ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਪੁਲਿਸ ਹਿਰਾਸਤ ਤੋਂ ਫਰਾਰ ਦੋਸ਼ੀ ਸਮੇਤ 03 ਕਾਬੂ, ਲੁੱਟ ਮਾਮਲੇ ਵਿੱਚ ਵੱਡੀ ਸਫਲਤਾ

 

ਲੁਧਿਆਣਾ
( ਵਿਜੇ ਭਾਂਬਰੀ )
–ਮਾਨਯੋਗ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ/ ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ/ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ ਜੀ ਦੀਆਂ ਹਦਾਇਤਾਂ ਹੇਠ ਬਣਾਈਆਂ ਗਈਆਂ ਵਿਸ਼ੇਸ਼ ਟੀਮ ਵੱਲੋਂ ਪੁਲਿਸ ਹਿਰਾਸਤ ਤੋਂ ਫਰਾਰ ਦੋਸ਼ੀ ਸਮੇਤ 03 ਕਾਬੂ ਅਤੇ ਲੁੱਟ ਮਾਮਲੇ ਵਿੱਚ ਮਿਲੀ ਵੱਡੀ ਸਫਲਤਾlਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਜਸ਼ਨਦੀਪ ਸਿੰਘ ਪੀ.ਪੀ.ਐਸ/ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਲੁਧਿਆਣਾ ਅਤੇ ਸ੍ਰੀ ਇੰਦਰਜੀਤ ਸਿੰਘ ਪੀ.ਪੀ.ਐਸ/ ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ-ਏ ਲੁਧਿਆਣਾ ਜੀ ਨੇ ਦੱਸਿਆ ਕਿ ਮਿਤੀ 06.07.2025 ਨੂੰ ਸ਼ਗਨ ਜਿਊਲਰੀ ਦੇ ਮਾਲਕ ਪਾਸੋਂ 2 ਲੱਖ ਰੁਪਏ, ਇੱਕ MI ਮੋਬਾਇਲ ਫੋਨ, 32 ਬੋਰ ਪਿਸਟਲ ਦਾ ਮੈਗਜ਼ੀਨ ਸਮੇਤ 18 ਜਿੰਦਾ ਰੌਂਦ ਅਤੇ ਹੋਰ ਦਸਤਾਵੇਜ਼ਾਂ ਦੀ ਖੋਹ ਹੋਣ ਸਬੰਧੀ ਦੋਸ਼ੀ ਸੰਤੋਸ਼ ਕੁਮਾਰ ਪੁੱਤਰ ਸਤਿਨਰਾਇਣ ਸਿੰਘ ਉਰਫ ਬਜਰੰਗੀ ਵਾਸੀ ਬਿਹਾਰ ਹਾਲ ਵਾਸੀ ਖੰਨਾ ਦੇ ਖਿਲਾਫ ਥਾਣਾ ਜਮਾਲਪੁਰ ਵਿੱਚ ਮੁਕੱਦਮਾ ਨੰਬਰ 123 ਮਿਤੀ 07-07-2025 ਅ/ਧ 304,3(5) ਬੀ.ਐਨ.ਐੱਸ ਤਹਿਤ ਦਰਜ ਹੋਇਆ ਸੀ।
ਦੌਰਾਨੇ ਤਫਤੀਸ਼ ਸੰਤੋਸ਼ ਕੁਮਾਰ ਨੂੰ 28.12.2025 ਗ੍ਰਿਫ਼ਤਾਰ ਕੀਤਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜਦ ਪੁੁਲਿਸ ਦੋਸ਼ੀ ਸੰਤੋਸ਼ ਕੁਮਾਰ ਨੂੰ ਮਿਤੀ 31.12.2025 ਖੰਨਾ ਵਿੱਚ ਬਰਾਮਦਗੀ ਕਰਾਉਣ ਅਤੇ ਉਸਦੇ ਬਾਕੀ ਸਾਥੀਆਂ ਦੀ ਤਲਾਸ਼ ਲਈ ਲੈ ਕੇ ਗਈ ਤਾਂ ਇਹ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਜਿਸ ਤੇ ਦੋਸ਼ੀ ਸੰਤੋਸ਼ ਕੁਮਾਰ ਦੇ ਖਿਲਾਫ ਇੱਕ ਵੱਖਰਾ ਖੰਨਾ ਦੇ ਥਾਣਾ ਸਿਟੀ-2 ਵਿੱਚ ਮੁਕੱਦਮਾ ਨੰਬਰ 229 ਮਿਤੀ 31-12-25 ਅ/ਧ 262 BNS ਤਹਿਤ ਦਰਜ ਰਜਿਸਟਰਡ ਹੋਇਆ ਸੀ। ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋਸ਼ੀ ਸੰਤੋਸ਼ ਕੁਮਾਰ ਨੂੰ ਫਿਰ ਮਿਤੀ 02.01.2025 ਸਮੇਤ ਇਸਦੇ ਸਾਥੀ ਦੀਪਕ ਅਤੇ ਪ੍ਰੇਮ ਨਾਥ ਦੇ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀਆਂ ਪਾਸੋਂ ਇੱਕ MI ਮੋਬਾਇਲ, ਦੋ ਮੋਟਰਸਾਇਕਲਾਂ, ਇੱਕ ਲੋਹੇ ਦੀ ਦਾਤ ਅਤੇ ਇੱਕ ਖਿਡੌਣਾ ਪਿਸਟਲ ਬਰਾਮਦ ਹੋਈ ਹੈ। ਤਿੰਨੇ ਦੋਸ਼ੀ ਪੁਲਿਸ ਰਿਮਾਂਡ ’ਤੇ ਹਨ ਅਤੇ ਮਾਮਲੇ ਦੀ ਹੋਰ ਤਫਤੀਸ਼ ਜਾਰੀ ਹੈ। ਪਹਿਲਾਂ ਵੀ ਦੋਸ਼ੀ ਸੰਤੋਸ਼ ਕੁਮਾਰ ਦੇ ਖਿਲਾਫ 02 ਅਤੇ ਦੋਸ਼ੀ ਦੀਪਕ ਦੇ ਖਿਲਾਫ 01 ਮੁਕੱਦਮਾ ਖੰਨਾ ਵਿੱਚ ਦਰਜ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin