ਭਾਰਤੀ ਭਾਸ਼ਾ ਉਤਸਵ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਦਿਆਰਥੀ ਭਾਸ਼ਾ ਦੂਤ ਅਤੇ ਅਧਿਆਪਕ ਭਾਸ਼ਾ ਗੌਰਵ ਸਨਮਾਨ ਨਾਲ ਸਨਮਾਨਿਤ 

ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ)
ਹਿੰਦੁਸਤਾਨੀ ਭਾਸ਼ਾ ਅਕਾਦਮੀ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਸੰਸਕ੍ਰਿਤੀ ਮੰਤਰਾਲੇ, ਭਾਰਤ ਸਰਕਾਰ ਅਤੇ ਡਾਕਟਰ ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਸਮਾਜਿਕ ਨਿਆ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਸੰਯੁਕਤ ਸਹਿਯੋਗ ਦੇ ਨਾਲ ਸੋਮਵਾਰ 15 ਦਿਸੰਬਰ, ਨੂੰ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ 15 ਜਨਪਥ ਨਵੀਂ ਦਿੱਲੀ ਵਿਖੇ  ਭਾਰਤੀ ਭਾਸ਼ਾ ਦਿਵਸ ਦੇ ਮੌਕੇ ਉੱਤੇ ਵਿਦਿਆਰਥੀ ਅਤੇ ਅਧਿਆਪਕ ਭਾਸ਼ਾ ਗੌਰਵ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਸਨਮਾਨ ਯੋਜਨਾ ਦੇ ਅੰਤਰਗਤ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੀ ਜਮਾਤ ਦੱਸਵੀਂ (ਸ਼ੈਸ਼ਨ 2024 – 2025 ) ਦੇ ਕੁੱਲ ਦੱਸ ਵਿਦਿਅਰਥੀਆਂ ਮੰਨਤ ਕੌਰ, ਹਰਲੀਨ ਕੌਰ, ਗੁਰਨਾਜ਼ ਕੌਰ, ਮਹਿਕ ਪਹੂਜਾ, ਹਰਸਿਮਰਤ ਕੌਰ, ਯੁਵਰਾਜ, ਜੀਵਨ ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ, ਕਵਨਪ੍ਰੀਤ ਕੌਰ ਅਤੇ ਮੰਨਤ ਕੈਂਠ ਨੂੰ ਪੰਜਾਬੀ ਵਿਸ਼ੇ ਵਿੱਚ 90% ਤੋਂ ਵੱਧ ਅੰਕ ਹਾਸਲ ਕਰਨ ਲਈ ਭਾਸ਼ਾ ਦੂਤ ਅਤੇ ਅਧਿਆਪਕਾਂ ਪ੍ਰਿਤਪਾਲ ਕੌਰ ਅਤੇ ਜਸਜੀਤ ਕੌਰ ਨੂੰ ਭਾਸ਼ਾ ਗੌਰਵ ਅਧਿਆਪਕ ਸਨਮਾਨ 2025 ਦੇ ਅੰਤਰਗਤ ਟਰੋਫੀ ਅਤੇ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ। ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅਤੇ ਆਪਣੇ ਸਮਰਪਣ ਅਤੇ ਮਿਹਨਤ ਦੁਆਰਾ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਦਿਲੋਂ ਵਧਾਈਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਵਲੋਂ ਕੀਤੀ ਗਈ ਮਿਹਨਤ ਦਾ ਧੰਨਵਾਦ ਜਿਨ੍ਹਾਂ ਬਦੌਲਤ ਅੱਜ ਵਿਦਿਆਰਥੀ ਅਤੇ ਸਕੂਲ ਦਾ ਨਾਮ ਰੋਸ਼ਨ ਹੋ ਰਿਹਾ ਹੈ ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin