ਹੋਣਹਾਰ ਵਿਦਿਆਰਥੀ ਅਤੇ ਸ਼ਾਨਦਾਰ ਖਿਡਾਰੀ ਸਨਮਾਨ ਸਮਾਰੋਹ=ਯੁਵਾ ਤਕਨਾਲੋਜੀ ਨਾਲ ਅੱਗੇ ਵੱਧਣ-ਹਰਵਿੰਦਰ ਕਲਿਆਣ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਏਆਈ ਦਾ ਯੁਗ ਹੈ। ਨੌਜੁਆਨਾਂ ਨੂੰ ਤਕਨਾਲੋਜੀ ਨਾਲ ਅੱਗੇ ਵੱਧਣਾ ਹੈ। ਵੱਡਿਆਂ ਦਾ ਸਨਮਾਨ ਕਰਨਾ ਹੈ, ਸਭਿਆਚਾਰ ਨਾਲ ਜੁੜਕੇ ਅਤੇ ਸੰਸਕਾਰਾਂ ਨਾਲ ਟੀਚਾ ਨਿਰਧਾਰਿਤ ਕਰ ਜੀਵਨ ਵਿੱਚ ਤਰੱਕੀ ਕਰ ਸ਼੍ਰੇਸ਼ਠ ਨਾਗਰਿਕ ਬਨਣਾ ਹੈ। ਖੁਦ ਦੀ ਤਰੱਕੀ ਦੇ ਨਾਲ ਨਾਲ ਸਮਾਜ ਅਤੇ ਰਾਸ਼ਟਰ ਲਈ ਵੀ ਯੋਗਦਾਨ ਕਰਨਾ ਹੈ।
ਸ੍ਰੀ ਹਰਵਿੰਦਰ ਕਲਿਆਣ ਅੱਜ ਕਰਨਾਲ ਵਿੱਚ ਆਯੋਜਿਤ ਹੋਣਹਾਰ ਵਿਦਿਆਥੀ ਅਤੇ ਸ਼ਾਨਦਾਰ ਖਿਡਾਰੀ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸਮਾਰੋਹ ਵਿੱਚ 52 ਖਿਡਾਰੀਆਂ ਸਮੇਤ 10ਵੀਂ ਅਤੇ 12ਵੀਂ ਵਿੱਚ 90 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ 330 ਵਿਦਿਆਰਥੀਆਂ ਨੂੰ ਸ਼ਿਲਡ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸ੍ਰੀ ਕਲਿਆਣ ਨੇ ਕਿਹਾ ਕਿ ਇਹ ਵਿਦਿਆਰਥੀ, ਉਸ ਸਮਾਜ ਤੋਂ ਹਨ ਜਿਸ ਦਾ ਪਿਛੋਕੜ ਕਿਸਾਨ ਭਾਈਚਾਰਾ ਹੈ। ਜਿਸ ਮੁਕਾਮ ‘ਤੇ ਅੱਜ ਇਹ ਪਹੁੰਚੇ ਹਨ ਉਸ ਦੇ ਪਿਛੇ ਇਨ੍ਹਾਂ ਦੇ ਮਾਂ-ਪਿਓ ਦੀ ਕੜੀ ਮਿਹਨਤ ਵੀ ਰਹੀ ਹੈ।
ਸ਼ਾਰਟਕੱਟ ਸਫਲਤਾ ਦਾ ਰਸਤਾ ਨਹੀਂ
ਸ੍ਰੀ ਕਲਿਆਣ ਨੇ ਕਿਹਾ ਕਿ ਮਿਹਨਤ ਕਰਕੇ ਨਾ ਸਿਰਫ਼ ਪਰਿਵਾਰ ਦੀ ਚਿੰਤਾ ਕਰਨੀ ਹੈ ਸਗੋਂ ਇਕੱਠੇ ਹੋ ਕੇ ਅੱਗੇ ਵੱਧਣਾ ਹੈ। ਮਿਹਨਤ ਤੋਂ ਬਿਨਾਂ ਤਰੱਕੀ ਸੰਭਵ ਨਹੀਂ ਹੈ। ਸ਼ਾਰਟਕੱਟ ਸਫਲਤਾ ਦਾ ਰਸਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨੀਰਜ ਚੋਪੜਾ ਸਮਾਜ ਦਾ ਮਾਣ ਹੈ ਜਿਨ੍ਹਾਂ ਨੇ ਦੁਨਿਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਨੌਜੁਆਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਮਾਜ ਨਾਲ ਇੱਕਜੁਟ ਹੋ ਕੇ ਖੇਤਰ, ਸਮਾਜ, ਸੂਬੇ ਅਤੇ ਦੇਸ਼ ਲਈ ਕੰਮ ਕਰਨ ਦੀ ਅਪੀਲ ਕੀਤੀ।
19 ਜਨਵਰੀ ਤੋਂ 23 ਜਨਵਰੀ ਤੱਕ ਮਨਾਇਆ ਜਾਵੇਗਾ ਸਰਸਵਤੀ ਮਹੋਤਸਵ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸਰਸਵਤੀ ਮਹੋਤਸਵ ਨਾ ਸਿਰਫ਼ ਸਾਡੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਸਗੋਂ ਇਹ ਸਾਡੀ ਪ੍ਰਾਚੀਨ ਸਭਿਆਚਾਰ ਅਤੇ ਜਲ ਸਰੰਖਣ ਪ੍ਰਤੀ ਜਾਗਰੂਕਤਾ ਲਿਆਉਣ ਦਾ ਇੱਕ ਸਸ਼ਕਤ ਮੀਡੀਅਮ ਵੀ ਹੈ। ਇਸੇ ਲੜੀ ਵਿੱਚ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਕਲਾ ਅਤੇ ਸਭਿਆਚਾਰ ਦਾ ਅਨੋਖਾ ਸੰਗਮ ਵੇਖਣ ਨੂੰ ਮਿਲੇਗਾ।
ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਜਨਵਰੀ ਨੂੰ ਯਮੁਨਾਨਗਰ ਦੇ ਆਦਿਬਦਰੀ ਤੋਂ ਮਹੋਤਸਵ ਦਾ ਸ਼ੁਭਾਰੰਭ ਕੀਤਾ ਜਾਵੇਗਾ। ਇਸੇ ਤਰ੍ਹਾਂ 20 ਤੋਂ 21 ਜਨਵਰੀ ਤੱਕ ਕੁਰੂਕਸ਼ੇਤਰ ਯੂਨਿਵਰਸਿਟੀ ਵਿੱਚ ਸਰਸਵਤੀ ਨਦੀ ‘ਤੇ ਕੌਮਾਂਤਰੀ ਸੰਗੋਸ਼ਠੀ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਅਤੇ ਪੁਰਾਤੱਤ ਵਿਭਾਗ ਦੇ ਸੰਯੁਕਤ ਤੱਤਵਾਧਾਨ ਵੱਲੋਂ 22 ਜਨਵਰੀ ਨੂੰ ਰਾਖੀ ਗਢੀ ਅਤੇ ਕੁਨਾਲ ਵਿੱਚ ਸਰਸਵਤੀ ‘ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ 23 ਜਨਵਰੀ ਨੂੰ ਪੇਹਵਾ ਤੀਰਥ, ਸਰਸਵਤੀ ਨਗਰ, ਯਮੁਨਾਨਗਰ ਅਤੇ ਪੋਲੜ ਅਤੇ ਪਿਸੋਲ ਤੀਰਥ, ਕੈਥਲ, ਹੰਸਡਹਿਰ ਤੀਰਥ ਜੀਂਦ ਵਿੱਚ ਸਰਸਵਤੀ ਮੋਹਤਸਵ ਦੇ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸੇ ਤਰ੍ਹਾਂ ਬਸੰਤ ਪੰਚਮੀ ਦੇ ਉਪਲੱਖ ਵਿੱਚ ਸਰਸਵਤੀ ਨਦੀ ਦੇ ਕੰਡੇ ਸਥਿਤ ਦੀਪ ਦਾਨ ਅਤੇ ਭੰਡਾਰੇ ਦਾ ਆਯੋਜਨ ਵੀ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਮਹੋਤਸਵ ਨੂੰ ਵਿਸ਼ੇਸ਼ ਪਛਾਣ ਦਿਲਾਉਣ ਲਈ 19 ਜਨਵਰੀ ਤੋਂ 25 ਜਨਵਰੀ 2026 ਤੱਕ ਪੇਹਵਾ ਵਿੱਚ ਸਰਸ ਮੇਲਾ ਵੀ ਆਯੋਜਿਤ ਕੀਤਾ ਜਾਵੇਗਾ।
Leave a Reply