ਸ੍ਰੀ ਮੁਕਤਸਰ ਸਾਹਿਬ
( ਪੱਤਰ ਪ੍ਰੇਰਕ )
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਰੇਨੂ ਬਾਲਾ ਜੀ ਦੀ ਯੋਗ ਅਗਵਾਹੀ ਅਤੇ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਦੇ ਵਿਦਿਆਰਥੀਆਂ ਨੇ ਸੈਂਟਰਲ ਯੂਨਿਵਰਸਿਟੀ ਪੰਜਾਬ ਘੁੱਦਾ ਅਤੇ ਬੀੜ ਤਲਾਬ ਚਿੜੀਆਘਰ ਦਾ ਦੌਰਾ ਕੀਤਾ।
ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਸੀ। ਇਹ ਯਾਤਰਾ ਵਿਦਿਆਰਥੀਆਂ ਲਈ ਲਾਹੇਵੰਦ ਰਹੀ ਕਿਉਂਕਿ ਉਨ੍ਹਾਂ ਨੇ ਇਸ ਯਾਤਰਾ ਦੌਰਾਨ ਸੈਂਟਰਲ ਯੂਨਿਵਰਸਿਟੀ ਪੰਜਾਬ ਵਿਖੇ ਲਾਇਬ੍ਰੇਰੀ, ਸਾਇਂਸ ਲੈਬ ਅਤੇ ਮਿਊਜ਼ੀਅਮ ਦੇਖਿਆ।
ਯੂਨਿਵਰਸਿਟੀ ਦਾ ਮਿਊਜ਼ੀਅਮ ਵਿਦਿਆਰਥੀਆਂ ਨੂੰ ਸਾਡੇ ਪੁਰਾਤਨ ਸੱਭਿਆਚਾਰ ਨਾਲ ਜੋੜਣ ਦਾ ਇੱਕ ਵਿਸ਼ੇਸ਼ ਉਪਰਾਲਾ ਹੈ।
ਪ੍ਰਿੰਸੀਪਲ ਰੇਨੂ ਬਾਲਾ ਨੇ ਇਸ ਵਿੱਦਿਅਕ ਟੂਰ ਨਾਲ ਵਿਦਿਆਰਥੀਆਂ ਦੇ ਵਿੱਚ ਵੱਖ ਵੱਖ ਵਿਸ਼ਿਆਂ ਪ੍ਰਤੀ ਰੁਚੀ ਪੈਦਾ ਕਰਨ ਲਈ ਅਜਿਹੇ ਵਿਦਿਅਕ ਦੌਰਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰਿੰਸੀਪਲ ਮੈਡਮ ਰੇਨੂ ਬਾਲਾ, ਮੈਡਮ ਮਨਜੀਤ ਕੌਰ,ਮੈਡਮ ਰੁਪਿੰਦਰ ਰਾਣੀ, ਮੈਡਮ ਅਮਨਦੀਪ ਕੌਰ, ਮੈਡਮ ਖ਼ੁਸ਼ੀ, ਜਸਵਿੰਦਰ ਪਾਲ ਸ਼ਰਮਾ, ਸੁਰਿੰਦਰ ਕੁਮਾਰ, ਨਿਰਮਲਜੀਤ ਸਿੰਘ, ਮਨਦੀਪ ਸਿੰਘ ਹਾਜ਼ਰ ਸਨ।
Leave a Reply