ਪੀਣ ਦਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਜਿੰਮੇਦਾਰੀ ਮੁੱਖ ਮੰਤਰੀਰੋਹਤਕ ਵਿੱਚ ਪਾਣੀ ਸਪਲਾਈ ਮਜਬੂਤ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ ਸਰਕਾਰ-ਮੁੱਖ ਮੰਤਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਪੀਣ ਦਾ ਪਾਣੀ ਪਹੁੰਚਾਉਣ ਦੀ ਸਰਕਾਰ ਦੀ ਜਿੰਮੇਦਾਰੀ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਰੋਹਤਕ ਵਿੱਚ ਵੀ ਹਰ ਘਰ ਵਿੱਚ ਪੀਣ ਦੇ ਪਾਣੀ ਸਪਲਾਈ ਯਕੀਨੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਸ਼ਰਦ ਰੁਤ ਸ਼ੈਸ਼ਨ ਦੇ ਪਹਿਲੇ ਦਿਨ ਵਿਧਾਇਕ ਸ੍ਰੀ ਭਾਰਤ ਭੂਸ਼ਣ ਬਤਰਾ ਵੱਲੋਂ ਰੋਹਤਕ ਸ਼ਹਿਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ‘ਤੇ ਜੁਆਬ ਦੇ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਲ ਭੰਡਾਰ ਦੇ ਨਿਰਮਾਣ ਦੇ ਸਬੰਧ ਵਿੱਚ ਨਗਰ ਨਿਗਮ, ਰੋਹਤਕ ਦੀ 16 ਏਕੜ ਭੂਮੀ ਹੈ ਜਿਸ ਦੇ ਵਿਭਾਗ ਨੂੰ ਟ੍ਰਾਂਸਫਰ ਕਰਨ ਦਾ ਪ੍ਰਸਤਾਵ ਹੈ। ਇਸ ਦੇ ਇਲਾਵਾ, ਸੋਨੀਪਤ ਸੜਕ ‘ਤੇ ਇੱਕ ਪੰਪ ਖਰਾਬ ਹੈ, ਉਸ ਦੀ ਸਮਰਥਾ ਵਧਾਈ ਜਾ ਰਹੀ ਹੈ, ਉਸ ਪੰਪ ਨੂੰ ਦੁਰੂਸਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੋਹਤਕ ਖੇਤਰ ਵਿੱਚ ਪਾਣੀ ਦੀ ਘਾਟ ਨਾ ਆਉਣ ਦਿੱਤੀ ਜਾਵੇਗੀ, ਇਸ ਦੇ ਲਈ ਸਰਕਾਰ ਕੰਮ ਕਰ ਰਹੀ ਹੈ।
ਕਿਸਾਨ ਹਿਤ ਸਰਵੋਪਰਿ, ਹਰ ਸਥਿਤੀ ਵਿੱਚ ਨਾਲ ਖੜੀ ਹੈ ਭਾਜਪਾ ਸਰਕਾਰ-ਮੁੱਖ ਮੰਤਰੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਾਂ ਦੀ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਨੇ ਆਪ ਮੌਕੇ ‘ਤੇ ਜਾ ਕੇ ਖੇਤਰਾਂ ਦਾ ਦੌਰਾ ਕੀਤਾ ਸੀ ਅਤੇ ਕਿਸਾਨਾਂ ਨਾਲ ਵੀ ਗੱਲ ਕੀਤੀ ਸੀ। ਹੜ੍ਹ ਕਾਰਨ ਖੇਤਾਂ ਵਿੱਚ ਇੱਕਠੀ ਹੋਈ ਰੇਤ ਦੇ ਉਠਾਨ ਦੇ ਸਬੰਧ ਵਿੱਚ ਸਰਕਾਰ ਨੇ ਟੀਮ ਭੇਜੀ ਸੀ ਕਿ ਜੇਕਰ ਕਿਸੇ ਦੇ ਖੇਤ ਵਿੱਚ ਜਿਆਦਾ ਰੇਤ ਆ ਗਈ ਹੈ ਤਾਂ ਉਸ ਦੇ ੳਠਾਨ ਦੀ ਸਰਕਾਰ ਮੰਜ਼ੂਰੀ ਦੇਵੇਗੀ। ਪਰ ਇਹ ਪਾਇਆ ਗਿਆ ਕਿ ਰੇਤ ਜਿਆਦਾ ਨਹੀਂ ਆਇਆ।
ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਸ਼ਰਦ ਰੁਤ ਸ਼ੈਸ਼ਨ ਦੇ ਪਹਿਲੇ ਦਿਨ ਵਿਧਾਇਕ ਸ੍ਰੀ ਰਾਮ ਕਰਣ ਵੱਲੋਂ ਹੜ੍ਹ ਕਾਰਨ ਖੇਤਾਂ ਵਿੱਚ ਜਮਾ ਹੋਈ ਰੇਤ ਨੂੰ ਹਟਾਉਣ ਲਈ ਮੰਜ਼ੂਰੀ ਦੇਣ ਸਬੰਧੀ ਪੁੱਛੇ ਗਏ ਸੁਆਲ ਦਾ ਜੁਆਬ ਦੇ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਕੇ ‘ਤੇ ਪਾਇਆ ਗਿਆ ਕਿ ਜੋ ਰੇਤ ਆਇਆ ਉਹ ਵੀ ਰਿਵਰ-ਬੈਡ ਵਿੱਚ ਆਇਆ। ਜੋ ਬਾਉਂਡਰੀ ਹੁੰਦੀ ਹੈ, ਉਸ ਦੇ ਅੰਦਰ ਜੋ ਖੇਤ ਹਨ ਜਿਸ ਦਾ ਸਰਕਾਰ ਨੇ ਮੁਆਵਜਾ ਦਿੱਤਾ ਹੈ। ਸਰਕਾਰ ਨੇ ਚੈਕ ਕਰਵਾਇਆ ਹੈ ਰੇਤ ਜਿਆਦਾ ਨਹੀਂ ਮਿਲਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਝੇਲਣੀ ਪਵੇ ਅਤੇ ਹਰ ਛੋਟੇ-ਵੱਡੇ ਨੁਕਸਾਨ ਦੀ ਸਥਿਤੀ ਵਿੱਚ ਸਰਕਾਰ ਉਸ ਦੀ ਭਰਪਾਈ ਕਿਸਾਨਾਂ ਨੂੰ ਕਰਾ ਰਹੀ ਹੈ। ਸਰਕਾਰ ਲਈ ਕਿਸਾਨ ਹਿੱਤ ਸਰਵੋਪਰਿ ਹੈ।
ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਦਨ ਦੇ ਨੇਤਾ ਨੇ ਕੀਤੀ ਨਵੀਂ ਪਰੰਪਰਾ ਦੀ ਸ਼ੁਰੂਆਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਭੁਪੇਂਦਰ ਸਿੰਘ ਹੁਡਾ ਨੂੰ ਨੇਤਾ ਵਿਰੋਧੀ ਧਿਰ ਚੁਣੇ ਜਾਣ ‘ਤੇ ਕੀਤਾ ਸਵਾਗਤ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਦਨ ਦੇ ਨੇਤਾ ਵਜੋ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਇੱਕ ਨਵੀਂ ਪਰੰਪਰਾ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਭੁਪੇਂਦਰ ਸਿੰਘ ਹੁਡਾ ਨੂੰ ਨੇਤਾ ਵਿਰੋਧੀ ਧਿਰ ਵਜੋ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਸਵਾਗਤ ਕੀਤਾ। ਜੋ ਹਰਿਆਣਾ ਵਿਧਾਨਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ‘ਤੇ ਸਦਨ ਦੇ ਨੇਤਾ ਵੱਲੋਂ ਨੇਤਾ ਵਿਰੋਧੀ ਧਿਰ ਦਾ ਸਵਾਗਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਇਸ ਪਹਿਲ ਦਾ ਸ੍ਰੀ ਭੁਪੇਂਦਰ ਸਿੰਘ ਹੁਡਾ ਨੇ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਰਾਜਨੀਤੀ ਵਿੱਚ ਮੱਤਭੇਦ ਹੋ ਸਕਦੇ ਹਨ, ਪਰ ਮਨਭੇਦ ਨਹੀਂ, ਲੋਕਹਿਤ ਵਿੱਚ ਮਨਭੇਦ ਨਹੀਂ ਹੋਣੇ ਚਾਹੀਦੇ ਹਨ। ਵਿਰੋਧੀ ਧਿਰ ਵੱਲੋਂ ਅਸੀਂ ਸਿਰਫ ਰਾਜਨੀਤਿਕ ਮੱਤਭੇਦ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਣਗੇ ਅਤੇ ਇਹੀ ਆਸ ਸੱਤਾ ਪੱਖ ਤੋਂ ਵੀ ਹੈ, ਇਸ ਤਰ੍ਹਾ ਅਸੀਂ ਜਨਤਾ ਦੀ ਬਿਹਤਰ ਢੰਗ ਨਾਲ ਸੇਵਾ ਕਰ ਸਕਾਂਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪੇਂਦਰ ਸਿੰਘ ਹੁਡਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ 15ਵੀਂ ਵਿਧਾਨਸਭਾ ਨੂੰ ਵਿਰੋਧੀ ਪੱਖ ਦੇ ਨੇਤਾ ਵਜੋ ਸ੍ਰੀ ਭੁਪੇਂਦਰ ਸਿੰਘ ਹੁਡਾ ਵਰਗੇ ਸੀਨੀਅਰ ਅਤੇ ਤਜਰਬੇਕਾਰ ਨੇਤਾ ਮਿਲੇ ਹਨ। ਸ੍ਰੀ ਭੁਪੇਂਦਰ ਸਿੰਘ ਹੁਡਾ ਹਰਿਆਣਾ ਦੀ ਸਿਆਸਤ ਦਾ ਇੱਕ ਅਜਿਹਾ ਨਾਮ ਹੈ, ਜੋ ਸਿਆਸੀ ਤਜਰਬੇ, ਵਿਧਾਈ ਕੰਮਾਂ ਦੀ ਗੰਭੀਰਤਾ ਅਤੇ ਗਹਿਨ ਪ੍ਰਸਾਸ਼ਨਿਕ ਸਮਝ ਦੇ ਪ੍ਰਤੀਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਵਿਧਾਨਸਭਾ ਤੇ ਸੰਸਦ ਤੱਕ, ਹਰ ਮੰਚ ‘ਤੇ ਸਰਗਰਮ ਭੂਮਿਕਾ ਨਿਭਾਈ ਹੈ। ਇਸੀ ਭਰੋਸੇ ਦੇ ਬਲਬੂਤੇ ਤੇ 4 ਵਾਰ ਲੋਕਸਭਾ ਅਤੇ 6 ਵਾਰ ਵਿਧਾਨਸਭਾ ਦੇ ਲਈ ਚੁਣੇ ਗਏ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਜੋ 10 ਸਾਲਾਂ ਤੱਕ ਸ੍ਰੀ ਭੁਪੇਂਦਰ ਸਿੰਘ ਹੁਡਾ ਇਸ ਮਹਾਨ ਸਦਨ ਦੇ ਨੇਤਾ ਵੀ ਰਹੇ ਹਨ। ਉਨ੍ਹਾਂ ਦਾ ਸੰਸਦੀ ਤਜਰਬਾ, ਪ੍ਰਕ੍ਰਿਆਵਾਂ ਦੀ ਡੁੰਘੀ ਸਮਝ ਅਤੇ ਵਿਸ਼ਿਆਂ ‘ਤੇ ਉਨ੍ਹਾਂ ਦੀ ਮਜਬੂਤ ਪਕੜ, ਸਰਕਾਰ ਅਤੇ ਵਿਰੋਧੀ ਧਿਰ, ਦੋਨਾਂ ਲਈ ਉਪਯੋਗੀ ਸਾਬਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਲੋਕਤੰਤਰ ਵਿੱਚ ਬਹੁਤ ਮਹਤੱਵਪੂਰਣ ਭੁਮਿਕਾ ਨਿਭਾਉਂਦਾ ਹੈ। ਉਹ ਸਰਕਾਰ ਦੀ ਨੀਤੀਆਂ ‘ਤੇ ਸੁਆਲ ਚੁੱਕਦਾ ਹੈ। ਉਹ ਸੁਝਾਅ ਦਿੰਦਾ ਹੈ ਅਤੇ ਜਨਤਾ ਦੀ ਆਵਾਜ਼ ਨੂੰ ਸਦਨ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਸ੍ਰੀ ਭੁਪੇਂਦਰ ਸਿੰਘ ਹੁਡਾ ਵਰਗੇ ਤਜਰਬੇਕਾਰ ਨੇਤਾ ਦਾ ਇਸ ਅਹੁਦੇ ‘ਤੇ ਹੋਣਾ ਯਕੀਨੀ ਰੂਪ ਨਾਲ ਇਸ ਸਦਨ ਦੀ ਕਾਰਵਾਈ ਨੂੰ ਵੱਧ ਸਾਰਥਕ, ਗੰਭੀਰ ਅਤੇ ਰਚਨਾਤਮਕ ਬਣਾਏਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਰਾਜ ਵਿਕਾਸ ਦੇ ਇੱਕ ਨਵੇਂ ਦੌਰ ਤੋਂ ਲੰਘ ਰਿਹਾ ਹੈ। ਸੂਬੇ ਦੀ ਜਨਤਾ ਨੇ ਸਾਨੂੰ ਨੌਨ-ਸਟਾਪ ਸੇਵਾ ਅਤੇ ਸੁਸਾਸ਼ਨ ਦੀ ਜਿਮੇਵਾਰੀ ਸੌਂਪੀ ਹੈ। ਸੂਬੇ ਦੀ ਇਸ ਵਿਕਾਸ ਯਾਤਰਾ ਵਿੱਚ ਸਰਕਾਰ ਅਤੇ ਵਿਰੋਧੀ ਧਿਰ, ਦੋਨਾ ਦੀ ਭੁਮਿਕਾ ਮਹਤੱਵਪੂਰਣ ਹੈ। ਜੇਕਰ ਤਜਰਬਾ ਅਤੇ ਊਰਜਾ ਮਿਲ ਕੇ ਕੰਮ ਕਰਨ, ਤਾਂ ਜਨਹਿਤ ਦੇ ਵੱਡੇ ਟੀਚੇ ਆਸਾਨੀ ਨਾਲ ਹਾਸਲ ਕੀਤੇ ਜਾ ਸਕਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਿਦਾਨ ਦਿਵਸ ‘ਤੇ ਸੂਬੇਭਰ ਵਿੱਚ ਪ੍ਰੋਗਰਾਮਾਂ ਦੇ ਸਫਲ ਆਯੋਜਨਾ ਲਈ ਸਦਨ ਵਿੱਚ ਸਮਾਜਿਕ ਸੰਗਠਨਾਂ ਤੇ ਨਾਗਰਿਕ ਸੰਸਥਾਵਾਂ ਦਾ ਪ੍ਰਗਟਾਇਆ ਧੰਨਵਾਦ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਦਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਿਦਾਨ ਦਿਵਸ ‘ਤੇ ਸੂਬੇਭਰ ਵਿੱਚ ਪ੍ਰੋਗਰਾਮਾਂ ਦੇ ਸਫਲ ਆਯੋਜਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਤੇਗ ਬਹਾਦੁਰ ਸ਼ਹੀਦੀ ਦਿਵਸ ਆਯੋਜਨ ਕਮੇਟੀ, ਸਾਰੇ ਜਨਪ੍ਰਤੀਨਿਧੀਆਂ, ਸਮਾਜਸੇਵੀ ਸੰਗਠਨਾਂ ਅਤੇ ਨਾਗਰਿਕ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਸਬੰਧ ਵਿੱਚ ਇੱਕ ਪ੍ਰਸਤਾਵ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਇਲਾਵਾ, ਸਦਨ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ 25 ਨਵੰਬਰ ਨੂੰ ਜੋਤੀਸਰ, ਕੁਰੂਕਸ਼ੇਤਰ ਵਿੱਚ ਆਯੋਜਿਤ ਵਿਸ਼ਾਲ ਸਮਾਗਮ ਵਿੱਚ ਗੁਰੂਆਂ ਨੂੰ ਨਮਨ ਕੀਤਾ ਅਤੇ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੀ ਸ਼ਾਮਿਲ ਹੋਏ।
ਮੁੱਖ ਮੰਤਰੀ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਿਦਾਨ ਦਿਵਸ ‘ਤੇ ਆਯੋਜਿਤ ਪ੍ਰੋਗਰਾਮਾਂ ਲਈ ਸਰਕਾਰੀ ਪ੍ਰਸਤਾਵ ਪੇਸ਼ ਕਰਨ ਦੇ ਬਾਅਦ ਚਰਚਾ ਦੌਰਾਨ ਸਦਨ ਵਿੱਚ ਬੋਲ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਨੌਵੇਂ ਪਾਤਸ਼ਾਹ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਆਪਣੀ, ਹਰਿਆਣਾ ਸਰਕਾਰ ਦੀ ਅਤੇ ਹਰਿਆਣਾ ਦੇ ਜਨ-ਜਨ ਦੀ ਭਾਵਨਾਵਾਂ ਪੇਸ਼ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਬਲਿਦਾਨ ਭਾਰਤੀ ਸਭਿਅਤਾ ਦੀ ਉਸ ਆਤਮਾ ਦਾ ਪ੍ਰਤੀਕ ਹੈ, ਜਿਸ ਨੇ ਸਚਾਈ, ਧੀਰਜ ਅਤੇ ਮਨੁੱਖ ਗਰਿਮਾ ਦੀ ਰੱਖਿਆ ਲਈ ਖੁਦ ਨੂੰ ਕੁਰਬਾਨ ਕਰਨਾ ਸਵੀਕਾਰ ਕੀਤਾ, ਪਰ ਅਨਿਆਂ ਤੇ ਅਧਰਮ ਦੇ ਸਾਹਮਣੇ ਝੁਕਣਾ ਕਦੀ ਸਵੀਕਾਰ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ 25 ਅਗਸਤ, 2025 ਨੂੰ ਇਸੀ ਸਦਨ ਵਿੱਚ ਸਰਵਸੰਮਤੀ ਨਾਲ ਇਹ ਸੰਕਲਪ ਕੀਤਾ ਸੀ ਕਿ ਜਨ-ਜਨ ਨੁੰ ਪੇ੍ਰਰਿਤ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਿਦਾਨ ਸਾਲ ਨੂੰ ਪੂਰੇ ਸੂਬੇ ਵਿੱਚ ਗਰਿਮਾ ਅਤੇ ਗੌਰਵਪੂਰਣ ਢੰਗ ਨਾਲ ਮਨਾਇਆ ਜਾਵੇਗਾ। ਇਹ ਪ੍ਰਸਤਾਵ ਹਰਿਆਣਾ ਦੀ ਧਰਤੀ ਦੀ ਉਸ ਪਰੰਪਰਾ ਦਾ ਵਿਸਤਾਰ ਸੀ, ਜਿਸ ਨੇ ਹਮੇਸ਼ਾ ਗੁਰੂਆਂ, ਸੰਤਾਂ ਅਤੇ ਮਹਾਪੁਰਸ਼ਾਂ ਦੇ ਆਦਰਸ਼ਾਂ ਨੂੰ ਆਪਣੇ ਸਮਾਜਿਕ ਜੀਵਨ ਵਿੱਚ ਅਪਣਾਇਆ ਹੈ। ਇਸੀ ਸੰਕਲਪ ਨੂੰ ਸਾਕਾਰ ਕਰਨ ਲਈ ਪਿਛਲੀ 3 ਨਵੰਬਰ ਨੂੰ ਚੰਡੀਗੜ੍ਹ ਵਿੱਚ ਇੱਕ ਸਰਵਦੱਲ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਾਰੇ ਸਿਆਸੀ ਪਾਰਟੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਲ ਦੇ ਆਯੋ੧ਨ ਨੂੰ ਸ਼ਾਨਦਾਰ ਬਨਾਉਣ ਲਈ ਅਨੇਕ ਮਹਤੱਵਪੂਰਣ ਸੁਝਾਅ ਦਿੱਤੇ।
ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਹਰਿਆਣਾ ਸਰਕਾਰ ਸਹਿਯੋਗ ਕਰੇਗੀ। ਇਸ ਤੋਂ ਇਲਾਵਾ, ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਿਦਾਨ ਸਾਲ ਨੂੰ ਸਮਰਪਿਤ ਚਾਰ ਨਗਰ ਕੀਰਤਨ ਜਿਸ-ਜਿਸ ਮਾਰਗ ਅਤੇ ਖੇਤਰ ਤੋਂ ਲੰਘਣਗੀਆ ਜਾਂ ਰਾਤ ਨੂੰ ਨਗਰ ਕੀਰਤਨ ਦਾ ਠਹਿਰਾਵ ਹੋਵੇਗਾ, ਉੱਥੇ ਸਾਰੀ ਪਾਰਟੀਆਂ ਦੇ ਨੇਤਾ ਇੰਨ੍ਹਾ ਨਰਗ ਕੀਰਤਨਾਂ ਦਾ ਸਵਾਗਤ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਸਰਵਦਲ ਦੀ ਮੀਟਿੰਗ ਹਰਿਆਣਾ ਦੀ ਲੋਕਤਾਂਤਰਿਕ ਪਰੰਪਰਾ ਅਤੇ ਸਭਿਆਚਾਰਕ ਏਕਤਾ ਦਾ ਸੁੰਦਰ ਉਦਾਹਰਣ ਬਣੀ, ਜਿਸ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਸਾਰਿਆਂ ਵੱਲੋਂ ਸਾਡੇ ਗੌਰਵਸ਼ਾਲੀ ਇਤਿਹਾਸ ਅਤੇ ਵਿਰਾਸਤ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸਾਰੇ ਵਿਰੋਧੀ ਧਿਰ ਮੈਂਬਰਾਂ ਤੇ ਨੇਤਾਵਾਂ ਨੇ ਆਪਣੇ ਸੁਝਾਅ ਦਿੱਤੇ ਸਨ ਅਤੇ ਇੰਨ੍ਹਾਂ ਸੁਝਾਆਂ ‘ਤੇ ਕੰਮ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਪੂਰੇ ਸੂਬੇ ਵਿੱਚ ਅਨੇਕ ਆਯੋਜਨ ਕੀਤੇ। ਇੰਨ੍ਹਾਂ ਦਾ ਉਦੇਸ਼ ਗੁਰੂ ਸਾਹਿਬ ਨੂੰ ਨਮਨ ਕਰਨਾ ਅਤੇ ਨਵੀਂ ਪੀੜੀ ਨੂੰ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੀ ਸਿਖਿਆਵਾਂ ਅਤੇ ਉਨ੍ਹਾਂ ਦੇ ਬਲਿਦਾਨ ਤੋਂ ਪੇ੍ਰਰਿਤ ਕਰਨਾ ਵੀ ਸੀ। ਪੂਰੇ ਨਵੰਬਰ ਦੇ ਮਹੀਨੇ ਵਿੱਚ ਪੂਰੇ ਸੂਬੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦੇ ਪ੍ਰਤੀ ਸ਼ਬਧਾ ਅਤੇ ਚੇਤਨਾ ਦਾ ਇੱਕ ਲਗਾਤਾਰ ਪ੍ਰਵਾਹ ਦੇਖਣ ਨੁੰ ਮਿਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਸਾਹਿਬ ਦੇ ਬਲਿਦਾਨ ਨੂੰ ਸਮਰਪਿਤ ਪਹਿਲੀ ਪਵਿੱਤਰ ਨਗਰ ਕੀਰਤਨ ਸਿਰਸਾ ਜਿਲ੍ਹਾ ਤੇ ਰੋੜੀ ਤੋਂ 8 ਨਵੰਬਰ ਨੂੰ ਰਵਾਨਾ ਕੀਤਾ ਸੀ। ਇਸ ਦੇ ਬਅਦ ਪਿੰਜੌਰ, ਫਰੀਦਾਬਾਦ ਅਤੇ ਸਢੌਰਾ ਤੋਂ ਵੀ ਵਿਸ਼ਾਲ ਨਗਰ ਕੀਰਤਨ ਕੱਢੇ ਗਏ। ਇੰਨ੍ਹਾਂ ਚਾਰਾਂ ਨਗਰ ਕੀਰਤਨਾਂ ਵਿੱਚ ਹਰ ਕੌਨੇ ਤੋਂ ਲਗਭਗ ਡੇਢ ਲੱਖ ਲੋਕਾਂ ਨੇ ਭਾਗੀਦਾਰੀ ਕਰ ਗੁਰੂ ਜੀ ਨੂੰ ਨਮਨ ਕੀਤਾ। ਇਹ ਨਗਰ ਕੀਰਤਨ 20 ਜਿਲ੍ਹਿਆਂ ਦੇ 500 ਤੋਂ ਵੱਧ ਪਿੰਡਾਂ ਤੋਂ ਹੋ ਗੇ ਲੰਘੇ ਅਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਂਦੀ ਹੋਈ ਨਗਰ ਕੀਰਤਨ 24 ਨਵੰਬਰ ਨੂੰ ਧਰਮਖੇਤਰ-ਕੁਰੂਕਸ਼ੇਤਰ ਪਹੁੰਚੇ। ਇੰਨ੍ਹਾਂ ਨਗਰ ਕੀਰਤਨਾਂ ਦਾ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੇ ਹਰ ਪਿੰਡ, ਹਰ ਸ਼ਹਿਰ ਵਿੱਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਵਿਚਾਰ ਧਾਰਾਵਾਂ ਤੋਂ ਉੱਪਰ ਉੱਠ ਕੇ ਵੱਧ-ਚੜ੍ਹ ਕੇ ਸਵਾਗਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਜੋਤੀਸਰ, ਕੁਰੂਕਸ਼ੇਤਰ ਵਿੱਚ 25 ਨਵੰਬਰ ਨੁੰ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੇ ਪਵਿੱਤਰ ਪ੍ਰਕਾਸ਼ ਵਿੱਚ ਆਯੋਜਿਤ ਵਿਸ਼ਾਲ ਸਮਾਗਮ ਨੇ ਸਾਡੇ ਸੰਕਲਪ ਨੂੰ ਇੱਕ ਨਵੀਂ ਅਧਿਆਤਮਿਕ ਉਚਾਈ ਪ੍ਰਦਾਨ ਕੀਤੀ। ਇਸ ਸਮਾਗਮ ਵਿੱਚ ਸੂਬੇ ਦੇ ਕੌਨੇ-ਕੌਨੇ ਤੋਂ ਆਏ ਲੱਖਾਂ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਨਮਨ ਕੀਤਾ। ਉਸ ਦਿਨ ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਅਯੋਧਿਆ ਤੋਂ ਲੈ ਕੇ ਭਗਵਾਨ ਸ੍ਰੀ ਕ੍ਰਿਸ਼ਣ ਦੀ ਕਰਮਭੂਮੀ ਕੁਰੂਕਸ਼ੇਤਰ ਤੱਕ ਇੱਕ ਵਿਸ਼ੇਸ਼ ਆਸਥਾ ਦਾ ਪ੍ਰਵਾਹ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇਸ ਪ੍ਰਵਾਹ ਦੇ ਵਿਸ਼ੇਸ਼ ਸੰਵਾਹਕ ਬਣੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਸਿੱਕੇ, ਇੱਕ ਡਾਕ ਟਿਕਟ ਅਤੇ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ। ਇੰਨ੍ਹਾਂ ਸਾਰਿਆਂ ਨੇ ਇਸ ਆਯੋ੧ਨ ਨੂੰ ਕੌਮੀ ਅਤੇ ਕੌਮਾਂਤਰੀ ਪਹਿਚਾਣ ਦਿਵਾਈ।
ਉਨ੍ਹਾਂ ਨੇ ਕਿਹਾ ਕਿ ਪੂਰੇ ਸੂਬੇ ਵਿੱਚ 350 ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 23 ਹਜਾਰ ਤੋਂ ਵੱਧ ਯੂਨਿਟ ਖੂਨ ਇਕੱਠਾ ਹੋਇਆ। ਗੁਰੂਆਂ ਦੀ ਸਿਖਿਆਵਾਂ ਨਾਲ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸੂਬੇ ਦੇ ਸਾਰੇ ਸਕੂਲਾਂ ਵਿੱਚ ਸੰਸਕ੍ਰਿਤ, ਹਿੰਦੀ, ਪੰਜਾਬੀ ਅਤੇ ਅੰਗੇ੍ਰਜੀ ਭਾਸ਼ਾਵਾਂ ਵਿੱਚ ਲੇਖ ਮੁਕਾਬਲੇ ਆਯੋਜਿਤ ਕੀਤੇ ਗਏ। ਇੰਨ੍ਹਾਂ ਵਿੱਚ 3 ਲੱਖ 50 ਹਜਾਰ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸੀ ਤਰ੍ਹਾ, ਗੁਰੂ ਜੀ ਦੇ ਜੀਵਨ ‘ਤੇ ਇੱਕ ਰਾਜ ਪੱਧਰੀ ਕਹਾਣੀ ਮੁਕਾਬਲਾ ਦਾ ਆਯੋਜਨ ਵੀ ਕੀਤਾ ਗਿਆ। ਇਹ ਭਾਵੀ ਪੀੜੀ ਨੂੰ ਇਤਿਹਾਸ ਨਾਲ ਜੋੜਨ ਦਾ ਇੱਕ ਸਫਲ ਯਤਨ ਰਿਹਾ।
ਇਸ ਤੋਂ ਇਲਾਵਾ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਵਿੱਚ ਕੌਮੀ ਪੱਧਰ ਦਾ ਸੇਮੀਨਾਰ ਆਯੋਜਿਤ ਕੀਤਾ ਗਿਆ। ਉਥੇ ਹੀ, ਗੁਰੂ ਜੀ ਦੇ ਨਾਮ ‘ਤੇ ਇੱਕ ਚੇਅਰ ਸਥਾਪਿਤ ਕਰਨ ਦਾ ਫੈਸਲਾ ਕੀਤਾ। ਇਹ ਚੇਅਰ ਖੋਜ ਅਤੇ ਅਧਿਐਨ ਰਾਹੀਂ ਉਨ੍ਹਾਂ ਦੇ ਵਿਚਾਰਾਂ ਨੂੰ ਆਉਣ ਵਾਲੀ ਪੀੜੀਆਂ ਤੱਕ ਜਿੰਦਾਂ ਰੱਖਣ ਦਾ ਸਰੋਤ ਬਣੇਗੀ।
ਉਨ੍ਹਾਂ ਨੇ ਕਿਹਾ ਕਿ ਗੁਰੂਆਂ ਦੀ ਯਾਦ ਨੂੰ ਚਿਰਸਥਾਈ ਬਣਾਏ ਰੱਖਣ ਲਈ ਗਵਰਨਮੈਂਟ ਪੋਲੀਟੈਕਨਿਕ ਅੰਬਾਲਾ ਦਾ ਨਾਮਕਰਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਕੀਤਾ ਗਿਆ। ਇਸੀ ਤਰ੍ਹਾ, ਟੋਹਾਨਾ-ਜੀਂਦ-ਧਮਤਾਨ ਸਾਹਿਬ ਸੜਕ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਗਿਆ। ਇਸੀ ਲੜੀ ਵਿੱਚ, ਕਰਨਾਲ ਵਿੱਚ ਆਯੋਜਿਤ ਹਿੰਦ ਦੀ ਚਾਦਰ ਮੈਰਾਥਨ ਵਿੱਚ ਲਗਭਗ 80 ਹਜਾਰ ਲੋਕਾਂ ਨੇ ਹਿੱਸਾ ਲਿਆ। ਨਾਲ ਹੀ, ਬੜਖਾਲਸਾ ਵਿੱਚ ਦਾਦਾ ਕੁਸ਼ਾਲ ਸਿੰਘ ਦਹੀਆ ਜੀ ਦੇ ਬਲਿਦਾਨ ਸਥਾਨ ‘ਤੇ ਆਯੋਜਿਤ ਰਾਜ ਪੱਧਰੀ ਸਮਾਰੋਹ ਨੇ ਉਸ ਵੀਰ ਨਾਇਕ ਦਾ ਸਨਮਾਨ ਦਿੱਤਾ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਈ ਜੈਤਾ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੀ ਅਦੁੱਤੀ ਬਲਿਦਾਨਾਂ ਨੂੰ ਯਾਦ ਕਰ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਜਿਲ੍ਹਾ ਦੇ ਕਾਲੇਸਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਵਨ ਵਿਕਸਿਤ ਕਰਨ ਦਾ ਫੈਸਲਾ ਕੀਤਾ। ਉੱਥੇ ਪੌਧਾਰੋਪਣ ਕਰ ਜੰਗਲੀ ਜੀਵ ਸਰੰਖਣ ਬਲਾਕ ਦਾ ਨਿਰਮਾਣ ਕੀਤਾ ਗਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਰਵਾਜੇ ਦਾ ਨਿਰਮਾਣ ਵੀ ਕੀਤਾ ਗਿਆ। ਯਮੁਨਾਨਗਰ ਜਿਲ੍ਹਾ ਦੇ ਹੀ ਕਿਸ਼ਨਪੁਰਾ ਵਿੱਚ ਗੁਰੂ ਤੇਗ ਬਹਾਦਰ ਖੇਤੀਬਾੜੀ ਕਾਲਜ ਖੋਲਣ ਦਾ ਐਲਾਨ ਕਰ ਗੁਰੂ ਸਾਹਿਬ ਦੇ ਨਾਮ ਨੂੰ ਸਿਖਿਆ ਅਤੇ ਖੇਤੀਬਾੜੀ ਨਾਲ ਜੋੜਿਆ ਗਿਆ।
ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੂੰ ਵਿਸ਼ਾਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੁਰੂਆਂ ਨੂੰ ਨਮਨ ਕੀਤਾ। ਉਸੀ ਦਿਨ ਉਨ੍ਹਾਂ ਦਾ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੀ ਸ਼ਾਮਿਲ ਹੋਣਾ ਹਰਿਆਣਾ ਦੇ ਲਈ ਮਾਣ ਦਾ ਲੰਮ੍ਹਾ ਸੀ। ਉਨ੍ਹਾਂ ਨੇ ਮਹਾਭਾਰਤ ਥੀਮ ‘ਤੇ ਅਧਾਰਿਤ ਅਨੁਭਵ ਕੇਂਦਰ ਅਤੇ ਭਗਵਾਨ ਸ੍ਰੀਕ੍ਰਿਸ਼ਣ ਦੇ ਪਵਿੱਤਰ ਸ਼ੰਖ ਦੇ ਨਾਮ ‘ਤੇ ਪੰਚਜਨਅ ਸਮਾਰਕ ਦਾ ਉਦਘਾਟਨ ਕੀਤਾ। ਇਸ ਦੇ ਬਾਅਦ 28 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ੳਡੁੱਪੀ ਵਿੱਚ ਅਨੁਭਵ ਕੇਂਦਰ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਤੋਂ ਇਸ ਨੁੰ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਨੇ 30 ਨਵੰਬਰ ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ ਇਸ ਦਾ ਵਰਨਣ ਕੀਤਾ। ਇਹ ਹਰਿਆਣਾ ਲਈ ਬਹੁਤ ਮਾਣ ਦੀ ਗੱਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਦਨ ਵੱਲੋਂ ਪ੍ਰਧਾਨ ਮੰਤਰੀ ਨੁੰ ਧੰਨਵਾਦ ਪੱਤਰ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵੀਰ ਬਾਲ ਦਿਵਸ ਦੇ ਉਪਲੱਖ ਵਿੱਚ ਸਕੂਲਾਂ ਵਿੱਚ ਨਿਬੰਧ ਪ੍ਰਤੀਯੋਗਿਤਾਵਾਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਸਾਹਿਬਜਾਦਿਆ ਦੇ ਜੀਵਨ ਤੋਂ ਬੱਚਿਆਂ ਨੂੰ ਸੀਖ ਮਿਲੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਿਰਫ਼ ਵੀਰਾਂ ਦੀ ਭੂਮੀ ਨਹੀਂ ਸਗੋਂ ਗੁਰੂਆਂ ਦੀ ਵੀ ਧਰਤੀ ਹੈ। ਲਗਭਗ ਸਾਰੇ ਸਿੱਖ ਗੁਰੂਆਂ ਨੇ ਆਪਣੇ ਪਵਿੱਤਰ ਚਰਣਾਂ ਨਾਲ ਹਰਿਆਣਾ ਦੀ ਧਰਤੀ ਨੂੰ ਪਵਿੱਤਰ ਕੀਤਾ ਹੈ। ਉਨ੍ਹਾਂ ਦੀ ਯਾਦ ਵਿੱਚ ਥਾਂ-ਥਾਂ ‘ਤੇ ਗੁਰੂਘਰ ਬਣਾਏ ਗਏ ਹਨ। ਸੂਬੇ ਦੀ ਜਨਤਾ ਵਿੱਚ ਗੁਰੂਆਂ ਪ੍ਰਤੀ ਢੰਗੀ ਸ਼ਰਧਾ ਹੈ। ਇਸੇ ਸ਼ਰਧਾ ਦਾ ਪ੍ਰਵਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਬਲਿਦਾਨ ਦਿਵਸ ਪ੍ਰੋਗਰਾਮਾਂ ਵਿੱਚ ਵੇਖਣ ਨੂੰ ਮਿਲਿਆ। ਸੂਬੇ ਦੇ ਹਰ ਪਿੰਡ, ਹਰ ਸ਼ਹਿਰ ਅਤੇ ਕੋਨੇ-ਕੋਨੇ ਤੋਂ ਲੋਕਾਂ ਨੇ ਵੱਧ-ਚੱਢ ਕੇ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਸਾਡੀ ਜਿੰਮੇਵਾਰੀ ਹੈ ਕਿ ਅਸੀ ਆਪਣੀ ਨਵੀਂ ਪੀਢੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸੰਦੇਸ਼, ਉਨ੍ਹਾਂ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਬਿਨਾਂ ਡਰ ਦੇ ਜੀਵਨ ਤੋਂ ਪ੍ਰੋਰਿਤ ਕਰਦੇ ਰਹਿਣ। ਇਸ ਲਈ ਉਹ ਹਰਿਆਣਾ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਬਲਿਦਾਨ ਦਿਵਸ ਦੇ ਪ੍ਰੋਗਰਾਮਾਂ ਵਿੱਚ ਰਾਜਨੀਤੀਕ ਮਤਭੇਦਾਂ ਅਤੇ ਧਾਰਮਿਕ ਫਰਕ ਤੋਂ ਉੱਤੇ ਉਠ ਕੇ ਪੂਰੇ ਜੋਸ਼ ਨਾਲ ਵੱਧ-ਚੱਢ ਕੇ ਹਿੱਸਾ ਲੈਣ ਲਈ ਸਾਰੇ ਸੂਬੇਵਾਸਿਆਂ, ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਗੁਰੂ ਤੇਗ ਬਹਾਦੁਰ ਸ਼ਹੀਦੀ ਦਿਵਸ ਆਯੋਜਨ ਕਮੇਟੀ, ਸਾਰੇ ਜਨਪ੍ਰਤੀਨਿਧੀਆਂ, ਸਮਾਜਸੇਵੀ ਸੰਗਠਨਾਂ ਅਤੇ ਨਾਗਰਿਕ ਸੰਸਥਾਨਾਂ ਦਾ ਧੰਨਵਾਦ ਵਿਅਕਤ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਕੀਤਾ।
ਮੁੱਖ ਮੰਰਤੀ ਨੇ ਸਦਨ ਵਿੱਚ ਸਰਕਾਰੀ ਪ੍ਰਸਤਾਵ ਨੂੰ ਸਭ ਦੀ ਸਹਿਮਤੀ ਨਾਲ ਪਾਰਿਤ ਕਰਨ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਬੇਨਤੀ ‘ਤੇ ਪ੍ਰਸਤਾਵ ਨੂੰ ਸਭ ਦੀ ਸਹਿਮਤੀ ਨਾਲ ਪਾਰਿਤ ਕੀਤਾ ਗਿਆ।
Leave a Reply