ਫਰੀਦਕੋਟ
( ਜਸਟਿਸ ਨਿਊਜ਼)
ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ਅਤੇਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਦੇਟ੍ਰੇਨਿੰਗ ਹਾਲ
ਵਿੱਚ ਮੈਡੀਕਲ ਅਫਸਰ, ਬੀ.ਈ.ਈ. ਐਲ.ਐਚ.ਵੀ., ਸੀ.ਐਚ.ਓ. ਅਤੇਏ.ਐਨ.ਐਮ. ਨੂੰ ਟੀਕਾਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਾ
ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂਨੇ ਦੱਸਿਆ ਕਿ
ਗਰਭਵਤੀ ਔਰਤਾਂ ਅਤੇਨਵ ਜਨਮੇਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ। ਉਹਨਾਂ ਸਮੂਹ ਸਟਾਫ ਨੂੰ ਕਿਹਾ ਕਿ ਉਹ
ਆਪਣੇਆਪਣੇਏਰੀਏ ਵਿੱਚ ਇਹ ਯਕੀਨੀ ਬਨਾਉਣ ਕਿ ਕੋਈ ਵੀ ਗਰਭਵਤੀ ਔਰਤ ਜਾਂ ਬੱਚਾ ਟੀਕਾਕਰਨ ਤੋਂਵਾਂਝੇਨਾ ਰਹਿਣ।
ਉਹਨਾਂ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸ ਟੀਕਾਕਰਨ ਪ੍ਰੋਗਰਾਮ ਤਹਿਤ ਟੀ.ਬੀ.,
ਪੀਲੀਆ, ਖਾਂਸੀ ,ਨਿਮੋਨੀਆ , ਗੱਲ ਘੋਟੂ, ਟੈਟਨੇਸ, ਮੀਜਲ ਰੁਬੇਲਾ, ਕਾਲੀ ਖੰਘ ਆਦਿ 11 ਗੰਭੀਰ ਬਿਮਾਰੀਆਂ ਤੋਂਬਚਾਉਣ ਲਈ
ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈਜੋਕਿ ਬਿਲਕੁੱਲ ਮੁਫਤ ਹੁੰਦਾ ਹੈ। ਉਹਨਾਂ ਅਪੀਲ ਕੀਤੀ ਕਿ ਜਿਹਨਾਂ ਵੀ ਗਰਭਵਤੀ
ਔਰਤਾਂ ਜਾਂ ਬੱਚਿਆਂ ਦਾ ਸੰਪੂਰਨ ਟੀਕਾਕਰਨ ਨਹੀਂ ਹੋਇਆ ਉਹਨਾਂ ਦਾ ਵੀ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਟ੍ਰੇਨਿੰਗ
ਦੌਰਾਨ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਟੀਕਾਕਰਨ ਸਬੰਧੀ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ। ਸੈਸ਼ਨ ਨੂੰ ਹੋਰ
ਬਿਹਤਰ ਢੰਗ ਨਾਲ ਆਯੋਜਿਤ ਕਰਨ ਅਤੇਵੱਧ ਤੋਂਵੱਧ ਲਾਭਪਾਤਰੀਆਂ ਨੂੰ ਸਿਹਤ ਸੇਵਾਵਾਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਟੀਕਾਕਰਨ ਕੈਂਪ ਮੌਕੇਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇਤਾਂ ਜੋਉਹਨਾਂ ਦਾ
ਜਣੇਪਾ ਸੁਰੱਖਿਅਤ ਹੋਸਕੇ। ਇਸ ਮੌਕੇਡਿਪਟੀ ਮਾ ਸ ਮੀਡੀਆ ਤੇਸੂਚਨਾ ਅਫਸਰ ਸੁਧੀਰ ਧੀਰ ਅਤੇਡਿਪਟੀ ਮਾਸ ਮੀਡੀਆ ਤੇ
ਸੂਚਨਾ ਅਫਸਰ ਡਾ. ਪ੍ਰਭਦੀਪ ਚਾਵਲਾ ਨੇ ਟੀਕਾਕਰਨ ਕੈਂਪ ਦੌਰਾਨ ਸਿਹਤ ਜਾਗਰੂਕਤਾ ਗਤੀਵਿਧੀਆਂ ਦੇਆਯੋਜਨ, ਪੰਚਾਇਤਾਂ,
ਕਲੱਬਾਂ, ਸਿਹਤ ਕਮੇਟੀਆਂ ਅਤੇਦੂਸਰੇਵਿਭਾਗਾਂ ਦਾ ਸਹਿਯੋਗ ਲੈਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਜੋਵਿਭਾਗ ਦੀਆਂ ਸਿਹਤ
ਸਕੀਮਾਂ, ਸਹੂਲਤਾਂ ਅਤੇਸੇਵਾਵਾਂ ਦਾ ਲੋਕ ਵੱਧ ਤੋਂਵੱਧ ਲਾਭ ਲੈ ਸਕਣ। ਅੰਤ ਵਿੱਚ ਮਾਸ ਮੀਡੀਆ ਬਰਾਂਚ ਵੱਲੋਂ ਤਿਆਰ ਕੀਤਾ
ਟੀਕਾਕਰਨ ਸਾਰਣੀ ਦੀ ਜਾਣਕਾਰੀ ਦਿੰਦਾ ਪਰਚਾ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ।
ਮਾਸ ਮੀਡੀਆ ਬਰਾਂਚ ਵੱਲੋਂ ਤਿਆਰ ਕੀਤਾ ਟੀਕਾਕਰਨ ਸਾਰਣੀ ਦੀ ਜਾਣਕਾਰੀ ਦਿੰਦਾ ਪਰਚਾ ਜਾਰੀ ਕਰਦੇਹੋਏ ਸਿਵਲ ਸਰਜਨ
ਡਾ. ਚੰਦਰ ਸ਼ੇਖਰ ਕੱਕੜ ਅਤੇਡੀ.ਆਈ.ਓ. ਡਾ. ਹੁਸਨਪਾਲ ਸਿੱਧੂ ।
Leave a Reply