ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ
ਸਨਾਤਨ ਸੇਵਾ ਸਮਿਤੀ ਪੰਜਾਬ ਦੀ ਪ੍ਰੈਸ ਕਾਨਫਰੰਸ ਅੱਜ ਵੀ ਬੱਚਤ ਭਵਨ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਮੁੱਖ ਅਤਿਥੀ ਦੇ ਤੌਰ ‘ਤੇ ਸ਼੍ਰੀ ਦੀਪਕ ਬਾਲੀ ਜੀ (ਐਡਵਾਈਜ਼ਰ, ਟੂਰਿਜ਼ਮ ਐਂਡ ਕਲਚਰਲ ਡਿਪਾਰਟਮੈਂਟ ਪੰਜਾਬ ਸਰਕਾਰ), ਸ਼੍ਰੀ ਵਿਜੈ ਸ਼ਰਮਾ ਜੀ ਪ੍ਰਧਾਨ ਸਨਾਤਨ ਸੇਵਾ ਸਮਿਤੀ ਪੰਜਾਬ ਅਤੇ ਸ਼੍ਰੀ ਪ੍ਰਨਵ ਧਵਨ (ਮਾਂਝਾ ਇੰਚਾਰਜ਼ ਸਨਾਤਨ ਸੇਵਾ ਸਮਿਤੀ ਪੰਜਾਬ) ਹਾਜ਼ਰ ਰਹੇ ਅਤੇ ਸਨਾਤਨੀ ਭਰਾਵਾਂ ਨੂੰ ਸੰਗਠਨ ਦਾ ਹਿੱਸਾ ਬਣਾਇਆ ਗਿਆ।
ਜਿਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਕਾਰਕਰਤਾਵਾਂ ਨੂੰ ਉਨ੍ਹਾਂ ਦੇ ਪਦ ਪੱਤਰ ਵੰਡੇ ਗਏ ਅਤੇ ਇਸ ਵਿਸ਼ੇਸ਼ ਤੌਰ ‘ਤੇ ਸ਼੍ਰੀ ਦੀਪਕ ਬਾਲੀ ਜੀ ਨੇ ਕਿਹਾ ਕਿ ਸਰਕਾਰ ਹਰ ਤਰਫ਼ ਤੋਂ ਚੰਗੇ ਕੰਮ ਕਰਨ ਵਾਲਿਆਂ ਦੇ ਨਾਲ ਖੜ੍ਹੀ ਹੈ। ਜਿਸ ਤਰ੍ਹਾਂ ਸਨਾਤਨ ਸੇਵਾ ਸਮਿਤੀ ਪੰਜਾਬ ਪੰਜਾਬ ਵਿੱਚ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਨਿਜ਼ਾਤ ਦਿਵਾ ਰਹੀ ਹੈ, ਤਾਂ ਪੰਜਾਬ ਸਰਕਾਰ ਹਰ ਤਰਫ਼ ਤੋਂ ਆਪਣਾ ਸਹਿਯੋਗ ਸਨਾਤਨ ਸੇਵਾ ਸਮਿਤੀ ਪੰਜਾਬ ਨੂੰ ਦੇ ਰਹੀ ਹੈ ਅਤੇ ਕੰਧੇ ਨਾਲ ਕੰਮ ਮਿਲਾਕਰ ਚਲੇਗੀ।
ਉਨ੍ਹਾਂ ਦੱਸਿਆਂ ਕਿ ਆਉਣ ਵਾਲੇ ਸਮੇਂ ਵਿੱਚ ਸਨਾਤਨ ਸੇਵਾ ਸਮਿਤੀ ਗਾਂ ਰੱਖਿਆ ‘ਤੇ ਵੀ ਕੰਮ ਕਰੇਗੀ ਅਤੇ ਕਾਉ ਸੈਸ ਜਿਸ ਦਾ ਪਿਛਲੇ ਲੰਬੇ ਸਮੇਂ ਤੋਂ ਪ੍ਰਯੋਗ ਨਹੀਂ ਹੋਇਆ ਹੈ, ਉਸ ਦਾ ਪ੍ਰਯੋਗ ਕਰ ਗੌਸ਼ਾਲਾ ਨੂੰ ਵੀ ਸੁਧਾਰਨ ਦਾ ਕੰਮ ਹੋਵੇਗਾ।ਸ਼੍ਰੀ ਦੀਪਕ ਬਾਲੀ ਜੀ ਨੇ ਪ੍ਰੈਸ ਵਾਰਤਾ ਦੇ ਸਮੇਂ ਦੇ ਬਾਅਦ ਸਾਰੇ ਸਨਾਤਨੀ ਕਾਰਕਰਤਾਵਾਂ ਨਾਲ ਗੱਲਬਾਤ ਕੀਤੀ ਅਤੇ ਸਮਾਜ ਵਿੱਚ ਚੰਗੇ ਕੰਮ ਕਰਨ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਪ੍ਰੇਰਿਤ ਕੀਤਾ।ਸ਼੍ਰੀ ਪ੍ਰਨਵ ਧਵਨ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਸਨਾਤਨ ਸੇਵਾ ਸਮਿਤੀ ਦੇ ਨਾਲ ਮਿਲ ਕੇ ਕੋਈ ਧਾਰਮਿਕ ਵੱਡਾ ਪ੍ਰੋਗਰਾਮ ਕਰ ਸਕਦੀ ਹੈ। ਮੀਟਿੰਗ ਦੌਰਾਨ ਸ਼੍ਰੀ ਦੀਪਕ ਬਾਲੀ ਜੀ, ਸ਼੍ਰੀ ਵਿਜੈ ਸ਼ਰਮਾ ਜੀ ਅਤੇ ਪ੍ਰਨਵ ਧਵਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੰਚਾਰਜ਼ ਦਾ ਪੱਤਰ ਅਸ਼ੋਕ ਕਨੋਜੀਆ ਜੀ ਅਤੇ ਵਰਕਿੰਗ ਪ੍ਰਧਾਨ ਦਾ ਪੱਤਰ ਸ਼੍ਰੀ ਮਨਰੂਪ ਆਨੰਦ ਤੇ ਸ਼੍ਰੀ ਅਸ਼ੋਕ ਵਰਮਾ ਨੂੰ ਸੌਂਪਿਆ ਅਤੇ ਇਸੇ ਤਰ੍ਹਾਂ ਬਾਕੀ ਹਲਕੇ ਦੇ ਇੰਚਾਰਜ਼ ਵੀ ਲਗਾਏ ਗਏ।
Leave a Reply