ਫਰੀਦਕੋਟ,
(ਜਸਟਿਸ ਨਿਊਜ਼ )
ਸਿਹਤ ਵਿਭਾਗ ਫ਼ਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ
ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਫਰੀਦਕੋਟ ਵਿਖੇਹੈਲਥ ਫਾਰ ਆਲ ਸੁਸਾਇਟੀ, ਅਰੋਗਿਆ ਭਾਰਤੀ ਫਰੀਦਕੋਟ ਅਤੇ
ਯੂਥ ਅਫੇਅਰ ਆਰਗੇਨਾਈਜੇਸ਼ਨ ਦੇਸਹਿਯੋਗ ਨਾਲ ਧੀਆਂ ਦੀ ਲੋਹੜੀ ਮੌਕੇਜਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇਆਪਣੇਸੰਬੋਧਨ ਵਿੱਚ ਡਿਪਟੀ ਕਮਿਸ਼ਾਨਰ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਸਾਨੂੰ ਲੜਕੀਆਂ ਅਤੇਲੜਕਿਆਂ ਵਿੱਚ
ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਅੱਜਕਲ ਹਰ ਖੇਤਰ ਵਿੱਚ ਲੜਕੀਆਂ ਲੜਕਿਆਂ ਤੋਂਅੱਗੇਹਨ। ਲੜਕੀਆਂ ਦਾ ਪਾਲਣ
ਪੋਸ਼ਣ ਅਤੇਵਿੱਦਿਆ ਲੜਕਿਆਂ ਦੇਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਲੜਕੀਆਂ ਕਿਸੇਵੀ ਖੇਤਰ ਵਿੱਚ ਲੜਕਿਆਂ ਤੋਂਘੱਟ
ਨਹੀਂ ਹਨ, ਬਸ਼ਰਤੇਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਮਾਪੇਲੜਕੀਆਂ ਨੂੰ ਬੋਝ ਨਾ ਸਮਝ ਕੇਸੁੰਦਰ ਦੁਨੀਆਂ ਦੇਖਣ ਦਾ ਮੌਕਾ
ਜ਼ਰੂਰ ਦੇਣ। ਇਸ ਮੌਕੇਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂਬਚਾਉਣ ਲਈ ਸ਼ੁਰੂਕੀਤੀ ਮੁਹਿੰਮ
ਯੁੱਧ ਨਸ਼ਿਆਂ ਵਿਰੁੱਧ ਅਧੀਨ ਦੂਜੇਪੜਾਅ ਪਿੰਡਾਂ ਦੇਪਹਿਰੇਦਾਰ ਵਿੱਚ ਹਰ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ
ਹੈ।
ਇਸ ਮੌਕੇਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇਹੋਰ
ਵਿਭਾਗਾਂ ਦੇਸਹਿਯੋਗ ਨਾਲ ਪਹਿਲਾਂ ਦੇਮੁਕਾਬਲੇ ਲੜਕੇ-ਲੜਕੀਆਂ ਦੇਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਜੇਕਰ ਕੋਈ
ਵਿਅਕਤੀ ਲਿੰਗ ਨਿਰਧਾਰਨ ਟੈਸਟ ਜਾਂ ਬੱਚੀ ਭਰੂਣ ਹੱਤਿਆ ਕਰਨ ਵਾਲੇ, ਕਰਵਾਉਣ ਵਾਲੇ ਜਾਂ ਇਸ ਵਿੱਚ ਸਹਿਯੋਗ ਦੇਣ ਵਾਲੇ
ਵਿਅਕਤੀਆਂ ਸਬੰਧੀ ਸੂਚਨਾ ਦਿੰਦਾ ਹੈਅਤੇਦੋਸ਼ੀ ਪਕੜੇਜਾਂਦੇਹਨ ਤਾਂ ਪੰਜਾਬ ਸਰਕਾਰ ਵੱਲੋਂ ਸੂਚਨਾ ਦੇਣ ਵਾਲੇ ਨੂੰ ਇਨਾਮ ਵੀ
ਦਿੱਤਾ ਜਾਂਦਾ ਦਿੱਤਾ ਜਾਂਦਾ ਹੈਅਤੇਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਮਾਜ
ਵਿੱਚ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਸਾਨੂੰ ਲੜਕਿਆਂ ਨੂੰ ਵੀ ਕੁੜੀਆਂ ਦੀ ਇੱਜ਼ਤ ਕਰਨ ਲਈ
ਸਮਝਾਉਣਾ ਚਾਹੀਦਾ ਹੈ।
ਸਮਾਗਮ ਦੌਰਾਨ ਐਸ.ਐਮ.ਓ. ਡਾ. ਪਰਮਜੀਤ ਸਿੰਘ ਬਰਾੜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਮੈਡੀਕਲ
ਅਫਸਰ ਮਨੋਰੋਗ ਮਾਹਿਰ ਡਾ. ਕਪਿਲ ਸ਼ਰਮਾ, ਡਾ. ਅਕਰਮਬੀਰ ਸਿੰਘ ਬਰਾੜ ਨੇ ਮਾਸ ਮੀਡੀਆ ਬਰਾਂਚ ਅਤੇਯੂਥ ਅਫੇਅਰ
ਆਰਗੇਨਾਈਜੇਸ਼ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਅਤੇਨਸ਼ਿਆਂ ਵਿਰੋਧੀ ਜਾਗਰੂਕਤਾ ਲਗਾਈ ਪ੍ਰਦਰਸ਼ਨੀ ਦਾ ਮਹਿਮਾਨਾਂ ਅਤੇ
ਹਾਜਰੀਨ ਨੂੰ ਦੌਰਾ ਕਰਵਾਇਆ। ਇਸ ਮੌਕੇ ਸਿਵਲ ਹਸਪਤਾਲ ਫਰੀਦਕੋਟ ਵਿਖੇਨਵ – ਜਨਮੀਆਂ ਬੱਚੀਆਂ ਨੂੰ ਤੋਹਫੇਦੇਕੇ
ਸਨਮਾਨਿਤ ਕੀਤਾ ਗਿਆ।
ਇਸ ਜਿਲ੍ਹਾ ਪੱਧਰੀ ਸਮਾਗਮ ਵਿੱਚ ਯੂਥ ਅਫੇਅਰ ਆਰਗੇਨਾਈਜੇਸ਼ਨ ਤੋਂਰਣਬੀਰ ਸਿੰਘ ਬਤਾਨ, ਸੁਭਾਸ਼ ਕਬੋਤਰਾ, ਮੈਡੀਕਲ
ਅਫਸਰ ਬੱਚਿਆਂ ਦੇਮਾਹਰ ਡਾ. ਦੀਪਕ ਗਰਗ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਮੈਡਮ ਮੰਜੂਸੁਖੀਜਾ, ਡਿਪਟੀ
ਮਾਸ ਮੀਡੀਆ ਤੇਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇਸੂਚਨਾ ਅਫਸਰ ਡਾ. ਪ੍ਰਭਦੀਪ ਚਾਵਲਾ, ਫਾਰਮੇਸੀ
ਅਫਸਰ ਕੁਲਦੀਪ ਚਾਹਲ, ਪ੍ਰਿੰਸੀਪਲ ਸੁਰੇਸ਼ ਅਰੋੜਾ, ਸ਼ਿਵਜੀਤ ਸਿੰਘ ਸੰਘਾ, ਵੀਰਪਾਲ ਕੌਰ ਫੈਸਿਲਟੀ ਮੈਨੇਜਰ, ਕੌਂਸਲਰ
ਮੋਨਿਕਾ, ਮਨਪ੍ਰੀਤ ਕੌਰ ਡੀ.ਐਮ.ਸੀ. ਦਫਤਰ, ਵਿਜੇਸੂਰੀ ਆਦਿ ਹਾਜਰ ਸਨ।
Leave a Reply