ਸਾਬਕਾ ਸੈਨਿਕਾਂ ਤੇ ਉਨ੍ਹਾਂ ਦੀਆਂ ਵਿਧਾਵਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਦੋ ਰੋਜ਼ਾ ਕੈਂਪ ਦੀ ਸ਼ੁਰੂਆਤ

ਅੱਜ ਸਿੱਖ ਲਾਈਟ ਇੰਨਫੈਂਟਰੀ ਰਿਕਾਰਡ ਦੀ ਟੀਮ ਵੱਲੋਂ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਭਲਾਈ ਸਬੰਧੀ ਕੈਂਪ ਦਾ ਆਯੋਜਨ ਮੋਗਾ ਵਿਖੇ ਕੀਤਾ ਗਿਆ। ਇਸ ਕੈਂਪ ਜਰੀਏ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ, ਉਨ੍ਹਾਂ ਦੀਆਂ ਵਿਧਾਵਾਵਾਂ ਆਦਿ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਉੱਪਰ ਹੀ ਨਿਪਟਾਰਾ ਕੀਤਾ ਗਿਆ। ਇਨ੍ਹਾਂ ਸਮੱਸਿਆਵਾਂ ਵਿੱਚ ਰਿਕਾਰਡ ਦਫ਼ਤਰ ਨਾਲ ਸਬੰਧਤ ਕੰਮਕਾਜ ਜਿਸਦਾ ਹਲੇ ਤੱਕ ਹੱਲ ਨਹੀਂ ਹੋਇਆ ਜਾਂ ਕੋਈ ਵੀ ਪੈਨਸ਼ਨ ਆਦਿ ਦੀਆਂ ਤਰੁੱਟੀਆਂ ਆਦਿ ਸ਼ਾਮਿਲ ਸਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਕਮਾਂਡਰ ਬਲਜਿੰਦਰ ਵਿਰਕ (ਰਿਟਾ:) ਨੇ ਦੱਸਿਆ ਕਿ ਮਿਤੀ 12 ਦਸੰਬਰ, 2023 ਨੂੰ ਵੀ ਇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰਾਵੀ ਚਨਾਬ ਬਿਲਡਿੰਗ, ਦੂਸਰੀ ਮੰਜ਼ਿਲ ਕਮਰਾ ਨੰਬਰ 214 ਮੋਗਾ ਵਿੱਚ ਸਥਿਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਸਾਬਕਾ ਸੈਨਿਕਾਂ ਜਾਂ ਉਨ੍ਹਾਂ ਦੀਆਂ ਵਿਧਾਵਾਵਾਂ ਨੂੰ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਹੈ ਤਾਂ ਉਹ ਇਸ ਕੈਂਪ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਸਮੱਸਿਆਵਾਂ ਦਾ ਸਿੱਖ ਲਾਈਟ ਇੰਨਫੈਂਟਰੀ ਰਿਕਾਰਡ ਦੀ ਟੀਮ ਪਾਸੋਂ ਮੌਕੇ ਉੱਪਰ ਢੁਕਵਾਂ ਹੱਲ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਉਣ ਸਮੇਂ ਸੈਨਾ ਨਾਲ ਸਬੰਧਤ ਦਸਤਾਵੇਜ਼ ਆਦਿ ਆਪਣੇ ਨਾਲ ਲੈ ਕੇ ਆਉਣੇ ਜਰੂਰੀ ਹਨ।
ਉਨ੍ਹਾਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੀਆਂ ਵਿਧਾਵਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ।

Leave a Reply

Your email address will not be published.


*