ਹਰਿਆਣਾ ਖ਼ਬਰਾਂ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੇ ਲਗਭਗ 3 ਕਰੋੜ ਦੇ ਨੀਂਹ ਪੱਥਰ ਤੇ ਉਦਘਾਟਨ=ਹਰਿਆਣਾ ਹੈਲਥ ਹੱਬ ਬਨਣ ਦੀ ਰਾਹ ਤੇ ਹੈ ਅਗਰਸਰ  ਆਰਤੀ ਸਿੰਘ ਰਾਓ

ਚੰਡੀਗੜ੍ਹ

 (   ਜਸਟਿਸ ਨਿਊਜ਼ )

ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਸਿਹਤ ਬਜਟ ਦਾ ਇੱਕ-ਇੱਕ ਪੈਸਾ ਜਨਤਾ ਦੀ ਭਲਾਈ ਅਤੇ ਅੱਤਆਧੁਨਿਕ ਸਹੂਲਤਾਂ ‘ਤੇ ਖਰਚ ਕੀਤਾ ਜਾ ਰਿਹਾ ਹੈ। ਹਰਿਆਣਾ ਹੁਣ ਹੈਲਥ ਹੱਬ ਬਨਣ ਦੀ ਰਾਹ ‘ਤੇ ਤੇਜੀ ਨਾਲ ਵੱਧ ਰਿਹਾ ਹੈ।

          ਸਿਹਤ ਮੰਤਰੀ ਅੱਜ ਨਾਰਨੌਲ ਦੇ ਅਟੇਲੀ ਹਲਕੇ ਵਿੱਚ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਤੇ ਨੀਂਹ ਪੱਥਰ ਮੌਕੇ ‘ਤੇ ਜਨਸਭਾ ਨੂੰ ਸੰਬੋਧਿਤ ਕਰ ਰਹੀ ਸੀ।

          ਇਸ ਦੌਰਾਨ ਉਨ੍ਹਾਂ ਨੇ ਲਗਭਗ 3 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ ਗਿਆ। ਊਨ੍ਹਾਂ ਨੇ ਪਿੰਡ ਸਾਏ, ਸਰਾਨੀ ਅਤੇ ਗੁਜਰਵਾਸ ਨੂੰ 8-8 ਲੱਖ ਰੁਪਏ ਅਤੇ ਛਾਪੜਾ ਸਲੀਮਪੁਰ ਅਤੇ ਖੋੜ ਦੇ ਵਿਕਾਸ ਲਈ 10-10 ਲੱਖ ਰੁਪਏ ਦਾ ਐਲਾਨ ਕੀਤਾ।

          ਊਨ੍ਹਾਂ ਨੇ ਗ੍ਰਾਮੀਣਾਂ ਨਾਲ ਸਿੱਧਾ ਸੰਵਾਦ ਕਰ ਉਨ੍ਹਾਂ ਦੀ ਸਮਸਿਆਵਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਹੱਲ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਮੰਤਰੀ ਨੇ ਕਿਹਾ ਕਿ ਅਟੇਲੀ ਦੀ ਜਨਤਾ ਨੇ ਊਨ੍ਹਾਂ ‘ਤੇ ਅਤੇ ਸੂਬੇ ਦੀ ਭਾਜਪਾ ਸਰਕਾਰ ‘ਤੇ ਜੋ ਭਰੋਸਾ ਜਤਾਇਆ ਹੈ, ਉਹੀ ਉਨ੍ਹਾਂ ਲਈ ਸੱਭ ਤੋਂ ਵੱਧ ਪੇ੍ਰਰਣਾ ਹੈ।

          ਸਿਹਤ ਮੰਤਰੀ ਨੇ ਕਿਹਾ ਕਿ ਕੋਰਿਆਵਾਸ ਮੈਡੀਕਲ ਕਾਲਜ ਵਿੱਚ ਸੀਨੀਅਰ ਰੇਜੀਡੇਂਟ ਡਾਕਟਰਸ ਦੇ 68 ਅਹੁਦਿਆਂ ਲਈ ਇੰਟਰਵਿਊ ਚੱਲ ਰਹੇ ਹਨ।

          ਊਨ੍ਹਾਂ ਨੇ ਕਿਹਾ ਕਿ ਖੇਤਰ ਦਾ ਸਮੂਚੇ ਵਿਕਾਸ, ਬਿਹਤਰ ਸਿਹਤ ਸੇਵਾਵਾਂ ਅਤੇ ਮੁੱਢਲੀ ਸਹੂਲਤਾਂ ਨੂੰ ਹਰ ਘਰ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ। ਚੋਣ ਦੌਰਾਨ ਕੀਤੇ ਗਏ ਸਾਰੇ ਵਾਅਦਿਆਂ ਨੂੰ ਸਮੇਂਬੱਧ ਢੰਗ ਨਾਲ ਪੂਰ ਕੀਤਾ ਜਾਵੇਗਾ।

