ਹਰਿਆਣਾ ਖ਼ਬਰਾਂ

ਨੇਤਿਕਤਾ, ਪਾਰਦਰਸ਼ਿਤਾ ਅਤੇ ਜਨਭਲਾਈ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਸਿਹਤ ਟੀਚਿਆਂ ਵਿੱਚ ਸਹਿਭਾਗੀ ਅਦਾਰਿਆਂ ਦਾ ਹਰਿਆਣਾ ਵਿੱਚ ਸਵਾਗਤ  ਮੁੱਖ ਮੰਤਰੀ=ਗੁਰੂਗ੍ਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਪ੍ਰੇਮ ਸਾਗਰ ਦਿੱਲ ਦੇ ਰੋਗ ਦਾ ਹਸਪਲਤਾਲ ਦਾ ਉਦਘਾਟਨ

ਚੰਡੀਗੜ੍ਹ

(  ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੈਤਿਕਤਾ, ਪਾਰਦਰਸ਼ਿਤਾ ਅਤੇ ਜਨਭਲਾਈ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਸੂਬੇ ਦੇ ਸਿਹਤ ਟੀਚਿਆਂ ਵਿੱਚ ਸਹਿਭਾਗੀ ਬਨਣ ਵਾਲੀ ਸਾਰੀ ਜਿਮੇਵਾਰ ਅਦਾਰਿਆਂ ਦਾ ਹਰਿਆਣਾ ਵਿੱਚ ਸਵਾਗਤ ਹੈ। ਸਰਕਾਰੀ ਸਿਹਤ ਅਦਾਰਿਆਂ ਦੇ ਮਜਬੂਤ ਢਾਂਚੇ ਦੇ ਨਾਲ-ਨਾਲ ਨਿਜੀ ਖੇਤਰ ਦੀ ਜਾਂਚ ਅਤੇ ਮੈਡੀਕਲ ਸੇਵਾਵਾਂ ਦੀ ਭੂਮਿਕਾ ਵੀ ਨਾਗਰਿਕਾਂ ਲਈ ਬਹੁਤ ਮਹਤੱਵਪੂਰਣ ਹੈ।

          ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ ਜੈਯੰਤੀ ‘ਤੇ ਸੈਕਟਰ 12ਏ ਸਥਿਤ ਭਾਰਤ ਵਿਕਾਸ ਪਰਿਸ਼ਦ ਮਹਾਰਾਣਾ ਪ੍ਰਤਾਪ ਨਿਆਸ ਗੁਰੂਗ੍ਰਾਮ ਵੱਲੋਂ ਸੰਚਾਲਿਤ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ 163ਵੀਂ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਸੂਬਾਵਾਸੀਆਂ ਨੂੰ ਲੋਹੜੀ, ਮਕਰ ਸੰਕ੍ਰਾਂਤੀ ਅਤੇ ਪੋਗਲ ਉਤਸਵ ਦੀ ਵਧਾਈ ਵੀ ਦਿੱਤੀ।

ਹਰਿਆਣਾ ਸਰਕਾਰ ਦਾ ਲਗਾਤਾਰ ਯਤਨ ਹੈ ਕਿ ਸਿਹਤ ਸੇਵਾਵਾਂ ਸਸਤੀ, ਸਰਲ ਅਤੇ ਭ੍ਰਭਾਵੀ ਹੋਣ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਲਗਾਤਾਰ ਯਤਨ ਰਿਹਾ ਹੈ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਸਸਤੀ, ਸਰਲ ਅਤੇ ਪ੍ਰਭਾਵੀ ਸਿਹਤ ਸੇਵਾਵਾਂ ਉਪਲਬਧ ਹੋਣ। ਵਿਵੇਕਾਨੰਦ ਅਰੋਗਯ ਕੇਂਦਰ ਵਰਗੇ ਅਦਾਰੇ ਇੰਨ੍ਹਾਂ ਯਤਨਾਂ ਨੂੰ ਜਮੀਨੀ ਪੱਧਰ ‘ਤੇ ਮਜਬੂਤੀ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਫਿੱਟ ਇੰਡੀਆ ਦੇ ਸੰਦੇਸ਼ ਤੋਂ ਪੇ੍ਰਰਿਤ ਹੋ ਕੇ ਰਾਜ ਸਰਕਾਰ ਨੇ ਹਰਿਆਣਾ ਵਿੱਚ ਆਧੁਨਿਕ ਜਾਂਚ ਅਤੇ ਇਲਾਜ ਸਹੂਲਤਾਂ ਨੂੰ ਆਮ ਜਨਤਾ ਤੱਕ ਪਹੁੰਚਾਇਆ ਹੈ। ਸਰਕਾਰ ਨੇ ਇਹ ਯਕੀਨੀ ਕੀਤਾ ਹੈ ਕਿ ਧਨ ਦੇ ਅਭਾਵ ਵਿੱਚ ਕੋਈ ਵੀ ਗਰੀਬ ਨਾਗਰਿਕ ਇਲਾਜ ਤੋਂ ਵਾਂਝਾ ਨਾ ਰਹੇ। ਸੂਬੇ ਵਿੱਚ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਤਹਿਤ ਹੁਣ ਤੱਕ 1 ਕਰੋੜ 34 ਲੱਖ ਕਾਰਡ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਦੇ ਰਾਹੀਂ ਲਗਭਗ 25 ਲੱਖ ਮਰੀਜਾਂ ਦੇ ਇਲਾਜ ‘ਤੇ 4500 ਕਰੋੜ ਰੁਪਏ ਦੇ ਕਲੇਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, 70 ਸਾਲ ਤੋਂ ਵੱਧ ਉਮਰ ਦੇ ਸਾਰੀ ਬਜੁਰਗਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਸਾਲਾਨਾ ਤੱਕ ਫਰੀ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਹੁਣ ਤੱਕ 26,513 ਬਜੁਰਗਾਂ ਦੇ ਇਲਾਜ ‘ਤੇ 53 ਕਰੋੜ 57 ਲੱਖ ਰੁਪਏ ਦੇ ਕਲੇਮ ਪ੍ਰਦਾਨ ਕੀਤੇ ਗਏ ਹਨ।

ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾ ਰਿਹਾ ਲੈਸ

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਯਕੀਨੀ ਕਰ ਰਹੀ ਹੈ ਕਿ ਹਰੇਕ ਜਿਲ੍ਹਾ ਦੇ ਸਰਕਾਰੀ ਹਸਪਤਾਲਾਂ ਵਿੱਚ ਨਿਜੀ ਹਸਪਤਾਲਾਂ ਦੀ ਤਰ੍ਹਾ ਆਧੁਨਿਕ ਮੈਡੀਕਲ ਸਹੂਲਤਾਂ ਉਪਲਬਧ ਹੋਣ। ਇਸੀ ਦਿਸ਼ਾ ਵਿੱਚ ਪਹਿਲੇ ਪੜਾਅ ਵਿੱਚ 10 ਜਿਲ੍ਹਾ ਹਸਪਤਾਲਾਂ ਵਿੱਚ ਅਜਿਹੀ ਸਹੂਲਤਾਂ ਸ਼ੁਰੂ ਕੀਤੀ ਜਾ ਚੁੱਕੀ ਹੈ, ਜਦੋਂ ਕਿ 12 ਹੋਰ ਜਿਲ੍ਹਾ ਹਸਪਤਾਲਾਂ ਵਿੱਚ ਇੰਨ੍ਹਾਂ ਸਹੂਲਤਾਂ ਨੂੰ ਵਿਕਸਿਤ ਕਰਨ ਦਾ ਕੰਮ ਪ੍ਰਗਤੀ ‘ਤੇ ਹੈ। ਸਰਕਾਰ ਦਾ ਉਦੇਸ਼ ਹੈ ਕਿ ਆਮ ਨਾਗਰਿਕ ਨੂੰ ਗੁਣਵੱਤਾਪੂਰਣ ਅਤੇ ਸਰਲ ਇਲਾਜ ਆਪਣੇ ਜਿਲ੍ਹਾ ਵਿੱਚ ਹੀ ਉਪਲਬਧ ਹੋ ਸਕੇ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਸੰਸਥਾ ਨੂੰ ਸਹਿਯੋਗ ਕਰਨ ਵਾਲੇ ਮਾਣਯੋਗ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਅਦਾਰੇ ਨੂੰ 31 ਲੱਖ ਰੁਪਏ ਦੀ ਸਹਿਯੋਗ ਰਕਮ ਦੇਣ ਦਾ ਐਲਾਨ ਵੀ ਕੀਤਾ।

