ਫਗਵਾੜਾ
(ਸ਼ਿਵ ਕੌੜਾ)
ਅੱਜ ਸਵੇਰੇ 6.40 ਵਜੇ ਦੇ ਕਰੀਬ ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਐੱਸ ਸੁਧੀਰ ਸਵੀਟ ਦੀ ਦੁਕਾਨ ਤੇ ਫਾਇਰਿੰਗ ਹੋਈ ਜਿਸ ਦੀ ਸੂਚਨਾ ਮਿਲਦਿਆਂ ਹੀ ਐਸਪੀ ਫਗਵਾੜਾ ਮਾਧਵੀ ਸ਼ਰਮਾ ਊਨਾ ਦੇ ਨਾਲ ਐਸ ਐਚ ਓ ਸਿਟੀ ਊਸ਼ਾ ਰਾਣੀ ਆਪਣੀ ਟੀਮ ਦੇ ਨਾਲ ਉੱਥੇ ਪੁੰਜੇ ਅਤੇ ਮੌਕੇ ਦਾ ਜਾਇਜ਼ਾ ਲਿਆ ਅਤੇ ਲੁੜਨਦੀਆਂ ਕਾਰਵਾਈਆਂ ਕਰਦੇ ਹੋਏ ਪਰਚਾ ਦਰਜ ਕੀਤਾ ਗਿਆਦੁਕਾਨ ਦੇ ਮਾਲਕ ਰਜਿੰਦਰ ਸੁਧੀਰ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼ਿਵ ਕੌੜਾ ਪੱਤਰਕਾਰ ਨੂੰ ਦੱਸਿਆ ਕਿ ਅਸੀਂ ਰਾਤ ਨੂੰ ਰੋਜਾਨਾ 9.30 ਵਜੇ ਦੇ ਕਰੀਬ ਦੁਕਾਨ ਬੰਦ ਕਰ ਦਿੰਨੇ ਹਾਂ ਅਤੇ ਸਵੇਰੇ ਨੂੰ ਦੁੱਧ ਆਨ ਕਰਕੇ ਕਰੀਬ 6.30 ਵਜੇ ਦੁਕਾਨ ਖੋਲਦੇ ਆਂ ਅੱਜ ਜਦੋਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲੀ ਅਤੇ ਕੁਝ ਹੀ ਮਿੰਟਾਂ ਬਾਅਦ ਇਹ ਘਟਨਾ ਘਟੀ ਅਣਪਛਾਤਿਆਂ ਨੇ ਦੁਕਾਨ ‘ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀ ਕੈਮਰੇ ਵਿੱਚ ਕੈਦ ਹੈ ਘਟਨਾ ਵਾਲੀ ਥਾਂ ਤੇ ਸਾਬਕਾ ਕੈਬਨਟ ਮੰਤਰੀ ਸੋਮ ਪ੍ਰਕਾਸ਼ ਕੈਂਥ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਆਮ ਆਦਮੀ ਦੇ ਸਰਦਾਰ ਜੋਗਿੰਦਰ ਸਿੰਘ ਮਾਨ ਸ਼ਿਵ ਸੈਨਾ ਦੇ ਇੰਦਰਜੀਤ ਕਰਵਲ ਪੁਰਸ਼ੋਤਮ ਸਧੀਰ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸਵਰਨ ਸਿੰਘ ਵਿਸ਼ਵਾ ਮਿੱਤਰ ਸ਼ਰਮਾ ਵਿਪਨ ਸ਼ਰਮਾ ਪ੍ਰਦੀਪ ਅਹੂਜਾ ਆਦਿ ਸ਼ਹਿਰ ਵਾਸੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਤਰ੍ਹਾਂ ਦੀਆਂ ਘਟਨਾ ਤੇ ਨੱਥ ਪਾਈ ਜਾਵੇ ਸ਼ਹਿਰ ਵਿੱਚ ਇਸਦੀ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ
Leave a Reply