20 ਫਰਵਰੀ ਤੱਕ ਫਿਰ ਖੁੱਲੇਗਾ ਐਚਕੇਆਰਐਨਐਲ ਪੋਰਟਲ=ਠੇਕਾ ਕਰਮਚਾਰੀਆਂ ਦਾ ਡੇਟਾ ਹੋਵੇਗਾ ਪੋਰਟ

ਚੰਡੀਗੜ੍ਹ

 (  ਜਸਟਿਸ ਨਿਊਜ਼  )

ਹਰਿਆਣਾ ਸਰਕਾਰ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵੱਲੋਂ ਪ੍ਰਾਪਤ ਲਗਾਤਾਰ ਅਪੀਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮੀਟੇਡ (ਐਚਕੇਆਰਐਨਐਲ) ਦੇ ਪੋਰਟਲ ਨੂੰ ਮੁੜ ਖੋਲਣ ਦਾ ਫੈਸਲਾ ਕੀਤਾ ਹੈ, ਤਾਂ ਜੋ ਯੋਗ ਠੇਕਾ ਕਰਮਚਾਰੀਆਂ ਦਾ ਡੇਟਾ ਮੁੜ ਪੋਰਟ ਕੀਤਾ ਜਾ ਸਕੇ।

          ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਆਦੇਸ਼ ਅਨੁਸਾਰ, 20 ਫਰਵਰੀ, 2026 ਤੱਕ ਇੱਕ ਵੱਖ ਵਿੰਡੋਂ ਖੋਲੀ ਜਾਵੇਗੀ। ਇਹ ਵਿੰਡੋਂ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਦੇ ਸਿਰਫ ਉਨ੍ਹਾਂ ਠੇਕਾ ਕਰਮਚਾਰੀਆਂ ਲਈ ਹੋਵੇਗੀ, ਜਿਨ੍ਹਾਂ ਦੀ ਮੰਜੂਰੀ ਠੇਕਾ ਕਰਮਚਾਰੀਆਂ ਦੀ ਤੈਨਾਤੀ ਨੀਤੀ, 2022 ਦੇ ਪ੍ਰਾਵਾਧਾਨਾ ਦੇ ਤਹਿਤ ਵਿੱਤ ਵਿਭਾਗ ਤੋਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ। ਸਬੰਧਿਤ ਵਿਭਾਗ ਵੱਲੋਂ ਵਿੱਤ ਵਿਭਾਗ ਤੋਂ ਪ੍ਰਾਪਤ ਮੰਜੂਰੀ ਦੀ ਫੋਟੋਕਾਰਪੀ ਐਚਕੇਆਰਐਨਐਲ ਪੋਰਟਲ ‘ਤੇ ਅਪਲੋਡ ਕੀਤੇ ਜਾਣ ਦੇ ਬਾਅਦ ਹੀ ਉਸ ਵਿਭਾਗ ਲਈ ਪੋਰਟਲ ਖੋਲਿਆ ਜਾਵੇਗਾ।

          ਐਚਕੇਆਰਐਨਐਲ ਪੋਰਟਲ ਊਨ੍ਹਾਂ ਠੇਕਾ ਕਰਮਚਾਰੀਆਂ ਦਾ ਵੇਰਵਾ ਅਪਲੋਡ ਕਰਨ ਲਈ ਮੁੜ ਖੋਲਿਆ ਜਾਵੇਗਾ, ਜਿਨ੍ਹਾਂ ਨੂੰ 31 ਮਾਰਚ, 2022 ਜਾਂ ਉਸ ਤੋਂ ਪਹਿਲਾਂ ਨਿਯੁਕਤ ਕੀਤਾ ਗਿਆ ਸੀ ਅਤੇ ਜੋ ਮੌਜੂਦਾ ਵਿੱਚ ਕੰਮ ਕਰ ਰਹੇ ਹਨ। ਇਹ ਕਦਮ ਅਜਿਹੇ ਕਰਮਚਾਰੀਆਂ ਨੂੰ ਹਰਿਆਣਾ ਠੇਕਾ ਕਰਮਚਾਰੀ ਸੇਵਾ ਸੁਰੱਖਿਆ ਐਕਟ, 2024 ਤਹਿਤ ਪ੍ਰਦਾਨ ਕੀਤੇ ਜਾਣ ਵਾਲੇ ਲਾਭ ਯਕੀਨੀ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

          ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 13 ਅਗਸਤ, 2024 ਨੂੰ ਜਾਰੀ ਨਿਰਦੇਸ਼ਾਂ ਤਹਿਤ ਐਚਕੇਆਰਐਨਐਲ ਪੋਰਟਲ ਨੂੰ 30 ਸਤੰਬਰ, 2024 ਤੱਕ ਖੋਲਿਆ ਗਿਆ ਸੀ ਅਤੇ ਸਾਰੇ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਡਾਟਾ ਅਪਲੋਡ ਕਰਨ ਲਈ ਕਿਹਾ ਗਿਆ ਹੈ।

ਪ੍ਰੀ-ਬਜਟ ਕੰਸਲਟੇਂਟ  ਮੀਟਿੰਗ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੋਲੇ-ਹਰਿਆਣਾ ਵਿੱਚ ਸਟਾਰਟਅਪ ਨੂੰ ਮਿਲੀ ਨਵੀਂ ਉੜਾਨ

ਸਟਾਰਟਅਪ ਇੰਡੀਆ ਦੀ ਰੇਨਬੋ ਵਿਜਨ ਹਰਿਆਣਾ ਵਿੱਚ ਤੇਜੀ ਨਾਲ ਲਾਗੂ

ਚੰਡੀਗੜ੍ਹ

(   ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਮਾਣੇਸਰ ਵਿੱਚ ਆਯੋਜਿਤ ਪ੍ਰੀ-ਬਜਟ ਕੰਸਲਟੇਂਟ ਪ੍ਰੋਗਰਾਮ ਵਿੱਚ ਸਟਾਰਟਅਪ ਸੰਸਥਾਪਕਾਂ ਅਤੇ ਉਦਮਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੁਵਾ ਇਨੋਵੇਟਰਸ ਅਤੇ ਸਟਾਰਟਅਪ ਹਰਿਆਣਾ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਗਤ 16 ਜਨਵਰੀ ਨੂੰ ਰਾਸ਼ਟਰੀ ਸਟਾਰਟਅਪ ਦਿਵਸ ਮਨਾਇਆ ਗਿਆ ਸੀ ਅਤੇ ਅੱਜ ਦਾ ਪ੍ਰੀ-ਬਜਟ ਕੰਸਲਟੇਂਟ ਉਸੇ ਉਤਸਵ ਦੀ ਲੜੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਚਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਟਾਰਟਅਪ ਇੰਡੀਆ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਹੈ ਸਗੋਂ ਇਹ ਇੱਕ ਰੇਨਬੋ ਵਿਜਨ ਹੈ ਜੋ ਵੱਖ ਵੱਖ ਸੇਕਟਰਸ ਨੂੰ ਨਵੀਂ ਸੰਭਾਵਨਾਵਾਂ ਨਾਲ ਜੋੜਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਟਾਰਟਅਪ ਇੱਕ ਵਿਚਾਰਧਾਰਾ ਹੈ ਜਿਸ ਨੂੰ ਮੂਰਤ ਰੂਪ ਦੇਣਾ ਹੁੰਦਾ ਹੈ। ਇਹ ਇੱਕ ਛੋਟਾ ਬੀਜ ਹੈ ਜਿਸ ਨੂੰ ਸਹੀ ਮਦਦ ਮਿਲਣ ‘ਤੇ ਵਿਸ਼ਾਲ ਦਰਖਤ ਬਣਾਇਆ ਜਾ ਸਕਦਾ ਹੈ।

ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ, ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਅਤੇ ਗੁਰੂਗ੍ਰਾਮ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਮੌਜ਼ੂਦ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਦੇਸ਼ ਨੂੰ ਵਿਕਸਿਤ ਬਨਾਉਣ ਦੇ ਸੰਕਲਪ ਨਾਲ ਸਰਕਾਰ ਲਗਾਤਾਰ ਤੇਜ ਗਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਵੱਡੇ ਅਤੇ ਇਤਿਹਾਸਕ ਬਦਲਾਵ ਵੇਖਣ ਨੂੰ ਮਿਲ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੀ ਨਵੀਂ ਦਿਸ਼ਾ ਫੜੀ ਹੈ ਅਤੇ ਹਰ ਖੇਤਰ ਵਿੱਚ ਤਰੱਕੀ ਸਾਫ਼ ਵਿਖਾਈ ਦੇ ਰਹੀ ਹੈ।

ਫੰਡਿੰਗ ਅਤੇ ਤਕਨੀਕੀ ਸਹਿਯੋਗ ਤੇ ਜੋਰ

ਮੁੱਖ ਮੰਤਰੀ ਨੇ ਸਟਾਰਟਅਪ ਸੰਸਥਾਪਕਾਂ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਜ਼ ਆਫ਼ ਡੂਇੰਗ ਬਿਜਨੇਸ, ਫੰਡਿੰਗ ਅਤੇ ਤਕਨੀਕੀ ਸਹਿਯੋਗ ਜਿਹੇ ਮੁੱਦਿਆਂ ‘ਤੇ ਪ੍ਰਾਪਤ ਵਿਚਾਰਾਂ ਨੂੰ ਨੋਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਆਇਡੀਆ ਭਾਵੇਂ ਕਿਨ੍ਹਾਂ ਵੀ ਛੋਟਾ ਕਿਉਂ ਨਾ ਹੋਵੇ, ਜੇਕਰ ਉਸ ਵਿੱਚ ਹਿੱਮਤ ਹੈ ਤਾਂ ਉਸ ਨੂੰ ਦੁਨਿਆ ਬਦਲਣ ਵਿੱਚ ਸਮਾਂ ਨਹੀਂ ਲਗਦਾ।

ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਸਟਾਰਟਅਪ ਦੀ ਗਿਣਤੀ 500 ਤੋਂ ਵਧਾ ਕੇ 2 ਲੱਖ ਤੋਂ ਵੱਧ ਹੋ ਗਈ ਹੈ। ਇਸ ਵਿੱਚ ਹਰਿਆਣਾ ਦਾ ਯੋਗਦਾਨ ਅਗ੍ਰਣੀ ਰਿਹਾ ਹੈ  ਵਿਸ਼ੇਸ਼ਕਰ ਗੁਰੂਗ੍ਰਾਮ ਅਤੇ ਮਾਣੇਸਰ ਦਾ। ਹਰਿਆਣਾ ਵਿੱਚ ਹੁਣ 9500 ਤੋਂ ਵੱਧ ਸਟਾਰਟਅਪ ਹਨ ਅਤੇ ਰਾਜ ਇਸ ਮਾਮਲੇ ਵਿੱਚ ਦੇਸ਼ ਵਿੱਚ ਸੱਤਵੇਂ ਸਥਾਨ ‘ਤੇ ਹੈ।

ਹਰਿਆਣਾ ਏ. ਆਈ. ਮਿਸ਼ਨ, ਰਿਸਰਚ ਫੰਡ ਅਤੇ ਫੰਡ ਆਫ਼ ਫੰਡੋ ਦਾ ਗਠਨ

ਮੁੱਖ ਮੰਤਰੀ ਨੇ ਬਜਟ 2025-26 ਵਿੱਚ ਚੁੱਕੇ ਗਏ ਪ੍ਰਮੁੱਖ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਵਿੱਖ ਆਰਟੀਫਿਸ਼ਲ ਇੰਟੇਲਿਜਂਸ ਦਾ ਹੈ। ਇਸੇ ਨਜਰਇਏ ਨਾਲ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਏ. ਆਈ. ਮਿਸ਼ਨ ਦੀ ਸਥਾਪਨਾ ਦਾ ਪ੍ਰਸਤਾਵ ਕੀਤਾ ਗਿਆ ਹੈ ਜਿਸ ਦੇ ਲਈ ਵਿਸ਼ਵ ਬੈਂਕ ਵੱਲੋਂ 474 ਕਰੋੜ ਰੁਪਏ ਦੀ ਮਦਦ ਦਾ ਭਰੋਸਾ ਮਿਲਿਆ ਹੈ। ਇਸ ਦੇ ਤਹਿਤ ਗੁਰੂਗ੍ਰਾਮ ਅਤੇ ਪੰਚਕੂਲਾ ਵਿੱਚ ਇੱਕ-ਇੱਕ ਏ. ਆਈ. ਹਬ ਸਥਾਪਿਤ ਕੀਤੇ ਜਾਣਗੇ, ਜਿੱਥੇ 50 ਹਜ਼ਾਰ ਯੁਵਾਵਾਂ ਨੂੰ ਨਵੀਂ ਤਕਨੀਕਾਂ ਵਿੱਚ ਟ੍ਰੇਂਡ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਕਾਲਜਾਂ ਅਤੇ ਯੂਨਿਵਰਸਿਟੀਆਂ ਵਿੱਚ ਰਿਸਰਚ ਨੂੰ ਵਾਧਾ ਦੇਣ ਦੇ ਉਦੇਸ਼ ਨਾਲ 20 ਕਰੋੜ ਰੁਪਏ ਦੇ ਸ਼ੁਰੂਆਤੀ ਫੰਡ ਨਾਲ ਹਰਿਆਣਾ ਸਟੇਟ ਰਿਸਰਚ ਫੰਡ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ 2000 ਕਰੋੜ ਦਾ ਫੰਡ ਆਫ਼ ਫੰਡਸ ਵੀ ਬਣਾਇਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅਪਸ ਨੂੰ ਪ੍ਰੋਤਸਾਹਿਤ ਕਰਨ ਲਈ ਐਚਐਸਆਈਆਈਡੀਸੀ ਰਾਹੀਂ ਪ੍ਰਤੀ ਸਟਾਰਟਅਪ 10 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਮੁੱਖ ਮੰਤਰੀ ਕੌਸ਼ਲ ਸਨਮਾਨ ਯੋਜਨਾ ਸ਼ੁਰੂ ਕੀਤੀ ਗਈ ਹੈ। ਹਰਿਆਣਾ ਵਿੱਚ ਹਰਿਆਣਾ ਰਾਜ ਸਟਾਰਟਅਪ ਨੀਤੀ-2022 ਲਾਗੂ ਹੈ ਅਤੇ ਹਾਲ ਹੀ ਵਿੱਚ 22 ਸਟਾਰਟਅਪਸ ਨੂੰ 1 ਕਰੋੜ 14 ਲੱਖ ਰੁਪਏ ਦੀ ਵਿਤੀ ਮਦਦ ਪ੍ਰਦਾਨ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਟਾਰਟਅਪ ਸੰਸਕ੍ਰਿਤੀ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਰਵੇਗੀ। ਆਗਾਮੀ ਵਿਦਿਅਕ ਸ਼ੈਸ਼ਨ ਨਾਲ ਹਰ ਜ਼ਿਲ੍ਹੇ ਵਿੱਚ ਉਦਮਿਤਾ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀ ਜਾਣਗੀਆਂ, ਜਿਸ ਵਿੱਚ ਚੌਣ ਟੀਮਾ ਨੂੰ ਆਪਣੇ ਆਇਡੀਆ ਨੂੰ ਬਿਜਨੇਸ ਮਾਡਲ ਵਿੱਚ ਬਦਲਣ ਲਈ ਸਰਕਾਰ ਵੱਲੋਂ ਇੱਕ ਲੱਖ ਰੁਪਏ ਦੀ ਮਦਦ ਰਕਮ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਮਾਣੇਸਰ ਦੇ ਉਦਯੋਗਿਕ ਹਬ ਹੋਣ ਨੂੰ ਵੇਖਦੇ ਹੋਏ ਐਚਐਸਆਈਆਈਡੀਸੀ ਦੇ ਸਾਰੇ ਉਦਯੋਗਿਕਇਸਟੇਟਸ ਵਿੱਚ ਇੰਕਯੂਬੇਸ਼ਨ ਸੇਂਟਰਸ ਸਥਾਪਿਤ ਕੀਤੇ ਜਾਣਗੇ, ਤਾਂ ਜੋ ਸਟਾਰਟਅਪਸ ਨੂੰ ਸਸਤੇ ਰੇਟਾਂ ‘ਤੇ ਕਾਰਜਸਥਲ ਉਪਲਬਧ ਕਰਾਇਆ ਜਾ ਸਕੇ। ਐਚਐਸਆਈਆਈਡੀਸੀ ਵੱਲੋਂ ਇਸ ਦੇ ਲਈ ਤਿੰਨ ਆਈਐਮਟੀ ਖੇਤਰਾਂ ਵਿੱਚ ਭੂਮਿ ਵੀ ਨਿਸ਼ਾਨਦੇਹੀ ਕਰ ਲਈ ਗਈ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਵਿਚਾਰ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਰਿਸਕ ਟੇਕਿੰਗ ਹੁਣ ਮੇਨਸਟ੍ਰੀਮ ਬਣ ਗਈ ਹੈ। ਪਹਿਲਾਂ ਲੋਕ ਜੋਖ਼ਿਮ ਲੈਣ ਤੋਂ ਡਰਦੇ ਸਨ ਪਰ ਅੱਜ ਜੋਖ਼ਿਮ ਨਾ ਲੈਣਾ ਹੀ ਸਭ ਤੋਂ ਵੱਡਾ ਜੋਖ਼ਿਮ ਮੰਨਿਆ ਜਾਂਦਾ ਹੈ।

ਮੁੱਖ ਮੰਤਰੀ ਨੇ ਮਾਣ ਨਾਲ ਕਿਹਾ ਕਿ ਹਰਿਆਣਾ ਵਿੱਚ 50 ਫੀਸਦੀ ਤੋਂ ਵੱਧ ਸਟਾਰਟਅਪਸ ਵਿੱਚ ਘੱਟ ਤੋਂ ਘੱਟ ਇੱਕ ਮਹਿਲਾ ਡਾਇਰੇਕਟਰ ਹੈ  ਅਤੇ ਸਰਕਾਰ ਮਹਿਲਾ ਕਾਮਿਆਂ ਨੂੰ ਹਰ ਕਦਮ ‘ਤੇ ਮਦਦ ਦੇਣ ਲਈ ਵਚਨਬੱਧ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਸਟਾਰਟਅਪਸ ਅਤੇ ਯੁਵਾ ਇਨੋਵੇਟਰਸ ਨਵੇਂ ਭਾਰਤ ਦੀ ਪਛਾਣ ਹਨ। ਭਾਂਵੇਂ ਸਪੇਸ ਸੇਕਟਰ ਹੋਵੇ ਜਾਂ ਡਿਫੇਂਸ ਸੇਕਟਰ, ਹਰਿਆਣਾ ਦੇ ਯੁਵਾ ਹਰ ਖੇਤਰ ਵਿੱਚ ਆਪਣੀ ਸਸ਼ਕਤ ਹਾਜਰੀ ਦਰਜ ਕਰਾ ਰਹੇ ਹਨ।

ਮੁੱਖ ਮੰਤਰੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਅਗਲੇ 8 ਤੋਂ 10 ਦਿਨਾਂ ਅੰਦਰ ਆਪਣੇ ਸੁਝਾਵ ਚੈਟਬਾਟ ਰਾਹੀਂ ਭੇਜਣ ਅਤੇ ਜਦੋਂ ਵਿਧਾਨਸਭਾ ਵਿੱਚ ਬਜਟ 2026-27 ਪੇਸ਼ ਕੀਤਾ ਜਾਵੇਗਾ ਤਾਂ ਉਸ ਨੂੰ ਜਰੂਰ ਸੁਨਣ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਸੁਝਾਵ ਬਜਟ ਵਿੱਚ ਸ਼ਾਮਲ ਕੀਤੇ ਜਾਣਗੇ, ਉਨ੍ਹਾਂ ਨੂੰ ਵਿਧਾਨਸਭਾ ਦੀ ਕਾਰਵਾਈ ਵੇਖਣ ਲਈ ਵਿਸ਼ੇਸ਼ ਸਦਾ ਭੇਜਿਆ ਜਾਵੇਗਾ, ਤਾਂ ਜੋ ਉਹ ਆਪ ਗਵਾਹ ਬਣ ਸਕਣ ਕਿ ਸਰਕਾਰ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਸਨਮਾਨ ਦਿੱਤਾ ਹੈ।

ਇਸ ਮੌਕੇ ‘ਤੇ ਉੱਚ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀz ਵਿਨੀਤ ਗਰਗ, ਸਿਵਲ ਸਰੋਤ ਸੂਚਨਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ, ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਯਸ਼ ਗਰਗ ਅਤੇ ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨੇਹਰੂ ਵੀ ਮੌਜ਼ੂਦ ਰਹੇ।

ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਲੋਕਾਂ ਤੇ ਲਿਖੀ ਕਿਤਾਬ ਦਾ ਵਿਮੋਚਨ ਕੀਤਾ

ਚੰਡੀਗੜ੍ਹ

  (  ਜਸਟਿਸ ਨਿਊਜ਼  )

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਬੁੱਧਵਾਰ ਨੂੰ ਲੋਕ ਭਵਨ ਵਿੱਚ ਗੁਰੂ ਨਾਨਕ ਖਾਲਸਾ ਕਾਲੇਜ, ਯਮੁਨਾ ਨਗਰ ਦੇ ਪਿ੍ਰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵੱਲੋਂ ਦਿੱਤੀ ਗਈ ਕਿਤਾਬ ਸ਼੍ਰੀ ਗੁਰੂ ਤੇਗ ਬਹਾਦੁਰ ਦੇ ਸ਼ਲੋਕ-ਅਨੰਤ ਵਾਸਤਵਿਕ ਦੀ ਪ੍ਰਾਪਤੀ ਵੱਲ ਇੱਕ ਯਾਤਰਾ ਦਾ ਵਿਮੋਚਨ ਕੀਤਾ।

ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਤਾਬ ਦੀ ਬੌੱਧਿਕ ਅਤੇ ਅਕਾਦਮਿਕ ਦ੍ਰਿਸ਼ਟੀਕੋਣ ਨਾਲ ਸਲਾਂਘਾ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ 350ਵੀਂ ਸ਼ਹਾਦਤ ਵਰਸ਼ਗੰਢ ਨੂੰ ਧਿਆਨ ਵਿੱਚ ਰਖਦੇ ਹੋਏ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਲੋਕਾਂ ‘ਤੇ ਅਧਾਰਿਤ ਇਹ ਕਿਤਾਬ ਉਨ੍ਹਾਂ ਦੇ ਵਿਲਖਣ ਦਰਸ਼ਨ ਅਤੇ ਉਨ੍ਹਾਂ ਦੇ ਪਵਿੱਤਰ ਛੰਦਾਂ ਦੇ ਗਹਿਰੇ ਅਰਥਾਂ ਨੂੰ ਸਮਝਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਨ ਕਦਮ ਹੈ।

ਰਾਜਪਾਲ ਨੇ ਇਹ ਵੀ ਕਿਹਾ ਕਿ ਡਾ. ਭੱਲਾ ਨੇ ਇਹ ਕਿਤਾਬ ਵਿਦਵਤਾਪੂਰਨ ਸਮਰਪਣ ਅਤੇ ਗਹਿਰੀ ਸਮਝ ਨਾਲ ਲਿਖੀ ਹੈ। ਉਨ੍ਹਾਂ ਨੇ ਕਿਹਾ ਕਿ ਲੇਖਕ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਲੋਕਾਂ ਦੀ ਸਮਕਾਲੀਨ ਸੰਦਰਭਾਂ ਨਾਲ ਜੋੜਦੇ ਹੋਏ ਚੰਗੀ ਤਰ੍ਹਾਂ ਨਾਲ ਵਿਆਖਿਆ ਕੀਤੀ ਹੈ, ਜਿਸ ਨਾਲ ਇਹ ਕਿਤਾਬ ਸਿੱਖਿਆਵਿਦਾਂ ਅਤੇ ਆਮ ਪਾਠਕਾਂ ਦੋਨਾਂ ਲਈ ਸਮਾਨ ਰੂਪ ਨਾਲ ਕੀਮਤੀ ਬਣ ਗਈ ਹੈ।

ਪ੍ਰੀ-ਬਜਟ ਕੰਸਲਟੇਂਟ  ਨਾਲ ਬਣੇਗਾ ਜਨਭਾਗੀਦਾਰੀ ਵਾਲਾ ਬਜਟ, ਅਗਨੀਵੀਰਾਂ ਲਈ ਹੋਣਗੇ ਵਿਸ਼ੇਸ਼ ਪ੍ਰਾਵਧਾਨ-ਰਾਓ ਨਰਬੀਰ ਸਿੰਘ

ਚੰਡੀਗੜ੍ਹ

  (  ਜਸਟਿਸ ਨਿਊਜ਼  )

ਹਰਿਆਣਾ ਦੇ ਸੈਨਿਕ ਅਤੇ ਅਰਧ-ਸੈਨਿਕ ਭਲਾਈ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਲ 2026-27 ਦੇ ਰਾਜ ਬਜਟ ਨੂੰ ਲੈ ਕੇ ਵੱਖ ਵੱਖ ਸਟੇਕਹੋਲਡਰਸ ਨਾਲ ਪ੍ਰੀ-ਬਜਟ ਕੰਸਲਟੇਂਟ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਪ੍ਰਾਪਤ ਉਪਯੋਗੀ ਅਤੇ ਵਿਵਹਾਰਿਕ ਸੁਝਾਵਾਂ ਨੂੰ, ਪਿਛਲੇ ਸਾਲ ਦੀ ਤਰ੍ਹਾਂ ਆਗਾਮੀ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਹ ਬਜਟ ਜਨਭਾਗੀਦਾਰੀ ਨਾਲ ਤਿਆਰ ਜਨਭਲਾਈ ਬਜਟ ਸਾਬਿਤ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਮੁੱਖ ਮੰਤਰੀ ਨੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ 10 ਨਵੀਂ ਆਈਐਮਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਇਸੇ ਲੜੀ ਵਿੱਚ ਇਸ ਸਾਲ ਵੀ ਅਗਨੀਵੀਰਾਂ ਦੇ ਉੱਜਵਲ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਬਜਟ ਤਹਿਤ ਪਹਿਲੇ ਬੈਚ ਦੀ ਸੇਵਾ ਮਿਆਦ ਜੁਲਾਈ 2026 ਵਿੱਚ ਪੂਰੀ ਹੋਣ ਜਾ ਰਹੀਆਂ ਹਨ।

ਸੈਨਿਕ ਅਤੇ ਅਰਧਸੈਨਿਕ ਭਲਾਈ ਮੰਤਰੀ ਨੇ ਕਿਹਾ ਕਿ ਅਗਨੀਵੀਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਹਰਿਆਣਾ ਕੈਬਨਿਟ ਵੱਲੋਂ ਹਰਿਆਣਾ ਅਗਨੀਵੀਰ ਨੀਤੀ-2024 ਨੂੰ ਮੰਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਜਿਸ ਨੂੰ ਭਾਰਤ 2026 ਨਾਲ ਪ੍ਰਭਾਵੀ ਤੌਰ ਨਾਲ ਲਾਗੂ ਕੀਤਾ ਜਾਵੇਗਾ। ਇਸ ਨੀਤੀ ਰਾਹੀਂ ਅਗਨੀਵੀਰਾਂ ਨੂੰ ਸਰਕਾਰੀ ਨੌਕਰਿਆਂ ਸਮੇਤ ਹੋਰ ਖੇਤਰਾਂ ਵਿੱਚ ਰੁਜਗਾਰ ਦੇ ਮੌਕੇ ਉਪਲਬਧ ਕਰਾਏ ਜਾਣਗੇ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਲ 2022-23 ਵਿੱਖ ਆਰਮੀ, ਨੈਵੀ ਅਤੇ ਹਵਾਈ ਸੇਨਾ ਲਈ ਰਾਸ਼ਟਰੀ ਪੱਧਰ ‘ਤੇ 26,649 ਅਗਨੀਵੀਰਾਂ ਦੀ ਭਰਤੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ, ਜਿਸ ਵਿੱਚ ਹਰਿਆਣਾ ਤੋਂ 1830 ਅਗਨੀਵੀਰਾਂ ਦੀ ਭਰਤੀ ਹੋਈ। ਅਗਨੀਪੱਥ ਯੋਜਨਾ ਤਹਿਤ 25 ਫੀਸਦੀ ਅਗਨੀਵੀਰਾਂ ਨੂੰ ਸੇਨਾ ਵੱਲੋਂ ਆਪਣੀ ਲੋੜ ਅਨੁਸਾਰ ਨਿੱਮਤ ਸੇਵਾਵਾਂ ਵਿੱਚ ਸ਼ਾਮਲ ਕੀਤਾ ਜਾਵੇਗਾ, ਜਦੋਂ ਕਿ ਬਾਕੀ 75 ਫੀਸਦੀ ਅਰਥਾਤ ਚਾਰ ਸਾਲ ਦੀ ਸੇਵਾ ਮਿਆਦ ਪੂਰੀ ਕਰ ਲੌਟਣਗੇ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਹਰਿਆਣਾ ਅਗਨੀਵੀਰ ਨੀਤੀ-2024 ਤਹਿਤ ਸਮਾਯੋਜਿਤ ਕਰੇਗੀ।

ਉਨ੍ਹਾਂ ਨੇ ਦੱਸਿਆ ਕਿ ਅਗਨੀਪੱਥ ਯੋਜਨਾ ਤਹਿਤ ਚਾਰ ਸਾਲਾਂ ਦੀ ਸੇਵਾ ਮਿਆਦ ਵਿੱਚ ਅਗਨੀਵੀਰਾਂ ਵੱਲੋਂ ਫੰਡ ਵਿੱਚ ਦਿੱਤੇ ਗਏ 30 ਫੀਸਦੀ ਅੰਸ਼ਦਾਨ ਅਤੇ ਭਾਰਤ ਸਰਕਾਰ ਦੇ ਕਾਪਰਸ ਫੰਡ ਦੇ ਯੋਗਦਾਨ ਨੂੰ ਮਿਲਾ ਕੇ ਅਗਨੀਵੀਰਾਂ ਨੂੰ ਲਗਭਗ 11.71 ਲੱਖ ਰੁਪਏ ਦਾ ਸੇਵਾ ਨਿਧੀ ਪੈਕੇਜ ਪ੍ਰਾਪਤ ਹੋਵੇਗਾ। ਇਸ ਦੇ ਇਲਾਵਾ ਹਰਿਆਣਾ ਸਰਕਾਰ ਵੱਲੋਂ ਆਪਣੀ ਨੀਤੀ ਤਹਿਤ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ, ਜੇਲ ਵਾਰਡਨ, ਫਾਰੇਸਟ ਗਾਰਡ ਸਮੇਤ ਹੋਰ ਅਸਾਮਿਆਂ ‘ਤੇ ਵਿਸ਼ੇਸ਼ ਛੋਟ ਦਿੱਤਾ ਜਾਵੇਗਾ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜੋ ਅਗਨੀਵੀਰ ਸਵੈ-ਰੁਜਗਾਰ ਜਾਂ ਉਦਮਿਤਾ ਦੇ ਖੇਤਰ ਵਿੱਚ ਕਦਮ ਵਧਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਸਰਕਾਰ ਵੱਲੋਂ ਤਿੰਨ ਸਾਲਾਂ ਤੱਕ 5 ਲੱਖ ਰੁਪਏ ਦਾ ਬਿਆਜ ਮੁਕਤ ਰਕਮ ਵੀ ਮੁਹੱਈਆ ਕਰਾਈ ਜਾਵੇਗੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਸਾਲ 2016 ਵਿੱਚ ਭੂਤਪੂਰਵ ਸੈਨਿਕਾਂ, ਅਰਧਸੈਨਿਕ ਬਲਾਂ ਅਤੇ ਉਨ੍ਹਾਂ ‘ਤੇ ਨਿਰਭਰ ਲੋਕਾਂ ਦੀ ਭਲਾਈ ਲਈ ਵੱਖ ਤੋਂ ਸੈਨਿਕ ਅਤੇ ਅਰਧਸੈਨਿਕ ਭਲਾਈ ਵਿਭਾਗ ਦਾ ਗਠਨ ਕੀਤਾ। ਅਕਤੂਬਰ  2014 ਤੋਂ ਹੁਣ ਤੱਕ 418 ਸ਼ਹੀਦਾਂ ਦੇ ਆਸ਼ਰਿਤਾਂ ਨੂੰ ਅਨੁਕੰਪਾ ਦੇ ਅਧਾਰ ‘ਤੇ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜੋ ਸਰਕਾਰ ਦੀ ਸੈਨਿਕ-ਹਿਤੈਸ਼ੀ ਨੀਤੀ ਨੂੰ ਦਰਸ਼ਾਉਂਦਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin