ਸ਼ਹਿਰ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ ‘ਤੇ ਅਪਗ੍ਰੇਡ ਕਰਨ ਦਾ ਪ੍ਰਾਜੈਕਟ–ਡਿਜ਼ਾਈਨਾਂ ਨੂੰ ਅੰਤਿਮ ਰੂਪ ਦੇਣ ਲਈ ਸ਼ਹਿਰ ਪੱਧਰੀ ਕਮੇਟੀ ਦੀ ਹੋਈ ਤੀਜੀ ਮੀਟਿੰਗ

ਲੁਧਿਆਣਾ
( ਵਿਜੇ ਭਾਂਬਰੀ )
ਰਾਜ ਸਰਕਾਰ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ ‘ਤੇ ਅਪਗ੍ਰੇਡ ਕਰਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਇਸ ਪ੍ਰੋਜੈਕਟ ਅਧੀਨ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਕਰਨ ਦੇ ਤਹਿਤ, ਸ਼ਹਿਰ ਪੱਧਰੀ ਕਮੇਟੀ ਦੀ ਤੀਜੀ ਮੀਟਿੰਗ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ।ਮੀਟਿੰਗ ਦੌਰਾਨ, ਸ਼ਹਿਰੀ ਸੜਕੀ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਮਿਆਰਾਂ ‘ਤੇ ਅਪਗ੍ਰੇਡ ਕਰਨ ਲਈ ਸਲਾਹਕਾਰ ਫਰਮਾਂ ਦੁਆਰਾ ਤਿਆਰ ਕੀਤੇ ਗਏ ਡਿਜ਼ਾਈਨਾਂ ਨੂੰ ਅੰਤਿਮ ਰੂਪ ਦੇਣ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਪ੍ਰੋਜੈਕਟ ਦੇ ਮੌਜੂਦਾ ਪੜਾਅ ਤਹਿਤ, ਸ਼ਹਿਰ ਦੀਆਂ ਲਗਭਗ 15 ਕਿਲੋਮੀਟਰ ਸੜਕਾਂ ਨੂੰ ਪਰਿਵਰਤਨ ਲਈ ਚੁਣਿਆ ਗਿਆ ਹੈ।
ਇਨ੍ਹਾਂ ਹਿੱਸਿਆਂ ਵਿੱਚ ਸ਼ੇਰਪੁਰ ਚੌਕ ਤੋਂ ਜਗਰਾਉਂ ਪੁਲ, ਜਗਰਾਉਂ ਪੁਲ ਤੋਂ ਪੁਰਾਣੀ ਸਬਜ਼ੀ ਮੰਡੀ ਚੌਕ, ਫੁਹਾਰਾ ਚੌਕ ਤੋਂ ਭਾਰਤ ਨਗਰ ਚੌਕ, ਫੁਹਾਰਾ ਚੌਕ ਤੋਂ ਆਰਤੀ ਸਿਨੇਮਾ ਚੌਕ, ਚੌੜਾ ਬਾਜ਼ਾਰ ਚੌਕ ਤੋਂ ਘਾਸ ਮੰਡੀ ਚੌਕ, ਡੀ.ਐਮ.ਸੀ ਹਸਪਤਾਲ ਦੇ ਬਾਹਰ ਸੜਕ, ਫੀਲਡ ਗੰਜ ਤੋਂ ਸਿਵਲ ਹਸਪਤਾਲ ਰੋਡ, ਗਿੱਲ ਚੌਕ ਤੋਂ ਗਿੱਲ ਪਿੰਡ ਨੂੰ ਜਾਣ ਵਾਲੀ ਸੜਕ, ਮਾਡਲ ਟਾਊਨ ਰੋਡ ਆਦਿ ਸ਼ਾਮਲ ਹਨ। ਜਦੋਂ ਕਿ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ; ਡੀ.ਸੀ.ਪੀ ਰੁਪਿੰਦਰ ਸਿੰਘ; ਏ.ਸੀ.ਪੀ (ਟ੍ਰੈਫਿਕ) ਜਤਿਨ ਬਾਂਸਲ; ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ; ਡਾਇਰੈਕਟਰ ਪੰਜਾਬ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਨਵਦੀਪ ਅਸੀਜਾ; ਮੈਂਬਰ, ਪੰਜਾਬ ਸੜਕ ਸੁਰੱਖਿਆ ਕੌਂਸਲ ਰਾਹੁਲ ਵਰਮਾ ਸਮੇਤ ਪੀ.ਡਬਲਯੂ.ਡੀ, ਪੀ.ਐਸ.ਪੀ.ਸੀ.ਐਲ ਆਦਿ ਦੇ ਹੋਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
ਪ੍ਰੋਜੈਕਟ ਲਈ ਨਿਯੁਕਤ ਕੀਤੀਆਂ ਗਈਆਂ ਸਲਾਹਕਾਰ ਫਰਮਾਂ – ਧਰੁਪਦ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਅਤੇ ਕਰੀਏਟਿਵ ਫੁੱਟਪ੍ਰਿੰਟਸ ਦੇ ਅਧਿਕਾਰੀਆਂ ਦੁਆਰਾ ਡਿਜ਼ਾਈਨ ਸੰਬੰਧੀ ਪੇਸ਼ਕਾਰੀ ਦਿੱਤੀ ਗਈ। ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਇਸ ਪ੍ਰੋਜੈਕਟ ਅਧੀਨ ਪ੍ਰੋਜੈਕਟ ਮਾਨੀਟਰਿੰਗ ਯੂਨਿਟ (ਪੀ.ਐਮ.ਯੂ) ਵਜੋਂ ਕੰਮ ਕਰ ਰਿਹਾ ਹੈ।ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ/ਕਾਰ ਚਾਲਕਾਂ, ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਸਮੇਤ ਹਰੇਕ ਵਰਗ ਦਾ ਧਿਆਨ ਰੱਖਿਆ ਜਾਵੇਗਾ ਅਤੇ ਸਬੰਧਤ ਖੇਤਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ ਦਾ ਪੁਨਰ ਵਿਕਾਸ ਕੀਤਾ ਜਾਵੇਗਾ। ਯਾਤਰੀਆਂ/ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ, ਪਾਰਕਿੰਗ, ਲੈਂਡਸਕੇਪਿੰਗ/ਹਰਿਆਲੀ ਆਦਿ ਤਰਜੀਹੀ ਖੇਤਰ ਹਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin