ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਸਵਰਗਵਾਸ

ਪਟਿਆਲਾ

(ਜਸਟਿਸ ਨਿਊਜ਼   )

ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ 79 ਸਾਲ ਦੀ ਉਮਰ ਵਿੱਚ ਕੈਨੇਡਾ ਦੇ ਸਰੀ ਸ਼ਹਿਰ
ਵਿੱਚ ਲੰਬੀ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ਹਨ। ਉਹ ਲੰਬੇ ਸਮੇਂ ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸਨ। ਪੰਜਾਬੀ
ਸਾਹਿਤ, ਇਤਿਹਾਸ ਅਤੇ ਫੋਟੋਗ੍ਰਾਫ਼ੀ ਵਿੱਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਦੋ ਦਰਜਨ ਸਾਹਿਤ,
ਸੁਤੰਤਰਤਾ ਸੰਗਰਾਮ, ਸਿੱਖ ਇਤਿਹਾਸ, ਕਲਾ, ਸੰਗੀਤ, ਸਭਿਆਚਾਰ ਅਤੇ ਵਿਰਾਸਤ ਨਾਲ ਸੰਬਧਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ
ਝੋਲੀ ਵਿੱਚ ਪਾਈਆਂ ਸਨ। ਉਹ ਸਿੱਖ ਸੋਚ ਦੇ ਧਾਰਨੀ ਸਨ।

ਉਹ ਦੋਸਤਾਂ ਦੇ ਦੋਸਤ ਸਨ। ਉਸਦੇ ਕਦਰਦਾਨਾਂ ਅਤੇ ਦੋਸਤਾਂ ਦਾ ਘੇਰਾ
ਸਮੁੱਚੇ ਸੰਸਾਰ ਵਿੱਚ ਸੀ। ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਜਸਪਾਲ ਕੌਰ ਅਨੰਤ ਸਵਰਗਵਾਸ ਹੋ ਗਏ ਸਨ। ਜੈਤੇਗ ਸਿੰਘ ਅਨੰਤ ਦੇ
ਸਵਰਗਵਾਸ ਹੋਣ ‘ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਇਨਚਾਰਜ ਉਜਾਗਰ ਸਿੰਘ
ਸਾਬਕਾ ਜਿਲ੍ਹਾ ਸੰਪਰਕ ਅਧਿਕਾਰੀ ਪਟਿਆਲਾ, ਜੋਤਿੰਦਰ ਸਿੰਘ ਸਾਬਕਾ ਇੰਜਿਨੀਅਰ ਇਨ ਚੀਫ਼ ਬਿਜਲੀ ਬੋਰਡ, ਡਾ.ਬਲਕਾਰ ਸਿੰਘ
ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪਟਿਆਲਾ ਅਤੇ ਡਾ.ਐਸ.ਐਸ.ਰੇਖੀ ਪਿ੍ਰੰਸੀਪਲ ਸਰਕਾਰੀ ਗਰਲਜ਼ ਕਾਲਜ
ਪਟਿਆਲਾ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੈਤੇਗ ਸਿੰਘ ਅਨੰਤ ਦਾ ਯੋਗਦਾਨ ਹਮੇਸ਼ਾ ਇਤਿਹਾਸ ਦਾ ਹਿੱਸਾ ਬਣਿਆਂ
ਰਹੇਗਾ। ਉਹ ਆਪਣੇ ਪਿੱਛੇ ਸਪੁੱਤਰ ਇੰਜ ਕੁਲਵੀਰ ਸਿੰਘ ਅਨੰਤ ਅਤੇ ਸਪੁੱਤਰੀ ਆਰਕੀਟੈਕਟ ਕੁਲਪ੍ਰੀਤ ਕੌਰ ਵੜੈਚ ਨੂੰ ਛੱਡ ਗਏ
ਹਨ।ਭਾਈ ਜੈਤੇਗ ਸਿੰਘ ਅਨੰਤ ਦਾ ਸਸਕਾਰ 11 ਜਨਵਰੀ 2026 ਨੂੰ 11.00 ਵਜੇ ਹੋਵੇਗ ਤੇ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਸੇ
ਦਿਨ ਬਾਅਦ ਦੁਪਹਿਰ 1.00 ਵਜੇ ਗੁਰਦੁਆਰਾ ਬਰੁੱਕਸਾਈਡ ਸਰੀ ਕੈਨੇਡਾ ਵਿਖੇ ਹੋਵੇਗੀ।
ਤਸਵੀਰ : ਜੈਤੇਗ ਸਿੰਘ ਅਨੰਤ

Leave a Reply

Your email address will not be published.


*


betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin