ਲੌਂਗੋਵਾਲ
( ਜਸਟਿਸ ਨਿਊਜ਼ )
ਲੌਂਗੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਕਸਬੇ ਨਵੀਂ ਵਾਰਡਬੰਦੀ ਨੂੰ ਲੈ ਕੇ ਕਈ ਆਪ ਆਗੂਆਂ ਦੀ ਨਰਾਜ਼ਗੀ ਕਾਰਨ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਆਮ ਆਦਮੀ ਪਾਰਟੀ ਦੇ ਫਾਉਂਡਰ ਆਗੂ ਕਰਮ ਸਿੰਘ ਬਰਾੜ ,ਉਹਨਾਂ ਦੀ ਨੂੰਹ ਅਤੇ ਨਗਰ ਕੌਂਸਲ ਲੌਗੋਵਾਲ ਦੇ ਮੌਜੂਦਾ ਪ੍ਰਧਾਨ ਬੀਬੀ ਪਰਮਿੰਦਰ ਕੌਰ ਬਰਾੜ ਸ. ਕਮਲ ਸਿੰਘ ਬਰਾੜ ਨੇ ਆਪਣੀ ਸਮੁੱਚੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਅਤੇ ਸਥਾਨਕ ਅਕਾਲੀ ਆਗੂਆਂ ਦੇ ਯਤਨਾਂ ਸਦਕਾ ਸ੍ਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਅੱਜ ਕਸਬਾ ਲੌਂਗੋਵਾਲ ਵਿਖੇ ਸ. ਬਰਾੜ ਦੇ ਗ੍ਰਹਿ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸ਼ਮੂਲੀਅਤ ਨੇ ਇਹ ਦੱਸ ਦਿੱਤਾ ਹੈ ਕਿ ਜਿਥੇ ਸੂਬੇ ਦੇ ਲੋਕ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਵੀ ਇਹਨਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਸ਼ਾਮਲ ਹੋ ਰਹੇ ਹਨ ਅਤੇ ਜਲਦ ਹੀ ਪੰਜਾਬ ਅੰਦਰ ਝਾੜੂ ਤੀਲਾ ਤੀਲਾ ਹੋ ਜਾਵੇਗਾ ਨਾਲ ਹੀ ਸੁਨਾਮ ਹਲਕੇ ਅੰਦਰ ਆਪ ਦੇ ਮੌਜੂਦਾ ਪ੍ਰਧਾਨ ਦੇ ਹਲਕੇ ਅੰਦਰ ਵੀ ਪਾਰਟੀ ਖਾਤਮੇ ਵਲ ਵਧ ਰਹੀ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ ਪੰਜਾਬ ਦੀ ਬਿਹਤਰੀ ਲਈ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਬਣਾਈਏ ਕਿਉਂਕਿ ਸੂਬੇ ਅੰਦਰ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ ਅਤੇ ਦੂਜੀਆਂ ਪਾਰਟੀਆਂ ਨੇ ਸਿਰਫ ਲੁੱਟ ਹੀ ਮਚਾਈ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਇੰਚਾਰਜ ਵਿਨਰਜੀਤ ਸਿੰਘ ਖਡਿਆਲ,ਪਰਮਜੀਤ ਕੌਰ ਵਿਰਕ ਜ਼ਿਲਾ ਪ੍ਰਧਾਨ , ਸੂਬਾ ਡੈਲੀਗੇਟ ਅਤੇ ਲੌਂਗੋਵਾਲ ਤੋਂ ਕੌਂਸਲਰ ਗੁਰਮੀਤ ਸਿੰਘ ਲੱਲੀ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਰਣਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਕੌਂਸਲਰ ਬਲਵਿੰਦਰ ਸਿੰਘ ਕਾਲਾ,ਅਵਤਾਰ ਸਿੰਘ ਦੁੱਲਟ, ਜਸਵੀਰ ਸਿੰਘ ਜੱਸੀ ਲੌਂਗੋਵਾਲ, ਬਿੰਦਰ ਸਿੰਘ ਠੇਕੇਦਾਰ, ਬਾਬਾ ਕੁਲਵੰਤ ਸਿੰਘ ਕਾਂਤੀ, ਕਾਲੀ ਤਕੀਪੁਰ,ਸੈਲੂ ਸਿੰਗਲਾ, ਗਗਨ ਸਤੀਪੁਰਾ, ਜਗਸੀਰ ਸਿੰਘ ਗਾਂਧੀ, ਯਸ਼ਪਾਲ ਸਿੰਘ ਪਾਲੀ, ਜਗਸੀਰ ਸਿੰਘ ਬਬਲਾ, ,ਕੁਲਦੀਪ ਸਿੰਘ ਦੂਲੋ ,ਗੁਰਪ੍ਰੀਤ ਸਿੰਘ ਮੰਡੇਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।
Leave a Reply