ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਤੇ ਗੁਰਦੁਆਰਾ ਸਾਹਿਬ ਵਿੱਚ ਟੇਕਿਆ ਮੱਥਾ ਅਤੇ ਸੂਬਾਵਾਸੀਆਂ ਨੂੰ ਦਿੱਤੀ ਸ਼ੁਭਕਾਮਨਾਵਾਂ
ਚੰਡੀਗੜ੍ਹ,
( ਜਸਟਿਸ ਨਿਊਜ਼ )
ਹਰਿਆਣਾ ਦੇ ਉਦਯੋਗ ਅਤੇ ਵਪਾਰ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸ਼ਨੀਵਾਰ ਨੂੰ ਨਗਰ ਨਿਗਮ ਗੁਰੂਗ੍ਰਾਮ ਵੱਲੋਂ ਮਾਲਿਬੂ ਟਾਊਨ ਖੇਤਰ ਵਿੱਚ ਕਰਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਕੀਤੇ ਗਏ ਕੰਮਾਂ ਵਿੱਚ ਮਾਲਿਬੂ ਟਾਊਨ ਵਿੱਚ ਅੰਡਰਗਰਾਉਂਡ ਵਾਟਰ ਟੈਂਕ ਦਾ ਨਿਰਮਾਣ, ਸਟਾਰਵੁੱਡ ਅਤੇ ਜੀਐਸ ਬਲਾਕ, ਮਾਲਿਬੂ ਟਾਉਨ ਵਾਰਡ-11 ਵਿੱਚ ਇੰਟਰਲੋਕਿੰਗ ਟਾਈਲਸ ਲਗਾਉਣ ਦਾ ਕੰਮ ਅਤੇ ਸੈਂਟਰਲ ਪਾਰਕ (ਹੈਹੈ-82) ਅਤੇ ਸਟਾਰਵੁੱਡ ਪਾਰਕ ਦੇ ਵਿਕਾਸ ਅਤੇ ਸੁੰਦਰੀਕਰਣ ਦੇ ਕੰਮ ਸ਼ਾਮਿਲ ਹਨ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਖੇਤਰ ਵਿੱਚ ਪ੍ਰਸਤਾਵਿਤ ਸਾਰੇ ਵਿਕਾਸ ਕੰਮਾਂ ਨੂੰ ਪੜਾਅਵਾਰ ਅਤੇ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ। ਸਰਕਾਰ ਇਸ ਦਿਸ਼ਾ ਵਿੱਚ ਪੂਰੀ ਗੰਭੀਰਤਾ ਅਤੇ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨਾਗਰਿਕਾਂ ਵੱਲੋਂ ਦੱਸੇ ਗਏ ਸਾਰੇ ਜਰੂਰੀ ਕੰਮਾਂ ਨੂੰ ਪ੍ਰਾਥਮਿਕਤਾ ਆਧਾਰ ‘ਤੇ ਜਲਦੀ ਤੋਂ ਜਲਦੀ ਪੂਰਾ ਕਰਾਇਆ ਜਾਵੇਗਾ। ਖੇਤਰ ਵਿੱਚ ਮੁੱਢਲੀ ਸਹੂਨਤਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਮਾਲਿਬੂ ਟਾਊਨ ਨੂੰ ਗੁਰੂਗ੍ਰਾਮ ਦਾ ਸੱਭ ਤੋਂ ਹਰਿਆਲੀ ਵਾਲਾ ਸੈਕਟਰ ਦੱਸਦੇ ਹੋਏ ਕਿਹਾ ਕਿ ਵਾਤਾਵਰਣ ਸਰੰਖਣ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਇੱਕ ਬਿਹਤਰ, ਸਾਫ ਅਤੇ ਵਿਕਸਿਤ ਗੁਰੂਗ੍ਰਾਮ ਦਾ ਨਿਰਮਾਣ ਸੰਭਵ ਹੈ, ਜਿਸ ਨਾਲ ਆਉਣ ਵਾਲੀ ਪੀੜੀਆਂ ਦਾ ਭਵਿੰਖ ਸੁਰੱਖਿਅਤ ਅਤੇ ਉਜਵਲ ਬਣ ਸਕੇ।
ਰਾਓ ਨਰਬੀਰ ਸਿੰਘ ਨੇ ਇਹ ਵੀ ਕਿਹਾ ਕਿ ਜਾਗਰੁਕਤਾ ਨਾਲ ਹੀ ਸਕਾਰਾਤਮਕ ਮਾਹੌਲ ਦਾ ਨਿਰਮਾਣ ਹੁੰਦਾ ਹੈ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਵਾਤਾਵਰਣ ਸਰੰਖਣ ਵਿੱਚ ਜਨਭਾਗੀਦਾਰੀ ਦੀ ਅਪੀਲ ਕਰਦੇ ਹੋਏ ਦਸਿਆ ਕਿ ਗੁਰੂਗ੍ਰਾਮ ਵਿੱਚ ਪੋਲੀਥੀਨ ਮੁਕਤ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਨਾਗਰਿਕਾਂ ਨੂੰ ਪਾਲੀਥੀਨ ਦੇ ਬੁਰੇ ਨਤੀਜਿਆਂ ਨਾਲ ਜਾਗਰੁਕ ਕਰਨਾ ਅਤੇ ਜਨਸਹਿਯੋਗ ਨਾਲ ਹਰਿਆਣਾ ਨੂੰ ਪੋਲੀਥੀਨ ਮੁਕਤ ਬਨਾਉਣਾ ਹੈ।
ਉਨ੍ਹਾਂ ਨੇ ਦਸਿਆ ਕਿ ਰਾਜ ਵਿੱਚ 90 ਫੀਸਦੀ ਸੀਵਰ ਲਾਇਨਾਂ ਦੇ ਚੋਕ ਹੋਣ ਦਾ ਪ੍ਰਮੁੱਖ ਕਾਰਨ ਲੋਲੀਥੀਨ ਹੈ, ਜੋ ਪ੍ਰਦੂਸ਼ਣ ਦੇ ਨਾਲ-ਨਾਲ ਗੰਭੀਰ ਸਿਹਤ ਸਮਸਿਆਵਾਂ ਵੀ ਪੈਦਾ ਕਰਦਾ ਹੈ। ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ਮੁਹਿੰਮ ਤਾਂਹੀ ਸਫਲ ਹੋਵੇਗੀ, ਜਦੋਂ ਆਮ ਜਨਤਾ ਇਸ ਨੂੰ ਜਨ ਅੰਦੋਲਨ ਵਜੋ ਅਪਣਾਉਂਣਗੇ।
ਇਸ ਮੌਕੇ ‘ਤੇ ਬਾਦਸ਼ਾਹਪੁਰ ਦੇ ਐਸਡੀਐਮ ਸੰਜੀਵ ਸਿੰਗਲਾ, ਵਾਰਡ ਨੰਬਰ-11 ਦੇ ਪਾਰਸ਼ਦ ਕੁਲਦੀਪ ਯਾਦਵ, ਫੈਡਰੇਸ਼ਨ ਆਰਡਬਲਿਯੂਏ ਦੇ ਚੇਅਰਮੈਨ ਵਿਜੈਨਾਥ, ਸੈਕਟਰ-47 ਦੇ ਪ੍ਰੈਸੀਡੈਂਟ ਵੀਰੇਂਦਰ ਤਿਆਗੀ, ਸਟਾਰਵੁੱਡ ਮਾਲਿਬੂ ਟਾਊਨ ਦੇ ਪ੍ਰੈਸੀਡੈਂਟ ਡੀਵੀ ਮਿਸ਼ਰਾ, ਐਸਟੀਆਰਡਬਲਿਯੂ ਦੀ ਵਾਇਸ ਪ੍ਰੈਸੀਡੈਂਟ ਮਨੀਤਾ ਜੈਨ ਅਤੇ ਸੀਨੀਅਰ ਰੇਜੀਡੈਂਟ ਮਧੂ ਮੌਜੂਦ ਰਹੀ।
ਗੁਰੂ ਗੋਬਿੰਦ ਸਿੰਘ ਦੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ਵਿੱਚ ਟੇਕਿਆ ਮੱਥਾ
ਹਰਿਆਣਾ ਦੇ ਉਦਯੋਗ ਅਤੇ ਵਪਾਰ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸੈਕਟਰ-22 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਸਿੱਖ ਧਰਮ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ‘ਤੇ ਮੱਥਾ ਟੇਕਿਆ ਅਤੇ ਸੂਬੇ ਤੇ ਦੇਸ਼ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਸੂਬਾਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਹਿੰਮਤ, ਤਿਆਗ ਅਤੇ ਮਨੁੱਖਤਾ ਦੀ ਰੱਖਿਆ ਲਈ ਸਮਰਪਿਤ ਰਿਹਾ ਹੈ, ਅਤੇ ਉਨ੍ਹਾਂ ਦੇ ਆਦਰਸ਼ ਅੱਜ ਵੀ ਸਮਾਜ ਨੂੰ ਸੇਵਾ ਅਤੇ ਪਰੋਪਕਾਰ ਦੀ ਪੇ੍ਰਰਣਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਚਾਹੇ ਕਿੰਨੀ ਵੀ ਵੱਡੀ ਕੁਦਰਤੀ ਆਪਦਾ ਕਿਉਂ ਨਾ ਆਈ ਹੋਵੇ, ਸਿੱਖ ਧਰਮ ਸਦਾ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਪੂਰੀ ਜਿਮੇਵਾਰੀ ਨਾਲ ਤਿਆਰ ਰਹਿੰਦਾ ਹੈ। ਗੁਰਦੁਆਰਿਆਂ ਰਾਹੀਂ ਬਿਨ੍ਹਾ ਕਿਸੇ ਭੇਦਭਾਵ ਦੇ ਹਰ ਵਿਅਕਤੀ ਨੂੰ ਭੋਜਨ ਉਪਲਬਧ ਕਰਾਇਆ ਜਾਂਦਾ ਹੈ, ਜਿੱਥੇ ਕੋਈ ਵੀ ਵਿਅਕਤੀ ਭੁੱਖਾ ਨਹੀਂ ਮੁੜਿਆ। ਉਨ੍ਹਾਂ ਨੇ ਦਸਿਆ ਕਿ ਲੰਗਰ ਦੀ ਮਹਾਨ ਪਰੰਪਰਾ ਦੀ ਸ਼ੁਰੂਆਤ ਵੀ ਇੱਥੋਂ ਹੋਈ, ਜੋ ਮਨੁੱਖਤਾ ਅਤੇ ਸੇਵਾ ਦਾ ਜਿੰਦਾ ਮਿਸਾਲ ਹੈ। ਆਪਣੇ ਤਜਰਬੇ ਨੁੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਪਣੇ ਪੂਰੇ ਜੀਵਨ ਵਿੱਚ ਉਨ੍ਹਾਂ ਨੇ ਕਦੀ ਕਿਸੇ ਸਿੱਖ ਭਰਾ ਨੁੰ ਸੜਕ ‘ਤੇ ਭੀਖ ਮੰਗਦੇ ਜਾਂ ਕਿਸੇ ਦੇ ਸਾਹਮਣੇ ਹੱਥ ਫੈਲਾਉਂਦੇ ਨਹੀਂ ਦੇਖਿਆ, ਕਿਉਂਕਿ ਸਿੱਖ ਸਮਾਜ ਆਤਮਸਨਮਾਨ, ਮਿਹਨਤ ਅਤੇ ਸੇਵਾ ਦੇ ਮੁੱਲਾਂ ‘ਤੇ ਚਲਦਾ ਹੈ ਅਤੇ ਦੂਜਿਆਂ ਨੂੰ ਸਹਾਰਾ ਦੇਣ ਵਿੱਚ ਸਦਾ ਮੋਹਰੀ ਰਹਿੰਦਾ ਹੈ।
ਪ੍ਰੋਗਰਾਮ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 22 ਦੇ ਪ੍ਰਧਾਨ ਹਰਵਿੰਦਰ ਸਿੰਘ ਨੰਦਾ, ਵਾਇਸ ਪ੍ਰੈਸੀਡੈਂਟ ਤਰਨਦੀਪ ਸਿੰਘ, ਜੁਆਇੰਟ ਸੈਕ੍ਰੇਟਰੀ ਗੁਰਮੀਨ ਸਿੰਘ ਅਤੇ ਸੈਕ੍ਰੇਟਰੀ ਐਨਐਸ ਕਾਬਾ ਮੌਜੂਦ ਰਹੇ।
ਰਾਓ ਨਰਬੀਰ ਸਿੰਘ ਨੇ ਗੁਰੂਗ੍ਰਾਮ ਵਿੱਚ ਮਾਡਲ ਟਾਊਨ ਖੇਤਰ ਵਿੱਚ ਕਰਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪੱਥਰ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਉਦਯੋਗ ਅਤੇ ਵਪਾਰ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸ਼ਨੀਵਾਰ ਨੂੰ ਨਗਰ ਨਿਗਮ ਗੁਰੂਗ੍ਰਾਮ ਵੱਲੋਂ ਮਾਡਲ ਟਾਊਨ ਖੇਤਰ ਵਿੱਚ ਕਰਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿੱਚ ਪ੍ਰਸਤਾਵਿਤ ਸਾਰੇ ਵਿਕਾਸ ਕੰਮਾਂ ਨੂੰ ਪੜਾਅਵਾਰ ਅਤੇ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ। ਸਰਕਾਰ ਇਸ ਦਿਸ਼ਾ ਵਿੰਚ ਪੂਰੀ ਗੰਭੀਰਤਾ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨਾਗਰਿਕਾਂ ਵੱਲੋਂ ਬਣਾਏ ਗਏ ਸਾਰੇ ਜਰੂਰੀ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਜਲਦੀ ਤੋਂ ਜਲਦੀ ਪੂਰਾ ਕਰਾਇਆ ਜਾਵੇਗਾ। ਖੇਤਰ ਵਿੱਚ ਮੁੱਢਲੀ ਸਹੂਲਤਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਮਾਡਲ ਟਾਊਨ ਨੂੰ ਗੁਰੂਗ੍ਰਾਮ ਦਾ ਸੱਭ ਤੋਂ ਹਰਅਿਾਲੀ ਵਾਲਾ ਸੈਕਟਰ ਦੱਸਦੇ ਹੋਏ ਕਿਹਾ ਕਿ ਵਾਤਾਵਰਣ ਸਰੰਖਣ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਦੇ ਸਮੂਹਿਕ ਯਤਨਾਂ ਨਾਲ ਇੱਕ ਬਿਹਤਰ, ਸਾਫ ਅਤੇ ਵਿਕਸਿਤ ਗੁਰੂਗ੍ਰਾਮ ਦਾ ਨਿਰਮਾਣ ਸੰਭਵ ਹੈ, ਜਿਸ ਨਾਲ ਆਉਣ ਵਾਲੀ ਪੀੜੀਆਂ ਦਾ ਭਵਿੱਖ ਯਕੀਨੀ ਅਤੇ ਉਜਵਲ ਬਣ ਸਕੇ।
ਸੰਤ, ਮਹਾਪੁਰਸ਼ਾਂ ਅਤੇ ਵੀਰ ਸ਼ਹੀਦਾਂ ਦਾ ਜੀਵਲ ਸਾਡੇ ਸਾਰਿਆਂ ਲਈ ਪੇ੍ਰਰਣਾ ਸਰੋਤ – ਕ੍ਰਿਸ਼ਣ ਬੇਦੀ
ਚੰਡੀਗੜ੍ਹ,
( ਜਸਟਿਸ ਨਿਊਜ਼)
ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਬਾਬਾ ਭੂਮਣਸ਼ਾਹ ਮਹਾਰਾਜ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦਾ ਜੀਵਨ ਸਦਾ ਜਰੂਰਤਮੰਦਾਂ ਦੀ ਸੇਵਾ ਵਿੱਚ ਸਮਰਪਿਤ ਰਿਹਾ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਸਮਾਜ ਸੇਵਾ ਵਿੱਚ ਸਰਗਰਮ ਯੋਗਦਾਨ ਦੇਣਾ ਚਾਹੀਦਾ ਹੈ।
ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਸਿਰਸਾ ਵਿੱਚ ਮੁੱਖ ਧਾਮ ਬਾਬਾ ਭੂਮਣਸ਼ਾਹ ਜੀ, ਸੰਗਰ ਸਾਧਾ ਵਿੱਚ 278ਵੇਂ ਮਹਾਪਰਿਨਿਰਵਾਣ ਦਿਵਸ ‘ਤੇ ਸ਼ਿਰਕਤ ਕਰ ਮੱਥਾ ਟੇਕਿਆ ਅਤੇ ਦੇਸ਼-ਸੂਬੇ ਲਈ ਸੁੱਖ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ‘ਤੇ ਗੱਦੀਨਸ਼ੀਨ ਬਾਬਾ ਬ੍ਰਹਮਦਾਸ ਮਹਾਰਾਜ ਤੋਂ ਆਸ਼ੀਰਵਾਦ ਲਿਆ।
ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸਮਾਜ ਅਤੇ ਦੇਸ਼ ਵਿੱਚ ਫੈਲੀ ਬਰਾਈਆਂ ਦਾ ਦ੍ਰਿੜਤਾ ਨਾਲ ਵਿਰੋਧ ਕਰਨਾ ਅਤੇ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਦੇਣਾ ਹਰੇਕ ਨਾਗਰਿਕ ਦੀ ਜਿਮੇਵਾਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਸ਼ਹੀਦ ਉੱਧਮ ਸਿੰਘ ਨੂੰ ਨੌਜੁਆਨਾ ਲਈ ਪੇ੍ਰਰਣਾ ਦਾ ਆਦਰਸ਼ ਦਸਿਆ, ਜਿਨ੍ਹਾਂ ਦਾ ਪੂਰਾ ਜੀਵਨ ਦੇਸ਼ ਸੇਵਾ ਵਿੱਚ ਸਮਰਪਿਤ ਰਿਹਾ।
ਉਨ੍ਹਾਂ ਨੇ ਕਿਹਾ ਕਿ ਅੱਜ 278ਵੇਂ ਮਹਾਪਰਿਨਿਰਵਾਣ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਮਹਾਪੁਰਸ਼ਾਂ ਅਤੇ ਵੀਰ ਸ਼ਹੀਦਾਂ ਦਾ ਜੀਵਨ ਸਾਡੇ ਸਾਰਿਆਂ ਲਈ ਪੇ੍ਰਰਣਾ ਸਰੋਤ ਹੈ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਸਮਾਜ ਅਤੇ ਦੇਸ਼ ਲਈ ਕੁੱਝ ਕਰਨ ਦਾ ਹੌਂਸਲਾ ਦਿੰਦੀ ਹੈ। ਉਨ੍ਹਾਂ ਨੈ ਕਿਹਾ ਕਿ ਸਾਨੂੰ ਸਮਾਜ ਅਤੇ ਦੇਸ਼ ਵਿੱਚ ਫੈਲੀ ਬੁਰਾਈਆਂ ਨੂੰ ਦ੍ਰਿੜਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ ਅਤੇ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਉਰਜਾ ਮੰਤਰੀ ਅਨਿਲ ਵਿਜ ਨੇ ਸੀਨੀਅਰ ਪੱਤਰਕਾਰ ਗਣੇਸ਼ ਸਿੰਘ ਚੌਹਾਨ ਦੀ ਮਾਤਾਜੀ ਦੇ ਨਿਧਨ ‘ਤੇ ਵਿਅਕਤ ਕੀਤਾ ਡੁੰਘਾ ਸੋਗ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਦਿੱਲੀ ਵਿੱਚ ਕੰਮ ਕਰ ਰਹੇ ਰਾਜਸਥਾਨ ਪੱਤ੍ਰਿਕਾ ਦੇ ਸੀਨੀਅਰ ਪੱਤਰਕਾਰ ਗਣੇਸ਼ ਸਿੰਘ ਚੌਹਾਨ ਦੀ ਮਾਤਾਜੀ ਸ੍ਰੀਮਤੀ ਸੁਮਨ ਦੇਵੀ (70) ਦੇ ਨਿਧਨ ‘ਤੇ ਡੁੰਘਾ ਸੋਗ ਵਿਅਕਤ ਕੀਤਾ ਹੈ। ਸ੍ਰੀ ਵਿਜ ਨੇ ਸੋਗ ਸੰਦੇਸ਼ ਵਿੱਚ ਕਿਹਾ ਕਿ ਸ੍ਰੀਮਤੀ ਸੁਮਨੀ ਦੇਵੀ ਦਾ 26 ਦਸੰਬਰ ਨੂੰ ਸੁਰਗਵਾਸ ਹੋਣਾ ਬਹੁਤ ਦੁਖਦ ਸਮਾਚਾਰ ਹੈ।
ਊਰਜਾ ਮੰਤਰੀ ਨੇ ਕਿਹਾ ਕਿ ਮਾਂ ਦਾ ਪਰਣਾਂਵਾਂ ਜੀਵਨ ਦਾ ਸੱਭ ਤੋਂ ਵੱਡਾ ਸਹਾਰਾ ਹੁੰਦਾ ਹੈ ਅਤੇ ਉਨ੍ਹਾਂ ਦਾ ਜਾਣਾ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸ੍ਰੀਮਤੀ ਸੁਮਨੀ ਦੇਵੀ ਇੱਕ ਪਿਆਰ ਕਰਨ ਵਾਲੀ, ਸੰਸਕਾਰੀ ਅਤੇ ਪਰਿਵਾਰ-ਪੱਖੀ ਵਾਲੀ ਸਖਸ਼ੀਅਤ ਸੀ। ਉਨ੍ਹਾਂ ਦੇ ਵੱਲੋਂ ਦਿੱਤੇ ਗਏ ਸੰਸਕਾਰ ਸਦਾ ਪਰਿਵਾਰ ਲਈ ਮਾਰਗਦਰਸ਼ਕ ਰਹਿਣਗੇ।
ਸ੍ਰੀ ਅਨਿਲ ਵਿਜ ਨੇ ਇਸ਼ਵਰ ਤੋਂ ਪ੍ਰਾਰਥਨਾ ਕੀਤੀ ਕਿ ਵਿਛੜੀ ਰੂਤ ਨੂੰ ਆਪਣਾ ਚਰਣਾ ਵਿੱਚ ਸਥਾਨ ਦਵੇ ਅਤੇ ਦੁਖੀ ਪਰਿਵਾਰ ਨੂੰ ਇਸ ਅਸਹਿ ਦੁੱਖ ਨੁੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ। ਉਨ੍ਹਾਂ ਨੇ ਗਣੇਸ਼ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਡੁੰਘੀ ਸੰਵੇਦਨਾ ਪ੍ਰਗਟ ਕੀਤੀ।
Leave a Reply