ਸਰਬ ਨੌਜਵਾਨ ਸਭਾ ਨੇ ਨੇਤਰਹੀਣ ਆਸ਼ਰਮ ‘ਚ ਮਨਾਈ ਧੀਆਂ ਦੀ ਲੋਹੜੀ

ਫਗਵਾੜਾ
(ਸ਼ਿਵ ਕੌੜਾ)
ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵਲੋਂ ‘ਮਾਈ ਭਾਰਤ’ ਕਪੂਰਥਲਾ ਅਤੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਫਗਵਾੜਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੀ.ਡੀ.ਪੀ.ਓ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਨੇਤਰਹੀਨ ਅਤੇ ਨਵ-ਜੰਮੀਆਂ ਬੱਚੀਆਂ ਦੇ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਭਾ ਵਲੋਂ ਨਵਜੰਮੀਆਂ ਬੱਚੀਆਂ ਨੂੰ ਸੂਟ ਅਤੇ ਗਰਮ ਕੋਟੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸ਼੍ਰੀਮਤੀ ਜੋਤੀ ਬਾਲਾ ਮੱਟੂ ਨਿਗਮ ਕਮਿਸ਼ਨਰ ਹੁਸ਼ਿਆਰਪੁਰ ਅਤੇ ਏ.ਡੀ.ਸੀ. ਫਗਵਾੜਾ ਡਾ. ਸ਼ਿਖਾ ਭਗਤ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਮੇਅਰ ਰਾਮਪਾਲ ਉੱਪਲ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਭਾਜਪਾ ਕਿਸਾਨ ਸੈਲ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ, ਐਨ.ਆਰ.ਆਈ. ਜੋਰਾਵਰ ਸਿੰਘ ਮਾਨ, ਅਵਤਾਰ ਸਿੰਘ ਮੱਲ੍ਹੀ, ਹਰਜਿੰਦਰ ਕੌਰ ਮੱਲ੍ਹੀ ਨਿਊਜੀਲੈਂਡ, ਅੰਮ੍ਰਿਤ ਯੂ.ਐਸ.ਏ., ਸੰਤੋਸ਼ ਕੁਮਾਰ ਗੋਗੀ ਜਿਲ੍ਹਾ ਸਕੱਤਰ ਆਪ ਅਤੇ ਸਮਾਜ ਸੇਵਕ ਰਾਜਕੁਮਾਰ ਮੱਟੂ ਮੋਜੂਦ ਰਹੇ। ਸਮੂਹ ਪਤਵੰਤਿਆਂ ਨੇ ਬਿਰਧ ਨੇਤਰਹੀਣ ਆਸ਼ਰਮ ਦੀਆਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪੰਜਾਬੀ ਸਭਿਆਚਾਰ ਦੇ ਇਸ ਪ੍ਰਮੁੱਖ ਤਿਉਹਾਰ ਦੇ ਮਹੱਤਵ ਬਾਰੇ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਡਾ. ਰਾਜਕੁਮਾਰ ਚੱਬੇਵਾਲ ਨੇ ਸਭਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਨੂੰ ਪੁੱਤਰਾਂ ਵਾਂਗੁ ਬਰਾਬਰ ਸਤਿਕਾਰ ਦਾ ਹੱਕ ਦੁਆਉਣ ‘ਚ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਬਹੁਤ ਹੀ ਸ਼ਲਾਘਾਯੋਗ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਉਪਰਾਲਾ ਕੀਤਾ ਜਾ ਰਿਹਾ ਹੈ।  ਹੁਸ਼ਿਆਰਪੁਰ ਦੇ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਅਤੇ ਏ.ਡੀ.ਸੀ. ਫਗਵਾੜਾ ਡਾ. ਸ਼ਿਖਾ ਭਗਤ ਨੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਜਿੱਥੋਂ ਦੇ ਤਿਉਹਾਰ, ਆਪਸੀ ਪਿਆਰ ਤੇ ਸਤਿਕਾਰ, ਵੱਖੋ-ਵੱਖਰੇ ਰੀਤੀ-ਰਿਵਾਜ ਅਤੇ ਪ੍ਰਹੁਣਚਾਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਜਦੋਂ ਤੋਂ ਸਮਾਜ ਸੇਵੀ ਜੱਥੇਬੰਦੀਆਂ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਰਵਾਇਤ ਸ਼ੁਰੂ ਕੀਤੀ ਹੈ, ਸਮਾਜ ਦੀ ਸੋਚ ਵਿੱਚ ਕਾਫੀ ਬਦਲਾਅ ਆਇਆ ਹੈ। ਲੇਕਿਨ ਫਿਰ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਇਹ ਰਵਾਇਤ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਧੀਆਂ ਅਤੇ ਪੁੱਤਰਾਂ ਨੂੰ ਲੈ ਕੇ ਸਮਾਜ ਵਿੱਚ ਦੁਬਾਰਾ ਫਰਕ ਨਾ ਪਵੇ। ਭਾਜਪਾ ਆਗੂ ਅਵਤਾਰ ਸਿੰਘ ਮੰਡ ਨੇ ਸਰਬ ਨੌਜਵਾਨ ਸਭਾ ਅਤੇ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਸਤਿਕਾਰ ਦੀ ਰਵਾਇਤ ਸਿਰਫ ਸਾਲ ਵਿਚ ਇਕ ਵਾਰ  ਲੋਹੜੀ ਮਨਾਉਣ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਬਲਕਿ ਲੜਕੀਆਂ ਨੂੰ ਅੱਗੇ ਵਧਣ ਅਤੇ ਆਤਮ-ਨਿਰਭਰ ਬਨਾਉਣ ਲਈ ਯਤਨ ਕਰਨੇ ਹੋਣਗੇ।
ਸੀ.ਡੀ.ਪੀ.ਓ. ਰਾਜਵਿੰਦਰ ਕੌਰ ਅਤੇ ਹਰਜਿੰਦਰ ਕੌਰ ਮੱਲ੍ਹੀ ਨਿਊਜੀਲੈਂਡ ਨੇ ਵੀ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਹੁਤ ਹੀ ਘੱਟ ਇਹੋ ਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਲੋਕ ਭਲਾਈ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬੀ ਸਭਿਆਚਾਰ ਦੀ ਗੱਲ ਕਰਦਿਆਂ ਭਾਈਚਾਰਕ ਸਾਂਝ ਦੀ ਮਜਬੂਤੀ, ਲੜਕੀਆਂ ਨੂੰ ਘਰਾਂ ਅਤੇ ਸਮਾਜ ’ਚ ਬਰਾਬਰੀ ਦਾ ਦਰਜਾ ਦੇਣ ਤੇ ਜੋਰ ਦਿੱਤਾ। ਸਭਾ ਵਲੋਂ ਹਾਜਰੀਨ ਨੂੰ ਲੋਹੜੀ ਦੇ ਸ਼ਗਨ ਵਜੋਂ ਮੂੰਗਫਲੀ, ਰੇਓੜੀਆਂ, ਲੱਡੂ, ਪਿੰਨੀਆਂ ਆਦਿ ਦੀ ਵੰਡ ਕੀਤੀ ਗਈ। ਇਸ ਦੌਰਾਨ ਲੋਹੜੀ ਦੀ ਧੂਣੀ ਜਲਾਈ ਗਈ। ਸਮੂਹ ਪਤਵੰਤਿਆਂ ਨੇ ਲੋਕਗੀਤਾਂ ਨਾਲ ਸਮਾਂ ਬੰਨਿ੍ਹਆ। ਪਤਵੰਤਿਆਂ ਅਤੇ ਪ੍ਰਬੰਧਕਾਂ ਵਲੋਂ ਗਿੱਧਾ, ਬੋਲੀਆਂ ਭੰਗੜਾ ਤੋਂ ਇਲਾਵਾ ਲੋਹੜੀ ਦੇ ਗੀਤ ਗਾਏ ਗਏ। ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੇ ਰਵਾਇਤੀ ਲੋਕਗੀਤਾਂ ਰਾਹੀਂ ਲੋਹੜੀ ਮੰਗਣ ਦਾ ਸ਼ਗਨ ਪੂਰਾ ਕੀਤਾ। ਅਖੀਰ ਵਿੱਚ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਸਪਰੋੜ, ਆਪ ਆਗੂ ਗੁਰਦੀਪ ਸਿੰਘ ਦੀਪਾ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਚਰਨਜੀਤ ਸ਼ੇਰਗਿਲ, ਡਾ. ਵਿਜੇ ਕੁਮਾਰ, ਰਵਿੰਦਰ ਸਿੰਘ ਰਾਏ, ਆਰ.ਪੀ. ਸ਼ਰਮਾ, ਜਗਜੀਤ ਸੇਠ, ਨਰਿੰਦਰ ਸਿੰਘ ਸੈਣੀ, ਮਦਨ ਕੋਰੋਟਾਨੀਆ, ਸਾਹਿਬਜੀਤ ਸਾਬੀ, ਰਣਜੀਤ ਸਿੰਘ ਬੇਦੀ, ਪ੍ਰੋਫੈਸਰ ਸੋਨੀ ਆਨੰਦ, ਕਵੀ ਹਰਚਰਨ ਭਾਰਤੀ, ਮਨੋਹਰ ਸਿੰਘ ਤਲਵਾੜ, ਪਰਮਜੀਤ ਸਿੰਘ ਮਾਨ, ਰਣਜੀਤ ਬੇਦੀ, ਅਸ਼ੋਕ ਡੀ.ਪੀ., ਅਨੂਪ ਦੁੱਗਲ, ਵਿਜੇਂਦਰ ਸ਼ਰਮਾ, ਗੁਲਸ਼ਨ ਕਪੂਰ, ਰੌਬੀ ਕੰਗ, ਗੁਰਸ਼ਰਨ ਸਿੰਘ ਬਾਸੀ, ਮੁਖਤਿਆਰ ਸਿੰਘ, ਸੁਖਦੇਵ ਸਿੰਘ ਗੰਡਵਾਂ, ਸ਼ੁਭਮ ਸ਼ਰਮਾ, ਵਿੱਕੀ ਸਿੰਘ, ਲਾਇਨ ਗੁਰਦੀਪ ਸਿੰਘ ਕੰਗ, ਰਮਨ ਨਹਿਰਾ, ਰਘਬੀਰ ਕੌਰ ਮਹਿਲਾ ਕੋਆਡੀਨੇਟਰ ਆਪ ਪਾਰਟੀ, ਵੋਕੇਸ਼ਨਲ ਸੈਂਟਰ ਸਟਾਫ ਲੱਛਮੀ, ਗੁਰਜੀਤ ਕੌਰ, ਖੁਸ਼ੀ, ਆਸ਼ੂ ਬੱਗਾ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਵੀ ਹਾਜਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin