ਸ੍ਰੀ ਮੁਕਤਸਰ ਸਾਹਿਬ
(ਪੱਤਰ ਪ੍ਰੇਰਕ)
ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖ਼ਲਾਈ ਪਰੀਸ਼ਦ ਪੰਜਾਬ ਜੀ ਦੇ ਹੁਕਮ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੌਗਾਂ ਜੀ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਜੀ ,ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਸ. ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਚਰ ਫੈਸਟ 2025 ਦੀ ਅੱਜ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਸ਼ੁਰੂਆਤ ਤੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੌਂਗਾ ਜੀ ਨੇ ਟੀਚਰ ਫੈਸਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਜੀ ਨੇ ਸੰਬੋਧਨ ਦੌਰਾਨ ਕਿਹਾ ਕਿ ਟੀਚਰ ਫੈਸਟ ਅਧਿਆਪਕਾਂ ਨੂੰ ਆਪਣੇ ਹੁਨਰ ਨੂੰ ਵੇਖਣ ਅਤੇ ਨਿਖਾਰਨ ਦਾ ਇੱਕ ਵਧੀਆ ਮੌਕਾ ਹੈ ਅਤੇ ਇਸ ਫੈਸਟ ਵਿੱਚ ਭਾਗ ਲੈਣ ਲਈ ਉਹਨਾਂ ਦੀ ਪ੍ਰਸੰਸਾ ਕੀਤੀ ਅਤੇ ਸ਼ੁਭਕਾਮਨਾਵਾ ਦਿੱਤੀਆਂ।
ਟੀਚਰ ਫੈਸਟ 2025 ਸਬੰਧੀ ਜਸਵਿੰਦਰ ਪਾਲ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੂੰ ਜਾਣਕਾਰੀ ਦਿੰਦੇ ਹੋਏ ਡੀਆਰਸੀ ਸ.ਗੁਰਮੇਲ ਸਾਗੂ ਜੀ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪੰਜ ਕੈਟਾਗਰੀਆਂ, ਨੰਬਰ 3,5,6,9, ਅਤੇ10 ਤਹਿਤ ਲਗਭਗ 48 ਅਧਿਆਪਕਾਂ ਨੇ ਭਾਗ ਲਿਆ। ਉਹਨਾਂ ਉਹਨਾਂ ਦੱਸਿਆ ਕਿ ਸ੍ਰੀ ਵਰਿੰਦਰਜੀਤ ਸਿੰਘ ਬਿੱਟਾ ਅਤੇ ਸ੍ਰੀ ਮਤੀ ਰਮਿੰਦਰ ਕੌਰ ਜੀ ਨੇ ਰਜਿਸਟਰੇਸ਼ਨ ਟੀਮ ਵਜੋਂ ਡਿਊਟੀ ਦਿੱਤੀ। ਸਮਾਗਮ ਦਾ ਪ੍ਰਬੰਧਕ ਤੇ ਸੰਚਾਲਨ ਸਬੰਧੀ ਜ਼ੁਮੇਵਾਰੀ ਬੀਆਰਸੀ ਦਵਿੰਦਰ ਸਿੰਘ ,ਸ੍ਰੀ ਰਾਹੁਲ ਗੋਇਲ ਜੀ, ਰੁਪਿੰਦਰ ਸਿੰਘ ,ਮਨਪ੍ਰੀਤ ਸਿੰਘ ਬੇਦੀ, ਅਜੇ ਗਰੋਵਰ ਜੀ, ਜਗਜੀਤ ਸਿੰਘ ਅਤੇ ਰਜਿੰਦਰ ਸੇਠੀ ਜੀ ਨੇ ਬਾਖੂਬੀ ਨਿਭਾਈ ।ਇਸ ਟੀਚਰ ਫੈਸਟ ਵਿੱਚ ਖੂਬਸੂਰਤ ਰੰਗੋਲੀ ਮੈਮ ਅਮਨਦੀਪ ਕੌਰ ਅਤੇ ਸ੍ਰੀ ਮਤੀ ਰਾਜਵਿੰਦਰ ਕੌਰ ਜੀ ਦੁਆਰਾ ਬਣਾਈ ਗਈ ।
ਸਰਦਾਰ ਸਾਗੂ ਜੀ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰੀ ਅਸ਼ਵਨੀ ਬਾਂਸਲ ਜੀ, ਮੁੱਖ ਅਧਿਆਪਕਾ ਸ੍ਰੀ ਮਤੀ ਅਮਨਦੀਪ ਕੌਰ ,ਮੁੱਖ ਅਧਿਆਪਕ ਸ੍ਰੀ ਅਤੁਲ ਕੁਮਾਰ ਜੀ ,ਲੈਕਚਰਾਰ ਸ ਕੁਲਦੀਪ ਸਿੰਘ ,ਲੈਕਚਰਾਰ ਸ੍ਰੀਮਤੀ ਮਨਵੀਨ ਕੌਰ, ਲੈਕਚਰਾਰ ਸ੍ਰੀ ਪਰਵੀਨ ਸ਼ਰਮਾ ਜੀ ਅਤੇ ਸ਼੍ਰੀਮਤੀ ਰਿੰਕੀ ਮੈਮ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ ਜੀ ਨੇ ਬੜੇ ਹੀ ਪਾਰਦਰਸ਼ਤਾ ਢੰਗ ਨਾਲ ਜਜਮੈਂਟ ਕੀਤੀ ।
ਸ੍ਰੀ ਸਾਗੂ ਸਾਹਿਬ ਨੇ ਦੱਸਿਆ ਕਿ ਜੱਜਮੈਂਟ ਸਾਹਿਬਾਨ ਦੁਆਰਾ ਕੈਟਾਗਰੀ ਨੰਬਰ 3 ਵਿੱਚ ਸ਼੍ਰੀਮਤੀ ਸਰਵਜੋਤ ਕੌਰ ਜੀ ਨੇ ਪਹਿਲਾ ਸਥਾਨ, ਮੈਮ ਗੀਤੂ ਜੀ ਨੇ ਦੂਸਰਾ ਅਤੇ ਮੈਮ ਵਨੀਤਾ ਜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸੇ ਤਰ੍ਹਾਂ ਕੈਟਾਗਰੀ ਨੰਬਰ 5 ਵਿੱਚ ਸੁਖਜਿੰਦਰ ਸਿੰਘ ਪਹਿਲਾ, ਡਾਕਟਰ ਸਮਰਿਤੀ ਦੂਸਰਾ ਅਤੇ ਸੁਖਵੰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਕੈਟਾਗਰੀ ਨੰਬਰ 6 ਵਿੱਚ ਸ ਗੁਰਨਾਮ ਸਿੰਘ ਨੇ ਪਹਿਲਾ ਮੈਮ ਸਰੇਸ਼ਠਾ ਕੁਮਾਰੀ ਦੂਸਰਾ ਅਤੇ ਮੈਮ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੈਟਾਗਰੀ ਨੰਬਰ 9 ਵਿੱਚ ਪਵਨ ਕੁਮਾਰ ਜੀ ਨੇ ਪਹਿਲਾ, ਮੈਮ ਪੂਜਾ ਜੀ ਦੂਸਰਾ ਅਤੇ ਡਾਕਟਰ ਹਰਿਭਜਨ ਪ੍ਰੀਯਾਦਰਸੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੈਟਾਗਰੀ ਨੰਬਰ 10 ਵਿੱਚ ਸ਼੍ਰੀਮਤੀ ਰੂਬਲ ਬਾਲਾ ਜੀ ਨੇ ਪਹਿਲਾ, ਕੁਲਵਿੰਦਰ ਕੌਰ ਨੇ ਦੂਸਰਾ ਅਤੇ ਮੈਂਮ ਰੀਨਾ ਰਾਣੀ ਜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਸਮਾਗਮ ਦੇ ਪਹਿਲੇ ਦਿਨ ਦੇ ਅੰਤ ਵਿੱਚ ਜ਼ਿਲ੍ਹਾਂ ਸਿੱਖਿਆ ਅਫਸਰ ਸ੍ਰੀ ਜਸਪਾਲ ਮੌਂਗਾ ਜੀ,ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਜੀ,ਜੱਜ ਸਾਹਿਬਾਨ ਅਤੇ ਡੀ ਆਰ ਸੀ ਗੁਰਮੇਲ ਸਾਗੂ ਜੀ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਇਨਾਮ ਦਿੱਤੇ ਗਏ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸਮਾਗਮ ਵਿੱਚ ਪੂਰਾ ਸਹਿਯੋਗ ਦੇਣ ਲਈ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਮੁੰਡੇ ਪ੍ਰਿੰਸੀਪਲ ਸ਼੍ਰੀ ਪੰਕਜ ਗਰੋਵਰ ਜੀ ਦੇ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ
Leave a Reply