ਮੋਹਾਲੀ
( ਜਸਟਿਸ ਨਿਊਜ਼ )
ਨਾਈਪਰ, ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸੋਸਾਇਟੀ ਫਾਰ ਐਥਨੋਫਾਰਮਾਕੋਲੋਜੀ ਦੀ 13ਵੀਂ ਅੰਤਰਰਾਸ਼ਟਰੀ ਕਾਂਗਰਸ ਅਤੇ ਐਥਨੋਫਾਰਮਾਕੋਲੋਜੀ ਵਿੱਚ ਟ੍ਰਾਂਸਲੇਸ਼ਨਲ ਰਿਸਰਚ ਅਤੇ ਅੰਤਰਰਾਸ਼ਟਰੀ ਕਾਨਫਰੰਸ – ਇੰਟੀਗ੍ਰੇਟਿੰਗ ਟ੍ਰੈਡੀਸ਼ਨਲ ਮੈਡੀਸਿਨ ਇਨ ਮਾਡਰਨ ਹੈਲਥਕੇਅਰ (SFEC-ICTRE-2026) ਦੇ ਕਰਟੇਨ ਰੇਜ਼ਰ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ, ਜੋ 26–28 ਫਰਵਰੀ 2026 ਨੂੰ ਆਯੋਜਿਤ ਕੀਤਾ ਜਾਵੇਗਾ। ਆਪਣੇ ਸੰਬੋਧਨ ਵਿੱਚ ਪ੍ਰੋ. ਪਾਂਡਾ ਨੇ ਕਿਹਾ ਕਿ ਇਹ ਸੰਮੇਲਨ ਵਿਸ਼ਵ ਭਰ ਦੇ ਖੋਜਕਰਤਾਵਾਂ, ਵਿਦਵਾਨਾਂ, ਚਿਕਿਤਸਕਾਂ, ਉਦਯੋਗ ਮਾਹਿਰਾਂ, ਪਾਰੰਪਰਿਕ ਚਿਕਿਤਸਾ ਮਾਹਿਰਾਂ ਅਤੇ ਨੀਤੀ-ਨਿਰਮਾਤਾਵਾਂ ਨੂੰ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰੇਗਾ, ਜਿੱਥੇ ਪਾਰੰਪਰਿਕ ਔਸ਼ਧੀ ਗਿਆਨ ਦੇ ਵਿਗਿਆਨਕ ਪ੍ਰਮਾਣੀਕਰਨ, ਅਨੁਵਾਦਾਤਮਕ ਅਨੁਸੰਧਾਨ ਅਤੇ ਆਧੁਨਿਕ ਸਿਹਤ ਪ੍ਰਣਾਲੀਆਂ ਵਿੱਚ ਇਸ ਦੇ ਪ੍ਰਭਾਵੀ ਏਕੀਕਰਨ ‘ਤੇ ਗਹਿਰੀ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਇਸ ਅਵਸਰ ਨੂੰ ਸੰਮੇਲਨ ਦੀਆਂ ਗਤੀਵਿਧੀਆਂ ਦੀ ਰਸਮੀ ਸ਼ੁਰੂਆਤ ਦੱਸਦੇ ਹੋਏ ਸਮਕਾਲੀ ਸਿਹਤ ਚੁਣੌਤੀਆਂ ਦੇ ਹੱਲ ਲਈ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਕੁਦਰਤੀ ਅਤੇ ਪਾਰੰਪਰਿਕ ਇਲਾਜਾਂ ਨੂੰ ਉਤਸ਼ਾਹਿਤ ਕਰਨ ਵਿੱਚ ਨਾਈਪਰ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।
ਇਸ ਅਵਸਰ ‘ਤੇ ਪ੍ਰੋ. ਸੰਜੇ ਜਾਚਕ, ਆਯੋਜਨ ਸਕੱਤਰ, SFEC-ICTRE-2026, ਨੇ ਨਾਈਪਰ, ਮੋਹਾਲੀ ਵਿੱਚ ਆਯੋਜਿਤ ਹੋਣ ਵਾਲੇ ਸੰਮੇਲਨ ਦਾ ਵਿਸਤ੍ਰਿਤ ਪਰਿਚੈ ਪੇਸ਼ ਕੀਤਾ। ਉਨ੍ਹਾਂ ਸੰਮੇਲਨ ਦੀ ਮੁੱਖ ਥੀਮ “ਅਨੁਵਾਦਾਤਮਕ ਅਨੁਸੰਧਾਨ ਵਿੱਚ ਏਆਈ ਅਤੇ ਐਥਨੋਫਾਰਮਾਕੋਲੋਜੀ” ‘ਤੇ ਚਾਨਣਾ ਪਾਇਆ ਅਤੇ ਪਾਰੰਪਰਿਕ ਚਿਕਿਤਸਕ ਸੰਮੇਲਨ, ਉਦਯੋਗ-ਸੰਪਰਕ ਪ੍ਰੋਗਰਾਮ ਅਤੇ ਆਯੁਸ਼ ਮਿਨੀ-ਸਿਮਪੋਜ਼ੀਅਮ ਵਰਗੀਆਂ ਮੁੱਖ ਵਿਦਿਅਕ ਅਤੇ ਜਨ-ਸੰਪਰਕ ਪਹਿਲਕਦਮੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਪਾਰੰਪਰਿਕ ਗਿਆਨ ਨੂੰ ਆਧੁਨਿਕ ਵਿਗਿਆਨਕ ਅਨੁਸੰਧਾਨ ਨਾਲ ਏਕੀਕ੍ਰਿਤ ਕਰਕੇ ਪ੍ਰਭਾਵੀ ਸਿਹਤ ਹੱਲ ਵਿਕਸਿਤ ਕਰਨ ‘ਤੇ ਸੰਮੇਲਨ ਦੇ ਵਿਸ਼ੇਸ਼ ਫੋਕਸ ਨੂੰ ਰੇਖਾਂਕਿਤ ਕੀਤਾ।
ਪ੍ਰੋ. ਪੁਲੋਕ ਮੁਖਰਜੀ ਨੇ ਕੁਦਰਤੀ ਉਤਪਾਦਾਂ ਦੀਆਂ ਅਪਾਰ ਸੰਭਾਵਨਾਵਾਂ ‘ਤੇ ਚਾਨਣਾ ਪਾਉਂਦੇ ਹੋਏ ਐਥਨੋਫਾਰਮਾਕੋਲੋਜੀ ਸੋਸਾਇਟੀ (ਐਸਐਫਈ), ਕੋਲਕਾਤਾ ਦਾ ਸੰਖੇਪ ਪਰਿਚੈ ਦਿੱਤਾ। ਉਨ੍ਹਾਂ ਦੱਸਿਆ ਕਿ ਐੱਸਐੱਫਈ ਨੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਐਥਨੋਫਾਰਮਾਕੋਲੋਜੀ ਦੇ ਖੇਤਰ ਵਿੱਚ ਖੋਜ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕੀਤਾ ਕਿ ਐੱਸਐੱਫਈ-ਇੰਡੀਆ, ਆਪਣੇ 18 ਚੈਪਟਰਾਂ, 2000 ਤੋਂ ਵੱਧ ਮੈਂਬਰਾਂ, 12 ਸਾਲਾਂ ਦੇ ਤਜਰਬੇ ਅਤੇ 50 ਤੋਂ ਵੱਧ ਵਿਸ਼ਵਵਿਆਪੀ ਆਊਟਰੀਚ ਪ੍ਰੋਗਰਾਮਾਂ ਰਾਹੀਂ ਇਸ ਖੇਤਰ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲ ਕੇ ਅਸੀਂ ਪਾਰੰਪਰਿਕ ਗਿਆਨ ਨੂੰ ਸੁਰੱਖਿਅਤ, ਪ੍ਰਭਾਵੀ ਅਤੇ ਵਿਗਿਆਨਕ ਤੌਰ ‘ਤੇ ਪ੍ਰਮਾਣਿਕ ਵਿਸ਼ਵਵਿਆਪੀ ਸਿਹਤ ਹੱਲਾਂ ਵਿੱਚ ਬਦਲ ਸਕਦੇ ਹਾਂ, ਨਾਲ ਹੀ ਸਥਾਨਕ ਗਿਆਨ ਦੇ ਵੈਸ਼ਵੀਕਰਨ ਅਤੇ ਵਿਸ਼ਵਵਿਆਪੀ ਤਕਨੀਕਾਂ ਦੇ ਸਥਾਨਕੀਕਰਨ ਦੀ ਦਿਸ਼ਾ ਵਿੱਚ ਕੰਮ ਕਰ ਸਕਦੇ ਹਾਂ।
ਡਾ. ਸੁਮਿਤ ਸ਼੍ਰੀਵਾਸਤਵ, ਪ੍ਰਿੰਸੀਪਲ, ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਚੰਡੀਗੜ੍ਹ, ਨੇ “ਬੈਂਚ ਤੋਂ ਬੈੱਡਸਾਈਡ” ਦ੍ਰਿਸ਼ਟੀਕੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਚਿਕਿਤਸਕਾਂ ਅਤੇ ਨਾਈਪਰ ਵਰਗੇ ਖੋਜ ਸੰਸਥਾਨਾਂ ਵਿਚਕਾਰ ਸਹਿਯੋਗ ਨਾਲ ਖੋਜ ਨੂੰ ਪ੍ਰਭਾਵੀ ਤੌਰ ‘ਤੇ ਨੈਦਾਨਿਕ ਅਭਿਆਸ ਵਿੱਚ ਬਦਲਿਆ ਜਾ ਸਕਦਾ ਹੈ।
ਪ੍ਰੋਗਰਾਮ ਦਾ ਸਮਾਪਨ ਡਾ. ਭੁਵਨ ਮਿਸ਼ਰਾ ਦੇ ਧੰਨਵਾਦ ਮਤੇ ਨਾਲ ਹੋਇਆ।
Leave a Reply