ਬਾਗਬਾਨੀ, ਮਧੂਮੱਖੀ ਪਾਲਣ ਅਤੇ ਸਰੰਖਿਤ ਖੇਤੀ ਵਿੱਚ ਹਰਿਆਣਾ ਦੇਸ਼ ਵਿੱਚ ਮੋਹਰੀ – ਖੇਤੀਬਾੜੀ ਮੰਤਰੀ
ਰਾਜ ਸਰਕਾਰ ਸੂਬੇ ਨੂੰ ਖੇਤੀਬਾੜੀ ਨਵਾਚਾਰ ਦਾ ਕੇਂਦਰ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਾਗਬਾਨੀ, ਮਧੂਮੱਖੀ ਪਾਲਣ ਅਤੇ ਟਿਕਾਊ ਖੇਤੀ ਦੇ ਖੇਤਰ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ। ਹਰਿਆਣਾ ਮਧੂਮੱਖੀ ਪਾਲਣ ਨੀਤੀ ਨੂੰ ਅਪਨਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਨੀਤੀ ਦੇ ਪ੍ਰਭਾਵੀ ਲਾਗੂ ਕਰਨ ਨਾਲ ਰਾਜ ਵਿੱਚ ਸ਼ਹਿਦ ਉਤਪਾਦਨ ਨੂੰ ਪ੍ਰੋਤਸਾਹਨ ਮਿਲਿਆ ਹੈ।
ਖੇਤੀਬਾੜੀ ਮੰਤਰੀ ਅੱਜ ਇੱਥੇ ਬਾਗਬਾਨੀ ਵਿਭਾਗ ਨਾਲ ਸਬੰਧਿਤ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਪਿਛਲੇ ਸਾਲ ਦੇ ਬਜਟ ਵਿੱਚ ਬਾਗਬਾਨੀ ਵਿਭਾਗ ਨੂੰ ਅਲਾਟ ਬਜਟ ਦੇ ਖਰਚ ਬਾਬਤ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਲਈ ਯਤਨਸ਼ੀਲ ਹੈ, ਕਿਸਾਨ-ਹਿੱਤ ਵਿੱਚ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਮੀਟਿੰਗ ਦੇ ਬਾਅਦ ਦਸਿਆ ਕਿ ਮਧੂਮੱਖੀ ਪਾਲਣ ਨੂੰ ਵਿਗਿਆਨਕ ਅਤੇ ਵਪਾਰਕ ਰੂਪ ਦੇਣ ਦੇ ਉਦੇਸ਼ ਨਾਲ ਰਾਮਨਗਰ ਵਿੱਚ ਏਕੀਕ੍ਰਿਤ ਮਧੁਮੱਖੀ ਪਾਲਣ ਵਿਕਾਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇਸ ਕੇਂਦਰ ਰਾਹੀਂ ਮਧੁਮੱਖੀ ਬਕਸਿਆਂ ਦੀ ਖਰੀਦ ‘ਤੇ 85 ਫੀਸਦੀ ਤੱਕ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸ਼ਹਿਦ ਪ੍ਰੋਸੈਸਿੰਗ, ਬੋਤਲਿੰਗ ਅਤੇ ਸ਼ਹਿਦ ਗੁਣਵੱਤਾ ਜਾਂਚ ‘ਤੇ 75 ਫੀਸਦੀ ਤੱਕ ਸਬਸਿਡੀ ਉਪਲਬਧ ਕਰਾਈ ਜਾ ਰਹੀ ਹੈ।
ਉਨ੍ਹਾਂ ਨੇ ਦਸਿਆ ਕਿ ਬਾਗਬਾਨੀ ਖੇਤਰ ਵਿੱਚ ਨਵੀਨਤਮ ਤਕਨੀਕਾਂ ਦੇ ਪ੍ਰਦਰਸ਼ਨ ਤਹਿਤ ਐਕਸੀਲੈਂਸ ਕੇਂਦਰਾਂ ਦੀ ਸਥਾਪਨਾ ਵਿੱਚ ਵੀ ਹਰਿਆਣਾ ਦੇਸ਼ ਵਿੱਚ ਮੋਹਰੀ ਹੈ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ 9 ਐਕਸੀਲੈਂਸ ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ, ਜਦੋਂ ਕਿ 3 ਨਵੇਂ ਐਕਸੀਲੈਂਸ ਸੈਂਟਰਾਂ ‘ਤੇ ਕੰਮ ਪ੍ਰਗਤੀ ‘ਤੇ ਹੈ। ਇੰਨ੍ਹਾਂ ਕੇਂਦਰਾਂ ਰਾਹੀਂ ਕਿਸਾਨਾਂ ਨੂੰ ੳੱਚ ਗੁਣਵੱਤਾ ਵਾਲੀ ਪੌਧ ਸਮੱਗਰੀ ਅਤੇ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਉਪਲਬਧ ਕਰਾਈ ਜਾ ਰਹੀ ਹੈ।
ਰਾਜ ਵਿੱਚ ਘੱਟ ਲਾਗਤ ਵਾਲੀ ਵਰਟੀਕਲ ਖੇਤੀ ਨੂੰ ਵੱਡੇ ਪੈਮਾਨੇ ‘ਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ 18,630 ਏਕੜ ਖੇਤਰ ਵਿੱਓ ਉਨੱਤ ਤਕਨੀਕਾਂ ਰਾਹੀਂ ਸਬਜੀ ਉਤਪਾਦਨ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਸਰੰਖਿਤ ਖੇਤੀ ਅਪਨਾਉਣ ਵਾਲੇ ਕਿਸਾਨਾਂ ਨੂੰ 50 ਤੋਂ 85 ਫੀਸਦੀ ਤੱਕ ਗ੍ਰਾਂਟ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਸਰੰਖਿਤ ਖੇਤੀ ਅਤੇ ਉਨੱਤ ਤਕਨੀਕਾਂ ਦੀ ਵਰਤੋ ਵਿੱਚ ਵੀ ਹਰਿਆਣਾ ਮੋਹਰੀ ਸੂਬਾ ਬਣ ਕੇ ਉਭਰਿਆ ਹੈ। ਇੰਨ੍ਹਾਂ ਤਕਨੀਕਾਂ ਨਾਲ ਕਿਸਾਨਾਂ ਦੀ ਉਪਜ ਵਿੱਚ 2 ਤੋਂ 3 ਗੁਣਾ ਤੱਕ ਵਾਧਾ ਦਰਜ ਕੀਤਾ ਗਿਆ ਹੈ ਅਤੇ ਕਿਸਾਨਾਂ ਦੀ ਆਮਦਨੀ ਕਈ ਗੁਣਾ ਵਧੀ ਹੈ।
ਇਸ ਤੋਂ ਇਲਾਵਾ, ਹਰਿਆਣਾ ਭਾਵਾਂਤਰ ਭਰਪਾਈ ਯੋਜਨਾ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਮੌਜੂਦਾ ਵਿੱਚ ਇਸ ਯੋਜਨਾ ਤਹਿਤ 21 ਫੱਲਾਂ ਅਤੇ ਸਬਜੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇੰਨ੍ਹਾਂ ਦੂਰਦਰਸ਼ੀ ਕਿਸਾਨ ਹਿਤੇਸ਼ੀ ਨੀਤੀਆਂ ਰਾਹੀਂ ਹਰਿਆਣਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ, ਖੇਤੀਬਾੜੀ ਨੂੰ ਲਾਭਕਾਰੀ ਬਨਾਉਣ ਅਤੇ ਰਾਜ ਨੂੰ ਖੇਤੀਬਾੜੀ ਨਵਾਚਾਰ ਦਾ ਕੇਂਦਰ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।
ਸ਼ਰਧਾਲੂਆਂ ਦੀ ਆਸਥਾ, ਸ਼ਰਘਾ ਅਤੇ ਸਮਾਜਿਕ ਸਮਰਸਤਾ ਦਾ ਕੇਂਦਰ ਹੈ ਪ੍ਰਯਾਗਰਾਜ ਮਾਘੀ ਮੇਲਾ – ਗੌਰਵ ਗੌਤਮ
ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਪਲਵਲ-ਪ੍ਰਯਾਗਰਾਜ ਸਪੈਸ਼ਲ ਬੱਸ ਨੂੰ ਦਿਖਾਈ ਹਰੀ ਝੰਡੀ
ਪਲਵਲ ਬੱਸ ਅੱਡੇ ਤੋਂ ਰੋਜ਼ਾਨਾ ਸਵੇਰੇ 8 ਵਜੇ ਰਵਾਨਾ ਹੋਵੇਗੀ ਪਲਵਲ-ਪ੍ਰਯਾਗਰਾਜ ਸਪੈਸ਼ਲ ਬੱਸ, 900 ਰੁਪਏ ਹੋਵੇਗਾ ਕਿਰਾਇਆ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਸ਼ਰਧਾਲੂਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ 15 ਫਰਵਰੀ ਮਹਾਸ਼ਿਵਰਾਤਰੀ ਦੇ ਪਵਿੱਤਰ ਪੁਰਬ ਤੱਕ ਆਯੋਜਿਤ ਕੀਤੇ ਜਾ ਰਹੇ ਮਾਘੀ ਮੇਲੇ ਲਈ ਪਲਵਲ ਤੋਂ ਪ੍ਰਯਾਗਰਾਜ ਤੱਕ ਸਪੈਸ਼ਲ ਬੱਸ ਨੂੰ ਪਲਵਲ ਬੱਸ ਅੱਡੇ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਪਲਵਲ ਤੋਂ ਪ੍ਰਯਾਗਰਾਜ ਤੱਕ ਸਿੱਧੀ ਬੱਸ ਸਹੂਲਤ ਮਿਲਣ ਨਾਲ ਸ਼ਰਧਾਲੂਆਂ ਨੂੰ ਲਾਭ ਹੋਵੇਗਾ ਅਤੇ ਉਹ ਬਿਨ੍ਹਾ ਕਿਸੇ ਪਰੇਸ਼ਾਨੀ ਦੇ ਮਾਘੀ ਮੇਲਾ ਦਰਸ਼ਨ ਅਤੇ ਇਸ਼ਨਾਲ ਦਾ ਲਾਭ ਚੁੱਕ ਸਕਣਗੇ। ਪ੍ਰਯਾਗਰਾਜ ਵਿੱਚ 15 ਫਰਵਰੀ ਤੱਕ ਆਯੋਜਿਕ ਕੀਤੇ ੧ਾ ਰਹੇ ਮਾਘੀ ਮੇਲੇ ਦੌਰਾਨ ਕਈ ਪ੍ਰਮੁੱਖ ਇਸ਼ਨਾਨ ਪੁਰਬ ਅਤੇ ਧਾਰਮਿਕ ਆਯੋਜਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਮਾਘੀ ਮੇਲਾ ਸਦੀਆਂ ਤੋਂ ਸ਼ਰਧਾਲੂਆਂ ਦੀ ਆਸਥਾ, ਸ਼ਰਧਾ ਅਤੇ ਸਮਾਜਿਕ ਭਾਈਚਾਰੇ ਦਾ ਕੇਂਦਰ ਰਿਹਾ ਹੈ।
ਖੇਡ ਰਾਜ ਮੰਤਰੀ ਨੇ ਮਾਘੀ ਮੇਲਾ ਸਿਰਫ ਇੱਕ ਧਾਰਮਿਕ ਆਯੋਜਨ ਨਹੀਂ, ਸਗੋ ਸਾਡੀ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ। ਅਜਿਹੇ ਪਵਿੱਤਰ ਮੌਕੇ ‘ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਪਰਿਵਾਰ ਦੇ ਨਾਲ ਪ੍ਰਯਾਗਰਾਜ ਪਹੁੰਚ ਕੇ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ਵਿੱਚ ਪਵਿੱਤਰ ਇਸ਼ਨਾਨ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਮਾਘੀ ਮੇਲਾ ਖੇਤਰ ਵਿੱਚ ਸੁਰੱਖਿਆ, ਸਵੱਛਤਾ, ਆਵਾਜਾਈ, ਸਿਹਤ ਸੇਵਾਵਾਂ ਅਤੇ ਰਿਹਾਇਸ਼ ਦੀ ਬਿਤਹਰ ਵਿਵਸਥਾਵਾਂ ਕੀਤੀਆਂ ਗਈਆਂ ਹਨ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਸਾਡੀ ਨਵੀਂ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ।
ਉਨ੍ਹਾਂ ਨੇ ਦਸਿਆ ਕਿ ਮਾਘੀ ਮੇਲਾ ਦਾ ਸਮਾਪਨ ਤੱਕ ਇਹ ਸਪੈਸ਼ਲ ਬੱਸ ਪਲਵਲ ਅੱਡੇ ਤੋਂ ਰੋਜ਼ਾਨ ਸਵੇਰੇ 8 ਵਜੇ ਮਥੁਰਾ, ਆਗਰਾ, ਇਟਾਵਾ, ਕਾਨਪੁਰ, ਫਤਿਹਪੁਰ ਹੁੰਦੇ ਹੋਏ ਲਗਭਗ 645 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਰਾਤ ਲਗਭਗ 8 ਵਜੇ ਪ੍ਰਯਾਗਰਾਜ ਪਹੁੰਚੇਗੀ। ਸੰਗਮ ਸਥਾਨ ਪ੍ਰਯਾਗਰਾਜ ਤੋਂ ਸਪੈਸ਼ਲ ਬੱਸ ਵਾਪਸੀ ਦਾ ਸਮੇਂ ਸ਼ਾਮ 5 ਵਜੇ ਰਹੇਗਾ ਜੋ ਲਗਭਗ ਸਵੇਰੇ 5 ਵਜੇ ਪਲਵਲ ਪਹੁੰਚੇਗੀ।
ਅਨੁਸੂਚਿਤ ਜਾਤਿ ਅਤੇ ਜਨਜਾਤਿ ਦੇ ਸੰਦਰਭ ਵਿੱਚ ਹਰਿਜਨ ਅਤੇ ਗਿਰਿਜਨ ਸ਼ਬਦਾਂ ਦਾ ਪ੍ਰਯੋਗ ਨਾ ਕਰਨ ਦੇ ਨਿਰਦੇਸ਼
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਨੁਸੂਚਿਤ ਜਾਤਿਆਂ ਅਤੇ ਅਨੁਸੂਚਿਤ ਜਨਜਾਤਿਆਂ ਦੇ ਸੰਦਰਭ ਵਿੱਚ ਸਰਕਾਰੀ ਪੱਤਰਾਚਾਰ ਅਤੇ ਹੋਰ ਅਧਿਕਾਰਿਕ ਕੰਮਾਂ ਵਿੱਚ ਹਰਿਜਨ ਅਤੇ ਗਿਰਿਜਨ ਜਿਹੇ ਸ਼ਬਦਾਂ ਦਾ ਪ੍ਰਯੋਗ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਨ੍ਹਾਂ ਨਿਰਦੇਸ਼ਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਵਿੱਚ ਅਨੁਸੂਚਿਤ ਜਾਤਿ ਅਤੇ ਅਨੁਸੂਚਿਤ ਜਨਜਾਤਿ ਲਈ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ ਅਤੇ ਸਾਰੇ ਅਧਿਕਾਰਿਕ ਕੰਮਾਂ ਵਿੱਚ ਸਿਰਫ਼ ਸੰਵਿਧਾਨ ਵਿੱਚ ਦਰਜ ਅਨੁਸੂਚਿਤ ਜਾਤਿ ਅਤੇ ਅਨੁਸੂਚਿਤ ਜਨਜਾਤਿ ਸ਼ਬਦਾਂ ਦਾ ਹੀ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ।
ਸਰਕਾਰ ਦੇ ਨੋਟਿਸ ਵਿੱਚ ਆਇਆ ਹੈ ਕਿ ਪਹਿਲਾਂ ਵਿੱਚ ਜਾਰੀ ਨਿਰਦੇਸ਼ਾਂ ਦੇ ਬਾਵਜੂਦ ਕੁੱਝ ਵਿਭਾਗਾਂ ਵੱਲੋਂ ਹੁਣ ਵੀ ਹਰਿਜਨ ਅਤੇ ਗਿਰਿਜਨ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਇਸ ‘ਤੇ ਨੋਟਿਸ ਲੈਂਦੇ ਹੋਏ ਰਾਜ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਨ ਕਰਨ ਅਤੇ ਸਾਰੇ ਅਧਿਕਾਰਿਕ ਮਾਮਲਿਆਂ ਵਿੱਚ ਇਨ੍ਹਾਂ ਸ਼ਬਦਾਂ ਦਾ ਤੁਰੰਤ ਪ੍ਰਭਾਵ ਨਾਲ ਪ੍ਰਯੋਗ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
Leave a Reply