ਹਰਿਆਦਾ ਸਰਕਾਰ ਨੇ ਦਿੱਤੀ ਪ੍ਰੀਖਿਆਵਾਂ ਵਿੱਚ ਕਿਰਪਾਣ ਅਤੇ ਮੰਗਲਸੂਤਰ ਦੀ ਮੰਜੂਰੀ
ਸਿੱਖ ਵਿਦਿਆਰਥੀਆਂ ਤੇ ਵਿਆਹੇ ਮਹਿਲਾ ਉਮੀਦਵਾਰਾਂ ਲਈ ਵਿਸਤਾਰ ਦਿਸ਼ਾ-ਨਿਰਦੇਸ਼ ਜਾਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਵੱਖ-ਵੱਖ ਭਰਤੀ ਏਜੰਸੀਆਂ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਅਤੇ ਵਿਆਹੀਆਂ ਮਹਿਲਾਵ ਉਮੀਦਵਾਰਾਂ ਨੂੰ ਹੋਣ ਵਾਲੀ ਅਸਹੂਲਤਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਵਿਸਤਾਰ ਦਿਸ਼ਾ ਨਿਰੇਸ਼ ਜਾਰੀ ਕੀਤੇ ਹਨ।
ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੱਖ-ਵੱਖ ਪ੍ਰੀਖਿਆਵਾਂ ਵਿੱਚ ਸ਼ਾਮਿਲ ਹੋਣ ਵਾਲੇ ਸਿੱਖ ਵਿਦਿਆਰਥੀਆਂ ਅਤੇ ਉਮੀਦਵਾਰਾਂ ਨੂੰ ਨਿਰਧਾਰਿਤ ਮਾਨਕਾਂ ਅਨੁਰੂਪ ਕਿਰਪਾਨ ਪਹਿਲਣ ਅਤੇ ਨਾਲ ਲੈ ਜਾਣ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ।
ਇੰਨ੍ਹਾਂ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ, ਜਦੋਂ ਕਿ ਉਸ ਦੀ ਧਾਰ ਦੀ ਲੰਬਾਈ 6 ਇੰਚ ਤੋਂ ਵੱਧ ਨਾ ਹੋਵੇ। ਅਜਿਹੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ‘ਤੇ ਨਿਰਧਾਰਿਤ ਸਮੇਂ ਤੋਂ ਘੱਟ ਤੋਂ ਘੱਟ ਇੱਕ ਘੰਟਾ ਪਹਿਲਾ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਜਰੂਰੀ ਜਾਂਚ ਅਤੇ ਰਸਮੀ ਕਾਰਵਾਈਆਂ ਸਮੇਂ ‘ਤੇ ਪੂਰੀ ਕੀਤੀਆਂ ਜਾ ਸਕਣ।
ਨੋਟੀਫਿਕੇਸ਼ਨ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਵਿਆਹੀਆਂ ਮਹਿਲਾ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਮੰਗਲਸੂਤਰ ਪਹਿਲਣ ਦੀ ਮੰਜੂਰੀ ਹੋਵੇਗੀ। ਅਜਿਹੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ‘ਤੇ ਨਿਰਧਾਰਿਤ ਸਮੇਂ ਤੋਂ ਘੱਟ ਤੋਂ ਘੱਟ 30 ਮਿੰਟ ਪਹਿਲਾ ਮੌਜੂਦ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਨਾਲ ਜਰੂਰੀ ਪ੍ਰਕ੍ਰਿਆਵਾਂ ਸੁਚਾਰੂ ਰੂਪ ਨਾਲ ਸਪੰਨ ਕੀਤੀ ਜਾ ਸਕੇ।
ਇਹ ਫੈਸਲਾ ਦਿੱਲੀ ਹਾਈ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਖ-ਵੱਖ ਫੈਸਲਿਆਂ ਦੇ ਆਲੋਕ ਵਿੱਚ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਧਾਰਮਿਕ ਅਤੇ ਸਭਿਆਚਾਰਕ ਅਧਿਕਾਰਾਂ ਦੇ ਸਰੰਖਣ ਦੇ ਨਾਲ-ਨਾਲ ਪ੍ਰੀਖਿਆਵਾਂ ਦੇ ਨਿਰਪੱਖ ਅਤੇ ਸੁਵਿਵਸਥਿਤ ਸੰਚਾਲਨ ‘ਤੇ ਜੋਰ ਦਿੱਤਾ ਗਿਆ ਹੈ।
ਸੂਬਾ ਸਰਕਾਰ ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸੁਬੋਰਡੀਨੇਟ ਵਿਭਾਗਾਂ, ਬੋਰਡਾਂ, ਨਿਗਮਾਂ, ਯੂਨੀਵਰਸਿਟੀਆਂ ਅਤੇ ਭਰਤੀ ਏਜੰਸੀਆਂ ਦੇ ਪ੍ਰਮੁੱਖਾਂ ਨੂੰ ਜਰੂਰੀ ਆਦੇਸ਼ ਜਾਰੀ ਕਰਨ, ਤਾਂ ਜੋ ਪ੍ਰੀਖਿਆ ਡਿਊਟੀ ‘ਤੇ ਤੈਨਾਤ ਅਧਿਕਾਰੀਆਂ, ਓਵਜਰਵਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਰਹੇ ਅਤੇ ਕਿਸੇ ਵੀ ਪੱਧਰ ‘ਤੇ ਉਮੀਦਵਾਰਾਂ ਨੂੱ ਗੈਰ-ਜਰੂਰੀ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰੀ-ਬਜਟ ਕੰਸਲਟੇਂਸ਼ਨ ਪ੍ਰੋਗਰਾਮ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਮਾਨੇਸਰ ਅਤੇ ਪਾਣੀਪਤ ਵਿੱਚ ਵੱਖ-ਵੱਖ ਹਿੱਤਧਾਰਕਾਂ ਨਾਲ ਕਰਣਗੇ ਸੰਵਾਦ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਮਾਨੇਸਰ ਅਤੇ ਪਾਣੀਪਤ ਵਿੱਚ ਆਯੋਜਿਤ ਪ੍ਰੀ-ਬਜਟ ਕੰਸਲਟੇਂਸ਼ਨ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦਾ ਉਦੇਸ਼ ਅਗਾਮੀ ਰਾਜ ਬਜਟ ਨੂੰ ਵੱਧ ਸਮਾਵੇਸ਼ੀ, ਵਿਕਾਸਮੁੱਖੀ ਅਤੇ ਜਨਤਾ ਦੀ ਉਮੀਦਾਂ ਅਨੁਰੂਪ ਤਿਆਰ ਕਰਨਾ ਹੈ। ਸੂਬਾ ਸਰਕਾਰ ਵੱਲੋਂ ਬਜਟ ਨਿਰਮਾਣ ਦੀ ਪ੍ਰਕ੍ਰਿਆ ਵਿੱਚ ਸਮਾਜ ਦੇ ਹਰੇਕ ਵਰਗ ਦੀ ਭਾਗੀਦਾਰੀ ਯਕੀਨੀ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹਤੱਵਪੂਰਣ ਪਹਿਲ ਮੰਨੀ ਜਾ ਰਹੀ ਹੈ।
ਮਾਨੇਸਰ ਅਤੇ ਪਾਣੀਪਤ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਸੂਬਾ ਸਰਕਾਰ ਦੇ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ, ਉਦਯੋਗਪਤੀ, ਉਦਯੋਗਿਕ ਸੰਗਠਨਾਂ ਦੇ ਪ੍ਰਤੀਨਿਧੀ, ਵਪਾਰ ਜਗਤ ਨਾਲ ਜੁੜੇ ਪ੍ਰਮੁੱਖ ਹਿੱਤਧਾਰਕ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰ ਮੌਜੂਦ ਰਹਿਣਗੇ। ਮੀਟਿੰਗ ਦੌਰਾਨ ਉਦਯੋਗਿਕ ਵਿਕਾਸ, ਨਿਵੇਸ਼ ਪ੍ਰੋਤਸਾਹਨ, ਰੁਜ਼ਗਾਰ ਸ੍ਰਿਜਨ, ਬੁਨਿਆਦੀ ਢਾਂਚੇ ਦੇ ਵਿਸਤਾਰ, ਸਕਿਲ ਵਿਕਾਸ, ਨਵਾਚਾਰ ਅਤੇ ਸੂਬੇ ਦੀ ਆਰਥਕ ਪ੍ਰਗਤੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਵਿਸਤਾਰ ਚਰਚਾ ਕੀਤੀ ਜਾਵੇਗੀ।
ਇਸ ਪ੍ਰੀ-ਬਜਟ ਕੰਸਲਟੇਂਸ਼ਨ ਪ੍ਰੋਗਰਾਮ ਰਾਹੀਂ ਸਰਕਾਰ ਦਾ ਯਤਨ ਹੈ ਕਿ ਨੀਤੀ ਨਿਰਮਾਣ ਵਿੱਚ ਸੁਝਾਆਂ ਨੂੰ ਸ਼ਾਮਿਲ ਕੀਤਾ ਜਾਵੇ, ਤਾਂ ਜੋ ਅਗਾਮੀ ਬਜਟ ਸੂਬੇ ਦੇ ਸਮੂਚੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕੇ ਅਤੇ ਹਰ ਵਰਗ ਨੂੰ ਸਮਾਨ ਮੌਕਾ ਉਪਲਬਧ ਕਰਾਏ ਜਾ ਸਕਣ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਤੋਂ ਪਹਿਲਾਂ ਫਰੀਦਾਬਾਦ, ਗੁਰੂਗ੍ਰਾਮ ਅਤੇ ਹਿਸਾਰ ਵਿੱਚ ਆਯੋਜਿਤ ਪ੍ਰੀ-ਬਜਟ ਕੰਸਲਟੇਂਸ਼ਨ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਇੰਨ੍ਹਾਂ ਮੀਟਿੰਗਾਂ ਦੌਰਾਨ ਮਹਿਲਾਵਾਂ, ਪੰਚਾਇਤ ਪ੍ਰਤੀਨਿਧੀਆਂ, ਸਮਾਜਿਕ ਸੰਗਠਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਪ੍ਰਤੀਨਿਧੀਆਂ ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ ਸੀ। ਇੰਨ੍ਹਾਂ ਸੰਵਾਦਾਂ ਰਾਹੀਂ ਪੇਂਡੁ ਅਤੇ ਸ਼ਹਿਰੀ ਖੇਤਰਾਂ ਨਾਲ ਸਬੰਧਿਤ ਮੁੱਦਿਆਂ ਅਤੇ ਵਿਕਾਸ ਨਾਂਲ ਜੁੜੇ ਸੁਝਾਆਂ ਨੂੰ ਸ਼ਾਮਿਲ ਕੀਤਾ ਗਿਆ।
ਸੂਬਾ ਸਰਕਾਰ ਵੱਲੋਂ ਆਯੋਜਿਤ ਵਿੱਚ ਪ੍ਰੀ-ਬਜਟ ਕੰਸਲਟੇਂਸ਼ਨ ਪ੍ਰੋਗਰਾਮ ਅਗਾਮੀ ਵਿੱਤੀ ਸਾਲ ਦੇ ਲਈ ਇੱਕ ਮਜਬੂਤ, ਸੰਤੁਲਿਤ ਅਤੇ ਭਵਿੱਖ ਉਨਮੁੱਖ ਬਜਟ ਤਿਆਰ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨੇ ਜਾ ਰਹੇ ਹਨ, ਜਿਸ ਵਿੱਚ ਵਿਕਾਸ, ਸਮਾਜਿਕ ਨਿਆਂ ਅਤੇ ਆਰਥਕ ਮਜਬੂਤੀ ਦੇ ਵਿੱਚ ਸੰਤੁਲਨ ਸਥਾਪਿਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਰਾਜਪਾਲ ਪੰਚਕੂਲਾ ਵਿੱਚ, ਮੁੱਖ ਮੰਤਰੀ ਗੁਰੂਗ੍ਰਾਮ ਵਿੱਚ ਲਹਿਰਾਉਣਗੇ ਰਾਸ਼ਟਰੀ ਝੰਡਾ
ਲੋਕ ਭਵਨ ਚੰਡੀਗੜ੍ਹ ਵਿੱਚ ਹੋਵੇਗਾ ਇਟ ਹੋਮ ਪ੍ਰੋਗਰਾਮ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ 26 ਜਨਵਰੀ ਨੂੰ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਪੰਚਕੂਲਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਗੁਰੂਗ੍ਰਾਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ। ਇਟ ਹੋਮ ਪ੍ਰੋਗਰਾਮ ਲੋਕ ਭਵਨ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ। ਰਾਜ ਦੇ ਸਾਰੇ ਡਿਵਿਜ਼ਨ, ਜ਼ਿਲ੍ਹਿਆਂ, ਉਪ- ਡਿਵਿਜ਼ਨ, ਤਹਿਸੀਲਾਂ ਅਤੇ ਹੋਰ ਪ੍ਰਮੁੱਖ ਸਥਾਨਾਂ ‘ਤੇ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ।
ਮੁੱਖ ਸਕੱਤਰ ਦਫ਼ਤਰ ਵੱਲੋਂ ਇਸ ਬਾਰੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਅੰਬਾਲਾ ਵਿੱਚ ਸਾਂਸਦ ਸ੍ਰਮਤੀ ਰੇਖਾ ਸ਼ਰਮਾ, ਭਿਵਾਨੀ ਵਿੱਚ ਜਨਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ, ਚਰਖੀ ਦਾਦਰੀ ਵਿੱਚ ਸਾਂਸਦ ਸ੍ਰੀ ਧਰਮਬੀਰ ਸਿੰਘ, ਫਰੀਦਾਬਾਦ ਵਿੱਚ ਸਿਹਤ ਮੰਤਰੀ ਸੁਸ਼੍ਰੀ ਆਰਤੀ ਸਿੰਘ ਰਾਓ, ਫਤਿਹਾਬਾਦ ਵਿੱਚ ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਡਾ, ਨਵਗਠਿਤ ਜ਼ਿਲ੍ਹਾ ਹਾਂਸੀ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਸ੍ਰੀ ਮਨੋਹਰ ਲਾਲ, ਹਿਸਾਰ ਵਿੱਚ ਸਕੂਲ ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ, ਝੱਜਰ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਜੀਂਦ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਅਤੇ ਕੈਥਲ ਵਿੱਚ ਸਾਂਸਦ ਸ੍ਰੀ ਨਵੀਨ ਜਿੰਦਲ ਰਾਸ਼ਟਰੀ ਝੰਡਾ ਲਹਿਰਾਉਣਗੇ।
ਕਰਨਾਲ ਵਿੱਚ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਕੁਰੂਕਸ਼ੇਤਰ ਵਿੱਚ ਸਮਾਜਿਕ ਨਿਅ੍ਹਾਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਮਹਿੰਦਰਗੜ੍ਹ ਵਿੱਚ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਨੂੰਹ ਵਿੱਚ ਸਾਂਸਦ ਸ੍ਰੀ ਸੁਭਾਸ਼ ਬਰਾਲਾ, ਪਲਵਲ ਵਿੱਚ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ, ਪਾਣੀਪਤ ਵਿੱਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰੇਵਾੜੀ ਵਿੱਚ ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਰੋਹਤਕ ਵਿੱਚ ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਕੁਮਾਰ ਸ਼ਰਮਾ, ਸਿਰਸਾ ਵਿੱਚ ਮਾਲਿਆ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਸੋਨੀਪਤ ਵਿੱਚ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਯਮੁਨਾਨਗਰ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਰਾਸ਼ਟਰੀ ਝੰਡਾ ਲਹਿਰਾਉਣਗੇ।
ਜ਼ਿਲ੍ਹਾ ਅੰਬਾਲਾ ਦੇ ਨਾਰਾਇਣਗੜ੍ਹ ਵਿੱਚ ਡਿਵਿਜ਼ਨ ਕਮੀਸ਼ਨਰ, ਬਰਾੜਾ ਵਿੱਚ ਉਪ- ਡਿਵਿਜ਼ਨਲ ਅਧਿਕਾਰੀ (ਨਾਗਰਿਕ ) ਲੁਹਾਰੂ ਵਿੱਚ ਭਿਵਾਨੀ ਖੇੜਾ ਦੇ ਵਿਧਾਇਕ ਸ੍ਰੀ ਕਪੂਰ ਸਿੰਘ, ਤੋਸ਼ਾਮ ਵਿੱਚ ਜ਼ਿਲ੍ਹਾ ਪਰਿਸ਼ਦ, ਚਰਖੀ ਦਾਦਰੀ ਦੇ ਚੇਅਰਮੈਨ ਸ੍ਰੀ ਮਨਦੀਪ ਡਾਲਾਵਾਸ, ਸਿਵਾਨੀ ਵਿੱਚ ਭਿਵਾਨੀ ਦੇ ਵਿਧਾਇਕ ਸ੍ਰੀ ਘਨਸ਼ਿਆਮ ਸਰਰਾਫ, ਬਾਢੜਾ ਵਿੱਚ ਸਥਾਨਕ ਵਿਧਾਇਕ ਸ੍ਰੀ ਉਮੇਦ ਸਿੰਘ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।
