ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਨੂੰ ਸਮਰਪਿਤ ਸਮਾਪਨ ਦਾ ਹੋਇਆ ਆਯੋਜਨਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਰਦਾਸ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ-ਤਿਆਗ ਦਾ ਦਿੱਤਾ ਸੰਦੇਸ਼
ਚੰਡੀਗਡ੍ਹ
, ( ਜਸਟਿਸ ਨਿਊਜ਼ )
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ‘ਤੇ ਗੁਰਦੁਆਰਾ ਸਾਹਿਬ ਗੋਬਿੰਦਪੁਰਾ, ਭੰਭੌਲੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ੧ੀ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ‘ਤੇ ਤੁਹਾਡੇ ਸਾਰਿਆਂ ਵਿੱਚ ਆ ਕੇ ਮੇਰਾ ਮਨ ਸ਼ਰਧਾ ਅਤੇ ਮਾਣ ਨਾਲ ਭਰ ਗਿਆ ਹੈ। ਅੱਜ ਅਸੀਂ ਇੱਥੇ ਉਸ ਮਹਾਨ ਵਿਰਾਸਤ ਨੂੰ ਨਮਨ ਕਰਨ ਆਏ ਹਨ, ਜਿਸ ਨੇ ਨਾ ਸਿਰਫ ਭਾਰਤ ਦੀ ਅਸਮਿਤਾ ਨੂੰ ਬਚਾਇਆ, ਸਗੋ ਮਨੁੱਖਤਾ ਨੂੰ ਧਰਮ ਅਤੇ ਸਚਾਈ ਲਈ ਸੱਭ ਕੁੱਝ ਕੁਰਬਾਨ ਕਰਨ ਦਾ ਮਾਰਗ ਦਿਖਾਇਆ। ਅੱਜ ਦਾ ਇਹ ਸ਼ਹੀਦੀ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਮਾਤਾ ਗੁੱਜਰੀ ਜੀ ਅਤੇ ਚਾਰੋਂ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹਨ। ਉਨ੍ਹਾਂ ਨੇ ਕਿਹਾ ਕਿ ਸਮਾਗਮ ਵਿੱਚ ਪੰਥ ਦੇ ਮਹਾਨ ਕੀਰਤਨੀਏ ਅਤੇ ਵਿਦਵਾਨ ਕਥਾਵਾਚਕਾਂ ਵੱਲੋਂ ਜੋ ਗੁਰਬਾਣੀ ਦਾ ਪਾਠ ਇੱਥੇ ਹੋ ਰਿਹਾ ਹੈ, ਉਸ ਤੋਂ ਸਾਡੀ ਸਾਧ ਸੰਗਤ ਨਿਹਾਲ ਹੋਵੇਗੀ ਹੀ, ਨਾਲ ਹੀ ਸਾਡੀ ਨੌਜੁਆਨ ਪੀੜੀ ਵੀ ਗੁਰੂ ਸਾਹਿਬਾਨ ਅਤੇ ਵੀਰ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਪੇ੍ਰਰਿਤ ਹੋਵੇਗੀ। ਮੁੱਖ ਮੰਤਰੀ ਨੇ ਗੁਰਦੁਆਰਾ ਟਰਸਟ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਗੁਰਦੁਆਰਾ ਟਰਸਟ ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਤੇ ਤਲਵਾਰ ਭੇਂਟ ਕਰ ਸਨਮਾਨਿਤ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਵੱਡੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਹ ਗੁਰੂ ਸਾਹਿਬ ਦੀ ਉਸ ਸਿਖਿਆ ਦਾ ਹੀ ਵਿਸਤਾਰ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਨੁੱਖਤਾ ਦੀ ਸੇਵਾ ਹੀ ਸੱਭ ਤੋਂ ਵੱਡੀ ਪੂਜਾ ਹੈ। ਉਨ੍ਹਾਂ ਨੇ ਖੂਨਦਾਨ ਲਈ ਆਏ ਨੋਜੁਆਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ। ਨਾਲ ਹੀ, ਇਸ ਸਮਾਗਮ ਦੇ ਆਯੋਜਨ ਲਈ ਬਾਬਾ ਜਸਦੀਪ ਸਿੰਘ ਤੇ ਆਯੋਜਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਬੰਸਦਾਨੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਦੁਨੀਆ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਸ਼ਹਾਦਤ ਮੰਨਿਆ ਜਾਂਦਾ ਹੈ। ਸਿਰਫ 6 ਅਤੇ 9 ਸਾਲ ਦੀ ਛੋਟੀ ਜਿਾਹੀ ਉਮਰ ਵਿੱਚ ਸ਼ਹਾਦਤ ਦੇਣ ਵਾਲੇ ਉਨ੍ਹਾਂ ਦੇ ਵੀਰ ਬੇਟਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਵੀ ਯਾਦ ਕੀਤਾ ਜਾਂਦਾ ਹੈ, ਤਾਂ ਹਰ ਕਿਸੇ ਦੀ ਜੁਬਾਨ ਤੋਂ ‘ਨਿੱਕੀਆਂ ਜਿੰਦਾ, ਵੱਡੇ ਸਾਕੇ’ ਸ਼ਬਦ ਨਿਕਲਦੇ ਹਨ।
ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿੱਥੇ ਮਾਸੂਮ ਬੱਚਿਆਂ ਨੇ ਧਰਮ ਦੀ ਰੱਖਿਆ ਲਈ ਦੀਵਾਰਾਂ ਵਿੱਚ ਜਿੰਦਾ ਚਿਨਣਾ ਮੰਜੂਰ ਕਰ ਲਿਆ ਪਰ ਝੁਕਣਾ ਮੰਜੂਰ ਨਹੀ ਕੀਤਾ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਧਰਮ ਤੇ ਆਮ ਜਨਤਾ ਦੀ ਰੱਖਿਆ ਲਈ ਆਪਣੇ ਜਾਨ ਦੀ ਕੁਰਬਾਨੀ ਦਿੱਤੀ ਸੀ। ਇਹ ਕੁਰਬਾਨੀ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਵੀਰਤਾ ਉਮਰ ਦੀ ਮੋਹਤਾਜ ਨਹੀਂ ਹੁੰਦੀ। ਮਾਤਾ ਗੁੱਜਰੀ ਜੀ ਨੇ ਜਿਸ ਤਰ੍ਹਾ ਜੇਲ੍ਹ ਦੀ ਠੰਢੇ ਬੁਰਜ ਵਿੱਚ ਰਹਿ ਕੇ ਵੀ ਆਪਣੇ ਪੋਤਿਆਂ ਨੂੰ ਧਰਮ ‘ਤੇ ਅੜ੍ਹੇ ਰਹਿਣ ਦੀ ਸਿਖਿਆ ਦਿੱਤੀ, ਉਹ ਅੱਜ ਦੀ ਮਾਤਾਵਾਂ ਅਤੇ ਭੈਣਾ ਲਈ ਵੀ ਪੇ੍ਰਰਣਾ ਦਾ ਸੱਭ ਤੋਂ ਵੱਡਾ ਸਰੋਤ ਹੈ।
ਉਨ੍ਹਾਂ ਨੇ ਕਿਹਾ ਕਿ ਵੀਰ ਸਾਹਿਬਜਾਦਿਆਂ ਦੀ ਸ਼ਹਾਦਤ ਸਦੀਆਂ ਤੱਕ ਨਵੀਂ ਪੀੜੀਆਂ ਨੂੰ ਦੇਸ਼ਭਗਤੀ ਦੀ ਪੇ੍ਰਰਣਾ ਦਿੰਦੀ ਰਹੇਗੀ। ਇਸੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਹਰ ਸਾਲ ਵੀਰ ਬਾਲ ਦਿਵਸ ਵਜੋ ਮਨਾਉਣ ਦਾ ਫੈਸਲਾ ਕੀਤਾ। ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਵਿੱਚ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਬਲਿਦਾਨ ਨਾਲ ਜੁੜੀ ਕਹਾਣੀ ਨੂੰ ਜਿੰਨ੍ਹੀ ਵਾਰ ਅਸੀਂ ਪੜ੍ਹਾਂਗੇ, ਸੁਣਾਂਗੇ ਅਤੇ ਜਾਣਾਂਗੇ ਉਨ੍ਹੀ ਵਾਰ ਹੀ ਰਾਸ਼ਟਰ ਹਿੱਤ ਵਿੱਚ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪੇ੍ਰਰਿਤ ਹੋਵਾਂਗੇ।
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਦੇਸ਼ ਤੇ ਧਰਮ ਲਈ ਬਲਿਦਾਨ ਦੇਣ ਦੀ ਦ੍ਰਿੜ ਭਾਵਨਾ ਵਿਰਾਸਤ ਵਿੱਚ ਮਿਲੀ ਸੀ। ਉਨ੍ਹਾਂ ਦੇ ਦਾਦਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਵੀ ਦੇਸ਼ ਤੇ ਧਰਮ ਦੇ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਸੀ। ਇਹ ਸਾਲ ਉਨ੍ਹਾਂ ਦੀ ਸ਼ਹਾਦਤ ਦਾ 350ਵਾਂ ਸਾਲ ਹੈ। ਉਨ੍ਹਾਂ ਦਾ ਨਾਮ ਜੁਬਾਨ ‘ਤੇ ਆਉਂਦੇ ਹੀ ਸਾਡੇ ਸਾਹਮਣੇ ਇੱਕ ਅਜਿਹੇ ਮਹਾਪੁਰਸ਼ ਦੀ ਛਵੀ ਉਭਰ ਕੇ ਆਉਂਦੀ ਹੈ ਜਿਨ੍ਹਾਂ ਨੇ ਧਰਮ ਨੂੰ ਸਿਰਫ ਪੂਜਾ-ਪਾਠ ਤੱਕ ਸੀਮਤ ਨਹੀਂ ਰੱਖਿਆ ਸਗੋ ਉਸ ਨੂੰ ਅਧਿਕਾਰ ਅਤੇ ਆਜਾਦੀ ਦੇ ਨਾਲ ਵੀ ਜੋੜਿਆ ਅਤੇ ਕੁਰਬਾਨੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂ ਸਾਹਿਬਾਨ ਦੀ ਸਿਖਿਆਵਾਂ ਤੇ ਸਿਦਾਂਤਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਪਿਛਲੇ ਦਿਨਾਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ੧ੀ ਦੇ ਸ਼ਹੀਦੀ ਦਿਵਸ ਦੇ ਮੌਕੇ ਵਿੱਚ ਪੂਰੇ ਹਰਿਆਣਾ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਹਨ। ਇਹ ਪ੍ਰੋਗਰਾਮ ਇੱਕ ਨਵੰਬਰ ਹਰਿਆਣਾ ਦਿਵਸ ਤੋਂ ਲੈ ਕੇ ਗੁਰੂ ਜੀ ਦੇ ਸ਼ਹੀਦੀ ਦਿਵਸ 25 ਨਵੰਬਰ ਤੱਕ ਚੱਲੇ। ਮਾਣ ਦੀ ਗੱਲ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ 25 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਹਿੱਸਾ ਲੈ ਕੇ ਗੁਰੂ ੧ੀ ਨੁੰ ਨਮਨ ਕੀਤਾ। ਉਨ੍ਹਾਂ ਨੇ ਗੁਰੂ੧ੀ ਦੀ ਯਾਦ ਵਿੱਚ ਇੱਕ ਡਾਕ ਟਿਕਟ ਅਤੇ ਇੱਕ ਸਿੱਕਾ ਜਾਰੀ ਕੀਤਾ। ਇਸ ਦੇ ਨਾਲ ਗੁਰੂ੧ੀ ਦੀ ਸਿਖਿਆ ਜਨ-ਜਨ ਤੱਕ ਪਹੁੰਚਾਉਣ ਲਈ ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਵੀ ਕੀਤੀ। ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਵਿੱਚ ਸਿੱਖ ਵਿਰਾਸਤ, ਮਹਾਪੁਰਸ਼ਾਂ, ਗੁਰਗੱਦੀਆਂ, ਇਤਿਹਾਸਕ ਸਥਾਨਾਂ ਨੂੰ ਜੋ ਮਹਤੱਵ ਮਿਲਿਆ ਹੈ, ਉਹ ਸਾਡੀ ਰਾਸ਼ਟਰ ਨੀਤੀ ਦਾ ਹਿੱਸਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ‘ਤੇ ਖੋਜ ਲਈ ਸਥਾਪਿਤ ਕੀਤੀ ਗਈ ਇਹ ਚੇਅਰ ਖੋਜ ਰਿਵਾਇਤ ਨੂੰ ਨਵੀਂ ਦਿਸ਼ਾ ਦਵੇਗੀ। ਪਿਛਲੇ 11 ਨਵੰਬਰ ਨੂੰ ਹੀ, ਸਰਕਾਰੀ ਪੋਲੀਟੈਕਨਿਕ, ਅੰਬਾਲਾ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ। ਯਮੁਨਾਨਗਰ ਵਿੱਚ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਹੈ। ਹਰਿਆਣਾ ਸਰਕਾਰ ਨੇ 1984 ਦੇ ਦੰਗਿਆਂ ਵਿੱਚ ਆਪਣੇ ਪਰਿਜਨਾਂ ਨੂੰ ਖੋਣ ਵਾਲੇ ਹਰਿਆਣਾਂ ਦੇ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੋਕਰੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਗੋਬਿੰਦਪੁਰਾ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਭਾਜਪਾ ਜਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਸਾਬਕਾ ਕੈਬਨਿਟ ਮੰਤਰੀ ਕੰਵਰਪਾਲ, ਸਾਬਕਾ ਵਿਧਾਇਕ ਬਲਵੰਤ ਸਿੰਘ, ਸਾਬਾਕ ਵਿਧਾਇਕ ਵਿਸ਼ਨਲਾਲ ਸੈਣੀ ਸਮੇਤ ਹੋਰ ਅਧਿਕਾਰੀ ਤੇ ਸਾਧ ਸੰਗਤ ਵੱਡੀ ਗਿਣਤੀ ਵਿੱਚ ਮੋਜੂਦ ਰਹੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ 24 ਦਸੰਬਰ ਨੂੰ ਪੰਚਕੂਲਾ ਦੌਰੇ ‘ਤੇ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਕਈ ਅਹਿਮ ਪ੍ਰੋਗਰਾਮਾਂ ਵਿੱਚ ਹੋਣਗੇ ਸ਼ਾਮਿਲ
ਚੰਡੀਗਡ੍
( ਜਸਟਿਸ ਨਿਊਜ਼ )
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ 24 ਦਸੰਬਰ ਨੂੰ ਪੰਚਕੂਲਾ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਅਨੇਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਅੱਜ ਪੰਚਕੂਲਾ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਪ੍ਰਸਤਾਵਿਤ ਪ੍ਰੋਗਰਾਮਾਂ ਦੀ ਤਿਆਰੀਆਂ ਤੇ ਪ੍ਰੋਗਰਾਮ ਸਥਾਨਾਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰੋਗਰਾਮਾਂ ਦਾ ਸ਼ਾਨਦਾਰ ਅਤੇ ਸਹੀ ਢੰਗ ਨਾਲ ਆਯੋਜਨ ਯਕੀਨੀ ਕੀਤਾ ਜਾਵੇਗਾ। ਇਸ ਦੇ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਸਬੰਧਿਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਸਾਰੇ ਜਰੂਰੀ ਵਿਵਸਥਾਵਾਂ ਸਮੇਂ ਤੋਂ ਪਹਿਲਾਂ ਪੂਰੀਆਂ ਕਰਨ। ਉਨ੍ਹਾਂ ਨੇ ਪ੍ਰੋਗਰਾਮਾਂ ਦੌਰਾਨ ਸੁਗਮ ਆਵਾਜਾਈ ਅਤੇ ਵਾਹਨਾਂ ਦੇ ਪਾਰਕਿੰਗ ਦੀ ਸੁਚਾਰੂ ਵਿਵਸਥਾ ਯਕੀਨੀ ਕਰਨ ਦੇ ਨਿਰਦੇਸ਼ ਵੀ ਦਿੱਤੇ।
ਆਪਣੇ ਪੰਚਕੂਲਾ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸੈਕਟਰ-5 ਸਥਿਤ ਇੰਦਰਧਨੁਸ਼ ਓਡੀਟੋਰਿਅਮ ਵਿੱਚ ਵੀਰ ਬਾਲ ਦਿਵਸ ਦੇ ਮੌਕੇ ਵਿੱਚ ਆਯੋਜਿਤ ਸਾਹਿਬਜਾਦਿਆਂ ਨੂੰ ਨਮਨ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਣਗੇ। ਇਸ ਤੋਂ ਪਹਿਲਾਂ ਉਹ ਇੰਦਰਧਨੁਸ਼ ਓਡੀਟੋਰੀਅਮ ਪਰਿਸਰ ਵਿੱਚ ਵੀਰ ਬਾਲ ਦਿਵਸ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਉਦਘਾਟਨ ਕਰਣਗੇ।
ਇਸ ਤੋਂ ਇਲਾਵਾ ਸ੍ਰੀ ਅਮਿਤ ਸ਼ਾਹ ਸੈਕਟਰ-3 ਸਥਿਤ ਤਾਊ ਦੇਵੀ ਲਾਲ ਖੇਡ ਸਟੇਡੀਅਮ ਵਿੱਚ ਪੁਲਿਸ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣਗੇ ਅਤੇ ਜਵਾਨਾ ਨੂੰ ਸੰਬੋਧਿਤ ਕਰਣਗੇ। ਉਹ ਐਮਡੀਸੀ ਸੈਕਟਰ-1 ਪੰਚਕੂਲਾ ਸਥਿਤ ਅਟਲ ਪਾਰਕ ਵਿੱਚ ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੀ ਪ੍ਰਤਿਮਾ ਦਾ ਉਦਘਾਟਨ ਕਰਣਗੇ ਅਤੇ ਪੰਚਕਮਲ ਵਿੱਚ ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਰਕਣਗੇ। ਇਸੀ ਦਿਨ ਸ੍ਰੀ ਅਮਿਤ ਸ਼ਾਹ ਇੱਕ ਮੇਗਾ ਖੂਨਦਾਨ ਕੈਂਪ ਦਾ ਉਦਘਾਟਨ ਕਰ ਬਲੱਡ ਡੋਨਰਸ ਨੂੰ ਪ੍ਰੋਤਸਾਹਿਤ ਕਰਣਗੇ। ਇਸਸ ਦੇ ਨਾਲ ਹੀ ਉਹ ਇੰਦਰਧਨੁਸ਼ ਓਡੀਟੋਰੀਅਮ ਵਿੱਚ ਆਯੋਜਿਤ ਮੇਗਾ ਕੋਆਪਰੇਟਿਵ ਕਾਨਫ੍ਰੈਂਸ ਵਿੱਚ ਵੀ ਮੁੱਖ ਮਹਿਮਾਨ ਵਜੋ ਹਿੱਸਾ ਲੈਣਗੇ।
ਇਸ ਮੌਕੇ ‘ਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸ੍ਰੀਮਤੀ ਸ੍ਰਿਸ਼ਟੀ ਗੁਪਤਾ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਵੀਰ ਬਾਲ ਦਿਵਸ ਦੇ ਮੌਕੇ ‘ਤੇ ਵਲੱਭਗੜ੍ਹ ਵਿੱਚ ਹੋਵੇਗਾ ‘ਸਫ਼ਰ-ਏ-ਸ਼ਹਾਦਤ’ ਲਾਇਟ ਐਂਡ ਸਾਊਂਡ ਸ਼ੌਅ ਦਾ ਆਯੋਜਨ
ਚੰਡੀਗਡ੍ਹ
( ਜਸਟਿਸ ਨਿਊਜ਼ )
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਉਦੇਸ਼ ਨਾਲ ਹਰਿਆਣਾ ਸਰਕਾਰ ਵੱਲੋਂ ਵੀਰ ਬਾਲ ਦਿਵਸ ਦੇ ਮੌਕੇ ‘ਤੇ ਇੱਕ ਵਿਸ਼ੇਸ਼ ਲਾਇਟ ਐਂਡ ਸਾਊਂਡ ਮੰਚ ਪੇਸ਼ਗੀ ‘ਸਫ਼ਰ-ਏ-ਸ਼ਹਾਦਤ’ ਦਾ ਆਯੋ੧ਨ ਕੀਤਾ ਜਾ ਰਿਹਾ ਹੈ। ਇਹ ਆਯੋ੧ਨ ਮੰਗਲਵਾਰ ਮਿੱਤੀ 23 ਦਸੰਬਰ, 2025 ਨੁੰ ਵਲੱਭਗੜ੍ਹ ਸਥਿਤ ਅਟੱਲ ਓਡੀਟੋਰਿਅਮ ਵਿੱਚ ਹੋਵੇਗਾ।
ਇੱਕ ਸਰਕਾਰੀ ਬੁਲਾਰੇ ਨੇ ਦਸਿਆ ਕਿ ‘ਸਫ਼ਰ-ਏ-ਸ਼ਹਾਦਤ’ ਸਿੱਖ ਇਤਿਹਾਸ ਦੀ ਬਹਾਦਰੀ ਅਤੇ ਕੁਰਬਾਨੀ ਨਾਲ ਭਰੇ ਅਧਿਆਇਆਾਂ ਦੀ ਇੱਕ ਭਾਵਨਾਤਮਕ ਅਤੇ ਪ੍ਰੇਰਣਾਦਾਈ ਯਾਤਰਾ ਪੇਸ਼ ਕਰਦਾ ਹੈ। ਇਹ ਪੇਸ਼ਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਵੋਚ ਸ਼ਹਾਦਤ ਤੋਂ ਸ਼ੁਰੂ ਹੋ ਕੇ ਚਮਕੌਰ ਦੀ ਗੜ੍ਹੀ ਦੀ ਇਤਿਹਾਸਕ ਘਟਨਾਵਾਂ ਤੋਂ ਹੁੰਦੇ ਹੋਏ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ‘ਤੇ ਖਤਮ ਹੁੰਦੀ ਹੈ। ਪ੍ਰਭਾਵਸ਼ਾਲੀ ਕਥਾਨਮ, ਏਲਈਡੀ, ਵਿਜੂਅਲ, ਸਾਊਂਡ ਤੇ ਚਾਨਣ ਪ੍ਰਭਾਵ, ਏਨੀਮੇਸ਼ਨ ਅਤੇ ਬੀਐਫਐਕਸ ਰਾਹੀਂ ਇੰਨ੍ਹਾਂ ਇਤਿਹਾਸਕ ਲੰਮ੍ਹਿਆਂ ਨੂੰ ਜਿੰਦਾ ਰੂਪ ਵਿੱਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਇੱਕ ਘੰਟੇ ਦੇ ਇਹ ਲਾਇਟ ਐਂਡ ਸਾਊਂਡ ਪੇਸ਼ਗੀ ਪ੍ਰਮਾਣਿਤ ਇਤਿਹਾਸਕ ਕਥਨ ਨੂੰ ਆਧੁਨਿਕ ਮੰਚ ਤਕਨੀਕ ਦੇ ਨਾਲ ਜੋੜਦੇ ਹੋਏ ਇੱਕ ਸਿਨੇਮਾਈ ਤਜਰਬਾ ਪ੍ਰਦਾਨ ਕਰਦਾ ਹੈ। ਇਸ ਦਾ ਉਦੇਸ਼ ਵਿਸ਼ੇਸ਼ ਰੂਪ ਨਾਲ ਨੌਜੁਆਨ ਪੀੜੀ ਨੂੰ ਸਾਹਿਬਜਾਦਿਆਂ ਵੱਲੋਂ ਪ੍ਰਦਰਸ਼ਿਤ ਹਿੰਮਤ, ਆਸਥਾ ਅਤੇ ਕੁਰਬਾਨੀ ਦੇ ਮੁੱਲਾਂ ਨਾਲ ਜਾਣੂ ਕਰਾਉਣਾ ਅਤੇ ਪ੍ਰੇਰਿਤ ਕਰਨਾ ਹੈ। ਪੇਸ਼ਗੀ ਦੀ ਕਥਾ ਪ੍ਰਮਾਣਿਕ ਸਿੱਖ ਇਤਿਹਾਸਕ ਸਰੋਤਾਂ ਦੇ ਅਨੁਰੂਪ ਤਿਆਰ ਕੀਤੀ ਗਈ ਹੈ, ਜਿਸ ਨਾਲ ਗਰਿਮਾ, ਸ਼ਰਧਾ ਅਤੇ ਇਤਹਾਸਕ ਸ਼ੁਦਤਾ ਯਕੀਨੀ ਕੀਤੀ ਜਾ ਸਕੇ।
ਇਸ ਪੇਸ਼ਗੀ ਦਾ ਨਿਰਦੇਸ਼ਨ ਮੰਨੇ-ਪ੍ਰਮੰਨੇ ਰੰਗਮੰਚ ਕਲਾਕਾਰ ਤਲਵਿੰਦਰ ਸਿੰਘ ਭੁੱਲਰ ਵੱਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਸਿੱਖ ਇਤਿਹਾਸ ‘ਤੇ ਅਧਾਰਿਤ ਅਨੇਕ ਸ਼ਲਾਘਾਯੋਗ ਲਾਇਟ ਐਂਡ ਸਾਊਂਡ ਪੇਸ਼ਗੀਆਂ ਦੀ ਕਲਪਣਾ ਅਤੇ ਮੰਚਨ ਕੀਤਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਸਵਦੇਸ਼ੀ ਨੂੰ ਮਿਲ ਰਹੀ ਨਵੀਂ ਦਿਸ਼ਾ – ਨਾਇਬ ਸਿੰਘ ਸੈਣੀ
ਚੰਡੀਗਡ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਥਾਨਕ ਕੌਸ਼ਲ ਨੁੰ ਆਧੁਨਿਕ ਤਕਨੀਕ ਨਾਲ ਜੋੜਦੇ ਹੋਏ ਜਾਬ ਸੀਕਰ ਨਹੀਂ ਸਗੋ ਜਾਬ ਕ੍ਰਇਏਟਰ ਬਨਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੌਜੁਆਨਾਂ ਨੂੰ ਉਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਲਈ ਪੂਰੀ ਤਰ੍ਹਾ ਨਾਲ ਪ੍ਰਤੀਬੱਧ ਹੈ ਅਤੇ ਮੁਦਰਾ ਯੋਜਨਾ, ਸਟੇਂਡ ਅੱਪ ਇੰਡੀਆ ਅਤੇ ਐਮਐਸਐਮਈ ਖੇਤਰ ਲਈ ਵਿਸ਼ੇਸ਼ ਸਬਸਿਡੀ ਵਰਗੀ ਯੋਜਨਾਵਾਂ ਰਾਹੀਂ ਉਨ੍ਹਾਂ ਨੂੰ ਸਹਿਯੋਗ ਪ੍ਰਦਾਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਵੱਲੋਂ ਸਵਦੇਸ਼ੀ ਤਕਨੀਕ ਦੇ ਵਿਕਾਸ ਨਾਲ ਨਾ ਸਿਰਫ ਨਵੇਂ ਉਦਮਾਂ ਨੂੰ ਪ੍ਰੋਤਸਾਹਨ ਮਿਲੇਗਾ ਸਗੋ ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਦੇ ਟੀਚੇ ਦੀ ਦਿਸ਼ਾ ਵਿੱਚ ਵੀ ਮਜਬੂਤ ਯੋਗਦਾਨ ਯਕੀਨੀ ਹੋਵੇਗਾ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਆਯੋਜਿਤ ਸਵਦੇਸ਼ੀ ਮਹੋਤਸਵ 2025 ਦਾ ਉਦਘਾਟਨ ਕਰਨ ਬਾਅਦ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਟਾਰਟਅੱਪ ਯੁੱਗ ਵਿੱਚ ਸਵਦੇਸ਼ੀ ਦੀ ਅਵਧਾਰਣਾ ਸਿਰਫ ਪਾਰੰਪਰਿਕ ਉਤਪਾਦਾਂ ਤੱਕ ਸੀਮਤ ਨਹੀਂ ਹੈ, ਸਗੋ ਤਕਨੀਕ, ਸਾਫਟਵੇਅਰ, ਰੱਖਿਆ ਸਮੱਗਰੀ ਅਤੇ ਸੇਮੀਕੰਡਕਟਰ ਵਰਗੇ ਆਧੁਨਿਕ ਖੇਤਰਾਂ ਵਿੱਚ ਵੀ ਸਵਦੇਸ਼ੀ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਮੌਜੂਦਾ ਵਿੱਚ 12 ਲੱਖ ਤੋਂ ਵੱਧ ਰਜਿਸਟਰਡ ਐਮਐਸਐਮਈ ਕੰਮ ਕਰ ਰਹੇ ਹਨ, ਜੋ ਲਗਭਗ 65 ਲੱਖ ਲੋਕਾਂ ਨੂੰ ਰੁਜ਼ਗਾਰ ਉਪਲਬਧ ਕਰਾ ਰਹੇ ਹਨ।
ਹਰੇਕ ਬਲਾਕ ਦੇ ਵਿਸ਼ੇਸ਼ ਉਤਪਾਦ ਦੀ ਪਹਿਚਾਣ ਕਰ ਉਸ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਬ੍ਰਾਂਡ ਇੰਡੀਆ ਵਜੋ ਸਥਾਪਿਤ ਕਰਨ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਲ ਮੈਨੂਫੈਕਚਰਿੰਗ ਨੂੰ ਵਿਸ਼ਵ ਮਾਨਕਾਂ ਅਨੁਰੂਪ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਤਹਿਤ ਪਦਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਹਰ ਬਲਾਕ ਦੇ ਵਿਸ਼ੇਸ਼ ਉਤਪਾਦ ਨੂੰ ਪਹਿਚਾਣ ਦਿੱਤੀ ਜਾ ਰਹੀ ਹੈ। ਅੰਬਾਲਾ ਦੇ ਵਿਗਿਆਨਕ ਉਪਕਰਣ, ਪਾਣੀਪਤ ਦੇ ਹੈਂਡਲੂਮ ਅਤੇ ਰਿਵਾੜੀ ਦੀ ਪਿੱਤਲ ਕਲਾ ਨੂੰ ਕੌਮੀ ਹੀ ਨਹੀਂ, ਸਗੋ ਕੌਮਾਂਤਰੀ ਪੱਧਰ ‘ਤੇ ਬ੍ਰਾਂਡ ਇੰਡੀਆ ਵਜੋ ਸਥਾਪਿਤ ਕਰਨਾ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਰੁਜ਼ਗਾਰ ਦੇਣ ਵਾਲਾ ਨੌਜੁਆਨ ਵਰਗ ਤਿਆਰ ਕਰਨ ਦੇ ਉਦੇਸ਼ ਨਾਲ ਹਰਿਆਣਾ ਰਾਜ ਸਟਾਰਟਅੱਪ ਨੀਤੀ-2022 ਲਾਗੂ ਕੀਤੀ ਗਈ ਹੈ, ਇਸ ਦੇ ਸਾਕਰਾਤਮਕ ਨਤੀਜੇਵਜੋ ਹਰਿਆਣਾ ਅੱਜ ਦੇਸ਼ ਵਿੱਚ ਸਟਾਰਟਅੱਪ ਦੀ ਗਿਣਤੀ ਦੇ ਆਧਾਰ ‘ਤੇ ਸੱਤਵੇਂ ਸਥਾਨ ‘ਤੇ ਹੈ। ਮੌਜੂਦਾ ਵਿੱਚ ਸੂਬੇ ਵਿੱਚ 9500 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਸਟਾਰਟਅੱਪ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਹਿਤ 2000 ਕਰੋੜ ਰੁਪਏ ਫੰਡ ਆਫ ਫਰੈਂਡਸ ਸਥਾਪਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਸਵਦੇਸ਼ ਨੂੰ ਮਿਲ ਰਹੀ ਨਵੀਂ ਦਿਸ਼ਾ
ਮੁੱਖ ਮੰਤਰੀ ਨੇ ਕਿਹਾ ਕਿ ਸਵਦੇਸ਼ੀ ਦੀ ਸੁਤੰਤਰਤਾ ਅੰਦੋਲਨ ਦੀ ਮੂਲ ਭਾਵਨਾ ਰਹੀ ਹੈ। ਮਹਾਤਮਾ ਗਾਂਧੀ ਵੱਲੋਂ ਸਵਦੇਸ਼ੀ ਨੁੰ ਸਵਾਵਲੰਬਨ ਦਾ ਸਰੋਤ ਬਣਾਇਆ ਗਿਆ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਤਮਨਿਰਭਰ ਦੇ ਸੰਕਲਪ ਦੇ ਨਾਲ ਸਵਦੇਸ਼ੀ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਜਲਦੀ ਹੀ ਤੀਜੇ ਸਥਾਨ ‘ਤੇ ਪਹੁੰਚ ਦੇ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਸਾਲ 2030 ਤੱਕ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਹ ਟੀਚਾ ਤਾਂਹੀ ਪੂਰਾ ਹੋਵੇਗਾ, ਜਦੋਂ ਪਿੰਡਾਂ ਦਾ ਕਾਰੀਗਰ, ਸਵੈ ਸਹਾਇਤਾ ਸਮੂਹਾਂ ਦੀ ਭੈਣਾ ਅਤੇ ਸੂਖਮ ਉਦਮੀ ਵਿਕਾਸ ਯਾਤਰਾ ਦੇ ਸਰਗਰਮ ਭਾਗੀਦਾਰ ਬਨਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਮਹਿਲਾ ਸਲਾਈ, ਡੇਅਰੀ ਜਾਂ ਹੈਂਡੀਕ੍ਰਾਫਟ ਦਾ ਕੰਮ ਸ਼ੁਰੂ ਕਰਦੀ ਹੈ, ਤਾ ਉਹ ਸਿਰਫ ਆਜੀਵਿਕਾ ਨਹੀਂ, ਸਗੋ ਸਮਾਜ ਦਾ ਭਵਿੱਖ ਦਾ ਆਕਾਰ ਬਨਾਉਂਦੀ ਹੈ।
ਹਰਿਆਣਾ ਵਿੱਚ ਹੁਣ ਤੱਕ 65 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਕੀਤਾ ਮਜਬੂਤ
ਮੁੱਖ ਮੰਤਰੀ ਨੇ ਦਸਿਆਕਿ ਹਰਿਆਣਾ ਵਿੱਚ ਹੁਣ ਤੱਕ 65 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਮਜਬੂਤ ਕੀਤਾ ਗਿਆ ਹੈ, ਜਿਨ੍ਹਾਂ ਤੋਂ ਲੱਖਾਂ ਮਹਿਲਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਸਵਦੇਸ਼ੀ ਉਤਪਾਦਾਂ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਅਤੇ ਪਲਾਸਟਿਕ ਮੁਕਤ ਭਾਰਤ ਅਤੇ ਕੂੜਾ-ਮੁਕਤ ਹਰਿਆਣਾ ਦੇ ਸੰਕਲਪ ਨੂੰ ਅਪਨਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਵਦੇਸ਼ੀ ਮਹੋਤਸਵ ਵਿੱਚ ਲਗਾਏ ਗਏ ਸਵਦੇਸ਼ੀ ਉਤਪਾਦਾਂ ਦੇ ਸਟਾਲਾਂ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਭਾਰਤ ਗੀਤਾ ਮੰਦਿਰ ਵਿੱਚ ਪੂਜਾ-ਅਰਚਣਾ ਕੀਤੀ ਅਤੇ ਯੱਗ ਵਿੱਚ ਆਹੂਤੀ ਪਾ ਕੇ ਸੂਬਾਵਾਸੀਆਂ ਦੀ ਸੁੱਖ -ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ‘ਤੇ ਪੰਜ ਸਵਦੇਸ਼ੀ ਚੀਜ਼ਾਂ ਨੂੰ ਧਾਰਣ ਕਰਨ ਅਤੇ ਪੰਜ ਵਿਦੇਸ਼ੀ ਚੀਜ਼ਾਂ ਦਾ ਤਿਆਗ ਕਰਨ ਦਾ ਵੀ ਸੰਕਲਪ ਕੀਤਾ ਗਿਆ।
ਇਸ ਮੌਕੇ ‘ਤੇ ਰਾਜਸਭਾ ਸਾਂਸਦ ਰੇਖਾ ਸ਼ਰਮਾ, ਕਾਲਕਾ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਸਾਬਕਾ ਸਪੀਕਰ ਵਿਧਾਨਸਭਾ ਗਿਆਨ ਚੰਦ ਗੁਪਤਾ, ਮੇਅਰ ਕੁਲਭੁਸ਼ਣ ਗੋਇਲ, ਸਵਦੇਸ਼ੀ ਜਾਗਰਣ ਮੰਚ ਦੇ ਸਹਿ-ਸੰਗਠਕ ਸ੍ਰੀ ਸਤੀਸ਼ ਕੁਮਾਰ, ਜਿਲ੍ਹਾ ਪ੍ਰਧਾਨ ਅਜੈ ਮਿੱਤਲ, ਬੰਤੋ ਕਟਾਰਿਆ, ਓਮ ਪ੍ਰਕਾਸ਼ ਦੇਵੀਨਗਰ, ਕ੍ਰਿਸ਼ਣਾ ਲਾਂਬਾ, ਰਾਜੇਸ਼ ਗੋਇਲ, ਗੁਰਿੰਦਰ ਭੱਟੀ, ਪੁਨੀਤ ਖੰਨਾ ਸਮੇਤ ਸਵਦੇਸ਼ੀ ਜਾਗਰਣ ਮੰਚ ਦੇ ਕਾਰਜਕਰਤਾ ਅਤੇ ਹੋਰ ਮਾਣਯੋਗ ਵੀ ਮੋਜੂਦ ਰਹੇ।
Leave a Reply