          ਉਦਘਾਟਨ ਸਮਾਰੋਹ ਵਿੱਚ ਕੌਮੀ ਸਵੈ ਸੇਵਕ ਸੰਘ ਦੇ ਖੇਤਰੀ ਸੰਘਾਤਮਕ ਪਵਨ ਜਿੰਦਲ, ਭਾਰਤ ਵਿਕਾਸ ਪਰਿਸ਼ਦ ਦੇ ਕੌਮੀ ਸੰਗਠਨ ਮੰਤਰੀ ਸੁਰੇਸ਼ ਜੈਨ, ਵਿਵੇਕਾਨੰਦ ਅਰੋਗਯ ਕੇਂਦਰ ਦੇ ਚੇਅਰਮੈਨ ਵਿਨੋਦ ਮਿੱਤਲ ਅਤੇ ਸਹਿਯੋਗੀ ਮੁਕੇਸ਼ ਅਗਰਵਾਲ, ਰਾਸ਼ਟਰੀ ਸਵੈ ਸੇਵਕ ਸੰਘ ਦੇ ਜਿਲ੍ਹਾ-ਕਮ-ਸੰਘਾਤਮਕ ਪ੍ਰਤਾਪ ਯਾਦਵ, ਜਿਲ੍ਹਾ ਪ੍ਰਚਾਰਕ ਡਾ. ਸੁਨੀਲ ਕੁਮਾਰ, ਗੁਰੂਗ੍ਰਾਮ ਵਿਧਾਇਕ ਮੁਕੇਸ਼ ਸ਼ਰਮਾ, ਗੁਰੂਗ੍ਰਾਮ ਦੀ ਮੇਅਰ ਰਾਜਰਾਣੀ ਮਲਹੋਤਰਾ ਤੇ ਹੋਰ ਮੌਜੂਦ ਰਹੇ।

ਸਤਬੀਰ ਸਿੰਘ ਨੂੰ ਲਗਾਇਆ ਸੂਰਜਕੁੰਡ ਕੌਮਾਂਤਰੀ ਸ਼ਿਪਲ ਮੇਲੇ ਲਈ ਮੇਲਾ ਪ੍ਰਸਾਸ਼ਕ

ਚੰਡੀਗੜ੍ਹ

  (  ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਨੇ ਫਰੀਦਾਬਾਦ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਸ੍ਰੀ ਸਤਬੀਰ ਸਿੰਘ ਨੂੰ 39ਵੇਂ ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲਾ-2026 ਲਹੀ ਮੇਲਾ ਪ੍ਰਸਾਸ਼ਕ ਨਿਯੁਕਤ ਕੀਤਾ ਹੈ।

ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਪ੍ਰਤੀ ਪੂਰੀ ਤਰ੍ਹਾ ਪ੍ਰਤੀਬੱਧ  ਖੇਤੀਬਾੜੀ ਮੰਤਰੀ=ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਦੀ ਅਗਵਾਈ ਕੀਤੀ

ਚੰਡੀਗੜ੍ਹ

  ( ਜਸਟਿਸ ਨਿਊਜ਼   )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਪ੍ਰਤੀ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਕਿਸੇ ਵੀ ਭਲਾਈਕਾਰੀ ਯੋਜਨਾ ਲਈ ਧਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਬੇਸ਼ਰਤੇ ਕਿ ਉਪਲਬਧ ਬਜਟ ਦਾ ਸਹੀ, ਪਾਰਦਰਸ਼ੀ ਅਤੇ ਪ੍ਰਭਾਵੀ ਵਰਤੋ ਯਕੀਨੀ ਕੀਤਾ ਜਾਵੇ। ਊਨ੍ਹਂਾਂ ਨੇ ਕਿਹਾ ਕਿ ਯੋਜਨਾਵਾਂ ਦਾ ਲਾਭ ਮੌਜੂਦਾ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ ਹੈ।

          ਸ੍ਰੀ ਸ਼ਿਆਮ ਸਿੰਘ ਰਾਣਾ ਅੱਜ ਚੰਡੀਗੜ੍ਹ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸੰਚਾਲਿਤ ਵੱਖ-ਵੱਖ ਖੇਤੀਬਾੜੀ ਯੋਜਨਾਵਾਂ ਦੇ ਤਹਿਤ ਪਿਛਲੇ ਸਾਲ ਅਲਾਟ ਬਜਟ ਦੀ ਵਰਤੋ, ਮੌਜੂਦਾ ਵਿੱਤੀ ਸਥਿਤੀ ਅਤੇ ਅਗਾਮੀ ਸਾਲ ਵਿੱਚ ਸੰਭਾਵਿਤ ਖਰਚਿਆਂ ਨੂੰ ਲੈ ਕੇ ਵਿਸਤਾਰ ਨਾਲ ਪੇਸ਼ਗੀਕਰਣ ਦਿੱਤੀ।

          ਮੀਟਿੰਗ ਦੌਰਾਨ ਸ੍ਰੀ ਰਾਣਾ ਨੇ ਮੇਰਾ ਪਾਣੀ, ਮੇਰੀ ਵਿਰਾਸਤ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਜਲ੍ਹ ਸਰੰਖਣ ਨੂੰ ਸੂਬੇ ਦੀ ਪ੍ਰਾਥਮਿਕਤਾ ਦੱਸਦੇ ਹੋਏ ਕਿਹਾ ਕਿ ਝੋਨੇ ਵਰਗੀ ਵੱਧ ਪਾਣੀ ਲੈਣ ਵਾਲੀ ਫਸਲਾਂ ਦੇ ਵਿਕਲਪਾਂ ਨੂੰ ਪ੍ਰੋਤਸਾਹਤ ਕਰਨਾ ਸਮੇਂ ਦੀ ਜਰੂਰਤ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ  ਨੂੰ ਘੱਟ ਪਾਣੀ ਵਿੱਚ ਵੱਧ ਉਤਪਾਦਨ ਦੇਣ ਵਾਲੀ ਫਸਲਾਂ ਦੇ ਪ੍ਰਤੀ ਜਾਗਰੁਕ ਕੀਤਾ ਜਾਵੇ।

          ਇਸ ਦੇ ਨਾਲ ਹੀ ਉਨ੍ਹਾਂ ਨੇ ਝੋਨੇ ਦੀ ਪਰਾਲੀ ਅਤੇ ਹੋਰ ਫਸਲ ਅਵਸ਼ੇਸ਼ਾਂ ਦੇ ਵਿਗਿਆਨਕ ਅਤੇ ਵਾਤਾਵਰਣ ਅਨੁਕੂਲ ਪ੍ਰਬੰਧਨ ‘ਤੇ ਵੀ ਵਿਸ਼ੇਸ਼ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰਾਲੀ ਜਲਾਉਣ ਦੀ ਸਮਸਿਆ ਨਾਲ ਨਜਿਠਣ ਲਈ ਕਿਸਾਨਾਂ ਨੂੰ ਮਸ਼ੀਨਰੀ, ਤਕਨੀਕੀ ਸਹਾਇਤਾ ਅਤੇ ਪ੍ਰੋਤਸਾਹਨ ਰਕਮ ਸਮੇਂ ‘ਤੇ ਉਪਲਬਧ ਕਰਾਈ ਜਾਵੇ, ਤਾਂ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।

          ਖੇਤੀਬਾੜੀ ਮੰਤਰੀ ਨੇ ਮਿੱਟੀ ਹੈਲਥ ਕਾਰਡ ਯੋਜਨਾ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਮਿੱਟੀ ਦੀ ਜਾਂਚ ਸਿਰਫ ਰਸਮੀ ਨਾ ਰਹਿ ਪਾਏ, ਸਗੋ ਇਸ ਦੇ ਰਾਹੀਂ ਕਿਸਾਨਾਂ ਨੂੰ ਬਿਜਾਈ ਤੋਂ ਲੈ ਕੇ ਫਸਲ ਕਟਾਈ ਤੱਕ ਖਾਦ ਵਰਤੋ। ਫਸਲ ਚੋਣ ਅਤੇ ਉਤਪਾਦਨ ਵਧਾਉਣ ਲਈ ਵਿਗਿਆਨਕ ਮਾਰਗਦਰਸ਼ਨ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਿੱਟੀ ਹੈਲਥ ਕਾਰਡ ਦੇ ਸੁਝਾਆਂ ਦਾ ਪਾਲਣ ਯਕੀਨੀ ਕਰਨ ਲਈ ਕਿਸਾਨਾਂ ਦੇ ਨਾਲ ਨਿਯਮਤ ਸੰਵਾਦ ਕੀਤਾ ਜਾਵੇ।

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਖੇਤਾਂ ਨੂੰ ਖਾਦ ਅਤੇ ਪਾਣੀ ਦੇ ਮਾਮਲੇ ਵਿੱਚ ਆਤਮਨਿਰਭਰ ਬਨਾਉਣ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਕੁਦਰਤੀ ਸਰੋਤਾਂ ਦੀ ਸਹੀ ਵਰਤੋ ਹੀ ਟਿਕਾਊ ਖੇਤੀ ਦਾ ਆਧਾਰ ਹੈ। ਉਨ੍ਹਾਂ ਨੇ ਕਿਸਾਨਾਂ ਨੁੰ ਆਰਗੇਨਿਕ ਖੇਤੀ ਦੇ ਵੱਲ ਪ੍ਰੇਰਿਤ ਕਰਨ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਖੇਤੀ ਦੀ ਲਾਗਤ ਘਟੇ, ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ ਅਤੇ ਖਪਤਕਾਰਾਂ ਨੂੰ ਜਹਿਰ ਮੁਕਤ ਅਤੇ ਸਿਹਤਮੰਦ ਅਨਾਜ ਉਪਲਬਧ ਹੋ ਸਕੇ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਕਿਸਾਨ ਆਰਥਕ ਰੂਪ ਨਾਲ ਮਜਬੂਤ ਹੋਵੇ, ਜਿਨ੍ਹਾਂ ਦੀ ਆਮਦਨੀ ਵਧੇ ਅਤੇ ਖੇਤੀ ਨੂੰ ਲਾਭ ਦਾ ਕਾਰੋਬਾਰ ਬਣਾਇਆ ਜਾ ਸਕੇ। ਇਸ ਦੇ ਲਈ ਵਿਭਾਗ ਦੇ ਅਧਿਕਾਰੀ ਤਾਲਮੇਲ ਨਾਲ ਕੰਮ ਕਰਨ ਅਤੇ ਜਮੀਨੀ ਪੱਧਰ ‘ਤੇ ਯੋਜਨਾਵਾਂ ਦੇ ਪ੍ਰਭਾਵੀ ਲਾਗੂ ਕਰਨ ਨੂੰ ਯਕੀਨੀ ਕਰਨ।

          ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਸ੍ਰੀ ਮੁਕੇਸ਼ ਕੁਮਾਰ ਆਹੂਜਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਕੌਮੀ ਯੁਵਾ ਦਿਵਸ ‘ਤੇ ਮੁੱਖ ਮੰਤਰੀ ਨੇ ਸਵਾਮੀ ਵਿਵੇਕਾਨੰਦ ਨੂੰ ਕੀਤਾ ਨਮਨ

ਚੰਡੀਗੜ੍ਹ

(  ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਵਾਮੀ ਵਿਵੇਕਾਨੰਦ ਜੀ ਦੀ 163ਵੀਂ ਜੈਯੰਤੀ ਮੌਕੇ ‘ਤੇ ਕੌਮੀ ਯੁਵਾ ਦਿਵਸ ਦੇ ਮੌਕੇ ਵਿੱਚ ਗੁਰੂਗ੍ਰਾਮ ਸਥਿਤ ਐਸਪੀਆਰ ਰੋਡ ‘ਤੇ ਸਥਾਪਿਤ ਉਨ੍ਹਾਂ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਦੱਸਦੇ ਹੋਏ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਨਾਉਣ ਦੀ ਅਪੀਲ ਕੀਤੀ।

          ਇਸ ਪ੍ਰੋਗਰਾਮ ਵਿੱਚ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਸਾਬਕਾ ਸਾਂਸਦ ਸੁਧਾ ਯਾਦਵ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।

ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਟਰੈਕਟਰ ‘ਤੇ ਮਿਲੇਗਾ 3 ਲੱਖ ਤੱਕ ਦੀ ਗ੍ਰਾਂਟ

ਚੰਡੀਗੜ੍ਹ

  ( ਜਸਟਿਸ ਨਿਊਜ਼  )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਕਿਸਾਨਾਂ ਨੂੰ ਮਜਬੂਤ ਬਨਾਉਣ ਤਹਿਤ ਸਾਲ 2025-26 ਲਈ ਟਰੈਕਟਰ ਗ੍ਰਾਂਟ ਯੋਜਨਾ ਤਹਿਤ ਬਿਨੈ ਮੰਗੇ ਜਾ ਰਹੇ ਹਨ। ਕਿਸਾਨ 15 ਜਨਵਰੀ ਤੱਕ ਵਿਭਾਗ ਦੇ ਪੋਰਟਲ www.agriharyana.gov.in ‘ਤੇ ਬਿਨੈ ਕਰ ਸਕਦੇ ਹਨ।

          ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ ਅਨੁਸੂਚਿਤ ਜਾਤੀ ਦੇ ਉਹ ਕਿਸਾਨ, ਜਿਨ੍ਹਾਂ ਦੇ ਨਾਮ ਖੇਤੀਬਾੜੀ ਭੂਮੀ ਹੈ (ਪਰਿਵਾਰ ਪਹਿਚਾਣ ਪੱਤਰ/ਫੈਮਿਲੀ ਆਈਡ ਤਹਿਤ ਪਰਿਵਾਰ ਦੇ ਕਿਸੇ ਵੀ ਸਿਹਤਮੰਦ ਦੇ ਨਾਮ ‘ਤੇ ਭੂਮੀ ਵੈਧ) 45 ਹੋਰਸ ਪਾਵਰ ੧ਾਂ ਉਸ ਤੋਂ ਵੱਧ ਸਮਰੱਥਾ ਦੇ ਟਰੈਕਟਰ ‘ਤੇ 3,00,000 ਲੱਖ ਰੁਪਏ ਪ੍ਰਤੀ ਇਕਾਈ ਗ੍ਰਾਂਟ ਲਈ ਆਨਲਾਇਨ ਬਿਨੈ ਕਰ ਸਕਦੇ ਹਨ। ਲਾਭਕਾਰਾਂ ਦਾ ਚੋਣ ਜਿਲ੍ਹਾ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਗਠਨ ਜਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਆਨਲਾਇਨ ਡਰਾਅ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਟਰੈਕਟਰ ਦੀ ਖਰੀਦ ਅਤੇ ਭੌਤਿਕ ਤਸਦੀਕ ਦੇ ਬਾਅਦ ਗ੍ਰਾਂਟ ਰਕਮ ਸਿੱਧੇ ਲਾਭਕਾਰ ਦੇ ਉਸ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਜਾਵੇਗੀ, ਜੋ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ ਹੋਵੇਗਾ। ਲਾਭਕਾਰ ਹਰਿਆਣਾ ਰਾਜ ਦਾ ਨਿਵਾਸੀ ਅਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਹੋਣਾ ਚਾਹੀਦਾ ਹੈ। ਲਾਭਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਭਾਗ ਦੀ ਕਿਸੇ ਵੀ ਯੋਜਨਾ ਤਹਿਤ ਟਰੈਕਟਰ ‘ਤੇ ਗ੍ਰਾਂਟ ਦਾ ਲਾਭ ਨਾ ਲਿਆ ਹੋਵੇ। ਲਾਭਕਾਰ ਟਰੈਕਟਰ ਦੀ ਖਰੀਦ ਮਿੱਤੀ ਤੋਂ ਪੰਜ ਸਾਲਾਂ ਤੱਕ ਟਰੈਕਟਰ ਨੂੰ ਵੇਚ ਨਹੀਂ ਸਕੇਗਾ।

ਜਨਵਰੀ, 2026 ਦੇ ਅੰਤ ਵਿੱਚ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਦੀ ਈ-ਨੀਲਾਮੀ ਕਰੇਗਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਈ-ਨੀਲਾਮੀ ਨੀਤੀ 19 ਸਤੰਬਰ, 2025 ਦੀ ਧਾਰਾ ਗਿਣਤੀ-4 ਵਿੱਚ ਸੋਧ ਅਨੁਸਾਰ, ਮੇਜਰ ਸਾਈਟਸ (ਵਪਾਰਕ ਸਾਈਟਸ, ਹੋਟਲ ਸਾਈਟਸ ਅਤੇ ਬਹ-ਮੰਜਿਲਾ ਇਮਾਰਤਾਂ) ਲਈ ਹੁਣ ਸਿਰਫ ਘੱਟੋ ਘੱਟ ਦੋ ਈਐਮਡੀ ਜਰੂਰੀ ਹੋਵੇਗੀ, ਜਿਸ ਦੀ ਨੀਲਾਮੀ 31 ਜਨਵਰੀ, 2026 ਕੀਤੀ ਜਾਵੇਗੀ।

          ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਥਾਰਿਟੀ ਵੱਲੋਂ ਸਾਰੇ ਜੌਨਾਂ ਦੀ ਰਿਹਾਇਸ਼ੀ ਤੇ ਵਪਾਰਕ ਸਾਈਟਸ (ਪ੍ਰੋਫਰੇਂਸ਼ਿਅਲ), ਨਰਸਿੰਗ ਹੋਮ ਸਾਈਟਸ, ਕਲੀਨਿਕ ਸਾਈਟਸ ਤੇ ਸਾਰੇ ਸਕੂਲ ਸਾਈਟਸ ਲਈ 28 ਫਰਵਰੀ ਨੂੰ ਨੀਲਾਮੀ ਕੀਤੀ ਜਾਵੇਗੀ। ਇਸੀ ਤਰ੍ਹਾ, ਗੁਰੂਗ੍ਰਾਮ ਅਤੇ ਰੋਹਤਕ ਜੋਨ ਦੇ ਰਿਹਾਇਸ਼ੀ ਤੇ ਵਪਾਰਕ ਸਾਈਟਸ (ਆਮ) ਲਈ 29 ਜਨਵਰੀ ਨੂੰ ਨੀਲਾਮੀ ਕੀਤੀ ਜਾਵੇਗੀ। ਜਿਲ੍ਹਾ ਫਰੀਦਾਬਾਦ, ਹਿਸਾਰ ਅਤੇ ਪੰਚਕੂਲਾ ਜੋਨ ਦੇ ਰਿਹਾਇਸ਼ੀ ਤੇ ਵਪਾਰਕ ਸਾਈਟਸ (ਆਮ) ਤਹਿਤ 30 ਜਨਵਰੀ, 2026 ਨੂੰ ਨੀਲਾਮੀ ਕੀਤੀ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਸਾਰੇ ਜੋਨਸ ਦੀ ਪ੍ਰਮੁੱਖ ਥਾਵਾਂ ਜਿਵੇਂ ਕਿ ਵਪਾਰਕ, ਹੋਟਲ, ਹਸਪਤਾਲ, ਸੰਸਥਾਗਤ ਅਤੇ ਬਹੁ-ਮੰਜਿਲਾ ਇਮਾਰਤ ਥਾਵਾਂ ਲਈ ਈ-ਨੀਲਾਮੀ 31 ਜਨਵਰੀ, 2026 ਨੂੰ ਕੀਤੀ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਈ-ਨੀਲਾਮੀ ਸਵੇਰੇ 10 ਵਜੇ ਸ਼ੁਰੂ ਕੀਤੀ ਜਾਵੇਗੀ। ਥਾਵਾਂ ਦੀ ਪੂਰੀ ਜਾਣਕਾਰੀ ਅਤੇ ਈ-ਨੀਲਾਮੀ ਦੀ ਨਿਯਮ ਅਤੇ ਸ਼ਰਤਾਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਵੈਬਸਾਇਟ ‘ਤੇ ਉਪਲਬਧ ਹਨ। ਆਉਣ ਵਾਲੇ ਈ-ਨੀਲਾਮੀ ਦੀ ਵਧੇਰੇ ਜਾਣਕਾਰੀ ਅਥਾਰਿਟੀ ਦੀ ਵੈਬਸਾਇਟ kfJN http://hsvphry.org.in ਅਤੇ ਹੈਲਪਲਾਇਨ ਨੰਬਰ 1800-180-3030 ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

 

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin