ ਜੀਵਤ ਕਰਨ ਦੇ ਯਤਨ ਕੀਤੇ ਹਨ। ਉਸੀ ਤਰ੍ਹਾ ਹਰਿਆਣਾ ਵਿੱਚ ਵੀ ਸਰਕਾਰ ਨਦੀਂਆਂ ਨੁੰ ਜੋੜ ਕੇ ਤੇ ਸਰਸਵਤੀ ਸਰੋਵਰਾਂ ਅਤੇ ਜਲ੍ਹਘਰਾਂ ਦਾ ਨਿਰਮਾਣ ਕਰ ਕੇ ਸਰਸਵਤੀ ਨੂੰ ਫਿਰ ਤੋਂ ਪ੍ਰਵਾਹਤ ਕਰਨ ਦਾ ਕੰਮ ਕਰ ਰਹੇ ਹਨ।
ਸਰਕਾਰ ਦਾ ਸੰਕਲਪ-ਸਰਸਵਤੀ ਨਦੀਂ ਦੀ ਇਤਿਹਾਸਕ ਪਹਿਚਾਣ ਫਿਰ ਹੋਵੇਗੀ ਸਥਾਪਿਤ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸੰਕਲਪ ਹੈ ਕਿ ਸਰਸਵਤੀ ਨਦੀਂ ਦਾ ਪੁਨਰ ਸੁਰਜੀਤ ਕਰ ਕੇ ਇਤਿਹਾਸਕ ਪਹਿਚਾਣ ਨੂੰ ਮੁੜ ਸਥਾਪਿਤ ਕਰਨਾ ਹੈ ਤਾਂ ਜੋ ਆਉਣ ਵਾਲੀ ਪੀੜੀਆਂ ਮਾਣ ਨਾਲ ਕਹਿ ਸਕਣ ਕਿ ਉਹ ਉਸ ਭੂਮੀ ਦੇ ਨਿਵਾਸੀ ਹਨ ਜਿੱਥੇ ਮਾਨਵ ਸਭਿਅਤਾ ਨੇ ਪਹਿਲਾਂ ਕਦਮ ਵਧਾਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸਰੋ, ਭਾਰਤੀ ਭੂ ਵਿਗਿਆਨਕ ਸਰਵੇਖਣ, ਓਐਨਜੀਸੀ, ਭਾਭਾ ਪਰਮਾਣੂ, ਖੋਜ ਕੇਂਦਰ ਅਤੇ ਕੇਂਦਰੀ ਭੂਜਲ ਬੋਰਡ ਵਰਗੇ 75 ਤੋਂ ਵੱਧ ਪ੍ਰਤਿਸ਼ਠਤ ਖੋਜ ਸੰਗਠਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇੰਨ੍ਹਾਂ ਅਦਾਰਿਆਂ ਦੇ ਵਿਗਿਆਨਕ ਅਧਿਐਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਰਸਵਤੀ ਕੋਈ ਕਾਲਪਨਿਕ ਨਦੀਂ ਨਹੀਂ ਹੈ ਸਗੋ ਆਦਿ ਬਦਰੀ ਤੋਂ ਗੁਜਰਾਤ ਦੇ ਕੱਛ ਦੇ ਰਣ ਤੱਕ ਪੁਰਾਣੀ ਨਦੀਂ ਦੇ ਚੈਨਲ ਅੱਜ ਵੀ ਮੌਜੂਦ ਹਨ। ਇਸ ਦਾ ਭੂਜਲ 5 ਹਜਾਰ ਤੋਂ 14 ਹਜਾਰ ਸਾਲ ਪੁਰਾਣਾ ਹੈ ਅਤੇ ਇਸ ਦਾ ਸਬੰਧ ਹਿਮਾਚਲ ਦੇ ਗਲੇਸ਼ਿਅਰਾਂ ਨਾਲ ਹੈ।
ਪ੍ਰਮੁੱਖ ਤੀਰਥਾਂ ਨੂੰ ਕੀਤਾ ਜਾਵੇਗਾ ਸਰਸਵਤੀ ਤੀਰਥ ਵਜੋ ਵਿਕਸਿਤ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਰਸਵਤੀ ਨਾਲ ਜੁੜੇ ਪ੍ਰਮੁੱਖ ਤੀਰਥਾਂ ਨੂੰ ਸਰਸਵਤੀ ਤੀਰਥ ਵਜੋ ਵਿਕਸਿਤ ਕੀਤਾ ਜਾਵੇ। ਸਰਕਾਰ ਆਦਿ ਬਦਰੀ ਤੋਂ ਲੈ ਕੇ ਸਿਰਸਾ ਤੱਕ ਦੇ ਪੂਰੇ ਖੇਤਰ ਨੂੰ ਇੱਕ ਕੌਮੀ ਸੈਰ-ਸਪਾਟਾ ਸਰਕਿਟ ਵਜੋ ਵਿਕਸਿਤ ਕਰ ਰਹੀ ਹੈ। ਇਸ ਵਿੱਚ ਕੁਰੂਕਸ਼ੇਤਰ, ਪਿਹੋਵਾ, ਕੈਥਲ, ਹਿਸਾਰ, ਰਾਖੀਗੜ੍ਹੀ, ਫਤਿਹਾਬਾਦ ਅਤੇ ਸਿਰਸਾ ਵਰਗੇ ਇਤਿਹਾਸਕ ਥਾਂ ਸ਼ਾਮਿਲ ਹਨ। ਇਹ ਸਰਕਿਟ ਇਤਿਹਾਸ ਅਤੇ ਸਭਿਆਚਾਰ ਦੇ ਪ੍ਰੇਮੀਆਂ ਨੂੰ ਆਕਰਸ਼ਿਤ ਕਰੇਗਾ ਅਤੇ ਨੌਜੁਆਨਾਂ ਲਈ ਰੁਜ਼ਗਾਰ ਅਤੇ ਵਪਾਰ ਦੇ ਨਵੇਂ ਦਰਵਾਜ਼ੇ ਵੀ ਖੋਲੇਗਾ।
ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਮਾਂ ਸਰਸਵਤੀ ਦੀ ਵੰਦਨਾ ਦਾ ਵਿਸ਼ੇਸ਼ ਦਿਨ – ਸਵਾਮੀ ਗਿਆਨਾਨੰਦ
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਸੂਬਾਵਾਸੀਆਂ ਨੂੰ ਬਸੰਤ ਪੰਚਮੀ ਤੇ ਪਵਿੱਤਰ ਤਿਉਹਾਰ ਦੇ ਨਾਲ-ਨਾਲ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਦੀਨਬੰਧੂ ਸਰ ਛੋਟੂ ਰਾਮ ਦੀ ਜੈਯੰਤੀ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਮਾਂ ਸਰਸਵਤੀ ਦੀ ਵੰਦਨਾ ਦਾ ਵਿਸ਼ੇਸ਼ ਦਿਨ ਹੈ। ਇਸ ਪਵਿੱਤਰ ਤਿਊਹਾਰ ‘ਤੇ ਆਮ ਜਨਤਾ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਇੱਕ ਪਾਸੇ ਅਸੀਂ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕਰ ਰਹੇ ਹਨ, ਉੱਥੇ ਹੀ ਸਰਕਾਰ ਸਰਸਵਤੀ ਨਦੀਂ ਦੇ ਮੁੜ ਸੁਰਜੀਤ ਦੇ ਸੰਕਲਪ ਨੂੰ ਦੋਹਰਾ ਰਹੀ ਹੈ।
ਸਰਸਵਤੀ ਨਦੀਂ ‘ਤੇ 100 ਕਰੋੜ ਰੁਪਏ ਦੇ ਕੀਤੇ ਜਾ ਰਹੇ ਹਨ ਵਿਕਾਸ ਕੰਮ – ਧੂਮਨ ਸਿੰਘ
ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਧੂਮਨ ਸਿੰਘ ਕਿਰਮਚ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਯਤਨਾਂ ਨਾਲ ਸਰਸਵਤੀ ਨਦੀਂ ‘ਤੇ ਵਿਕਾਸ ਕੰਮਾਂ ‘ਤੇ ਲਗਭਗ 100 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਹ ਲਗਾਤਾਰ ਤੀਜਾ ਵੱਡਾ ਮਹੋਤਸਵ ਹੈ। ਇਸ ਮਹੋਤਸਵ ਦੀ ਸ਼ੁਰੂਆਤ ਸਾਲ 2017 ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਰਸਵਤੀ ਨਦੀਂ ਦੇ ਕਿਨਾਰਿਆਂ ‘ਤੇ ਤੀਰਥਾਂ, ਤਾਲਾਬਾਂ ਤੇ ਘਾਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਮੌਕੇ ‘ਤ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਨ ਭਾਰਤੀ, ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਸੀਈਓ ਕੁਮਾਰ ਸੁਪ੍ਰਵੀਨ, ਚੇਅਰਮੈਨ ਧਰਮਵੀਰ ਮਿਰਜਾਪੁਰ, ਮਹੰਤ ਬੰਸੀਪੁਰੀ ਜੀ ਮਹਾਰਾਜ, ਮਹੰਤ ਸ਼ੇਰਨਾਥ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਡਬਲ ਇੰਜਨ ਸਰਕਾਰ ਨੇ ਕੀਤਾ ਕਿਸਾਨਾਂ ਦਾ ਸਨਮਾਨ ਤੇ ਸਸ਼ਕਤੀਕਰਣ – ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੀਨਬੰਧੂ ਚੌਧਰੀ ਛੋਟੂਰਾਮ ਦੇ ਸੰਘਰਸ਼ ਦੇ ਚਲਦੇ ਧਰਤੀ ਪੁੱਤਰ ਕਿਸਾਨ ਦੀ ਕਿਸਮਤ ਬਦਲੀ ਅਤੇ ਮਜਦੂਰ ਦੀ ਤਕਦੀਰ ਵੀ ਬਦਲੀ। ਖੇਤੀਬਾੜੀ ਧਰਮੀ ਦੀ ਰੱਖਿਆ, ਕਿਸਾਨ ਦੀ ਗਰਿਮਾ ਅਤੇ ਮਿਹਨਤਕਸ਼ ਦੀ ਇੱਜਤ ਹੀ ਦੀਨਬੰਧੂ ਚੌਧਰੀ ਛੌਟੂਰਾਮ ਦੇ ਜੀਵਨ ਦੇ ਮੂਲ ਮੰਤਰ ਹਨ। ਇਸੀ ਮੂਲ ਮੰਤਰਾਂ ਨੂੰ ਆਧਾਰ ਮੰਨ ਕੇ ਡਬਲ ਇੰਜਨ ਸਰਕਾਰ ਕਿਸਾਨਾਂ ਦਾ ਸਨਮਾਨ ਅਤੇ ਸਸ਼ਕਤੀਕਰਦ ਕਰ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਕੌਮਾਂਤਰੀ ਜਾਟ ਧਰਮਸ਼ਾਲਾ ਵਿੱਚ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ‘ਤੇ ਆਯੋਜਿਤ ਸਮਾਰੋਹ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਸਾਂਸਦ ਸੁਭਾਸ਼ ਬਰਾਲਾ ਨੇ ਦੀਨਬੰਧੂ ਸਰ ਛੋਟੂਰਾਮ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕੀਤੇ। ਨਾਲ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਵੀ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੌਮਾਂਤਰੀ ਜਾਟ ਧਰਮਸ਼ਾਲਾ ਨੂੰ 31 ਲੱਖ ਰੁਪਏ ਅਤੇ ਸਾਂਸਦ ਸੁਭਾਸ਼ ਬਰਾਲਾ ਨੇ 21 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਬਸੰਤ ਪੰਚਮੀ ਅਤੇ ਦੀਨਬੰਧੂ ਸਰ ਛੋਟੂਰਾਮ ਦੀ ਜੈਯੰਤੀ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਨਬੰਧੂ ਸਰ ਛੋਟੂ+ਾਮ ਦਾ ਜੀਵਨ ਵੀ ਹਿੰਮਤ ਦੇ ਨਾਲ ਸੰਵੇਦਨਾ ਅਤੇ ਸੰਘਰਸ਼ ਦੇ ਨਾਲ ਸੇਵਾ ਦੇ ਤਾਲਮੇਲ ਦਾ ਵਿਲੱਖਣ ਉਦਾਹਰਣ ਹੈ। ਇਸ ਮਹਾਨ ਸਖਸ਼ੀਅਤ ਨੇ ਧਰਤੀ ਪੁੱਤਰ ਕਿਸਾਨ ਦੇ ਨਾਲ-ਨਾਲ ਮਜਦੂਰ ਦੀ ਕਿਸਮਤ ਅਤੇ ਤਕਦੀਰ ਵੀ ਬਦਲੀ। ਦੀਨਬੰਧੂ ਸਰ ਛੋਟੂਰਾਮ ਆਪਣੇ ਆਪ ਵਿੱਚ ਇੱਕ ਵਿਚਾਰ ਸਨ, ਇੱਕ ਅੰਦੋਲਨ ਸਨ ਅਤੇ ਇੱਕ ਸੰਕਲਪ ਸਨ। ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਕਿਸਾਨਾਂ, ਮਜਦੂਰਾਂ ਅਤੇ ਵਾਂਝੇ ਵਰਗਾਂ ਦੇ ਅਧਿਕਾਰਾਂ ਦੀ ਰੱਖਿਆਂ ਲਈ ਸਮਰਪਿਤ ਕਰ ਦਿੱਤਾ। ਦੀਨਬੰਧੂ ਚੌਧਰੀ ਛੋਟੂਰਾਮ ਨੇ ਉਸ ਸਮੇਂ ਦੀ ਅਨਿਆਂ ਪੂਰਣ ਵਿਵਸਥਾਵਾਂ ਦੇ ਵਿਰੁੱਧ ਖੜੇ ਹੋਏ ਜਦੋਂ ਸੱਤਾ ਅਤੇ ਸੰਸਾਧਨ ਕੁੱਝ ਹੱਥਾਂ ਵਿੱਚ ਸਿਮਟ ਕੇ ਰਹਿ ਗਏ ਸਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਮਜਬੂਤ ਨਹੀਂ ਹੋਵੇਗਾ ਉਦੋਂ ਤੱਕ ਭਾਰਤ ਮਜਬੂਤ ਨਹੀਂ ਹੋਵੇਗਾ। ਇਸੀ ਸੋਚ ਦੇ ਨਾਲ ਦੀਨਬੰਧੂ ਚੌਧਰੀ ਛੋਟੂਰਾਮ ਸੰਘਰਸ਼ ਕਰਦੇ ਰਹੇ। ਉਨ੍ਹਾਂ ਦੇ ਸੰਘਰਸ਼ ਦੇ ਕਾਰਨ ਨੀਤੀਆਂ ਅਤੇ ਕਾਨੂੰਨਾਂ ਨੂੰ ਸਵਰੂਪ ਦਿੱਤਾ, ਕਰਜਾ ਗ੍ਰਸਤ ਕਿਸਾਨਾਂ ਨੂੰ ਸਾਹੂਕਾਰਾਂ ਦੇ ਸ਼ੋਸ਼ਨ ਤੋਂ ਮੁਕਤੀ ਦਿਵਾਉਣ ਲਈ ਇਤਿਹਾਸਕ ਕਦਮ ਚੁੱਕੇ ਗਏ। ਇਸ ਸੰਘਰਸ਼ ਤੋਂ ਇਹ ਪੇ੍ਰਰਣਾ ਮਿਲਦੀ ਹੈ ਕਿ ਜਿਮੇਵਾਰੀ ਦੇ ਰਾਹ ‘ਤੇ ਚਲਣਾ ਹੀ ਸੱਚਾ ਧਰਮ ਹੈ ਅਤੇ ਨਿਜੀ ਸਵਾਰਥ ਤੋਂ ਉੱਪਰ ਉੱਠ ਕੇ ਸਮਾਜ ਅਤੇ ਰਾਸ਼ਟਰ ਦੇ ਹਿੱਤ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਸੰਘਰਸ਼ ਕਿਸੇ ਵਰਗ ਦੇ ਵਿਰੁੱਧ ਨਹੀਂ ਸਗੋ ਸਮਾਜ ਦੇ ਵਿਰੁੱਧ ਸੀ, ਇਹੀ ਕਾਰਨ ਹੈ ਕਿ ਉਨ੍ਹਾਂ ਦਾ ਨਾਮ ਅੱਜ ਵੀ ਸਨਮਾਨ ਅਤੇ ਸ਼ੁਕਰਗੁਜਾਰੀ ਦੇ ਨਾਲ ਲਿਆ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੀਨਬੰਧੂ ਚੌਧਰੀ ਛੋਟੂਰਾਮ ਦੇ ਆਦਰਸ਼ਾਂ ਨੂੰ ਅਪਣਾਉਂਦੇ ਹੋਏ ਕਿਸਾਨਾਂ ਦਾ ਸਨਮਾਨ ਤੇ ਸਸ਼ਕਤੀਕਰਣ ਲਈ ਅਨੇਕਾਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ। ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਸਾਰੀ 24 ਫਸਲਾਂ ਦੀ ਖਰੀਦ ਐਮਐਸਪੀ ‘ਤੇ ਕੀਤੀ ਜਾ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਦੇ 1 ਕਰੋੜ 64 ਹਜਾਰ ਰੁਪਏ ਪਾਏ ਜਾ ਚੁੱਕੇ ਹਨ। ਇਸ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਫਸਲ ਖਰਾਬੇ ਦੇ ਮੁਆਵਜੇ ਵਜੋ 15 ਹਜਾਰ 448 ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਭੂਮੀ ਪੱਟਾ ਬਿੱਲ 2024 ਪਾਸ ਕਰ ਕੇ ਪੱਟੇਦਾਰ ਕਿਸਾਨਾਂ ਤੇ ਭੂਮੀ ਮਾਲਿਕਾਂ ਦੇ ਵਿੱਚ ਭਰੋਸਾ ਬਹਾਲੀ ਦਾ ਕੰਮ ਕੀਤਾ ਹੈ। ਕਿਸਾਨਾਂ ਦੀ ਖਰੀਦ ਨੁੰ ਸਹੂਲਤਜਨਕ ਬਨਾਉਣ ਲਈ ਮੇਰੀ ਫਸਲ ਮੇਰਾ ਬਿਊਰਾ ਪੋਰਟਲ ਸ਼ੁਰੂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਅੰਗੇ੍ਰਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਆਬਿਆਨੇ ਨੂੰ ਜੜ੍ਹ ਤੋਂ ਖਤਮ ਕਰ ਕੇ ਬਕਾਇਆ 133 ਕਰੋੜ ਰੁਪਏ ਵੀ ਮਾਫ ਕੀਤੇ, ਪਿੰਜੌਰ ਵਿੱਚ ਏਸ਼ਿਆ ਦੀ ਸੱਭ ਤੋਂ ਵੱਡੀ ਆਧੁਨਿਕ ਸੇਬ , ਫੱਲ ਅਤੇ ਸਬਜੀ ਮੰਡੀ ਸ਼ੁਰੂ ਕੀਤੀ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 20 ਲੱਖ 18 ਹਜਾਰ ਯੋਗ ਕਿਸਾਨ ਪਰਿਵਾਰਾਂ ਨੂੰ 6 ਹਜਾਰ ਸਾਲਾਨਾ ਦਰ ਨਾਲ 7 ਹਜਾਰ 233 ਕਰੋੜ ਰੁਪਏ ਦਿੱਤੇ ਗਏ ਹਨ। ਸਰਕਾਰ ਨੇ ਹੁਣ ਤੱਕ ਕਿਸਾਨਾਂ ਨੂੰ ਬਾਜਾਰ ਭਾਵਾਂਤਰ ਵਜੋ 1 ਹਜਾਰ 285 ਕਰੋੜ ਰੁਪਏ ਦੀ ਰਕਮ ਦਿੱਤੀ ਹੈ ਅਤੇ ਫਸਲ ਵਿਵਿਧੀਕਰਣ ਅਤੇ ਜਲ੍ਹ ਸਰੰਖਣ ਯੋਜਨਾ ਤਹਿਤ ਕਿਸਾਨਾਂ ਨੂੰ ਹੁਣ ਤੱਕ 167 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ‘ਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਨਾਗਰਿਕਾਂ ਨੂੰ ਬਸੰਤ ਪੰਚਮੀ ਤੇ ਦੀਨਬੰਧੂ ਚੌਧਰੀ ਛੋਟੂਰਾਮ ਦੀ ਜੈਯੰਤੀ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਪਰਾਕ੍ਰਮ ਅਤੇ ਦੀਨਬੰੰਧੂ ਸਰ ਛੋਟੂ ਰਾਮ ਦੀ ਦਇਆ, ਦੋਨੋਂ ਮਿਲ ਕੇ ਭਾਰਤ ਦੇ ਚਰਿੱਤਰ ਨੂੰ ਪੂਰਾ ਬਣਾਉਂਦੇ ਹਨ। ਇਹੀ ਬਸੰਤ ਪੰਚਮੀ ਸਾਨੂੰ ਦੱਸਦੀ ਹੈ ਕਿ ਗਿਆਨ ਅਤੇ ਸਭਿਆਚਾਰ ਦੇ ਬਿਨ੍ਹਾ ਕੋਈ ਵੀ ਪਰਾਕ੍ਰਮ ਸਥਾਈ ਨਈਂ ਹੋ ਸਕਦਾ। ਇਸ ਲਈ ਅੱਜ ਦੀ ਪੀੜੀ ਨੂੰ ਇਤਿਹਾਸ ਤੋਂ ਪੇ੍ਰਰਣਾ ਲੈ ਕੇ ਸਿਖਿਆ, ਨਵਾਚਾਰ ਅਤੇ ਨੈਤਿਕ ਮੁੱਲਾਂ ਨੂੰ ਲੈ ਕੇ ਅੱਗੇ ਵਧਾਉਣਾ ਹੋਵੇਗਾ।
ਇਸ ਮੌਕੇ ‘ਤੇ ਸਾਂਸਦ ਸੁਭਾਸ਼ ਬਰਾਲਾ ਨੇ ਵੀ ਸੂਬਾਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਮਜਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਸਮਾਜ ਵਿੱਚ ਮਾਨ-ਸਨਮਾਨ ਦੇਣ ਲਈ ਦੀਨਬੰਧੂ ਚੌਧਰੀ ਛੋਟੂਰਾਮ ਨੇ ਆਪਣਾ ਪੂਰਾ ਜੀਵਨ ਲਗਾ ਦਿੱਤਾ ਅਤੇ ਸੰਘਰਸ਼ ਕਰਦੇ ਹੋਏ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦਾ ਕੰਮ ਕੀਤਾ। ੳਨ੍ਹਾਂ ਦੀ ਸੋਚ ਸੀ ਕਿ ਸਮਾਜ ਦੇ ਆਖੀਰੀ ਵਿਅਕਤੀ ਦੇ ਮੁੰਹ ‘ਤੇ ਮੁਸਕਾਨ ਆਵੇ। ਸਰ ਛੋਟੂਰਾਮ ਜੀ ਨੇ ਸਮਾਜਿਕ ਨਿਆਂ ਨੂੰ ਸਿਰਫ ਭਾਸ਼ਣਾਂ ਤੱਕ ਸੀਮਤ ਨਹੀਂ ਰੱਖਿਆ ਸਗੋ ਉਸ ਨੂੰ ਨੀਤੀਆਂ ਅਤੇ ਕਾਨੂੰਨ ਦਾ ਸਵਰੂਪ ਵੀ ਦਿੰਤਾ। ਅੱਜ ਨੌਜੁਆਨ ਪੀੜੀ ਨੂੰ ਦੀਨਬੰਧੂ ਸਰ ਛੋਟੂਰਾਮ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।
ਜਾਟ ਧਰਮਸ਼ਾਲਾ ਦੇ ਪ੍ਰਧਾਨ ਡਾ. ਕ੍ਰਿਸ਼ਣ ਸ਼ਿਯੋਕੰਦ ਨੇ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਦਾ ਬਸੰਤ ਪੰਚਮੀ ਸਮਾਰੋਹ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ। ਉਨ੍ਹਾਂ ਨੇ ਵਿਸਤਾਰ ਨਾ ਸੰਸਥਾ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ।
ਪਰਾਕ੍ਰਮ ਦਿਵਸ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਕੀਤਾ ਨਮਨ=ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਦਰਸ਼ ਨੌਜੁਆਨਾਂ ਲਈ ਮਾਰਗਦਰਸ਼ਕ – ਮੁੱਖ ਮੰਤਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਰਾਕ੍ਰਮ ਦਿਵਸ ਮੌਕੇ ‘ਤੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਆਜਾਦ ਹਿੰਦ ਫੌਜ ਦੇ ਸੰਸਥਾਪਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਪੂਰਵਕ ਨਮਨ ਕੀਤਾ। ਮੁੱਖ ਮੰਤਰੀ ਨੇ ਸ਼ੁਕਰਵਾਰ ਨੂੰ ਸੈਕਟਰ-3 ਚੰਡੀਗੜ੍ਹ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਪਾਰਕ ਵਿੱਚ ਉਨ੍ਹਾਂ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰ ਦੇਸ਼ ਦੇ ਪ੍ਰਤੀ ਉਨ੍ਹਾ ਦੇ ਬੇਮਿਸਾਲ ਯੋਗਦਾਨ ਨੁੰ ਯਾਦ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਪਣੇ ਪਰਾਕ੍ਰਮ, ਅਗਵਾਈ ਅਤੇ ਤਿਆਗ ਨਾਲ ਦੇਸ਼ਵਾਸੀਆਂ ਵਿੱਚ ਆਜਾਦੀ ਦੀ ਅਲੱਖ ਜਗਾਈ। ਅੱਜ ਅਸੀਂ ਖੁੱਲੀ ਹਵਾ ਵਿੱਚ ਸਾਂਹ ਲੈ ਰਹੇ ਹਨ, ਇਹ ਉਨ੍ਹਾਂ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਸੰਘਰਸ਼ ਅਤੇ ਬਲਿਦਾਨ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਨੇਤਾਜੀ ਦੇ ਅਦੁੱਤੀ ਹਿੰਮਤ, ਰਾਸ਼ਟਰਭਗਤੀ ਅਤੇ ਬਲਿਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਦੇਸ਼ ਦੀ ਆਜਾਦੀ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨੇਤਾਜਾੀ ਵੱਲੋਂ ਦਿਖਾਏ ਗਏ ਰਾਸ਼ਟਰਸੇਵਾ, ਆਤਮਨਿਰਭਰਤਾ ਅਤੇ ਦ੍ਰਿੜ ਸੰਕਲਪ ਦੇ ਮਾਰਗ ‘ਤੇ ਚਲਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੀ ਮਜਬੂਤ ਨੀਂਹ ਰੱਖੀ ਜਾ ਰਹੀ ਹੈ। ਦੇਸ਼ ਅੱਜ ਆਤਮਨਿਰਭਰਤਾ, ਤਕਨੀਕੀ ਪ੍ਰਗਤੀ ਅਤੇ ਵਿਸ਼ਵ ਅਗਵਾਈ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ।
ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਾਦਰਸ਼ਾਂ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਦੇ ਸੰਕਲਪ ਨੂੰ ਸਾਕਾਰ ਕਰਨ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਬਸੰਤ ਪੰਚਮੀ ਦੇ ਪਵਿੱਤਰ ਪਰਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਗਿਆਨ, ਊਰਜਾ ਅਤੇ ਨਵਚੇਤਨਾ ਦਾ ਪ੍ਰਤੀਕ ਹੈ ਇਹ ਦਿਨ ਸਾਨੂੰ ਰਾਸ਼ਟਰ ਨਿਰਮਾਣ ਲਈ ਸਮਰਪਿਤ ਭਾਵ ਨਾਲ ਕੰਮ ਕਰਨ ਦੀ ਪੇ੍ਰਰਣਾ ਦਿੰਦਾ ਹੈ।
ਸੂਬੇ ਵਿੱਚ ਬਨਣਗੇ ਸਮਾਰਟ ਏਗਰੀਕਲਚਰ ਅਤੇ ਸਮਾਰਟ ਇੰਡਸਟ੍ਰਿਅਲ ਜੋਨ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਅਤੇ ਉਦਯੋਗਪਤੀਆਂ ਦੇ ਹਿੱਤ ਵਿੱਚ ਦੋ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਇੱਕ ਸਮਾਰਟ ਏਗਰੀਕਲਚਰ ਜੋਨ ਅਤੇ ਇੱਕ ਸਮਾਰਟ ਇੰਡਸਟ੍ਰਿਅਲ ਜੋਨ ਬਣਾਇਆ ਜਾਵੇਗਾ, ਜਿੱਥੇ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ।
ਮੁੱਖ ਮੰਤਰੀ ਉਦਯੋਗ ਅਤੇ ਵਪਾਰ ਵਿਭਾਗ ਦੀ ਪਿਛਲੀ ਸਾਲ ਦੇ ਬਜਟ ਵਿੱਚ ਕੀਤੀ ਗਏ ਐਲਾਨਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਆਈਐਮਟੀ ਮਾਨੇਸਰ, ਬਾਵਲ ਅਤੇ ਕੁੰਡਲੀ ਵਿੱਚ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਲਈ ਡੋਰਮੇਟਰੀਜ਼ ਅਤੇ ਸਿੰਗਲ ਰੂਪ ਯੂਨਿਟਸ ਦੇ ਕੰਮ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਸ ਵੀ ਉਦਯੋਗਿਕ ਖੇਤਰ ਵਿੱਚ ਉੱਥੇ ਕੰਮ ਕਰ ਰਹੇ ਮਜਦੂਰਾਂ ਦੇ ਲਈ ਰਿਹਾਇਸ਼ੀ ਜਰੂਰਤ ਹੋਵੇ, ਉੱਥੇ ਸਬੰਧਿਤ ਇੰਡਸਟ੍ਰਿਅਲ ਏਸੋਸਇਏਸ਼ਨ ਨਾਲ ਵਿਚਾਰ-ਵਟਾਂਦਰਾਂ ਕਰ ਰਿਹਾਇਸ਼ੀ ਸਹੂਲਤਾਂ ਉਪਲਬਧ ਕਰਵਾਉਣ ਦੀ ਯੋਜਨਾ ਤਿਆਰ ਕਰਨ। ਇਸ ਨਾਲ ਜਿੱਥੇ ਮਜਦੂਰਾਂ ਨੂੰ ਉਦਯੋਗ ਦੇ ਨੇੜੇ ਸਸਤੀ ਰਿਹਾਇਸ਼ ਸਹੂਲਤ ਮਿਲੇਗੀ, ਉੱਥੇ ਉਨ੍ਹਾਂ ਦੇ ਕੰਮ ਵਿੱਚ ਵੀ ਗੁਣਵੱਤਾ ਆਵੇਗੀ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਗੁੱਡ ਗਵਰਨੈਂਸ ਡੇ ਦੇ ਦਿਨ ਪਿਛਲੇ 25 ਦਸਬੰਰ, 2025 ਨੂੰ ਘੱਟ ਤੋਂ ਘੱਟ 50 ਫੈਕਟਰੀਆਂ ਵਾਲੀ ਜਿਨ੍ਹਾਂ ਅਵੈਧ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਮੁੱਖ ਮੰਤਰੀ ਵੱਲੋਂ ਨਗਰ ਅਤੇ ਗ੍ਰਾਮ ਨਿਯੋਜਨ ਵਿਭਾਗ ਦੇ ਜਿਸ ਪੋਰਟਲ ਨੂੰ ਲਾਂਚ ਕੀਤਾ ਗਿਆ ਸੀ, ਉਸ ਦੇ ਸਾਕਾਰਾਤਮਕ ਨਤੀਜੇ ਆ ਰਹੇ ਹਨ। ਉਦਯੋਗਪਤੀ ਆਪਣੀ ਯੂਨਿਟ ਨੂੰ ਉੁਕਤ ਪੋਰਟਲ ‘ਤੇ ਰਜਿਸਟਰ ਕਰ ਰਹੇ ਹਨ। ਇੰਨ੍ਹਾਂ ਕਲੋਨੀਆਂ ਦੇ ਨਿਯਮਤ ਹੋਣ ‘ਤੇ ਉਦਯੋਗਪਤੀਆਂ ਨੂੰ ਜਿੱਥੇ ਵੱਖ-ਵੱਖ ਯੋਜਨਾਵਾਂ ਦਾ ਸਮੇਂ ‘ਤੇ ਲਾਭ ਮਿਲ ਸਕੇਗਾ, ਉੱਥੇ ਹੀ ਵੱਖ-ਵੱਖ ਵਿਭਾਗਾਂ ਦੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਦਫਤਰਾਂ ਦੇ ਚੱਕਰ ਨਈਂ ਕੱਟਣ ਪੈਣਗੇ।
ਮੀਟਿੰਗ ਵਿੱਚ ਦਸਿਆ ਗਿਆ ਕਿ ਮੁੱਖ ਮੰਤਰੀ ਵੱਲੋਂ ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਗਏ ਐਲਾਨ ਨੂੰ ਮੂਰਤ ਰੂਪ ਦਿੰਦੇ ਹੋਏ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਅਲਾਟ (ਰਾਜ ਦੇ ਵੱਖ-ਵੱਖ ਇੰਡਸਟ੍ਰਿਅਲ ਏਸਟੇਟਸ ਵਿੱਚ) ਕੀਤੇ ਗਏ ਪਲਾਟਸ ਦੇ ਮਾਲਿਕਾਂ ਦੀ ਪੈਂਡਿੰਗ ਸਮਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਇੰਨ੍ਹਾਂ ਪਲਾਟਸ ਦਾ ਪੂਰਾ ਕੰਟਰੋਲ ਹੁਣ ਐਚਐਸਆਈਆਈਡੀਸੀ ਨੂੰ ਦੇ ਦਿੱਤਾ ਗਿਆ ਹੈ। ਇਸ ਵਿੱਚ ਇੰਡਸਟ੍ਰਿਅਲ ਪਲਾਟ ਨੂੰ ਐਚਐਸਵੀਪੀ ਤੋਂ ਐਚਐਸਆਈਆਈਡੀਸੀ ਨੂੰ ਟ੍ਰਾਂਸਫਰ ਕਰਨ ਦੇ ਮਾਮਲੇ ਵਿੱਚ ਆਕਿਯੂਪੇਸ਼ਨ ਸਰਟੀਫਿਕੇਟ , ਪ੍ਰੋਜੈਕਟ ਕੰਪਲੀਸ਼ਨ ਸਰਟੀਫਿਕੇਟ ਆਦਿ ਨੂੰ ਪ੍ਰਾਪਤ ਕਰਨ ਵਿੱਚ ਇੰਨ੍ਹਾਂ ਉਦਯੋਗਾਂ ਦੇ ਮਾਲਿਕਾਂ ਨੂੰਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੂਬਾ ਸਰਕਾਰ ਦੇ ਫੈਸਲੇ ਨਾਲ ਸੂਬੇ ਦੇ ਉਦਯੋਗਪਤੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।
ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਬਜਟ ਵਿੱਚ ਖਜਾਨਾ ਮੰਤਰੀ ਦੇ ਨਾਤੇ ਈਅੇਸਆਈਸੀ ਹਸਪਤਾਲ/ਡਿਸਪੇਂਸਰੀ ਖੋਲਣ ਲਈ ਪਲਾਟ ਦੇਣ ਦੇ ਮਾਮਲੇ ਵਿੱਚ ਰਿਆਇਤ ਦੇਣ ਦਾ ਐਲਾਨ ਨੂੰ ਪੂਰਾ ਕਰ ਦਿੱਤਾ ਗਿਆ ਹੈ। ਹੁਣ ਭਵਿੱਖ ਵਿੱਚ ਐਚਐਸਵੀਪੀ, ਐਚਐਸਆਈਆਈਡੀਸੀ, ਪੰਚਾਇਤ ਅਤੇ ਦੂਜੇ ਸਰਕਾਰੀ ਵਿਭਾਗਾਂ ਤੋਂ ਈਐਸਆਈਸੀ ਹਸਪਤਾਲ/ਡਿਸਪੇਂਸਰੀ ਖੋਲਣ ਲਈ ਜੋ ਜਮੀਨ ਲਈ ਜਾਵੇਗੀ, ਉਹ 75 ਫੀਸਦੀ ਸਸਤੀ ਦਰਾਂ ‘ਤੇ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਹਰਿਆਣਾ ਆਤਮਨਿਰਭਰ ਟੈਕਸਟਾਇਲ ਪੋਲਿਸੀ 2022-25 ਦੀ ਮਿਆਦ ਇੱਕ ਸਾਲ ਤੱਕ ਯਾਨੀ ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਈ ਸਾਲ ਪਹਿਲਾਂ ਬਣਾਏ ਗਏ ਉਦਯੋਗਿਕ ਖੇਤਰਾਂ, ਜੋ ਕੀ ਸ਼ਹਿਰੀ ਆਬਾਦੀ ਦੇ ਵਿੱਚ ਆ ਗਏ ਹਨ, ਉਨ੍ਹਾਂ ਵਿੱਚ ਸੀਵਰੇਜ, ਸੜਕ, ਪੇਯਜਲ, ਸਟ੍ਰੀਟ ਲਾਇਟ ਵਰਗੇ ਢਾਂਚਿਆਂ ਨੂੰ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਸਾਰੇ ਇੰਡਸਟ੍ਰਿਅਲ ਏਸਟੇਟਸ ਵਿੱਚ ਸਟਾਰਟਅੱਪ ਨੂੰ ਰਿਆਇਤੀ ਦਰਾਂ ‘ਤੇ ਕੰਮ ਕਰਵਾਉਣ ਦੀ ਸਹੂਲਤ ਦੇਣ ਲਈ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਆਈਐਟੀ ਮਾਨੇਸਰ ਵਿੱਚ ਏਆਈ ਅਤੇ ਕੁਆਂਟਮ ਕੰਪਿਊਟਿੰਗ ਤਕਨਾਲੋਜੀ ਅਤੇ ਆਈਐਮਟੀ ਖਰਖੌਦਾ ਵਿੱਚ ਇਲੈਕਟ੍ਰਿਕ ਵੀਕਲ ਅਤੇ ਆਟੋਮੋਟਿਵ ਸੈਕਟਰ ਦੇ ਪ੍ਰਸਤਾਵਿਤ ਇਨਕਿਯੂਬੇਸ਼ਨ ਸੈਂਟਰ ਤਹਿਤ ਜਮੀਨ ਚੋਣ ਕਰ ਲਈ ਗਈ ਹੈ। ਦੂਜੇ ਥਾਵਾਂ ‘ਤੇ ਵੀ ਇਨਕਿਯੂਬੇਸ਼ਨ ਸੈਂਟਰ ਬਨਾਉਣ ਲਈ ਪ੍ਰਕ੍ਰਿਆ ਜਾਰੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 10 ਨਵੇਂ ਆਈਐਮਟੀ ਬਨਾਉਣ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਪ੍ਰੋਗਰਾਮ, ਆਈਅੇਮਟੀ ਮਾਨੇਸਰ ਵਿੱਚ ਪਾਇਲਟ ਪ੍ਰੋਜੈਕਟ ਵਜੋ ਜੀਰੋ ਵਾਟਰ ਵੇਸਟੇਜ ਇੰਡਸਟ੍ਰਿਅਲ ਏਰਿਆ ਨੂੰ ਵਿਕਸਿਤ ਕਰਨ, ਆਈਐਮਟੀ ਖਰਖੌਦਾ ਦਾ ਵਿਸਤਾਰ ਕਰਨ, ਅੰਬਾਲਾ ਵਿੱਚ ਆਈਐਮਟੀ ਸਥਾਪਿਤ ਕਰਨ ਦੇ ਪਹਿਲੇ ਪੜਾਅ, ਮਹੇਂਦਰਗੜ੍ਹ ਜਿਲ੍ਹਾ ਵਿੱਚ ਆਈਐਮਟੀ ਸਥਾਪਿਤ ਕਰਨ, ਮੇਕ ਇੰਨ ਇੰਡੀਆ ਦੀ ਤਰਜ ‘ਤੇ ਮੇਕ ਇਨ ਹਰਿਆਣਾ ਪ੍ਰੋਗਰਾਮ ਬਨਾਉਣ, ਗੁਰੂਗ੍ਰਾਮ ਵਿੱਚ ਕਲਚਰਲ ਸੈਂਟਰ ਦਾ ਨਿਰਮਾਣ ਕਰਨ ਵਰਗੀ ਬਜਟ ਦੇ ਐਲਾਨਾਂ ਦੀ ਸਮੀਖਿਆ ਕਰਦੇ ਹੋਏ ਕੰਮ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਸੰਕਲਪ-ਪੱਤਰ ਦੇ ਐਲਾਨਾਂ ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਸਾਰੇ ਐਲਾਨਾਂ ਨੂੰ ਜਲਦੀ ਤੋਂ ਜਲਦੀ ਅਮਲੀਜਾਮਾ ਪਹਿਨਾਉਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਅਤੇ ਡਾਇਰੈਕਟਰ ਜਨਰਲ ਸ੍ਰੀ ਯੱਸ਼ ਗਰਗ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਆਦਿਤਅ ਦਹੀਆ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Leave a Reply