ਫਗਵਾੜਾ
(ਸ਼ਿਵ ਕੌੜਾ)
ਗੌਰਵ ਤੂਰਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਨਾਲ ਐਸ ਪੀ ਮਾਧਵੀ ਸ਼ਰਮਾ ਵੀ ਮੌਜੂਦ ਸਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12.01.2026 ਨੂੰ ਸਵੇਰੇ 6.45 ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਫਗਵਾੜਾ ਵਿਖੇ ਹੁਸ਼ਿਆਰਪੁਰ ਰੋਡ ਸਥਿਤ ਮਠਿਆਈ ਦੀ ਦੁਕਾਨ ਐਸ ਸੁਧੀਰ ਸਵੀਟਸ ਸ਼ਾਪ ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਤੇ ਮੁਕੱਦਮਾ ਨੰਬਰ 08/12.01.2026 ਅ/ਧ 109 ਬੀ.ਐਨ.ਐਸ, 25- 54-59 ਅਸਲਾ ਐਕਟ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾ ਦੀ ਤਫਤੀਸ਼ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਗੌਰਵ ਤੂਰਾ ਨੇ ਦੱਸਿਆ ਕਿ ਇਨਫੋਰਮੇਸ਼ਨ ਦੇ ਅਧਾਰ ਤੇ ਸੀਆਈਏ ਕਪੂਰਥਲਾ, ਫਗਵਾੜਾ ਪੁਲਿਸ ਅਤੇ ਕਪੂਰਥਲਾ ਪੁਲਿਸ ਵੱਲੋ ਇੱਕ ਜੋਇੰਟ ਓਪਰੇਸ਼ਨ ਚਲਾਇਆ ਗਿਆ।
ਜਿਸਦੇ ਤਹਿਤ ਵੱਖ-ਵੱਖ ਟੀਮਾਂ ਵੱਲੋ ਦੋਸ਼ੀਆਨ ਰੁਪਿੰਦਰ ਸਿੰਘ ਉਰਫ ਪਿੰਦਾ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਮਹੇੜੂ ਥਾਣਾ ਸਤਨਾਮਪੁਰਾ, ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਬੀੜ ਪੁਆਦ ਥਾਣਾ ਸਦਰ ਫਗਵਾੜਾ, ਕਮਲਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਅਵਤਾਰ ਸਿੰਘ ਵਾਸੀ ਸੰਧਵਾਂ ਥਾਣਾ ਬਹਿਰਾਮ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਖੇੜਾ ਥਾਣਾ ਸਤਨਾਮਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਨੇ ਮਿਤੀ 12-01-2026 ਨੂੰ ਸੁਭਾ ਦੇ ਵਕਤ ਐਸ ਸੁਧੀਰ ਸਵੀਟਸ ਸ਼ਾਪ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਜਿਹਨਾਂ ਪਾਸੋਂ ਇੱਕ ਹੁੰਡਈ ਵਰਨਾ ਕਾਰ ਅਤੇ ਇੱਕ ਹੁੰਡਈ ਵੈਨਿਊ ਕਾਰ ਬ੍ਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਇਹਨਾਂ ਦੋਸ਼ੀਆਂ ਵੱਲੋਂ ਖੁਲਾਸੇ ਕੀਤੇ ਗਏ ਹਨ ਕਿ ਉਹ ਵੱਲੋਂ ਕਪੂਰਥਲਾ ਵਿਖੇ 01, ਮੁਕੰਦਪੁਰ (ਜਿਲਾ ਸ਼ਹੀਦ ਭਗਤ ਸਿੰਘ ਨਗਰ) ਵਿਖੇ 01, ਬਹਿਰਾਮ (ਜਿਲਾ ਸ਼ਹੀਦ ਭਗਤ ਸਿੰਘ ਨਗਰ) ਵਿਖੇ 01, ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿਹਨਾਂ ਵੱਲੋਂ ਆਪਣੀ ਪੁੱਛਗਿੱਛ ਦੌਰਾਨ ਆਪਣੇ ਦੋ ਹੋਰ ਸਾਥੀਆਂ ਦਾ ਨਾਮ ਲਿਆ ਗਿਆ ਹੈ, ਜਿਹਨਾਂ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਗਿਰੋਹ ਦੇ ਮੁੱਖ ਲੀਡਰ ਬਾਰੇ ਸੂਚਨਾ ਪ੍ਰਾਪਤ ਹੋ ਚੁੱਕੀ ਹੈ, ਜਿਸ ਬਾਰੇ ਜਲਦ ਹੀ ਖੁਲਾਸੇ ਕੀਤੇ ਜਾਣਗੇ।
Leave a Reply