ਸੂਬੇ ਵਿੱਚ ਵਾਤਾਵਰਣ, ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਨੂੰ ਦਿੱਤੀ ਪ੍ਰਾਥਮਿਕਤਾ – ਮੁੱਖ ਮੰਤਰੀ
ਸਰਕਾਰ ਤੀਜੇ ਕਾਰਜਕਾਲ ਵਿੱਚ ਤਿਗੁਣੀ ਊਰਜਾ ਨਾਲ ਜਨਭਲਾਈ ਵਿੱਚ ਜੁਟੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਾਤਾਵਰਣ ਅਤੇ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਨੂੰ ਪ੍ਰਾਥਮਿਕਤਾ ਦਿੱਤੀ ਹੈ। ਸਰਸਵਤੀ ਆਦਰਭੁਮੀ ਜਲ੍ਹ ਭੰਡਾਰ ਅਤੇ ਸਰਸਵਤੀ ਜੰਗਲ ਸਫਾਰੀ ਵਰਗੀ ਪਰਿਯੋਜਨਾਵਾਂ ਕੁਦਰਤੀ ਧਰੋਹਰ ਦੇ ਸਰੰਖਣ ਦੇ ਨਾਲ-ਨਾਲ ਸੈਰ-ਸਪਾਟਾ ਲਈ ਵੀ ਨਵੇਂ ਮੌਕੇ ਸ੍ਰਿਜਤ ਕਰਣਗੀਆਂ।
ਮੁੱਖ ਮੰਤਰੀ ਸੰਤ ਕਬੀਰ ਕੁਟੀਰ ਨਿਵਾਸ ਸਥਾਨ ‘ਤੇ ਨਾਗਰਿਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅੰਗੇ੍ਰਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਅਬਿਆਨੇ ਨੂੰ ਜੜ੍ਹ ਤੋਂ ਖਤਮ ਕੀਤਾ ਹੈ। ਸੂਬੇ ਵਿੱਚ ਜਮੀਨਾਂ ਤੇ ਸੰਪਤੀਆਂ ਦਾ ਪੇਪਰਲੈਸ ਰਜਿਸਟ੍ਰੇਸ਼ਣ ਸ਼ੁਰੂ ਕੀਤਾ ਗਿਆ ਹੈ। ਹੁਣ ਰਜਿਸਟਰੀ ਦਾ ਕੰਮ ਪੂਰੀ ਤਰਂਾ ਡਿਜੀਟਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਤਿਗੁਣੀ ਊਰਜਾ ਦੇ ਨਾਲ ਜਨਭਲਾਈ ਵਿੱਚ ਜੁਟੀ ਹੋਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹਰਿਆਣਾ ਨੂੰ ਦੇਸ਼ ਦਾ ਸੱਭ ਤੋਂ ਵਿਕਸਿਤ ਰਾਜ ਬਨਾਉਣ ਦਾ ਸੰਕਲਪ ਲੈਣ।
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਅਤੇ ਲਾਡਵਾ ਦੀ ਉਸ ਪਵਿੱਤਰ ਮਿੱਟੀ ਦੀ ਖੁਸ਼ਬੂ ਅੱਜ ਉਨ੍ਹਾਂ ਦੇ ਆਵਾਸ ਤੱਕ ਪਹੁੰਚੀ ਹੈ। ਸਾਰੇ ਨਾਗਰਿਕਾਂ ਦਾ ਦਿਲ ਦੀ ਡੁੰਘਾਈ ਨਾਲ ਸਵਾਗਤ ਅਤੇ ਵੰਦਨ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਲਾਡਵਾ ਦੇ ਵਿਕਾਸ ਰੱਥ ਨੂੰ ਬਿਨ੍ਹਾ ਰੁਕੇ ਅੱਗੇ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਦੇ ਮਾਮਲੇ ਵਿੱਚ ਸੂਬੇ ਦਾ ਮੋਹਰੀ ਖੇਤਰ ਬਨਾਉਣਾ ਸਰਕਾਰ ਦਾ ਟੀਚਾ ਹੈ। ਇਸ ਦਾ ਉਦੇਸ਼ ਇੱਟ-ਪੱਥਰ ਦੀ ਇਮਾਰਤਾਂ ਖੜਾ ਕਰਨਾ ਨਹੀਂ ਹੈ, ਸਗੋ ਇਸ ਖੇਤਰ ਦੇ ਆਖੀਰੀ ਪਾਇਦਾਨ ‘ਤੇ ਖੜੇ ਨਾਗਰਿਕ ਦਾ ਵੀ ਉਥਾਨ ਕਰਨਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਖਿਆ ਅਤੇ ਸਕਿਲ ਵਿਕਾਸ ਲਈ ਉਮਰੀ ਵਿੱਚ 108 ਕਰੋੜ ਰੁਪਏ ਦੀ ਲਾਗਤ ਨਾਲ ਉੱਤਰ ਭਾਰਤ ਦੇ ਪਹਿਲੇ ਕੌਮੀ ਡਿਜਾਇਨ ਸੰਸਥਾਨ ਦੀ ਸਥਾਪਨਾ ਕਰਨਾ ਮਾਣ ਦਾ ਵਿਸ਼ਾ ਹੈ। ਇਸ ਦੇ ਨਾਲ ਹੀ 14.51 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਪੋਲੀਟੈਕਨਿਕ ਭਵਨ ਦਾ ਨਿਰਮਾਣ ਅਤੇ ਬਹਿਲੋਤਪੁਰ 8.33 ਕਰੋੜ ਰੁਪਏ ਦੀ ਲਾਗਤ ਨਾਲ ਆਈਟੀਆਈ ਦਾ ਨਿਰਮਾਣ ਕੀਤਾ ਗਿਆ ਹੈ। ਇਹ ਸੰਸਥਾਨ ਨੌਜੁਆਨਾ ਦੇ ਭਵਿੱਖ ਨੂੰ ਸਵਾਰਣ ਦਾ ਕੰਮ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਉਮਰੀ ਵਿੱਚ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਸਮਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਆਉਣ ਵਾਲੀ ਪੀੜੀਆਂ ਨੂੰ ਸਮਾਜਿਕ ਭਾਈਚਾਰੇ ਅਤੇ ਸਮਾਨਤਾ ਦੇ ਮੁੱਲਾਂ ਦੀ ਪੇ੍ਰਰਣਾ ਦਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਪੇਂਡੂ ਅਰਥਵਿਵਸਥਾ ਨੂੰ ਮਜਬੂਤੀ ਦੇਣ ਲਈ ਰਾਕਸ਼ੀ ਨਦੀ ‘ਤੇ ਤਿੰਨ ਪੱਕੇ ਪੁੱਲਾਂ ਦਾ ਨਿਰਮਾਣ ਅਤੇ 3 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਆਰਸੀਸੀ ਟ੍ਰੈਕ ਪਰਿਯੋਜਨਾ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਇੰਨ੍ਹਾਂ ਤੋਂ ਨਾ ਸਿਰਫ ਆਵਾਜਾਈ ਆਸਨ ਹੋਵੇਗੀ, ਸਗੋ ਕਿਸਾਨਾਂ ਦੀ ਸਿੰਚਾਈ ਵਿਵਸਥਾ ਬਿਹਤਰ ਹੋਣ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲਾਡਵਾ ਸ਼ਹਿਰ ਦੇ ਸੁੰਦਰੀਕਰਣ ਲਈ ਕਰੋੜਾਂ ਰੁਪਏ ਦਾ ਬਜਟ ਮੰਜੂਰ ਕੀਤਾ ਗਿਆ ਹੈ ਅਤੇ ਪੀਡਬਲਿਯੂਡੀ ਵੱਲੋਂ 46 ਕਿਲੋਮੀਟਰ ਲੰਬੀ 23 ਸੜਕਾਂ ਦਾ ਨਵੀਨੀਕਰਣ ਕੀਤਾ ਗਿਆ ਹੈ। ਲਾਡਵਾ ਵਿੱਚ 31 ਕਰੋੜ ਰੁਪਏ ਦੀ ਲਾਗਤ ਤੋਂ ਬਨਣ ਵਾਲਾ ਸਬ-ਡਿਵੀਜਨ ਦਫਤਰ ਪ੍ਰਸਾਸ਼ਨਿਕ ਕੰਮਾਂ ਵਿੱਚ ਤੇਜੀ ਲਿਆਏਗਾ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸਪਲਾਈ ਨੂੰ ਮਜਬੂਤ ਕਰਨ ਲਈ ਕਨੀਪਲਾ ਵਿੱਚ 5 ਕਰੋੜ ਰੁਪਏ ਦਾ ਬਿਜਲੀ ਸਬ-ਸਟੇਸ਼ਨ ਅਤੇ ਆਮਜਨਤਾ ਲਈ ਟ੍ਰਾਂਸਪੋਰਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਜਨਤਾ ਦੇ ਦਰਵਾਜੇ ਤੱਕ ਪਹੁੰਚਾਉਣ ਲਈ ਪਿੰਡ ਡੀਗ ਵਿੱਚ 6 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਥਮਿਕ ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ। ਇਸ ਤੋਂ ਇਲਾਵਾ, ਬਰੋਟ ਅਤੇ ਬਿਹੋਲੀ ਵਿੱਚ ਵੀ ਨਵੇਂ ਪੀਐਚਸੀ ਨਿਰਮਾਣ ਦੇ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਕਾਂ ਦੀ ਸਹੂਲਤ ਲਈ ਬਿਹੋਲੀ ਵਿੱਚ ਪਸ਼ੂ ਵਟਰਨਰੀ ਪੋਲੀਕਲੀਨਿਕ ਅਤੇ ਮਥਾਨਾ ਦੇ ਗਾਂਵੰਸ਼ ਧਾਮ ਵਿੱਚ ਗਾਂ ਹਸਪਤਾਲ ਦੀ ਸਥਾਪਨਾ ਕਰਨਾ ਸਰਕਾਰ ਦੀ ਪਸ਼ੂਧਨ ਸਰੰਖਣ ਪ੍ਰਤੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿੰਡ ਧਨੌਰਾ ਜਾਟਾਨ ਵਿੱਚ 2 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਖੇਡ ਸਟੇਡੀਅਮ ਨੌਜੁਆਨਾਂ ਨੂੰ ਖੇਡ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਿਖਾਰਣ ਲਈ ਵਿਸ਼ਵ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿੱਚ 26 ਕਰੋੜ ਰੁਪਏ ਦੀ ਲਾਗਤ ਨਾਲ ਮੱਲ ਸ਼ੋਧਨ ਪਲਾਂਟ ਸਥਾਪਿਤ ਕਰ ਸੀਵਰੇਜ ਦੀ ਸਮਸਿਆ ਦਾ ਹੱਲ ਕੀਤਾ ਗਿਆ ਹੈ। ਖੇਤਰ ਦੇ 65 ਪਿੰਡਾਂ ਵਿੱਚ ਸਵੱਛ ਪੇਯਜਲ ਪਹੁੰਚਾਉਣ ਲਈ 11 ਕਰੋੜ 51 ਲੱਖ ਰੁਪਏ ਦੀ ਲਾਗਤ ਨਾਲ ਪਾਇਪਲਾਇਨ ਵਿਛਾਈ ਗਈ ਹੈ। ਆਵਾਜਾਈ ਨੂੰ ਸਰਲ ਬਨਾਉਣ ਲਈ 10 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਸਹਾਰਨਪੁਰ-ਕੁਰੂਕਸ਼ੇਤਰ ਸੜਕ ਮਾਰਗ ਨੂੰ ਚਾਰ-ਮਾਰਗੀ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਲਾਡਵਾ ਵਿੱਚ ਬੁਨਿਆਦੀ ਢਾਂਚਾ, ਸਮਾਜਿਕ ਸਮਰਸਤਾ, ਸਿੰਚਾਈ, ਸਿਹਤ, ਪਸ਼ੂਪਾਲਣ, ਖੇਡ, ਵਾਤਾਵਰਣ ਸਰੰਖਣ ਅਤੇ ਨਗਰੀ ਸਹੂਲਤਾਂ ਦੇ ਖੇਤਰ ਵਿੱਚ ਜੋ ਵਰਨਣਯੋਗ ਕੰਮ ਹੋਏ ਹਨ, ਉਹ ਪਹਿਲਾਂ ਕਦੀ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਲਾਡਵਾ ਵਿਧਾਨਸਭਾ ਖੇਤਰ ਦੇ ਵਿਕਾਸ ‘ਤੇ ਹੁਣ ਤੱਕ 807 ਕਰੋੜ ਰੁਪਏ ਖਰਚ ਕੀਤੇ ਹਨ, ਜਦੋਂ ਕਿ ਕਾਗਰਸ ਦੇ 10 ਸਾਲ ਦੇ ਸ਼ਾਸਨਕਾਲ ਵਿੱਚ ਸਿਰਫ 310 ਕਰੋੜ ਰੁਪਏ ਹੀ ਖਰਚ ਕੀਤੇ ਗਏ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਫਸਲ ਖਰਾਬ ਹੋਣ ‘ਤੇ ਪਿਛਲੀ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹੁਣ ਤੱਕ 15 ਹਜਾਰ 448 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ।
ਹਰਿਆਣਾ ਸਰਕਾਰ ਵੱਲੋਂ ਗੁਰੂ ਬ੍ਰਹਮਾਨੰਦ ਜਨਮਸਥਲੀ ਪਿੰਡ ਚੁਹੜ ਮਾਜਰਾ ਵਿੱਚ ਆਯੋਜਿਤ ਗੁਰੂ ਬ੍ਰਹਮਾਨੰਦ ਜੈਯੰਤੀ ਦੇ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਬਤੌਰ ਮੁੱਖ ਮਹਿਮਾਨ ਸ਼ਿਰਕਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਗਦ ਗੁਰੂ ਬ੍ਰਹਮਾਨੰਦ ਸਰਸਵਤੀ ਜੀ ਸੰਪੂਰਣ ਮਨੁੱਖਤਾ ਦੇ ਮਾਰਗਦਰਸ਼ਕ ਸਨ। ਉਨ੍ਹਾਂ ਦਾ ਪੂਰਾ ਜੀਵਨ ਮਨੁੱਖ ਸੇਵਾ, ਧਰਮ, ਤਿਆਗ ਅਤੇ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਰਿਹਾ। ਉਹ ਅਜਿਹੇ ਪ੍ਰਕਾਸ਼ ਧੰਮ੍ਹ ਸਨ, ਜਿਨ੍ਹਾਂ ਦੇ ਗਿਆਨ ਦੀ ਕਿਰਣਾਂ ਅੱਜ ਵੀ ਸਾਡੇ ਵਿਚਾਰਾਂ, ਸਾਡੇ ਸਭਿਆਚਾਰ ਅਤੇ ਸਮਾਜ ਨੂੰ ਦਿਸ਼ਾ ਪ੍ਰਦਾਨ ਕਰ ਰਹੇ ਹਨ। ਮੁੱਖ ਮੰਤਰੀ ਨੇ ਸਥਾਲਕ ਲੋਕਾਂ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਪਿੰਡ ਚੁਹੜ ਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਕਰਨ ਦੀ ਅਧਿਕਾਰਕ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਈ ਵੱਡੀ ਵਿਕਾਸ ਪਰਿਯੋਜਨਾਵਾਂ ਦਾ ਐਲਾਨ ਕਰ ਵਿਕਾਸ ਦਾ ਪਿਟਾਰਾ ਖੋਲ ਦਿੱਤਾ।
ਮੁੱਖ ਮੰਤਰੀ ਨੇ ਸਥਾਨਕ ਲੋਕਾਂ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਪਿੰਡ ਚੁਹੜ ਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਕਰਨ ਦਾ ਅਧਿਕਾਰਕ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਹੀ ਵੱਡੀ ਵਿਕਾਸ ਪਰਿਯੋਜਨਾਵਾਂ ਦਾ ਐਲਾਨ ਕਰ ਵਿਕਾਸ ਦਾ ਪਿਟਾਰਾ ਖੋਲ ਦਿੱਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਕੈਥਲ ਜਿਲ੍ਹਾ ਦੇ ਪਿੰਡ ਚੁਹੜ ਮਾਜਰਾ ਵਿੱਚ ਹਰਿਆਣਾ ਸਰਕਾਰ ਵੱਲੋਂ ਜਗਤ ਗੁਰੂ ਬ੍ਰਹਮਾਨੰਦ ਜੀ ਜੈਯੰਤੀ ਮੋਕੇ ‘ਤੇ ਆਯੋਜਿਤ ਸੂਬਾ ਪੱਧਰੀ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਦੀ ਅਗਵਾਈ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਾ ਨੇ ਕੀਤੀ। ਸਮਾਰੋਹ ਵਿੱਚ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਢਾ, ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ, ਸ੍ਰੀ ਮਹੀਪਾਲ ਢਾਂਡਾ, ਰਾਓ ਨਰਬੀਰ ਸਿੰਘ, ਸਾਂਸਦ ਸ੍ਰੀ ਨਵੀਨ ਜਿੰਦਲ ਅਤੇ ਵਿਧਾਇਕ ਸ੍ਰੀ ਸਤਪਾਲ ਜਾਂਬਾ ਸਮੇਤ ਹੋਰ ਵਿਧਾਇਕ ਤੇ ਸਮਾਜ ਦੇ ਮਾਣਯੋਗ ਵਿਅਕਤੀ ਮੌਜੂਦ ਰਹੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਚੁਹੜ ਮਾਜਰਾ ਵਿੱਚ ਪਹੁੰਚਣ ‘ਤੇ ਸੱਭ ਤੋਂ ਪਹਿਲਾਂ ਪਿੰਡ ਵਿੱਚ ਗੁਰੂ ਬ੍ਰਹਮਾਨੰਦ ਮੰਦਿਰ ਵਿੱਚ ਜਾ ਕੇ ਪੂਜਾ ਕੀਤੀ। ਇਸ ਦੇ ਬਾਅਦ ਪ੍ਰੋਗਰਾਮ ਵਿੱਚ ਆਪਣੇ ਸੰਦੇਸ਼ ਵਿੱਚ ਮਹਾਨ ਸੰਤ ਸਵਾਮੀ ਬ੍ਰਹਮਾਨੰਦ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਗੁਰੂ ਬ੍ਰਹਮਾਨੰਦ ਜੀ ਨੇ ਸਮਾਜ ਨੂੰ ਗਿਆਨ, ਭਗਤੀ ਅਤੇ ਸਮਰਸਤਾ ਦਾ ਮਾਰਗ ਦਿਖਾਇਆ ਸੀ। ਸਾਦਾ ਜੀਵਨ ਉੱਚ ਵਿਚਾਰ ਉਨ੍ਹਾਂ ਦੇ ਮੁੱਖ ਸੰਸਕਾਰ ਸਨ। ਉਨ੍ਹਾ ਦਾ ਜਨਮ ਸਾਲ 1908 ਵਿੱਚ ਹਰਿਆਣਾ ਦੇ ਕੈਥਲ ਜਿਲ੍ਹਾ ਦੇ ਚੁਹੜ ਮਾਜਰਾ ਪਿੰਡ ਵਿੱਚ ਇੱਕ ਸਾਧਾਰਣ ਰੋੜ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਇਸ਼ਵਰ -ਭਗਤੀ ਦਾ ਡੁੰਘਾ ਰੁਝਾਨ, ਅਧਿਆਤਮ ਦੇ ਪ੍ਰਤੀ ਜਿਗਿਆਸਾ ਅਤੇ ਪਰਮਾਤਮਾ ਦੀ ਖੋਜ ਦੀ ਧੁਨ ਉਨ੍ਹਾਂ ਨੂੰ ਵੱਖ ਪਹਿਚਾਣ ਦਿੰਦੀ ਸੀ। ਉਨ੍ਹਾਂ ਨੇ ਆਪਣਾ ਜੀਵਨ, ਕਰਮ, ਗਿਆਨ ਤੇ ਤੱਪਸਿਆ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤੀ। ਸਵਾਮੀ ਜੀ ਦਾ ਆਰਿਆ ਸਮਾਜ ਵਿੱਚ ਡੁੰਘਾ ਭਰੋਸਾ ਸੀ। ਉਹ ਏਕੇਸ਼ਵਰਵਾਦ, ਓਂਕਾਰ ਅਤੇ ਨਿਰਾਕਾਰ ਇਸ਼ਵਰ ਦੀ ਉਪਾਸਨਾ ਦਾ ਸੰਦੇਸ਼ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ਼ਵਰ ਸੱਭਦਾ ਹੈ, ਸੱਭ ਦੇ ਲਈ ਹੈ ਅਤੇ ਮਨੁੱਖ ਮਾਤਰ ਦੀ ਸੇਵਾ ਹੀ ਸੱਚੀ ਇਸ਼ਵਰ-ਭਗਤੀ ਹੈ। ਉਨ੍ਹਾਂ ਦਾ ਜੀਵਨ ਇਸ ਸਚਾਈ ਦੇ ਜਿੰਦਾ ਉਦਾਹਰਣ ਸੀ। ਜਦੋਂ ਸਮਾਜ ਵਿੱਚ ਸਿਖਿਆ, ਸਿਹਤ ਸਮੇਤ ਤਮਾਮ ਸਹੂਲਤਾਂ ਦਾ ਅਭਾਵ ਸੀ ਅਤੇ ਸਮਾਜ ਨੂੰ ਰੁੜੀਵਾਦਿਤਾ ਨੇ ਘੇਰਿਆ ਹੋਇਆ ਸੀ, ਉਸ ਸਮੇਂ ਵਿੱਚ ਗੁਰੂ ਬ੍ਰਹਮਾਨੰਦ ਜੀ ਨੇ ਆਪਣੀ ਬਾਣੀ, ਆਪਣੀ ਕਲਮ ਅਤੇ ਆਪਣੇ ਕਰਮ ਨਾਲ ਸਮਾਜ ਵਿੱਚ ਜਾਗਰੁਕਤਾ ਦੀ ਨਵੀਂ ਅਲੱਖ ਜਗਾਈ। ਉਨ੍ਹਾਂ ਨੇ ਉਸ ਸਮੇਂ ਵਿੱਚ ਪੇਂਡੂ ਖੇਤਰਾਂ ਅਤੇ ਵਿਸ਼ੇਸ਼ਕਰ ਮਹਿਲਾਵਾਂ ਵਿੱਚ ਸਿਖਿਆ ਪ੍ਰਸਾਰ ਨੁੰ ਆਪਣਾ ਟੀਚਾ ਬਣਾਇਆ। ਉਨ੍ਹਾਂ ਦਾ ਭਰੋਸਾ ਸੀ ਕਿ ਗਾਂ ਸੇਵਾ, ਸਿਖਿਆ ਅਤੇ ਸਮਾਜ ਸੁਧਾਰ, ਇਨ੍ਹਾ ਤਿੰਨ ਥੰਮ੍ਹਾਂ ‘ਤੇ ਹੀ ਇੱਕ ਸੁਖੀ ਅਤੇ ਸਭਿਅ ਸਮਾਜ ਦੀ ਨੀਂਹ ਟਿੱਕ ਸਕਦੀ ਹੈ। ਸਵਾਮੀ ਬ੍ਰਹਮਾਨੰਦ ਜੀ ਦਾ ਜੀਵਨ ਸਾਨੂੰ ਸਾਡੀ ਮਹਾਨ ਭਾਰਤੀ ਸਭਿਆਚਾਰ, ਸਾਡੀ ਸਭਿਅਤਾ ਅਤੇ ਸਾਡੇ ਨੌਤਿਕ ਮੁੱਲਾਂ ਦੀ ਰੱਖਿਆ ਅਤੇ ਸੰਵਰਧਨ ਦੀ ਪੇ੍ਰਰਣਾ ਦਿੰਦਾ ਹੈ। ਅੱਜ ਦੇ ਸਮਾਜਿਕ ਮਾਹੌਲ ਵਿੱਚ ਸਵਾਮੀ ਜੀ ਦੇ ਵਿਚਾਰ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਹਨ। ਸਾਡੀ ਜਿਮੇਵਾਰੀ ਹੈ ਕਿ ਸਾਨੂੰ ਊਨ੍ਹਾਂ ਦੇ ਦੱਸੇ ਮਾਰਗ ‘ਤੇ ਚੱਲ ਕੇ ਸਮਾਜ ਵਿੱਚ ਨੈਤਿਕਤਾ, ਸਮਾਜਿਕ ਮੁੱਲਾਂ ਅਤੇ ਆਪਸੀ ਭਾਈਚਾਰੇ ਦੀ ਕੜੀਆਂ ਨੂੰ ਮਜਬੂਤ ਕਰਨ। ਇਹ ਉਨ੍ਹਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਸਾਨੂੰ ਉਨ੍ਹਾਂ ਦੇ ਸਮਾਜ ਸੁਧਾਰ, ਸਿਖਿਆ ਪ੍ਰਸਾਰ ਅਤੇ ਗਾਂ ਸੇਵਾ ਵਰਗੇ ਪਵਿੱਤਰ ਕੰਮਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ।
ਉਨ੍ਹਾਂ ਨੇ ਕਿਹਾ ਕਿ ਗੁਰੂ ਬ੍ਰਹਮਾਨੰਦ ਜੀ ਦੀ ਸਿਖਿਆਵਾਂ ‘ਤੇ ਚੱਲਦੇ ਹੋਏ ਰੋੜ ਸਮਾਜ ਨੇ ਮਨੁੱਖ ਸੇਵਾ ਨੂੰ ਅਪਣਾਇਆ ਹੈ। ਰੋੜ ਸਮਾਜ ਇੱਕ ਬਹਾਦੁਰ ਸਮਾਜ ਹੈ ਅਤੇ ਇਸ ਦਾ ਵੀਰਤਾਪੂਰਣ ਇਤਿਹਾਸ ਹੈ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਚਲਾਈ ਹੋਈ ਹੈ। ਇਸ ਦੇ ਤਹਿਤ ਸੰਤਾਂ ਅਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ ਤਾਂ ਜੋ ਆਉਣ ਵਾਲੀ ਪੀੜੀ ਉਨ੍ਹਾਂ ਤੋਂ ਪੇ੍ਰਰਿਤ ਹੋਵੇ ਅਤੇ ਉਨ੍ਹਾਂ ਦੇ ਜੀਵਨ ਤੋਂ ਮਾਰਗਦਰਸ਼ਨ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਨੋਜੁਆਨਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗੁਰੂ ਬ੍ਰਹਮਾਨੰਦ ਜੀ ਦੀ ਸਿਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਂਦੇ ਹੋਏ ਨਸ਼ੇ ਵਰਗੀ ਸਮਾਜਿਕ ਬੁਰਾਈ ਤੋਂ ਦੁਰ ਰਹਿਣ। ਮੋਬਾਇਲ ਵਰਗੀ ਤਕਨੀਕਾਂ ਦੀ ਵਰਤੋ ਸਮੇਂ ਬਰਬਾਦ ਕਰਨ ਵਿੱਚ ਕਰਨ ਦੀ ਥਾਂ ਗੁਰੂ ਬ੍ਰਹਮਾਨੰਦ ਜੀ ਦੀ ਸਿਖਿਆਵਾਂ ਨੂੰ ਅੱਗੇ ਵਧਾਉਣ ਅਤੇ ਮਜਬੂਤ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਕੀਤਾ ਹੈ, ਇਸ ਸੰਕਲਪ ਨੂੰ ਪੂਰਾ ਕਰਨ ਲਈ ਨੋਜੁਆਨ ਅਹਿਮ ਭੁਮਿਕਾ ਨਿਭਾਉਣ। ਹਰਿਆਣਾ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਆਈ ਭੀੜ ਨੂੰ ਗੁਰੂ ਬ੍ਰਹਮਾਨੰਦ ਜੀ ਦੇ ਜਨਮ ਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਨੇ ਪਿੰਡ ਚੁਹੜ ਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਕਰਨ, ਪਿੰਡ ਦੇ ਲਿੰਕ ਮਾਰਗ ‘ਤੇ ਗੁਰੂ ਬ੍ਰਹਮਾਨੰਦ ਦੇ ਨਾਮ ਨਾਲ ਸ਼ਾਨਦਾਰ ਸਵਾਗਤ ਦਰਵਾਜਾ ਬਨਾਉਣ ਲਈ 21 ਲੱਖ ਰੁਪਏ ਦੇਣ, ਪਿੰਡ ਵਿੱਚ ਬੱਚਿਆਂ ਲਈ ਲਾਇਬ੍ਰੇਰੀ ਬਣਾਏ ਜਾਣ, ਢਾਡ ਤੋਂ ਪੁੰਡਰੀ ਤੱਕ ਜਾਣ ਵਾਲੀ ਮੁੱਖ ਸੜਕ ਦਾ ਨਾਮਕਰਣ ਗੁਰੂ ਬ੍ਰਹਮਾਨੰਦ ਮਾਰਗ ਕੀਤੇ ਜਾਣ, 51 ਲੱਖ ਰੁਪਏ ਦੀ ਗ੍ਰਾਂਟ ਦਿੱਤੇ ਜਾਣ, ਪਾਣੀਪਤ ਦੇ ਪਿੰਡ ਅਹਿਰ ਨੂੰ ਸਬ-ਤੀਹਸੀਲ ਬਨਾਉਣ ਦੀ ਪ੍ਰਕ੍ਰਿਆ ਨੂੰ ਮਾਨਕਾਂ (ਨਾਮਰਸ) ਅਨੁਸਾਰ ਜਲਦੀ ਹੀ ਪੂਰਾ ਕੀਤੇ ਜਾਣ ਤੇ ਇਸੀ ਪਿੰਡ ਵਿੱਚ ਗੁਰੂ ਬ੍ਰਹਮਾਨੰਦ ਦੇ ਨਾਮ ਨਾਲ ਚੌਕ ਬਨਾਉਣ ਤੇ ਗੁਰੂਗ੍ਰਾਮ ਵਿੱਚ ਬੱਚਿਆਂ ਦੀ ਪੜਾਈ ਲਈ ਜਰੂਰੀ ਥਾਂ ਦੇਣ ਦਾ ਐਲਾਨ ਕੀਤਾ। ਨਾਲ ਹੀ ਕਰਨਾਲ ਵਿੱਚ ਅੰਜਨਥਾਲੀ ਗੁਰੂਕੁੱਲ ਤੇ ਸੈਕਟਰ 32 ਵਿੱਚ ਕੋਚਿੰਗ ਸੈਂਟਰ ਲਈ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਗੁਰੂ ਬ੍ਰਹਮਾਨੰਦ ਜੀ ਨੇ ਸੇਵਾ ਨੂੰ ਹੀ ਸਾਧਨਾ ਅਤੇ ਮਨੁੱਖਤਾ ਨੂੰ ਸੱਭ ਤੋਂ ਵੱਡਾ ਗੁਣ ਦਸਿਆ ਸੀ। ਸਾਨੂੰ ਅੱਜ ਸੰਕਲਪ ਲੈਣਾ ਚਾਹੀਦਾ ਹੈ ਕਿ ਗੁਰੂ ਜੀ ਦੀ ਸਿਖਿਆਵਾਂ ਨੂੰ ਜੀਵਨ ਵਿੱਚ ਉਤਾਰਾਂਗੇ ਅਤੇ ਉਨ੍ਹਾਂ ਦੀ ਸਿਖਿਆਵਾਂ ਨੂੰ ਅੱਗੇ ਵਧਾਵਾਗੇ। ਮਹਾਪੁਰਸ਼ ਕਿਸੇ ਇੱਕ ਜਾਤੀ ਤੇ ਸਮਾਜ ਦੇ ਨਹੀਂ ਹੁੰਦੇ, ਸਾਰਿਆਂ ਦੇ ਸਾਂਝੇ ਹੁੰਦੇ ਹਨ। ਗੁਰੂ ਬ੍ਰਹਮਾਨੰਦ ਜੀ ਨੇ ਨਾਰੀ ਸਿਖਿਆ, ਵਾਤਾਵਰਣ ਦੇ ਵਿਕਾਸ ‘ਤੇ ਜੋਰ ਦਿੱਤਾ ਸੀ, ਉਥੇ ਹੀ ਨਸ਼ੇ ਵਰਗੀ ਬੁਰਾਈ ਦੇ ਖਿਲਾਫ ਆਵਾਜ ਚੁੱਕੀ ਸੀ। ਸਾਨੂੰ ਉਨ੍ਹਾਂ ਦੀ ਸਿਖਿਆਵਾਂ ‘ਤੇ ਚੱਲਦੇ ਹੋਏ ਸਮਾਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਗੁਰੂ ਬ੍ਰਹਮਾਨੰਦ ਜੀ ਦੇ ਜਨਮ ਉਤਸਵ ਨੂੰ ਸਰਕਾਰ ਵੱਲੋਂ ਰਾਜ ਪੱਧਰ ‘ਤੇ ਮਨਾਉਣ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਹਰਿਆਣਾ ਸਰਕਾਰ ਦਾ ਧੰਨਵਾਦ ਵਿਅਕਤ ਕੀਤਾ। ਨਾਲ ਹੀ ੳ੍ਹਨ੍ਹੲ ਨ। ਪਿੰਡ ਦ। ਵਿਕਾਸ ਲਈ ਖੁਦ ਵੱਲੋਂ 31 ਲੱਖ ਰੁਪਏ ਦੀ ਗ੍ਰਾਂਅ ਦੇਣ ਸਮੇਤ ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਢਾ, ਜਨਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਸਾਂਸਦ ਸ੍ਰੀ ਨਵੀਨ ਜਿੰਦਲ ਵੱਲੋਂ 21-21 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ।
25 ਦਸੰਬਰ, 2025 ਨੁੰ ਮਨਾਇਆ ਜਾਵੇਗਾ ਰਾਜ ਪੱਧਰੀ ਸੁਸਾਸ਼ਨ ਦਿਵਸ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਕਰਣਗੇ ਸ਼ਿਰਕਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਰਾਜਪੱਧਰੀ ਸੁਸਾਸ਼ਨ ਦਿਵਸ 2025 ਦਾ ਆਯੋਜਨ 25 ਦਸੰਬਰ, 2025 ਨੂੰ ਪੰਚਕੂਲਾ ਵਿੱਚ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਣਗੇ।
ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਰਾਜਪੱਧਰੀ ਪ੍ਰੋਗਰਾਮ ਦਾ ਆਯੋਜਨ ਜਿਲ੍ਹਾ ਪੰਚਕੂਲਾ ਦੇ ਪੀਡਬਲਿਯੂਡੀ ਰੇਸਟ ਹਾਊਸ, ਸੈਕਟਰ-1 ਵਿੱਚ ਕੀਤਾ ਜਾਵੇਗਾ।
ਲਿੰਗ ਅਨੁਪਾਤ ਵਿੱਚ ਪਿਛਲੇ ਸਾਲ ਵੱਜੋਂ 9 ਅੰਕ ਦਾ ਆਇਆ ਉਛਾਲ-ਇਸ ਸਾਲ 23 ਫੀਸਦੀ ਘੱਟ ਹੋਏ ਗਰਭਪਾਤਸਰਕਾਰ ਦੀ ਸਖ਼ਤੀ ਦੇ ਚਲਦੇ ਹਜ਼ਾਰਾਂ ਬੇਟਿਆਂ ਦੀ ਬਚੀ ਜਾਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਦੀ ਸਖ਼ਤੀ ਦੇ ਚਲਦੇ ਅਵੈਧ ਗਰਭਪਾਤ ਕਰਵਾਉਣ ਵਾਲੀ ਮਹਿਲਾਵਾਂ ਵਿੱਚ ਕਮੀ ਆਈ ਹੈ। ਅਸਰ ਇਹ ਹੋਇਆ ਕਿ ਇਸ ਸਾਲ ਪਿਛਲੇ ਸਾਲ 2024 ਦੀ ਤੁਲਨਾ ਵਿੱਚ 23 ਫੀਸਦੀ ਘੱਟ ਗਰਭਪਾਤ ਦੇ ਮਾਮਲੇ ਹੋਏ ਹਨ। ਹਜ਼ਾਰਾਂ ਬੇਟਿਆਂ ਦੀ ਜਾਨ ਬਚ ਗਈ ਜਿਸ ਦੇ ਕਾਰਨ ਕੁੜੀਆਂ ਦਾ ਲਿੰਗ ਅਨੁਪਾਤ ਵੀ ਗਤ ਸਾਲ ਦੇ 909 ਦੇ ਮੁਕਾਬਲੇ ਇਸ ਸਾਲ ਵੱਧ ਕੇ 918 ਤੱਕ ਜਾ ਪਹੁੰਚਿਆ ਹੈ।
ਅਵੈਧ ਲਿੰਗ ਅਨੁਪਾਤ ਦੀ ਜਾਂਚ ਅਤੇ ਗਰਭਪਾਤ ਨੂੰ ਰੋਕਣ ਲਈ ਹਰਿਆਦਾ ਸਰਕਾਰ ਵੱਲੋਂ ਗਠਿਤ ਸਪੇਸ਼ਲ ਟਾਸਕ ਫੋਰਸ ਦੀ ਅੱਜ ਫੇਰ ਹਫ਼ਤਾਵਾਰ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਅਗਵਾਈ ਸਿਹਤ ਵਿਭਾਗ ਦੇ ਸਕੱਤਰ ਅਤੇ ਨੇਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਸ੍ਰੀ ਆਰ.ਐਸ. ਢਿੱਲੋਂ ਨੇ ਕੀਤੀ।
ਇਸ ਮੌਕੇ ‘ਤੇ ਮੀਟਿੰਗ ਵਿੱਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਮਨੀਸ਼ ਬੰਸਲ, ਡਾ. ਕੁਲਦੀਪ ਸਿੰਘ, ਡਾ. ਵੀਰੇਂਦਰ ਯਾਦਵ, ਡਾ. ਸਿੱਮੀ ਵਰਮਾ, ਡਾ. ਪਰਵੀਨ ਬੁਰਾ, ਬੇਟੀ ਬਚਾਓ-ਬੇਟੀ ਪਢਾਓ ਮੁਹਿੰਮ ਦੇ ਨੋਡਲ ਆਫ਼ਿਸਰ ਸ੍ਰੀ ਜੀ.ਐਲ. ਸਿੰਗਲ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਨੇਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਸ੍ਰੀ ਆਰ.ਐਸ. ਢਿੱਲੋਂ ਨੇ ਰਾਜ ਵਿੱਚ ਐਮਟੀਪੀ ਕਿਟ ਦੀ ਅਵੈਧ ਬਿਕਰੀ ਅਤੇ ਪੀਐਨਡੀਟੀ ਦੇ ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਜ਼ਿਲ੍ਹਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਇਸ ਸਾਲ ਘੱਟ ਲਿੰਗ ਅਨੁਪਾਤ ਸਾਹਮਣੇ ਆਇਆ ਹੈ, ਉਨ੍ਹਾਂ ਜ਼ਿਲ੍ਹਿਆਂ ਦੇ ਨੋਡਲ ਆਫ਼ਿਸਰ ਆਪਣੇ-ਆਪਣੇ ਖੇਤਰ ਵਿੱਚ ਹੋਣ ਵਾਲੇ ਅਵੈਧ ਲਿੰਗ ਜਾਂਚ ਅਤੇ ਉਸ ਤੋਂ ਬਾਅਦ ਹੋਣ ਵਾਲੇ ਗਰਭਪਾਤ ਦੇ ਮਾਮਲਿਆਂ ‘ਤੇ ਨਜਰ ਰਖਣ। ਨਾਲ ਹੀ ਉਨ੍ਹਾਂ ਨੇ ਗਰਭਪਾਤ ਦੇ ਮਾਮਲਿਆਂ ਵਿੱਚ ਰਿਵਰਸ ਟ੍ਰੈਕਿੰਗ ‘ਤੇ ਜੋਰ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਅਵੈਧ ਐਮਟੀਪੀ ਅਤੇ ਪੀਐਨਡੀਟੀ ਦੇ ਕੋਰਟ ਕੇਸਾਂ ਦੀ ਮਜਬੂਤੀ ਨਾਲ ਪੈਰਵੀ ਕਰਨ ਦੇ ਵੀ ਨਿਰਦੇਸ਼ ਦਿੱਤੇ।
ਹਰਿਆਣਾ ਵਿੱਚ ਆਰਟੀਆਈ ਦਾ ਪੂਰਾ ਜਵਾਬ ਅਤੇ ਪਹਿਲੀ ਅਪੀਲ ਆਦੇਸ਼ ਪੋਰਟਲ ‘ਤੇ ਅਪਲੋਡ ਕਰਨਾ ਜਰੂਰੀ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਰਾਜ ਜਨ ਸੂਚਨਾ ਅਧਿਕਾਰਿਆਂ ( ਐਸਪੀਆਈਓ ) ਅਤੇ ਪਹਿਲੀ ਅਪੀਲ ਅਥਾਰਿਟਿਆਂ ਵੱਲੋਂ ਆਰਟੀਆਈ ਦੇ ਪੂਰੇ ਜਵਾਬ ਅਤੇ ਪਹਿਲੀ ਅਪੀਲ ਦੇ ਆਦੇਸ਼ ਸਾਰੇ ਜਮਾ ਦਸਤਾਵੇਜਾਂ ਨਾਲ ਜਰੂਰੀ ਤੌਰ ‘ਤੇ ਆਰਟੀਆਈ ਆਨਲਾਇਨ ਪੋਰਟਲ ‘ਤੇ ਅਪਲੋਡ ਕੀਤੇ ਜਾਣ। ਜੇਕਰ ਦਸਤਾਵੇਜਾਂ ਜਾਂ ਫਾਇਲ ਦਾ ਸਾਇਜ ਵੱਡਾ ਹੋਵੇ, ਤਾਂ ਉਸ ਨੂੰ ਨਿਰਧਾਰਿਤ ਫਾਇਲ ਦੇ ਸਾਇਜ ਅਨੁਸਾਰ ਸਹੀ ਢੰਗ ਨਾਲ ਕੰਪ੍ਰੈਸ ਕੀਤਾ ਜਾਵੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਰਾਜ ਦੇ ਸਾਰੇ ਪ੍ਰਸ਼ਾਸਕੀ ਸਕੱਤਰਾਂ, ਵਿਭਾਗ ਦੇ ਮੁਖੀਆਂ, ਬੋਰਡਾਂ/ ਨਿਗਮਾਂ ਦੇ ਮੁੱਖ ਪ੍ਰਸ਼ਾਸਕਾਂ/ ਪ੍ਰਬੰਧ ਨਿਦੇਸ਼ਕਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰਾਂ ਜਨਰਲ, ਯੂਨਿਵਰਸਿਟੀਆਂ ਦੇ ਰਜਿਸਟਰਾਰਾਂ, ਡਿਵਿਜ਼ਨਲ ਕਮੀਸ਼ਨਰਾਂ ਅਤੇ ਡਿਪਟੀ ਕਮੀਸ਼ਨਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਮਾਮਲਿਆਂ ਵਿੱਚ ਸਬੰਧਿਤ ਅਧਿਕਾਰਿਆਂ ਵੱਲੋਂ ਆਰਟੀਆਈ ਆਨਲਾਇਨ ਪੋਰਟਲ ‘ਤੇ ਜਵਾਬ ਦਰਜ ਕਰਦੇ ਸਮੇ ਸਿਰਫ਼ ਉਤਰ ਜਮਾ ਹੈ ਜਾਂ ਉਤਰ ਦੇ ਦਿੱਤਾ ਗਿਆ ਹੈ ਜਿਹੀ ਸੰਖੇਪ ਟਿੱਪਣੀ ਦਰਜ ਕੀਤੀ ਜਾਂਦੀ ਹੈ ਜਦੋਂ ਕਿ ਸਬੰਧਿਤ ਦਸਤਾਵੇਜ ਅਪਲੋਡ ਨਹੀਂ ਕੀਤੇ ਜਾਂਦੇ। ਇਸ ਨਾਲ ਵਿਸ਼ੇਸ਼ ਤੌਰ ‘ਤੇ ਦੂਜੀ ਅਪੀਲ ਦੇ ਪੱਧਰ ‘ਤੇ ਜਰੂਰੀ ਸੂਚਨਾ ਉਪਲਬਧ ਨਹੀਂ ਹੋ ਪਾਂਦੀ ਕਿਉਂਕਿ ਆਰਟੀਆਈ ਪੋਰਟਲ ਨੂੰ ਐਨਆਈਸੀ ਵੱਲੋਂ ਕੇਂਦਰੀ ਸੂਚਨਾ ਕਮੀਸ਼ਨ ਦੇ ਪੋਰਟਲ ਨਾਲ ਜੋੜਿਆ ਗਿਆ ਹੈ।
ਵਿਜੈ ਸਿੰਘ ਦਹਿਯਾ ਬਣੇ ਤਨਖ਼ਾਹ ਅਸੰਗਤਿ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਵਿਜੈ ਸਿੰਘ ਦਹਿਯਾ ਨੂੰ ਸ੍ਰੀ ਵਿਕਾਸ ਗੁਪਤਾ ਦੀ ਥਾਂ ‘ਤੇ ਤਨਖ਼ਾਹ ਅਸੰਗਤਿ ਅਤੇ ਸ਼ਿਕਾਇਤ ਨਿਵਾਰਣ ਕਮੇਟੀ ( ਪੇ ਅਨਾਮਲੀਜ ਐਂਡ ਰਿਡ੍ਰੇਸਲ ਕਮੇਟੀ ) ਦਾ ਮੈਂਬਰ ਨਿਯੁਕਤ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 528 ਕਰੋੜ ਰੁਪਏ ਦੀ ਲਾਗਤ ਵਾਲੀ 328 ਹੜ੍ਹ ਕੰਟਰੋਲ ਪ੍ਰਾਥਮਿਕ ਯੋਜਨਾਵਾਂ ਦੀ ਤੁਰੰਤ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਪ੍ਰਾਥਮਿਕ ਦੇ ਆਧਾਰ ‘ਤੇ ਪਹਿਲਾਂ ਆਜਾਦੀ ਖੇਤਰ (ਆਬਾਦੀ ਦੇਹ) ਦੀ ਸੁਰੱਖਿਆ ਅਤੇ ਉਸ ਦੇ ਬਾਅਦ ਖੇਤੀਬਾੜੀ ਭੂਮੀ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ ਅਤੇ ਤਿੰਨ ਦਿਨਾਂ ਦੇ ਅੰਦਰ ਮੁੱਖ ਦਫਤਰ ਨੂੰ ਰਿਪੋਰਟ ਸੌਂਪੀ ਜਾਵੇ।
ਇਹ ਨਿਰਦੇਸ਼ ਉਨ੍ਹਾਂ ਨੇ 55ਵੀਂ ਹਰਿਆਣਾ ਸਟੇਟ ਟੈਕਨੀਕਲ ਏਡਵਾਈਜਰੀ ਕਮੇਟੀ ਆਨ ਫਲੱਡਸ (HSTAC) ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ।
ਡਾ. ਮਿਸ਼ਰਾ ਨੇ ਸਪਸ਼ਟ ਕੀਤਾ ਕਿ ਸਾਰੇ ਕੰਮ ਅਗਾਮੀ ਮਾਨਸੂਨ ਤੋਂ ਪਹਿਲਾਂ ਪੂਰੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਜਿਲ੍ਹਾ ਪ੍ਰਸਾਸ਼ਨ ਨੁੰ ਫੀਲਡ ਪੱਧਰ ‘ਤੇ ਕੰਮਾਂ ਦੀ ਸਖਤ ਨਿਗਰਾਨੀ, ਗੁਣਵੱਤਾ ਕੰਟਰੋਲ ਅਤੇ ਸਮੇਂ-ਸੀਮਾ ਦੇ ਪਾਲਣ ਨੂੰ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ।
ਡੀ-ਵਾਟਰਿੰਗ ਪੰਪਾਂ ਦੀ ਕੇਂਦਰੀਕ੍ਰਿਤ ਤੈਨਾਤੀ
ਵਿੱਤ ਕਮਿਸ਼ਨਰ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਡੀ-ਵਾਟਰਿੰਗ ਪੰਪਾਂ ਦੀ ਸੂਚੀ ਤਿਆਰ ਕਰਨ ਅਤੇ ਇਹ ਯਕੀਨੀ ਕਰਨ ਕਿ ਉਹ ਪੂਰੀ ਤਰ੍ਹਾ ਕਾਰਜਸ਼ੀਲ ਹੋਣ, ਤਾਂ ਜੋ ਉਨ੍ਹਾਂ ਨੂੰ ਕੇਂਦਰੀਕ੍ਰਿਤ ਅਤੇ ਰਣਨੀਤਿਕ ਢੰਗ ਨਾਲ ਤੈਨਾਤ ਕੀਤਾ ਜਾ ਸਕੇ। ਇਸ ਤੋਂ ਹਰੇਕ ਜਿਲ੍ਹੇ ਦੇ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਕਾਫੀ ਪੰਪਿੰਗ ਸਮਰੱਥਾ ਉਪਲਬਧ ਰਹੇਗੀ ਅਤੇ ਭਾਰੀ ਬਰਸਾਤ ਅਤੇ ਜਲਭਰਾਵ ਦੀ ਸਥਿਤੀ ਵਿੱਚ ਸਮੇਂ ‘ਤੇ ਹੋਰ ਪ੍ਰਭਾਵੀ ਪ੍ਰਤੀਕ੍ਰਿਆ ਯਕੀਨੀ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਡੀ-ਵਾਟਰਿੰਗ ਮਸ਼ੀਨਰੀ ਦੀ ਪੂਰੀ ਸੂਚੀ ਪਹਿਲਾਂ ਤੋਂ ਤਿਆਰ ਰੱਖੀ ਜਾਵੇ।
ਮੀਟਿੰਗ ਵਿੱਚ ਮੌਜੂਦਾ ਪਰਿਯੋਜਨਾਵਾਂ ਦੀ ਪ੍ਰਗਤੀ ਸਮੀਖਿਆ ਕਰਦੇ ਹੋਏ ਮੀਟਿੰਗ ਵਿੱਚ ਦਸਿਆ ਗਿਆ ਕਿ ਚਾਲੂ ਵਿੱਤ ਸਾਲ ਦੌਰਾਨ 642 ਕਰੋੜ ਰੁਪਏ ਦੀ ਲਾਗਤ ਵਾਲੀ 378 ਹੜ੍ਹ ਸੁਰੱਖਿਆ ਯੋਜਨਾਵਾਂ ਪੂਰੀ ਕੀਤੀ ਜਾ ਚੁੱਕੀ ਹੈ। ਮੌਜੁਦਾ ਵਿੱਚ 231 ਯੋਜਨਾਵਾਂ ਲਾਗੂ ਕਰਨ ਦੀ ਅਵਸਥਾ ਵਿੱਚ ਹੈ, ਜਦੋਂ 48 ਯੋਜਨਾਵਾਂ ਦਾ ਕੰਮ ਹੁਣੀ ਸ਼ੁਰੂ ਹੋਣਾ ਬਾਕੀ ਹੈ।
ਮੀਟਿੰਗ ਵਿੱਚ ਸ਼ਹਿਰੀ ਹੜ੍ਹ ਕੰਟਰੋਲ ਉਪਾਆਂ ਦੀ ਵੀ ਸਮੀਖਿਆ ਕੀਤੀ ਗਈ। ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੇ ਦਸਿਆ ਕਿ 525.95 ਕਰੋੜ ਰੁਪਏ ਦੀ ਅੰਦਾਜਾ ਲਾਗਤ ਵਾਲੀ 30 ਸਟਾਰਮ ਵਾਟਰ ਡ੍ਰੇਨੇਜ ਪਰਿਯੋਜਨਾਵਾਂ ਫਿਲਹਾਲ ਨਿਰਮਾਣਧੀਨ ਹਨ, ਜਦੋਂ ਕਿ ਪਿਛਲੇ ਸਾਲ 23 ਪਰਿਯੋਜਨਾਵਾਂ ਪੂਰੀਆਂ ਕੀਤੀਆਂ ਗਈਆਂ ਹਨ। ਇੰਨ੍ਹਾਂ ਪਰਿਯੋਜਨਾਵਾਂ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਲ੍ਹਭਰਾਵ ਦੀ ਸਮਸਿਆ ਦਾ ਹੱਲ ਕਰਨਾ ਹੈ।
ਡਾ. ਮਿਸ਼ਰਾ ਨੇ ਪਿਛਲੇ ਸਾਲ ਚੋਣ ਕੀਤੇ ਸੰਵੇਦਨਸ਼ੀਲ ਬਿੰਦੂਆਂ ਦੀ ਗਹਿਨ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦਸਿਆ ਕਿ ਅਗਾਮੀ ਮਾਨਸੂਨ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਹੜ੍ਹ ਨਾਲ ਸਬੰਧਿਤ ਕੰਮਾਂ ਲਈ ਪੂਰਕ ਪ੍ਰਾਵਧਾਨਾਂ ਸਮੇਤ 460 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਚਾਲੂ ਸਾਲ ਵਿੱਚ ਹੁਣ ਤੱਕ ਲਗਭਗ 395 ਕਰੋੜ ਰੁਪਏ ਦਾ ਖਬਚ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਰੂਪ ਨਾਲ ਨਦੀ ਸਰੰਖਣ ਅਤੇ ਤੱਟਬੰਨ੍ਹ ਸਬੰਧੀ ਕੰਮਾਂ ਦਾ ਨਿਯਮਤ ਰੂਪ ਨਾਲ ਫੀਲਡ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੀਟਿੰਗ ਦੌਰਾਨ ਵਿੱਤ ਕਮਿਸ਼ਨਰ ਨੇ ਹਰਿਆਣਾ ਇੰਟੀਗ੍ਰੇਟੇਡ ਫਲੱਡ ਮੈਨੇਜਮੈਂਟ ਐਂਡ ਇੰਫਾਰਮੇਸ਼ਨ ਸਿਸਟਮ (IFMIS) ਦੇ ਵਿਕਾਸ ਦੀ ਵੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਅਗਲੀ ਬੋਰਡ ਮੀਟਿੰਗ ਤੋਂ ਪਹਿਲਾਂ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾ ਲਾਗੂ ਕੀਤਾ ਜਾਵੇ।
ਹਰਿਆਣਾ ਕੈਬਨਿਟ ਦੀ ਮੀਟਿੰਗ 1 ਜਨਵਰੀ ਨੂੰ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਵੀਰਵਾਰ, 1 ਜਨਵਰੀ, 2026 ਨੂੰ ਸਵੇਰੇ 11:00 ਵਜੇ ਹਰਿਆਣਾ ਸਿਵਲ ਸਕੱਤਰੇਤ ਵਿੱਚ ਬੁਲਾਈ ਗਈ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਸੂਚਨਾ ਜਾਰੀ ਕੀਤੀ ਗਈ ਹੈ।
ਹਰਿਆਣਾ ਵਿੱਚ ਸੁਸਾਸ਼ਨ ਦਿਵਸ ‘ਤੇ ਲਾਂਚ ਹੋਵੇਗਾ ਠੇਕਾ ਕਰਮਚਾਰੀਆਂ ਦੀ ਸੇਵਾ ਸੁਰੱਖਿਆ ਤਹਿਤ ਸਮਰਪਿਤ ਪੋਰਟਲ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਠੇਕਾ ਕਰਮਚਾਰੀ (ਸੇਵਾ ਸੁਰੱਖਿਆ) ਨਿਯਮ, 2025 ਦੇ ਤਹਿਤ ਠੇਕਾ ਕਰਮਚਾਰੀਆਂ ਦੇ ਮਾਮਲਿਆਂ ਨੂੰ ਆਨਲਾਇਨ ਦਰਜ ਕਰਨ ਅਤੇ ਉਨ੍ਹਾਂ ਦੇ ਨਿਪਟਾਨ ਤਹਿਤ www.securedemployee.csharyana.gov.in ਦੇ ਨਾਮ ਨਾਲ ਇੱਕ ਸਮਰਪਿਤ ਪੋਰਟਲ ਸ਼ੁਰੂ ਕੀਤਾ ਜਾਵੇਗਾ। ਪੋਰਟਲ ਦਾ ਉਦਘਾਟਨ 25 ਦਸੰਬਰ ਨੂੰ ਸੁਸਾਸ਼ਨ ਦਿਵਸ ਦੇ ਮੌਕੇ ‘ਤੇ ਦਿੱਤਾ ਜਾਵੇਗਾ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਅਨੁਸਾਰ ਠੇਕਾ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਦਾ ਲਾਭ ਪ੍ਰਦਾਨ ਕਰਨ ਦੀ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ, ਸਟੀਕਤਾ ਅਤੇ ਏਕਰੂਪਤਾ ਯਕੀਨੀ ਕਰਨ ਦੇ ਉਦੇਸ਼ ਨਾਲ ਹੁਣ ਸਾਰੇ ਮਾਮਲਿਆਂ ਦਾ ਨਿਪਟਾਨ ਸਿਰਫ ਆਨਲਾਇਨ ਰਾਹੀਂ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾ ਦੇ ਭੌਤਿਕ ਬਿਨੈ ਜਾਂ ਆਫਲਾਇਨ ਆਦੇਸ਼ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਉਨ੍ਹਾਂ ਨੂੰ ਵੈਧ ਮੰਨਿਆ ਜਾਵੇਗਾ।
ਠੇਕਾ ਕਰਮਚਾਰੀਆਂ ਨੂੰ ਰਜਿਸਟ੍ਰੇਸ਼ਣ ਕਰ ਸਾਰੇ ਜਰੂਰੀ ਦਸਤਾਵੇਜ 31 ਜਨਵਰੀ, 2026 ਤੱਕ ਪੋਰਟਲ ‘ਤੇ ਅਪਲੋਡ ਕਰਨੇ ਹੋਣਗੇ। ਇਸ ਦੇ ਬਾਅਦ, ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ (ਡੀਡੀਓ) ਵੱਲੋਂ ਸੇਵਾ ਰਿਕਾਰਡ ਦੀ ਤਸਦੀਕ 28 ਫਰਵਰੀ, 2026 ਤੱਕ ਕੀਤਾ ਜਾਵੇਗਾ। ਵਿੱਤ ਵਿਭਾਗ ਵੱਲੋਂ ਯੋਗ ਕਰਮਚਾਰੀਆਂ ਲਹੀ ਸੁਪਰਨਿਯੂਮੇਰੇਰੀ ਪੋਸਟ ਦਾ ਸ੍ਰਿਜਨ 31 ਮਾਰਚ, 2026 ਤੱਕ ਕੀਤਾ ਜਾਵੇਗਾ, ਜਦੋਂ ਕਿ ਸਬੰਧਿਤ ਵਿਭਾਗ ਪ੍ਰਮੁੱਖਾਂ ਵੱਲੋਂ ਆਖੀਰੀ ਮੰਜੂਰੀ ਅਤੇ ਸੇਵਾ ਸੁਰੱਖਿਆ ਦੇ ਪ੍ਰਸਤਾਵ ਸਬੰਧੀ ਪੱਤਰ 30 ਅਪ੍ਰੈਲ, 2026 ਤੱਕ ਜਾਰੀ ਕੀਤੇ ਜਾਣਗੇ।
ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਪ੍ਰਮੁੱਖਾਂ, ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ, ਡਿਵੀਜਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਊਹ ਨਿਰਧਾਰਿਤ ਸਮੇਂਸੀਮਾ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ। ਕਿਸੇ ਵੀ ਤਰ੍ਹਾ ਦੀ ਦੇਰੀ ਜਾਂ ਪਾਲਣ ਵਿੱਚ ਕਮੀ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ।
Leave a Reply