ਹੁਸ਼ਿਆਰਪੁਰ
( ਤਰਸੇਮ ਦੀਵਾਨਾ )
– ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਪਰਮਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ।
ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਨੇ ਦੱਸਿਆ ਕਿ ਏ.ਐਸ.ਆਈ ਕੌਸ਼ਲ ਚੰਦਰ ਇੰਚਾਰਜ ਚੌਂਕੀ ਅਜਨੋਹਾ ਸਾਥੀ ਕਰਮਚਾਰੀ ਸਮੇਤ ਪੈਟਰੋਲਿੰਗ ਦੇ ਸਬੰਧ ਵਿੱਚ ਪਿੰਡ ਦਿਹਾਣਾ ਮੌਜੂਦ ਸੀ ਤਾਂ ਪਿੰਡ ਦਿਹਾਣਾ ਤੋਂ ਭੂੰਗਰਨੀ ਰੋਡ ਤੇ ਖੇਤਾਂ ਵਿੱਚ 03 ਨੌਜਵਾਨ ਲੜਕਿਆਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰਾਜਦੀਪ ਪੁੱਤਰ ਹੁਸਨ ਲਾਲ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ
ਅਤੇ ਤੀਸਰੇ ਨੌਜਵਾਨ ਆਪਣਾ ਨਾਮ ਹਰੀਸ਼ ਕੁਮਾਰ ਪੁੱਤਰ ਰਣਵੀਰ ਸਿੰਘ ਦੱਸਿਆ ਤਾਂ ਇਹਨਾ ਪਾਸੋਂ ਕੋਈ ਇਤਰਾਜਯੋਗ ਵਸਤੂ ਬ੍ਰਾਮਦ ਨਹੀਂ ਹੋਈ ਅਤੇ 2 ਸਰਿੰਜ਼ਾਂ ਸਮੇਤ ਸੂਈਆ ਅਤੇ 2 ਖਾਲੀ ਲਿਫਾਫੇ ਦੀਆ ਬਿੱਟਾਂ ਦੇ ਟੁਕੜੇ ਬ੍ਰਾਮਦ ਹੋਏ ਦੋ ਸਰਿੰਜਾਂ ਨਾਲ ਨਸ਼ਾ ਕਰਨ ਲਈ ਇੰਨਜੈਕਸ਼ਨ ਲਗਾਇਆ ਹੋਇਆ ਸੀ ਜਿਸ ਤੇ ਤਿੰਨਾਂ ਉਕਤ ਨੋਜਵਾਨ ਰਾਜਦੀਪ, ਗੁਰਜੀਤ ਸਿੰਘ,ਹਰੀਸ਼ ਕੁਮਾਰ ਉਕਤਾਨ ਦੇ ਬਰਖਿਲਾਫ ਥਾਣਾ ਮੇਹਟੀਆਣਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ । ਉਹਨਾਂ ਦੱਸਿਆ ਕਿ ਉਕਤ ਤਿੰਨੇ ਨੋਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਜਾਵੇਗਾ।
Leave a Reply