ਬੜਖਲ ਵਿੱਚ ਸਥਾਨਕ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਬੱਲਭਗੜ੍ਹ ਵਿੱਚ ਸਥਾਨਕ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਟੋਹਾਨਾ ਵਿੱਚ ਨਲਵਾ ਦੇ ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਰਤਿਆ ਵਿੱਚ ਜ਼ਿਲ੍ਹਾਂ ਪਰਿਸ਼ਦ, ਫਤਿਹਾਬਾਦ ਦੀ ਪ੍ਰਧਾਨ ਸ੍ਰੀਮਤੀ ਸੁਮਨ ਖੀਚੜ, ਪਟੌਦੀ ਵਿੱਚ ਸਥਾਨਕ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਬਾਦਸ਼ਾਹਪੁਰ ਵਿੱਚ ਰੇਵਾੜੀ ਦੇ ਵਿਧਾਇਕ ਸ੍ਰੀ ਲੱਛਮਣ ਸਿੰਘ ਯਾਦਵ, ਮਾਨੇਸਰ ਵਿੱਚ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਸੋਹਨਾ ਵਿੱਚ ਵਿਧਾਇਕ ਸ੍ਰੀ ਤੇਜਪਾਲ ਤੰਵਰ, ਨਾਰਨੌਂਦ ਵਿੱਚ ਹਾਂਸੀ ਦੇ ਵਿਧਾਇਕ ਸ੍ਰੀ ਵਿਨੋਦ ਭਿਆਣਾ, ਬਰਵਾਲਾ ਵਿੱਚ ਹਿਸਾਰ ਦੀ ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਬਹਾਦੁਰਗੜ੍ਹ ਵਿੱਚ ਸਥਾਨਕ ਵਿਧਾਇਕ ਸ੍ਰੀ ਰਾਜੇਸ਼ ਜੂਨ, ਬਾਦਲੀ ਵਿੱਚ ਜ਼ਿਲ੍ਹਾ ਪਰਿਸ਼ਦ ਝੱਜਰ ਦੇ ਚੇਅਰਮੈਨ ਸ੍ਰੀ ਕਪਤਾਨ ਸਿੰਘ, ਬੇਰੀ ਵਿੱਚ ਚਰਖੀ ਦਾਦਰੀ ਦੇ ਵਿਧਾਇਕ ਸ੍ਰੀ ਸੁਨੀਲ ਸਤਪਾਲ ਸਾਂਗਵਾਨ, ਜੁਲਾਨਾ ਵਿੱਚ ਜ਼ਿਲ੍ਹਾ ਪਰਿਸ਼ਦ ਜੀਂਦ ਦੀ ਚੇਅਰਮੈਨ ਸ੍ਰੀਮਤੀ ਮਨੀਸ਼ਾ ਰਾਨੀ, ਸਫੀਦੋਂ ਵਿੱਚ ਸਥਾਨਕ ਵਿਧਾਇਕ ਸ੍ਰੀ ਰਾਮਕੁਮਾਰ ਗੌਤਮ, ਉਚਾਨਾ ਕਲਾਂ ਵਿੱਚ ਸਥਾਨਕ ਵਿਧਾਇਕ ਸ੍ਰੀ ਦੇਵੇਂਦਰ ਚਤਰਭੁਜ ਅੱਤਰੀ ਅਤੇ ਨਰਵਾਨਾ ਵਿੱਚ ਪਾਣੀਪਤ ਸ਼ਹਿਰ ਦੇ ਵਿਧਾਇਕ ਸ੍ਰੀ ਪ੍ਰਮੋਦ ਕੁਮਾਰ ਰਾਸ਼ਟਰੀ ਝੰਡਾ ਲਹਿਰਾਉਣਗੇ।
ਜ਼ਿਲ੍ਹਾ ਕੈਥਲ ਦੇ ਗੁਹਲਾ ਵਿੱਚ ਪੁੰਡਰੀ ਦੇ ਵਿਧਾਇਕ ਸ੍ਰੀ ਸਤਪਾਲ ਜਾਂਬਾ, ਕਲਾਇਤ ਵਿੱਚ ਜ਼ਿਲ੍ਹਾ ਪਰਿਸ਼ਦ ਕੈਥਲ ਦੇ ਚੇਅਰਮੈਨ ਸ੍ਰੀ ਕਰਮਬੀਰ ਕੌਲ, ਨੀਲੋਖੇੜੀ ਵਿੱਚ ਸਥਾਨਕ ਵਿਧਾਇਕ ਸzzੀ ਭਗਵਾਨ ਦਾਸ, ਇੰਦਰੀ ਵਿੱਚ ਸਥਾਨਕ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ, ਘਰੌਂਦਾ ਵਿੱਚ ਕਰਨਾਲ ਦੇ ਵਿਧਾਇਕ ਸ੍ਰੀ ਜਗਮੋਹਨ ਆਨੰਦ, ਅਸੰਧ ਵਿੱਚ ਸਥਾਨਕ ਵਿਧਾਇਕ ਸ੍ਰੀ ਯੋਗੇਂਦਰ ਰਾਣਾ, ਲਾਡਵਾ ਵਿੱਚ ਡਿਵਿਜ਼ਨਲ ਕਮੀਸ਼ਨਰ, ਸ਼ਾਹਬਾਦ ਵਿੱਚ ਜ਼ਿਲ੍ਹਾ ਪਰਿਸ਼ਦ ਕੁਰੂਕਸ਼ੇਤਰ ਦੀ ਚੇਅਰਮੈਨ ਸ੍ਰਮਤੀ ਕੰਵਲਜੀਤ ਕੌਰ, ਪੇਹਵਾ ਵਿੱਚ ਕਰਨਾਲ ਦੀ ਮੇਅਰ ਸ੍ਰੀਮਤੀ ਰੇਣੂ ਬਾਲਾ ਗੁਪਤਾ, ਮਹਿੰਦਰਗੜ੍ਹ ਵਿੱਚ ਨਾਰਨੌਲ ਦੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਯਾਦਵ, ਕਨੀਨਾ ਵਿੱਚ ਮਹਿੰਦਰਗੜ੍ਹ ਦੇ ਵਿਧਾਇਕ ਸ੍ਰੀ ਕੰਵਰ ਸਿੰਘ, ਨਾਂਗਲ ਚੌਧਰੀ ਵਿੱਚ ਫਰੀਦਾਬਾਦ ਐਨਆਈਟੀ ਦੇ ਵਿਧਾਇਕ ਸ੍ਰੀ ਸਤੀਸ਼ ਫਾਗਨਾ, ਫਿਰੋਜਪੁਰ ਝਿਰਕਾ ਵਿੱਚ ਜ਼ਿਲ੍ਹਾ ਪਰਿਸ਼ਦ ਨੂੰਹ ਦੇ ਚੇਅਰਮੈਨ ਸ੍ਰੀ ਜਾਨ ਮੋਹੱਮਦ, ਤਾਵੜੂ ਵਿੱਚ ਫਰੀਦਾਬਾਦ ਦੇ ਮੇਅਰ ਸ੍ਰੀ ਪ੍ਰਵੀਣ ਜੋਸ਼ੀ, ਪੁਨਹਾਨਾ ਵਿੱਚ ਗੁਰੂਗ੍ਰਾਮ ਦੀ ਮੇਅਰ ਸ੍ਰੀਮਤੀ ਰਾਜ ਰਾਨੀ, ਹਥੀਨ ਵਿੱਚ ਜ਼ਿਲ੍ਹਾ ਪਰਿਸ਼ਦ ਪਲਵਲ ਦੀ ਚੇਅਰਮੈਨ ਸ੍ਰੀਮਤੀ ਰੇਖਾ, ਹੋਡਲ ਵਿੱਚ ਸਥਾਨਕ ਵਿਧਾਇਕ ਸ੍ਰੀ ਹਰੇਂਦਰ ਸਿੰਘ, ਕਾਲਕਾ ਵਿੱਚ ਸਥਾਨਕ ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ ਇਸਰਾਨਾ ਵਿੱਚ ਸਮਾਲਖਾ ਦੇ ਵਿਧਾਇਕ ਸ੍ਰੀ ਮਨਮੋਹਨ ਭਡਾਨਾ ਅਤੇ ਸਮਾਲਖਾ ਵਿੱਚ ਰਾਈ ਦੀ ਵਿਧਾਇਕ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਰਾਸ਼ਟਰੀ ਝੰਡਾ ਲਹਿਰਾਉਣਗੇ।
ਬਾਵਲ ਵਿੱਚ ਸਥਾਨਕ ਵਿਧਾਇਕ ਡਾ. ਕ੍ਰਿਸ਼ਣ ਕੁਮਾਰ, ਕੋਸਲੀ ਵਿੱਚ ਸਥਾਨਕ ਵਿਧਾਇਕ ਸ੍ਰੀ ਅਨਿਲ ਯਾਦਵ, ਮਹਿਮ ਵਿੱਚ ਰੋਹਤਕ ਦੇ ਮੇਅਰ ਸ੍ਰੀ ਰਾਮ ਅਵਤਾਰ ਵਾਲਮੀਕਿ, ਸਾਂਪਲਾ ਵਿੱਚ ਜ਼ਿਲ੍ਹਾ ਪਰਿਸ਼ਦ ਰੋਹਤਕ ਦੀ ਚੇਅਰਮੈਨ ਸ੍ਰੀਮਤੀ ਮੰਜੂ ਹੁੱਡਾ, ਕਾਲਾਂਵਾਲੀ ਵਿੱਚ ਜ਼ਿਲ੍ਹਾ ਪਰਿਸ਼ਦ ਹਿਸਾਰ ਦੇ ਚੇਅਰਮੈਨ ਸ੍ਰੀ ਸੋਨੂ ਸਿਹਾਗ, ਡਬਵਾਲੀ ਵਿੱਚ ਉਪ- ਡਿਵਿਜ਼ਨਲ ਅਧਿਕਾਰੀ ( ਸਿਵਲ ) , ਏਲਨਾਬਾਦ ਵਿੱਚ ਹਿਸਾਰ ਦੇ ਮੇਅਰ ਸ੍ਰੀ ਪ੍ਰਵੀਨ ਪੋਪਲੀ, ਗਨੌਰ ਵਿੱਚ ਸਥਾਨਕ ਵਿਧਾਇਕ ਸ੍ਰੀ ਦੇਵੇਂਦਰ ਕਾਦਿਆਨ, ਖਰਖੌਦਾ ਵਿੱਚ ਸਥਾਨਕ ਵਿਧਾਇਕ ਸ੍ਰੀ ਪਵਨ ਖਰਖੌਦਾ, ਗੋਹਾਨਾ ਵਿੱਚ ਸੋਨੀਪਤ ਦੇ ਵਿਧਾਇਕ ਸ੍ਰੀ ਨਿਖਿਲ ਮਦਾਨ, ਬਿਆਸਪੁਰ ਵਿੱਚ ਯਮੁਨਾਨਗਰ ਦੇ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ, ਛਛਰੌਲੀ ਵਿੱਚ ਯਮੁਨਾਨਗਰ ਦੀ ਮੇਅਰ ਸ੍ਰੀਮਤੀ ਸੁਮਨ ਬਹਿਮਨੀ ਅਤੇ ਰਾਦੌਰ ਵਿੱਚ ਜ਼ਿਲ੍ਹਾ ਪਰਿਸ਼ਦ ਯਮੁਨਾਨਗਰ ਦੇ ਚੇਅਰਮੈਨ ਰਮੇਸ਼ ਚੰਦ ਰਾਸ਼ਟਰੀ ਝੰਡਾ ਲਹਿਰਾਉਣਗੇ।
ਜੇਕਰ ਕਿਸੇ ਕਾਰਨ ਨਾਮਿਤ ਮਾਣਯੋਗ ਵਿਅਕਤੀ ਆਪਣੇ ਨਿਰਧਾਰਿਤ ਸਥਾਨ ‘ਤੇ ਹਾਜ਼ਰ ਨਾ ਹੋ ਸਕਿਆ ਤਾਂ ਸਬੰਧਿਤ ਡਿਪਟੀ ਕਮੀਸ਼ਨਰ, ਉਪ- ਡਿਵਿਜ਼ਨਲ ਅਧਿਕਾਰੀ ( ਸਿਵਲ ) ਜਾਂ ਤਹਿਸੀਲਦਾਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ।
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਸਿਹਤ ਵਿਭਾਗ ਦੇ ਮਹਾਨਿਦੇਸ਼ਕ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਸਾਰੇ ਜ਼ਿਲ੍ਹਾ ਸਿਵਲ ਸਰਜਨ ਆਪਣੇ-ਆਪਣੇ ਖੇਤਰ ਦੇ ਉਨ੍ਹਾਂ ਪਿੰਡਾਂ ‘ਤੇ ਫੋਕਸ ਕਰਨ ਜਿਨ੍ਹਾਂ ਪਿੰਡਾਂ ਵਿੱਚ ਕੁੜੀਆਂ ਦਾ ਅਨੁਪਾਤ ਮੁੰਡੀਆਂ ਦੀ ਤੁਲਨਾ ਵਿੱਚ ਕਾਫ਼ੀ ਘੱਟ ਹੈ। ਅਜਿਹੇ ਪਿੰਡਾਂ ਵਿੱਚ ਜੇਕਰ ਕੋਈ ਲਿੰਗ ਜਾਂਚ ਕਰਵਾਉਣ ਵਾਲੇ ਅਸਮਾਜਿਕ ਵਿਅਕਤੀ ਸਰਗਰਮ ਹਨ ਤਾਂ ਉਨ੍ਹਾਂ ਦੀ ਸੂਚਨਾ ਪੁਲਿਸ ਅਤੇ ਸਿਹਤ ਵਿਭਾਗ ਵਿੱਚ ਜਰੂਰ ਦੇਣੀ ਚਾਹੀਦੀ ਹੈ।
ਡਾ. ਕੁਲਦੀਪ ਸਿੰਘ ਅੱਜ ਇੱਥੇ ਲਿੰਗਾਨੁਪਾਤ ਵਿੱਚ ਸੁਧਾਰ ਲਈ ਗਠਿਤ ਕੀਤੀ ਗਈ ਸਪੇਸ਼ਲ ਟਾਸਕ ਫੋਰਸ ਦੀ ਹਫ਼ਤਾਵਾਰ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਡਾ. ਕੁਲਦੀਪ ਸਿੰਘ ਨੇ ਜ਼ਿਲ੍ਹਾ ਪੱਧਰ ਦੇ ਸਿਹਤ ਵਿਭਾਗ ਦੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰੀ ਹੱਸਪਤਾਲਾਂ, ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਸਕੱਤਰੇਤਾਂ ਅਤੇ ਹੋਰ ਭੀੜ ਵਾਲੇ ਜਨਤਕ ਸਥਾਨਾਂ ‘ਤੇ ਮੈਪ ਬਣਾ ਕੇ ਉਨ੍ਹਾਂ ਪਿੰਡਾਂ ਨੂੰ ਵਿਸ਼ੇਸ਼ ਰੰਗ ਨਾਲ ਪ੍ਰਦਰਸ਼ਿਤ ਕਰਨ ਜਿਨ੍ਹਾਂ ਪਿੰਡਾਂ ਵਿੱਚ ਲਿੰਗਾਨੁਪਾਤ ਦੀ ਦਰ ਕਾਫ਼ੀ ਘੱਟ ਹੈ। ਇਸ ਨਾਲ ਪਿੰੰਡਾਂ ਦੇ ਸਾਰੇ ਮੌਜਿਜ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਲਿੰਗਾਨੁਪਾਤ ਦੀ ਦਰ ਵਧਾਉਣ ਲਈ ਪ੍ਰੇਰਣਾ ਮਿਲੇਗੀ।
ਉਨ੍ਹਾਂ ਨੇ ਵੀਡੀਓ ਕਾੰਫਂ੍ਰੇਸਿੰਗ ਰਾਹੀਂ ਉਨ੍ਹਾਂ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਅਤੇ ਪੀਐਨਡੀਟੀ ਦੇ ਨੋਡਲ ਆਫਿਸਰਸ ਨਾਲ ਵੀ ਗੱਲ ਕੀਤੀ, ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੁੜੀਆਂ ਦੇ ਲਿੰਗਾਨੁਪਾਤ ਦੀ ਦਰ 900 ਤੋਂ ਘੱਟ ਹੈ। ਉਨ੍ਹਾਂ ਨੇ ਗਤ ਸਾਲ ਲਿੰਗਾਨੁਪਾਤ ਦੀ ਜਾਂਚ ਕਰਨ ਵਾਲੇ ਸੰਭਾਵਿਤ ਠਿਕਾਨਿਆਂ ‘ਤੇ ਛਾਪਾ ਨਾ ਮਾਰਨ ਵਾਲੇ ਅਤੇ ਬਹੁਤ ਘੱਟ ਕਰਨ ਵਾਲੇ ਅਧਿਕਾਰਿਆਂ ਤੋਂ ਵੀ ਜਵਾਬ ਤਲਬੀ ਕੀਤੀ ਅਤੇ ਚਾਲੂ ਮਹੀਨੇ ਜਨਵਰੀ 2026 ਵਿੱਚ ਵੱਧ ਤੋਂ ਵੱਧ ਛਾਪਾ ਮਾਰਨ ਦੇ ਨਿਰਦੇਸ਼ ਦਿੱਤੇ।
ਡਾ. ਕੁਲਦੀਪ ਸਿੰਘ ਨੇ ਜ਼ਿਲ੍ਹਾ ਸਿਵਲ ਸਰਜਨਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਐਮਟੀਪੀ ਕਿਟ ਵੇਚਣ ਵਾਲਿਆਂ ‘ਤੇ ਵੀ ਨਜਰ ਰਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਵੀ ਅਧਿਕਾਰੀ ਲਿੰਗਾਨੁਪਾਤ ਦੇ ਸੰਤੁਲਨ ਬਨਾਉਣ ਵਿੱਚ ਬੇਹਤਰੀਨ ਯੋਗਦਾਨ ਦੇਣਗੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਰਾਜ ਸਰਕਾਰ ਨੂੰ ਸਿਫ਼ਰਿਸ਼ ਵੀ ਕੀਤੀ ਜਾਵੇਗੀ।
ਇਸ ਮੌਕੇ ‘ਤੇ ਐਸਡੀਐਫ਼ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।
ਤੰਜਾਨਿਆ-ਹਰਿਆਣਾ ਦੇ ਵਿੱਚਕਾਰ ਵਿਆਪਾਰ ਅਤੇ ਖੇਤੀਬਾੜੀ ਸਹਿਯੋਗ ਨੂੰ ਮਜਬੂਤ ਕਰਨ ਲਈ ਉੱਚ ਪੱਧਰੀ ਮੀਟਿੰਗ ਆਯੋਜਿਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਤੰਜਾਨਿਆ-ਹਰਿਆਣਾ ਦੇ ਵਿੱਚਕਾਰ ਵਿਆਪਾਰ ਨੂੰ ਵਾਧਾ ਦੇਣ ਦੇ ਉਦੇਸ਼ ਨਾਲ ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਅਤੇ ਸਿਵਲ ਐਵੀਏਸ਼ਨ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਵਿਆਪਾਰਿਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਤੰਜਾਨਿਆਂ ਵਿੱਚ ਖੇਤੀਬਾੜੀ ਗਤੀਵਿਧੀਆਂ ਰਾਹੀਂ ਕਿਸਾਨਾਂ ਦੀ ਆਮਦਣ ਵਧਾਉਣ ਦੀ ਸੰਭਾਵਨਾਵਾਂ ‘ਤੇ ਵਿਚਾਰ ਵਟਾਂਦਰਾਂ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ( ਵਿਦੇਸ਼ ਸਹਿਯੋਗ ਵਿਭਾਗ ) ਸ੍ਰੀ ਪਵਨ ਚੌਧਰੀ ਵੀ ਮੌਜ਼ੂਦ ਰਹੇ।
ਮੀਟਿੰਗ ਦੌਰਾਨ ਤੰਜਾਨਿਆ ਵਿੱਚ ਖੇਤੀ ਦੇ ਯੰਤਰਾਂ ਦੀ ਸੰਭਾਵਿਤ ਮੰਗ, ਵੱਖ ਵੱਖ ਖੇਤਰਾਂ ਅਨੁਸਾਰ ਫਸਲ ਚੌਣ, ਬਾਗਵਾਨੀ ਅਤੇ ਦਾਲਾਂ ਦੀਆਂ ਫਸਲਾਂ ਦੀ ਸੰਭਾਵਨਾਵਾਂ, ਸਿੰਚਾਈ ਲਈ ਜਲ ਉਪਲਬਧਤਾ ਅਤੇ ਬਿਜਲੀ ਸਪਲਾਈ ਜਿਹੇ ਵਿਸ਼ਿਆਂ ‘ਤੇ ਬਿੰਦੁਵਾਰ ਚਰਚਾ ਕੀਤੀ ਗਈ। ਇਸ ਦੇ ਇਲਾਵਾ, ਮਾਇਨਿੰਗ ਖੇਤਰ ਨਾਲ ਜੁੜੇ ਵਿਆਪਾਰਿਆਂ ਵੱਲੋਂ ਆਪਣੇ -ਆਪਣੇ ਖੇਤਰਾਂ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ਅਤੇ ਸੁਆਲ ਵੀ ਮੀਟਿੰਗ ਵਿੱਚ ਰੱਖੇ ਗਏ।
ਸ੍ਰੀਮਤੀ ਅਮਨੀਤ ਪੀ. ਕੁਮਾਰ ਨੇ ਵਿਆਪਾਰਿਆਂ ਅਤੇ ਕਿਸਾਨਾਂ ਵੱਲੋਂ ਪੇਸ਼ ਸਾਰੇ ਸੁਝਾਵਾਂ ਅਤੇ ਸੁਆਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਕੌਮਾਂਤਰੀ ਸਹਿਯੋਗ ਨੂੰ ਵਾਧਾ ਦੇਣ ਲਈ ਇੱਕ ਸਰੰਚਿਤ , ਪਾਰਦਰਸ਼ੀ ਅਤੇ ਵਿਆਵਾਰਿਕ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਵਿਆਪਾਰਿਆਂ ਅਤੇ ਕਿਸਾਨਾਂ ਨੂੰ ਤੰਜਾਨਿਆਂ ਵਿੱਚ ਨਿਵੇਸ਼ ਅਤੇ ਖੇਤੀਬਾੜੀ ਗਤੀਵਿਧੀਆਂ ਨਾਲ ਜੁੜੀ ਸਾਰੀ ਲੋੜਵੰਦ ਜਾਣਕਾਰੀਆਂ ਸਮੇ ਸਿਰ ਅਤੇ ਸਹੀ ਰੂਪ ਨਾਲ ਉਪਲਬਧ ਕਰਾਈ ਜਾਵੇ।
ਮੀਟਿੰਗ ਦੌਰਾਨ ਮੌਜ਼ੂਦ ਵਿਆਪਾਰਿਆਂ ਨੇ ਹਰਿਆਣਾ ਸਰਕਾਰ ਵੱਲੋਂ ਕੌਮਾਂਤਰੀ ਵਿਆਪਾਰ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਨਾਲ ਨਾ ਸਿਰਫ਼ ਵਿਆਪਾਰਿਆਂ ਅਤੇ ਉਦਯੋਗਾਂ ਨੂੰ ਵਾਧਾ ਮਿਲੇਗਾ, ਸਗੋਂ ਹਰਿਆਣਾ ਅਤੇ ਤੰਜਾਨਿਆ ਵਿੱਚਕਾਰ ਲੰਬੇਸਮੇ ਤੱਕ ਮਜਬੂਤ ਅਤੇ ਆਪਸੀ ਲਾਭਕਾਰੀ ਸਾਂਝੇਦਾਰੀ ਨੂੰ ਵੀ ਨਵੀਂ ਗਤੀ ਮਿਲੇਗੀ।
ਮੀਟਿੰਗ ਵਿੱਚ ਮੁੱਖ ਤੌਰ ‘ਤੇ ਉਦਯੋਗਪਤੀ ਪਰਵਿੰਦ ਲੋਹਾਨ, ਆਸ਼ੀਸ਼ ਤਾਇਲ, ਸੁਨੀਲ ਜੈਨ, ਰਾਕੇਸ਼ ਬੇਨੀਵਾਲ, ਵਿਜੇਤਾ ਐਸ ਸਿੰਘ, ਅਮਨ ਸਿੰਘ ਅਤੇ ਰਮੇਸ਼ ਭਾਦੂ ਸਮੇਤ ਹੋਰ ਹਿੱਤਕਾਰੀ ਮੌਜ਼ੂਦ ਰਹੇ।
Leave a Reply