ਅਜ਼ਾਦ ਫਾਊਂਡੇਸ਼ਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਰਬ ਸਾਂਝਾ ਆਰਟ ਮੇਲਾ ਕਰਵਾਇਆ ਗਿਆ

ਮਾਲੇਰਕੋਟਲਾ/ਅਹਿਮਦਗੜ੍ਹ
(ਸ਼ਹਿਬਾਜ਼ ਚੌਧਰੀ )
ਅਜ਼ਾਦ ਫਾਊਂਡੇਸ਼ਨ ਟਰੱਸਟ ਰਜਿਸਟਡ ਮਾਲੇਰਕੋਟਲਾ ਦੀ ਇਕਾਈ ਇੰਟਰਨੈਸ਼ਨਲ ਆਰਟਿਸਟ ਜ਼ੋਨ ਵੱਲੋਂ ਸਿੰਘ ਸਭਾ ਗੁਰੂਦੁਆਰਾ ਸਾਹਿਬ ਅਹਿਮਦਗੜ੍ਹ ਵਿਖ਼ੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਰਬ ਸਾਂਝਾ ਆਰਟ ਮੇਲਾ ਕਰਵਾਇਆ ਗਿਆ,ਜਿਸ ਵਿੱਚ ਪਹਿਲੀ ਜਮਾਤ ਤੋਂ +2 ਤੱਕ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਰੀ ਗਿਣਤੀ ਵਿੱਚ ਹਿੱਸਾ ਲਿਆ।ਆਰਟ ਫੇਅਰ ਵਿੱਚ ਬੱਚਿਆਂ ਨੇ ਪੇਂਟਿੰਗ,ਸਕੈਚਿੰਗ,ਅਤੇ ਰਚਨਾਤਮਕ ਕਲਾ ਰੂਪਾਂ ਰਾਹੀਂ ਆਪਣੀਆਂ ਪ੍ਰਤਿਭਾ ਦਾ ਸੁੰਦਰ ਪ੍ਰਦਰਸ਼ਨ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾਂ ਦੇ ਚੇਅਰਮੈਨ ਅਸਲਮ ਨਾਜ਼ ਵੱਲੋ ਬੱਚਿਆਂ ਨੂੰ ਮੋਟੀਵੇਸ਼ਨਲ ਲੈਕਚਰ ਰਾਹੀਂ ਕੀਤੀ ਗਈ ਇਸ ਪ੍ਰੋਗਰਾਮ ਵਿੱਚ ਜੱਜਮੈਂਟ ਦੀ ਭੂਮਿਕਾ ਆਰਟਿਸਟ ਮਨਜ਼ੂਰ ਅਹਿਮਦ,ਪ੍ਰਦੀਪ ਸਿੰਘ ਖੱਟਰਾਂ ਅਤੇ,ਰਾਜਿੰਦਰ ਪਾਲ ਸਿੰਘ ਵੱਲੋ ਸਾਂਝੇ ਤੌਰ ਤੇ ਨਿਭਾਈ ਗਈ ਇਸ ਮੌਕੇ ਬੋਲਦਿਆਂ ਸੰਸਥਾ ਦੇ ਚੇਅਰਮੈਨ ਅਸਲਮ ਨਾਜ਼ ਨੇ ਆਏ ਹੋਏ ਮਹਿਮਾਨਾਂ,ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਬੱਚਿਆਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਆਯੋਜਕਾਂ ਵੱਲੋਂ ਸਾਰੇ ਭਾਗੀਦਾਰਾਂ ਨੂੰ ਰਿਫ੍ਰੈਸ਼ਮੈਂਟ ਦਿੱਤੀ ਗਈ ਜਦਕਿ ਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਆਮਾ ਅੱਤਰਜ਼ ਦੇ ਗਿਫਟਾਂ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ ਇਸ ਮੌਕੇ,ਪ੍ਰਵੇਜ਼ ਫੈਸ਼ਨ,ਐਮ.ਸੀ.ਅਸਲਮ ਅਫਰੀਦੀ,ਮੁਹੰਮਦ ਰਿਜ਼ਵਾਨ,ਮੈਡਮ ਵਰਸ਼ਾ ਪ੍ਰਿੰਸੀਪਲ ਡੀ.ਏ.ਵੀ.ਸਕੂਲ,ਮੈਡਮ ਕੋਮਲਪ੍ਰੀਤ ਪ੍ਰਿੰਸੀਪਲ ਗੁਰੂ ਨਾਨਕ ਕੰਨਿਆਂ ਮਹਾਂਵਿਦਿਆਲੇ,ਮੈਡਮ ਹਰਸਿਮਰਨ ਕੌਰ ਪ੍ਰਿੰਸੀਪਲ ਖਾਲਸਾ ਪਬਲਿਕ ਸਕੂਲ,ਮੈਡਮ ਪ੍ਰਦੀਪ ਕੌਰ ਪ੍ਰਿੰਸੀਪਲ ਖਾਲਸਾ ਸਰਕਾਰੀ ਸਕੂਲ ਅਤੇ ਅਲੀਬਾਗ ਚਾਹ ਕੰਪਨੀ ਦਾ ਸਹਿਯੋਗ ਮਹੱਤਵਪੂਰਨ ਰਿਹਾI

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin