ਸੰਗਰੂਰ
( ਜਸਟਿਸ ਨਿਊਜ਼ )
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਰਤਿੰਦਰ ਪਾਲ ਕੌਰ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ‘ਅਨੀਮੀਆ ਮੁਕਤ ਭਾਰਤ’ ਅਭਿਆਨ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਅਭਿਆਨ ਦਾ ਉਦੇਸ਼ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਹਿਲਾਵਾਂ, ਕਿਸ਼ੋਰੀਆਂ ਅਤੇ ਬੱਚਿਆਂ ਵਿੱਚ ਅਨੀਮੀਆ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਦੀ ਰੋਕਥਾਮ ਨੂੰ ਪ੍ਰੋਤਸਾਹਿਤ ਕਰਨਾ ਸੀ।ਐਨੀਮੀਆ ਮੁਕਤ ਭਾਰਤ (ਐਨੀਮੀਆ ਮੁਕਤ ਭਾਰਤ ) ਭਾਰਤ ਸਰਕਾਰ ਦਾ ਇੱਕ ਮਹੱਤਵਪੂਰਨ ਰਾਸ਼ਟਰੀ ਪ੍ਰੋਗਰਾਮ ਹੈ, ਜੋ ਕਿ ਟੀਚੇ ਵਾਲੇ ਬੱਚੇ, ਕਿਸ਼ੋਰ, ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਹਿਲਾਵਾਂ ਸਮੇਤ ਸਾਰੀਆਂ ਉਮਰਾਂ ਵਿੱਚ ਖੂਨ ਦੀ ਕਮੀ (ਐਨੀਮੀਆ) ਨੂੰ ਘੱਟ ਕਰਨਾ ਹੈ, ਇਸ ਲਈ ਆਇਰਨ ਅਤੇ ਫੋਲੀਕ ਐਸਿਡ ਸਪਲੀਮੈਂਟੇਸ਼ਨ, ਐਲਬੈਂਡਾਜ਼ੋਲ ਅਤੇ ਪੌਸ਼ਟਿਕਤਾ ਸੰਬੰਧੀ ਸਲਾਹ ਵਰਗੀਆਂ ਰਣਨੀਤੀਆਂ ਅਪਣਾਈਆਂ ਜਾਂਦੀਆਂ ਹਨ, ਤੰਦਰੁਸਤ ਅਤੇ ਐਨੀਮੀਆ-ਮੁਕਤ ਆਬਾਦੀ ਤਿਆਰ ਕਰ ਸਕਦੇ ਹਨ।
ਅਭਿਆਨ ਦੌਰਾਨ ਆਂਗਣਵਾੜੀ ਵਰਕਰਾਂ ਵੱਲੋਂ ਅਨੀਮੀਆ ਦੇ ਕਾਰਣਾਂ, ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਲਾਭਪਾਤਰੀਆਂ ਨੂੰ ਆਇਰਨ–ਫੋਲਿਕ ਐਸਿਡ ਗੋਲੀਆਂ ਦੀ ਨਿਯਮਤ ਸੇਵਨ ਅਤੇ ਪੋਸ਼ਣ ਭਰਪੂਰ ਖੁਰਾਕ ਜਿਵੇਂ ਕਿ ਹਰੀ ਪੱਤਿਆਂ ਵਾਲੀਆਂ ਸਬਜ਼ੀਆਂ, ਦਾਲਾਂ, ਗੁੜ ਅਤੇ ਮੌਸਮੀ ਫਲ ਆਪਣੇ ਰੋਜ਼ਾਨਾ ਭੋਜਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਰਤਿੰਦਰ ਪਾਲ ਕੌਰ ਧਾਲੀਵਾਲ ਵੱਲੋਂ ਕਿਹਾ ਗਿਆ ਕਿ ਅਨੀਮੀਆ ਤੋਂ ਬਚਾਅ ਲਈ ਪੋਸ਼ਣ, ਸਫ਼ਾਈ ਅਤੇ ਨਿਯਮਤ ਸਿਹਤ ਜਾਂਚ ਬਹੁਤ ਜ਼ਰੂਰੀ ਹੈ ਅਤੇ ਆਂਗਣਵਾੜੀ ਕੇਂਦਰ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਭਿਆਨ ਦੌਰਾਨ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
Leave a Reply