ਲੰਬੀ
(ਜਸਵਿੰਦਰ ਪਾਲ ਸ਼ਰਮਾ)
ਅੱਜ ਮਿਤੀ 24 ਦਸੰਬਰ 2025 ਨੂੰ ਹਲਕਾ ਲੰਬੀ -083 ਦੇ ਸਮੂਹ ਬੀ. ਐੱਲ. ਓ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦਾ ਮੁੱਖ ਮਕਸਦ ਬਲਾਕ ਲੰਬੀ ਦੇ ਸਮੂਹ ਬੀ. ਐੱਲ.ਓ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਮੇਂ ਲਗਾਈਆਂ ਗਈਆਂ ਚੋਣ ਡਿਊਟੀਆਂ ਬਾਰੇ ਵਿਚਾਰ ਚਰਚਾ ਕਰਨਾ ਅਤੇ ਸਮੇਂ ਦੀ ਲੋੜ ਅਨੁਸਾਰ ਇੱਕ ਯੂਨੀਅਨ ਥੱਲੇ ਇਕੱਠੇ ਹੋਣਾ ਸੀ।
ਵਿਚਾਰ ਚਰਚਾ ਤੋਂ ਬਾਅਦ ਸਮੂਹ ਪਹੁੰਚੇ ਹੋਏ ਬੀ ਐੱਲ ਓ ਸਹਿਬਾਨ ਵੱਲੋਂ ਹਲਕਾ ਲੰਬੀ -083 ਲਈ ਇੱਕ ਯੂਨੀਅਨ ਬਨਾਉਣ ਲਈ ਸਹਿਮਤੀ ਬਣੀ।
ਇਸ ਸਹਿਮਤੀ ਅਨੁਸਾਰ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਭੁਪਿੰਦਰ ਸਿੰਘ ਅੰਗਰੇਜੀ ਮਾਸਟਰ ਸਸਸਸ ਬਾਦਲ ਨੂੰ ਯੂਨੀਅਨ ਦੇ ਪ੍ਰਧਾਨ, ਬਲਵਿੰਦਰ ਸਿੰਘ ਮੱਕੜ ਮੀਤ ਪ੍ਰਧਾਨ, ਜਸਵਿੰਦਰ ਪਾਲ ਸ਼ਰਮਾ ਪ੍ਰੈੱਸ ਸਕੱਤਰ, ਗੁਰਦੀਪ ਬਰਪਾਲੀ ਸਕੱਤਰ, ਪਰਮਿੰਦਰ ਸਿੰਘ ਖਜਾਨਚੀ, ਅਮਨਦੀਪ ਮੌਂਗਾ ਮੈਂਬਰ, ਲਵਪ੍ਰੀਤ ਸੰਧੂ ਮੈਂਬਰ ਨੂੰ ਨਿਯੁਕਤ ਕੀਤਾ ਗਿਆ। ਹਾਜ਼ਰ ਹੋਏ ਸਮੂਹ ਮੈਂਬਰਾਂ ਨੇ ਉਪਰੋਕਤ ਕਮੇਟੀ ਵਿੱਚ ਆਪਣੀ ਸਹਿਮਤੀ ਪ੍ਰਗਟ ਕੀਤੀ।
ਗੌਰਤਲਬ ਹੈ ਕਿ ਇਸ ਦੇ ਸਬੰਧ ਵਿੱਚ ਸਮੂਹ ਮੈਂਬਰਾਂ ਨੇ ਦੱਸਿਆ ਕਿ ਪ੍ਰਸ਼ਾਸ਼ਨ ਦੁਆਰਾ ਚੱਲ ਰਹੀ ਐਸ. ਆਈ.ਆਰ ਦੇ ਤਹਿਤ ਬੀ ਐੱਲ ਓ ਤੇ ਆਪਣੇ ਵਿਭਾਗੀ ਕੰਮ ਦੇ ਨਾਲ ਵਾਧੂ ਦਾ ਬੋਝ ਪਾਉਣਾ, ਬੀ ਐੱਲ ਓ ਦੀ ਡਿਊਟੀ ਦੇ ਨਾਲ ਚੋਣਾਂ ਵਿਚ ਚੋਣ ਅਮਲੇ ਵਜੋਂ ਡਿਊਟੀ ਲਾਉਣਾ ਅਤੇ ਵਾਰ-ਵਾਰ ਐਫ਼.ਆਈ.ਆਰ ਅਤੇ ਸਸਪੈਂਡ ਕਰਨ ਦੀਆਂ ਧਮਕੀਆਂ ਦੇਣ ਕਾਰਣ ਸਾਨੂੰ ਇਸ ਯੂਨੀਅਨ ਦਾ ਗਠਨ ਕਰਨਾ ਪਿਆ ਹੈ।
Leave a Reply