ਮੋਗਾ
( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਮਾਲੀਆ ਹਦੂਦ ਅੰਦਰ ਕਿਸੇ ਵੀ ਰੈਸਟੋਰੈਂਟ, ਹੋਟਲ, ਕੈਫੇ ਜਾਂ ਹੋਰ ਸੰਸਥਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਸਿਗਰਟ (ਈ-ਸਿਗਰਟ), ਵੇਪ, ਨਿਕੋਟੀਨ ਜਾਂ ਹੋਰ ਹਾਨੀਕਾਰਕ ਰਸਾਇਣ ਵਾਲੇ ਉਪਰਕਰਨਾਂ ਨੂੰ ਸਟੋਰ ਕਰਨ, ਵੇਚਣ, ਪ੍ਰਚਾਰਿਤ ਕਰਨ, ਵਰਤੋਂ ਉਪਰ ਪੂਰਨ ਪਾਬੰਦੀ ਲਗਾਈ ਗਈ ਹੈ।
ਸ਼੍ਰੀ ਸਾਗਰ ਸੇਤੀਆ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਨਤਕ ਸਿਹਤ ਅਤੇ ਕਲਿਆਣ ਲਈ ਖ਼ਤਰਾ ਬਣ ਸਕਦੀਆਂ ਹਨ ਕਿਉਂਕਿ ਇਲੈਕਟ੍ਰਾਨਿਕ ਸਿਗਰਟਾਂ (ਈ-ਸਿਗਰਟ), ਵੇਪਸ ਅਤੇ ਇਸ ਤਰ੍ਹਾਂ ਦੇ ਹੋਰ ਉਪਕਰਣਾਂ ਵਿੱਚ ਨਿਕੋਟੀਨ ਅਤੇ ਹੋਰ ਹਾਨੀਕਾਰਕ ਰਸਾਇਣ ਮੌਜੂਦ ਹੁੰਦੇ ਹਨ, ਮਨੁੱਖੀ ਸਿਹਤ ਲਈ, ਖਾਸ ਕਰਕੇ ਸਕੂਲ/ਕਾਲਜ ਦੇ ਵਿਦਿਆਰਥੀਆਂ ਅਤੇ ਨਾਬਾਲਿਗਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।
ਈ-ਸਿਗਰਟਾਂ/ਵੇਪਸ ਦੀ ਵਰਤੋਂ “ਇਲੈਕਟ੍ਰਾਨਿਕ ਸਿਗਰਟਾਂ ਦੇ ਪਾਬੰਦੀ ਕਾਨੂੰਨ-2019”, ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਕਾਨੂੰਨ), ਐਫ.ਐਸ.ਐਸ.ਏ.ਆਈ. ਨਿਯਮ, ਅਤੇ “ਡਰੱਗਜ਼ ਐਂਡ ਕੋਸਮੈਟਿਕਸ ਐਕਟ” ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਦੀ ਹੈ, ਕਿਉਂਕਿ ਇਹ ਉਪਕਰਨ ਨਿਕੋਟੀਨ ਅਤੇ ਹੋਰ ਆਦਤ ਪੈਦਾ ਕਰਨ ਵਾਲੇ ਜਾਂ ਹਾਨੀਕਾਰਕ ਪਦਾਰਥ ਰੱਖਦੇ ਹਨ। ਸੰਸਥਾਵਾਂ ਨੂੰ ਗਾਹਕਾਂ ਨੂੰ ਵੇਪਸ ਜਾਂ ਈ-ਸਿਗਰਟਾਂ ਪੇਸ਼ ਕਰਨ ਜਾਂ ਵਰਤੋਂ ਦੀ ਆਗਿਆ ਦੇਣ ਤੋਂ ਪੂਰੀ ਤਰ੍ਹਾਂ ਮਨਾਹੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਹ ਆਦੇਸ਼ ਪੂਰੇ ਜ਼ਿਲ੍ਹੇ ਮੋਗਾ ਵਿੱਚ ਲਾਗੂ ਹੋਵੇਗਾ, ਜਿਸ ਵਿੱਚ ਮਿਊਂਸਪਲ ਕਾਰਪੋਰੇਸ਼ਨ, ਮਿਊਂਸਪਲ ਕਮੇਟੀਆਂ ਅਤੇ ਪਿੰਡਾਂ ਦੇ ਇਲਾਕੇ ਸ਼ਾਮਲ ਹਨ।
Leave a Reply