ਮੋਗਾ
( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਸੀ.ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਪਾਈਟ. ਕੈਂਪ ਹਕੂਮਤ ਸਿੰਘ ਵਾਲਾ ਵਿਖੇ ਸਕਿਉਰਿਟੀ ਗਾਰਡ ਦਾ ਕੋਰਸ ਮੁਫਤ ਕਰਵਾਇਆ ਜਾ ਰਿਹਾ ਹੈ। ਮੋਗਾ, ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਜ਼ਿਲ੍ਹਾ ਨਾਲ ਸਬੰਧਤ ਯੁਵਕ ਜੋ ਇਹ ਕੋਰਸ ਕਰਨ ਦੇ ਇਛੁੱਕ ਹਨ ਉਹ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰ ਸਕਦੇ ਹਨ। ਇਸ ਕੋਰਸ ਲਈ ਕੁੱਲ 30 ਸੀਟਾਂ ਸੀਮਤ ਹਨ।
ਉਹਨਾਂ ਦੱਸਿਆ ਕਿ ਚਾਹਵਾਨ ਯੁਵਕ 20 ਜਨਵਰੀ 2026 ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੋਰਸ ਸ਼ੁਰੂ ਕਰਨ ਦੀ ਮਿਤੀ 23 ਜਨਵਰੀ 2026 ਹੈ। ਇਹ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ।ਕੋਰਸ ਪੂਰਾ ਹੋਣ ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਵੇਗਾ। ਕੋਰਸ ਲਈ ਯੁਵਕ ਦੀ ਉਮਰ 21 ਤੋਂ 29 ਸਾਲ ਹੋਣੀ ਚਾਹੀਦੀ ਹੈ ਕੋਰਸ ਦਾ ਸਮਾਂ 2 ਮਹੀਨੇ ਦਾ ਹੈ। ਯੁਵਕ ਦਸਵੀਂ ਜਾਂ ਬਾਰਵ੍ਹੀਂ ਪਾਸ ਹੋਣਾ ਚਾਹੀਦਾ ਹੈ। ਯੁਵਕ ਕੈਂਪ ਵਿੱਚ ਆਉਣ ਸਮੇਂ 10ਵੀਂ ਦਾ ਅਸਲ ਸਰਟੀਫਿਕੇਟ ਤੇ ਫੋਟੋ ਕਾਪੀ, ਬਾਰਵ੍ਹੀਂ ਦਾ ਅਸਲ ਸਰਟੀਫਿਕੇਟ ਤੇ ਫੋਟੋ ਕਾਪੀ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਦੀ ਫੋਟੋ ਕਾਪੀ ਤੋਂ ਇਲਾਵਾ ਦੋ ਪਾਸਪੋਰਟ ਸਾਈਜ ਫੋਟੋਆਂ ਨਾਲ ਜਰੂਰ ਲਿਆਉਣ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਕੋਰਸ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 73476–66557 ਉਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।
Leave a Reply