ਥਾਣਾ ਛੇਹਰਟਾ ਪੁਲਿਸ ਵੱਲੋਂ ਗੋਲੀ ਕਾਂਡ ਦੇ ਦੋਵੇਂ ਦੋਸ਼ੀ ਗ੍ਰਿਫ਼ਤਾਰ =ਵਾਰਦਾਤ ਸਮੇਂ ਵਰਤਿਆ ਪਿਸਟਲ 30 ਬੋਰ ਸਮੇਤ 4 ਰੋਂਦ ਜ਼ਿੰਦਾ ਤੇ ਗੱਡੀ ਬਰਾਮਦ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਸ੍ਰੀ ਸਿਰੀਵੇਨੇਲਾ ਏਡੀਸੀਪੀ ਸਿਟੀ-2, ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਮੁਤਾਬਿਕ ਸ਼ਿਵਦਰਸ਼ਨ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਹੇਠ ਜੇਰੇ ਨਿਗਰਾਨੀ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਦੀ ਟੀਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਏਐਸਆਈ ਜਗਦੀਪ ਸਿੰਘ 188/ASR ਪਾਸ ਮੁਦੱਈ ਜਸਪਾਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮ:ਨੰ:1750 ਗਲੀ ਨੰਬਰ 2, ਗੁਰੂ ਰਾਮਦਾਸ ਕਲੋਨੀ ਨਰੈਣਗੜ ਚੌਕ ਛੇਹਰਟਾ ਅੰਮ੍ਰਿਤਸਰ ਨੇ ਮਿਤੀ 22.12.2025 ਨੂੰ ਬਿਆਨ ਲਿਖਵਾਇਆ ਕਿ ਮਿਤੀ 22-12-25 ਵਕਤ ਕੀਬ 06/6-30 ਵਜ਼ੇ ਸ਼ਾਮ, ਜਦੋਂ ਮੈ ਆਪਣੇ ਮਿੱਤਰ ਸਿਮਰਨਜੀਤ ਦੀ ਦੁਕਾਨ ਤੇ ਆਇਆ ਸੀ ਤਾਂ ਪਾਰਸ ਅਤੇ ਹੈਪੀ ਨਿਆਣਾ ਦੋਵੇਂ ਭਰਾਵਾ ਅਤੇ ਇਹਨਾਂ ਨਾਲ ਇਕ ਨਾਮਲੂਮ ਨੋਜ਼ਵਾਨ XUV 500 ਪੁਰਾਣਾ ਮਾਡਲ ਰੰਗ ਚਿੱਟਾ ਨੰਬਰੀ PB11-CD-7568 ਤੇ ਆਏ ਅਤੇ ਇਹਨਾਂ ਵਿੱਚੋਂ ਹੈਪੀ ਉਰਫ਼ ਨਿਆਣਾ ਅਤੇ ਨਾਮਲੂਮ ਵਿਅਕਤੀ ਗੱਡੀ ਵਿੱਚੋਂ ਹੇਠਾਂ ਉਤਰੇ ਅਤੇ ਮੇਰੇ ਉੱਤੇ ਹੈਪੀ ਨਿਆਣਾ ਨੇ ਮਾਰ ਦੇਣ ਦੀ ਨਿਅਤ ਨਾਲ ਆਪਣੇ ਦਸਤੀ ਪਿਸਟਲ ਨਾਲ ਦੋ ਫਾਇਰ ਕੀਤੇ, ਜੋ ਮੇਰੀ ਸੱਜੀ ਲੱਤ ਦੀ ਪਿੰਨੀ ਦੇ ਅੰਦਰ ਵਾਰ ਅਤੇ ਖੱਬੀ ਲੱਤ ਦੇ ਪਿੰਨੀ ਦੇ ਬਾਹਰਵਾਰ ਲੱਗੇ। ਜਿਸਤੇ ਤੁਰੰਤ ਕਾਰਵਾਈ ਕਰਦਿਆ ਉਕਤ ਮੁਕੱਦਮਾਂ ਨੰਬਰ 268 ਮਿਤੀ 22.12.25 ਜੁਰਮ 109,3(5)BNS 25/27-54-59-ਏ ਐਕਟ ਅਧੀਨ ਥਾਣਾ ਛੇਹਰਟਾ ਵਿੱਚ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਦੌਰਾਨੇ ਤਫਤੀਸ਼ ਮਿਤੀ 26.12.2025 ਨੂੰ ਮੁਦੱਈ ਮੁਕੱਦਮਾਂ ਜਸਪਾਲ ਸਿੰਘ ਨੇ ਆਪਣਾ ਤਤਿਮਾ ਬਿਆਨ ਲਿਖਵਾਇਆ ਕਿ ਮਿਤੀ 22.12.25 ਨੂੰ ਉਸ ਵੱਲੋਂ ਘਬਰਾਹਟ ਵਿੱਚ ਹੋਣ ਕਰਕੇ ਮੁਕੱਦਮੇ ਉਕਤ ਵਿੱਚ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਆਣਾ ਦੇ ਭਰਾ ਪਾਰਸ ਦਾ ਨਾਮ ਲਿਖਵਾ ਦਿੱਤਾ ਸੀ ਪਰ ਹੁਣ ਉਸ ਵੱਲੋਂ ਵਕੂਆ ਪਾਸ ਲੱਗੇ ਕੈਮਰੇ ਦੀ ਫੁਟੇਜ ਚੈਕ ਕਰ ਲਈ ਹੈ ਤੇ ਤਸਦੀਕ ਕਰ ਲਿਆ ਹੈ ਜੋ ਵਕੂਆ ਸਮੇ XUV ਗੱਡੀ ਵਿੱਚ ਦੋ ਹੀ ਜਾਣੇ ਆਏ ਹਨ, ਜਿੰਨਾ ਵਿੱਚੋਂ ਇੱਕ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਹੈ ਅਤੇ ਦੂਜਾ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਦਾ ਦੋਸਤ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਪੁੱਤਰ ਨਿਰਮਲ ਸਿੰਘ ਵਾਸੀ ਸਾਹਮਣੇ ਬੱਲ ਡੇਅਰੀ ਵਾਲੀ ਗਲੀ ਘਨੂਪੁਰ ਕਾਲੇ ਛੇਹਰਟਾ ਅੰਮ੍ਰਿਤਸਰ ਹੈ ਜੋ ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਆਣਾ ਗੱਡੀ ਚਲਾ ਰਿਹਾ ਸੀ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਨੇ ਗੱਡੀ ਵਿੱਚੋ ਉਤਰ ਕੇ ਉਸ ਦੋ ਫਾਇਰ ਕੀਤੇ ਹਨ।
ਜਿਸਤੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਮਿਤੀ 25.12.25 ਨੂੰ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਉਕਤ ਨੂੰ ਕੋਟ ਖਾਲਸਾ ਤੋਂ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਜਿਸਦੇ ਕੀਤੇ ਹੋਏ ਇੰਕਸ਼ਾਫ ਮੁਤਾਬਿਕ ਏਐਸਆਈ ਸਮੇਤ ਪੁਲਿਸ ਪਾਰਟੀ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਉਕਤ ਨੂੰ ਪਿਸਟਲ 30 ਬੋਰ ਦੀ ਬ੍ਰਾਮਦਗੀ ਕਰਨ ਲਈ ਮੜੀਆਂ ਰੋਡ ਪਰ ਕੂੜੇ ਦੇ ਡੈਂਪ ਪਾਸ ਲੈ ਕੇ ਗਏ ਤਾਂ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਉਕਤ ਵੱਲੋਂ ਮੜੀਆਂ ਪਾਸ ਕੂੜੇ ਦੇ ਡੈਪ ਲਾਗੇ ਝਾੜੀ ਕੋਲ ਚਿੱਟੇ ਰੁਮਾਲ ਵਿੱਚ ਲਪੇਟੀਆ ਪਿਸਟਲ 30 ਬੋਰ ਕੱਡਕੇ ਯਕਦਮ ਜਾਨੋਂ ਮਾਰਨ ਦੀ ਨਿਯਤ ਨਾਲ ਪੁਲਿਸ ਪਾਰਟੀ ਪਰ ਹਮਲਾ ਕਰ ਦਿੱਤਾ ਅਤੇ ਪੁਲਿਸ ਪਾਰਟੀ ਵਿੱਚ ਸ਼ਾਮਲ ਏਐਸਆਈ ਤਲਵਿੰਦਰ ਸਿੰਘ ਨੇ ਜਵਾਬੀ ਕਾਰਵਾਈ ਵਿੱਚ ਆਪਣੀ ਸਰਕਾਰੀ ਕਾਰਬਨ ਨਾਲ ਦੋਸ਼ੀ ਉਕਤ ਪੈਰਾ ਵਿੱਚ ਇੱਕ ਫਾਇਰ ਕੀਤਾ ਜੋ ਦੋਸ਼ੀ ਉਕਤ ਦੀ ਸੱਜੀ ਪਿਨੀ ਵਿੱਚ ਲੱਗਾ ਤਾਂ ਦੋਸ਼ੀ ਉਕਤ ਜ਼ਖਮੀ ਹੋਣ ਕਰਕੇ ਭੱਜ ਨਹੀ ਸਕਿਆ। ਜਿਸਤੇ ਦੋਸ਼ੀ ਉਕਤ ਦੇ‌ ਖਿਲਾਫ਼ ਮੁਕੱਦਮਾ ਨੰਬਰ 270 ਮਿਤੀ 25.11.25 ਜ਼ੁਰਮ 109,132,221,262 BNS, 25 ਅਸਲਾ ਐਕਟ ਅਧੀਨ ਦਰਜ ਰਜਿਸਟਰ ਕੀਤਾ ਗਿਆ । ਦੌਰਾਨੇ ਤਫਤੀਸ਼ ਮਿਤੀ 26.12.25 ਨੂੰ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਉਕਤ ਦੀ ਨਿਸ਼ਾਨਦੇਹੀ ਪਰ ਵਾਰਦਾਤ ਸਮੇਂ ਵਰਤੀ ਗੱਡੀ PB11-CD-7568 ਬ੍ਰਾਮਦ ਕੀਤੀ ਗਈ ਅਤੇ ਦੂਜੇ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਆਣਾ ਨੂੰ ਮਿਤੀ 27.12.25 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਨ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਦੋਸ਼ੀਆਨ ਪਰ ਪਹਿਲਾਂ ਵੀ ਮੁਕੱਦਮੇਂ ਦਰਜ਼ ਹਨ।

Leave a Reply

Your email address will not be published.


*


betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin