ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਨ ਦੀ ਧਰਤੀ – ਨਾਇਬ ਸਿੰਘ ਸੈਣੀਫਤਿਹਾਬਾਦ ਵਿੱਚ ਸਾਂਸਦ ਖੇਡ ਮਹੋਤਸਵ ਦਾ ਸਮਾਪਨ, ਮੁੱਖ ਮੰਤਰੀ ਨੇ ਕਬੱਡੀ ਦਾ ਮੈਚ ਵੀ ਦੇਖਿਆ
ਚੰਡੀਗੜ੍ਹ
( ਜਸਟਿਸ ਨਿਊਜ਼)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸਾਂਸਦ ਖੇਡ ਮਹੋਤਸਵ ਸਿਰਫ ਇੱਕ ਖੇਡ ਮੁਕਾਬਲਾ ਨਹੀਂ, ਸਗੋ ਇੱਕ ਵਿਆਪਕ ਸਿਹਤ ਉਤਸਵ ਹੈ, ਜੋ ਨੌਜੁਆਨਾਂ ਨੂੰ ਸਰਗਰਮ ਜੀਵਨਸ਼ੇਲੀ ਅਪਨਾਉਣ ਲਈ ਪੇ੍ਰਰਿਤ ਕਰਦਾ ਹੈ। ਇਹ ਮਹੋਤਸਵ ਖੇਲੋ ਇੰਡੀਆ ਅਤੇ ਫਿੱਟ ਇੰਡੀਆ ਮੁਹਿੰਮਾਂ ਨੂੰ ਜਮੀਨੀ ਪੱਧਰ ‘ਤੇ ਮਜਬੂਤੀ ਪ੍ਰਦਾਨ ਕਰਦੇ ਹੋਏ ਨੌਜੁਆਨਾਂ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਆਤਮਨਿਰਭਰ ਬਨਾਉਣ ਦਾ ਜਨ-ਅੰਦੋਲਨ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਖੇਡਾਂ ਨੂੰ ਜਨ-ਅੰਦੋਲਨ ਬਨਾਉਣ ਦੇ ਸੰਕਲਪ ਨੂੰ ਸਾਕਾਰ ਕਰਦਾ ਇਹ ਮਹੋਤਸਵ ਗ੍ਰਾਮੀਣ ਖੇਤਰਾਂ ਵਿੱਚ ਲੁਕੀ ਖੇਡ ਪ੍ਰਤਿਭਾਵਾਂ ਨੂੰ ਪਹਿਚਾਣ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਦਾ ਮਜਬੂਤ ਮਾਧਿਅਮ ਸਾਬਤ ਹੋ ਰਿਹਾ ਹੈ।
ਮੁੱਖ ਮੰਤਰੀ ਸ਼ਨੀਵਾਰ ਨੂੰ ਫਤਿਹਾਬਾਦ ਵਿੱਚ ਸਾਂਸਦ ਖੇਡ ਮਹੋਤਸਵ ਦੇ ਸਮਾਪਨ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਵਿੱਚ ਪਹੁੰਚਖਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਆਯੋਜਕ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ ਨੇ ਪੱਗ ਪਹਿਣਾ ਕੇ ਅਤੇ ਸਕ੍ਰਿਤੀ ਚਿੰਨ੍ਹ ਦੇ ਕੇ ਸਵਾਗਤ ਕੀਤਾ। ਫਾਈਨਲ ਮੁਕਾਬਲੇ ਵਿੱਚ ਸ਼ਾਮਿਲ ਹੋ ਰਹੇ ਖਿਡਾਰੀਆਂ ਨੇ ਮਾਰਚਪਾਸਟ ਵੀ ਕੀਤਾ।
ਮੁੱਖ ਮੰਤਰੀ ਫਾਈਨਲ ਮੁਕਾਬਲਿਆਂ ਦਾ ਵਿਧੀਵਤ ਆਗਾਜ਼ ਕੀਤਾ। ਉਨ੍ਹਾਂ ਨੇ ਇਸ ਦੌਰਾਨ ਸਿਰਸਾ ਅਤੇ ਫਤਿਹਾਬਾਦ ਦੀ ਟੀਮ ਦੇ ਵਿੱਚ ਹੋਏ ਕਬੱਡੀ ਮੈਚ ਨੂੰ ਵੀ ਦੇਖਿਆ ਅਤੇ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ। ਸਿਰਸਾ ਲੋਕਸਭਾਂ ਦੀ 9 ਵਿਧਾਨਸਭਾਵਾਂ ਦੇ 45 ਖਿਡਾਰੀਆਂ ਨੇ ਸਾਂਸਦ ਖੇਡ ਮਹੋਤਸਵ ਲਈ ਰਜਿਸਟ੍ਰੇਸ਼ਣ ਕਰਵਾਇਆ ਸੀ। ਇੰਨ੍ਹਾਂ ਵਿੱਚੋਂ 3604 ਖਿਡਾਰੀ ਵੱਖ-ਵੱਖ ਮੁਕਾਬਲੇ ਦੇ ਫਾਈਨਲ ਮੁਕਾਬਿਲਆਂ ਵਿੱਚ ਸ਼ਾਮਿਲ ਹੌਣਗੇ।
ਖਿਡਾਰੀਆਂ ਤੇ ਮੌਜੂਦ ਜਨਤਾ ਨੂੰ ਸਬੰੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਂਸਦ ਖੇਡ ਮਹੋਤਸਵ ਤੋਂ ਸਿਰਸਾ ਲੋਕਸਭਾ ਖੇਤਰ ਦੇਸ਼ ਵਿੱਚ ਟਾਪ-10 ਲੋਕਸਭਾ ਖੇਤਰਾਂ ਵਿੱਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਇਨਸਾਨ ਦੇ ਅੰਦਰ ਹੁਨਰ ਦੇ ਬਾਅਦ ਵੀ ਮੌਕਾ ਨਾ ਮਿਲਣ ਨਾਲ ਉਹ ਕਾਮਯਾਬੀ ਦੀ ਪੌੜੀ ਨਹੀਂ ਚੜ੍ਹ ਪਾਉਂਦਾ। ਇਸ ਗੱਲ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਂਸਦ ਖੇਡ ਮੁਕਾਬਲੇ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤਰ੍ਹਾ ਦੇ ਆਯੋਜਨ ਨਾਲ ਨਾ ਸਿਰਫ ਖੇਡ ਵਿੱਚ ਦਿਲਚਸਪੀ ਵੱਧਦੀ ਹੈ, ਸਗੋ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡਣ ਲਈ ਪ੍ਰੋਤਸਾਹਨ ਵੀ ਮਿਲਦਾ ਹੈ।
ਓਲੰਪਿਕ 2036 ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ 11 ਸਾਲ ਪਹਿਲਾਂ ਹਰਿਆਣਾ ਵਿੱਚ ਖੇਡਾਂ ਲਈ ਇੱਕ ਵਿਜਨ ਵਿਕਸਿਤ ਕੀਤਾ ਸੀ। ਇਹ ਵਿਜਨ ਸੀ ਹਰ ਬੱਚੇ ਨੂੰ ਖੇਡ ਨਾਲ ਜੋੜਨ ਦਾ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਦਾ ਅਤੇ ਹਰ ਉਸ ਨੌਜੁਆਨ ਨੂੰ ਮੌਕਾ ਦੇਣ ਦਾ, ਜਿਸ ਵਿੱਚ ਖੇਡ ਦੇ ਪ੍ਰਤੀ ਲਲਕ ਹੈ। ਇਸ ਵਿਜਨ ਦਾ ਟੀਚਾ ਹੈ ਕਿ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ, ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਓਲੰਪਿਕ 2036 ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣਾ ਹੀ ਆਪਣੇ ਆਪ ਵਿੱਚ ਵੱਡੀ ਉਪਲਬਧੀ ਹੈ। ਇਸ ਲਈ ਖੇਡ ਵਿੱਚ ਹਾਰ-ਜਿੱਤ ਨਾਲ ਵੱਧ ਮਿਹਨਤ, ਅਨੁਸਾਸ਼ਨ ਅਤੇ ਲਗਨ ਮਹਤੱਵਪੂਰਣ ਹੈ। ਇਹੀ ਉਹ ਗੁਣ ਹਨ, ਜੋ ਨੌਜੁਆਨਾਂ ਨੂੰ ਭਵਿੱਖ ਵਿੱਚ ਇੱਕ ਬਿਹਤਰ ਨਾਗਰਿਕ ਅਤੇ ਇੱਕ ਸਫਲ ਖਿਡਾਰੀ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨੌਜੁਆਨਾਂ ਦੀ ਮਜਬੂਤ ਇੱਛਾ ਸ਼ਕਤੀ ਅਤੇ ਸਖਤ ਮਿਹਨਤ ਦਾ ਨਤੀਜਾ ਹੈ ਕਿ ਖੇਡ ਦੇਸ਼ ਦੇ ਅੰਦਰ ਹੋ ਰਹੇ ਹੋਣ ਜਾਂ ਦੇਸ਼ ਦੇ ਬਾਹਰ, ਹਰਿਆਣਵੀਂ ਖਿਡਾਰੀ ਆਪਣੀ ਉਪਲੱਬਧੀਆਂ ਨਾਲ ਦੇਸ਼ ਦੇ ਝੰਡੇ ਨੂੰ ਉੱਚਾ ਕਰ ਰਹੇ ਹੁੰਦੇ ਹਨ।
ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਰਨ ਦੀ ਧਰਤੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਨ ਦੀ ਧਰਤੀ ਹੈ। ਸੂਬੇ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ਭਰਨ ਵਿੱਚ ਅਹਿਮ ਯੋਗਦਾਨ ਦਿੰਦਾ ਹੈ। ਜਵਾਨ ਗਰਮੀ-ਸਰਦੀ ਦੀ ਪਰਵਾਹ ਨਾ ਕਰਦੇ ਹੋਏ ਸਰਹੱਦਾਂ ‘ਤੇ ਡਟਿਆ ਰੰਹਿੰਦਾ ਹੈ। ਇਸੀ ਤਰ੍ਹਾ ਸਾਡੇ ਖਿਡਾਰੀ ਕੌਮਾਂਤਰੀ ਖੇਡਾਂ ਵਿੱਚ ਸੋਨਾ ਜਿੱਤ ਕੇ ਦੇਸ਼ ਦੀ ਝੋਲੀ ਭਰਨ ਦਾ ਕੰਮ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਖਿਡਾਰੀ ਵਿੱਚ ਅਭਿਆਸ, ਅਨੁਸਾਸ਼ਨ ਅਤੇ ਆਤਮਬੱਲ ਵਰਗੇ ਗੁਣਾ ਨੂੰ ਨਿਖਾਰਣ ਲਹੀ ਹੀ ਸਰਕਾਰ ਸਮੇਂ-ਸਮੇਂ ‘ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕਰਦੀ ਰਹਿੰਦੀ ਹੈ। ਸੂਬੇ ਵਿੱਚ ਪੂਰੇ ਸਾਲ ਵੱਖ-ਵੱਖ ਖੇਡ ਮੁਕਾਬਲੇ ਆਯੋਜਿਤ ਕਰਨ ਦੇ ਲਈ ਖੇਡ ਕੈਲੇਂਡਰ ਵੀ ਤਿਆਰ ਕੀਤਾ ਗਿਆ ਹੈ। ਇਸ ਦੇ ਅਨੁਸਾਰ ਖੇਡ ਮਹਾਕੁੰਭ, ਰਾਜਪੱਧਰੀ ਅਖਾੜਾ ਦੰਗਲ, ਮੁੱਕੇਬਾਜੀ, ਵਾਲੀਬਾਲ, ਏਥਲੈਟਿਕਸ, ਬੈਡਮਿੰਟਨ, ਤੈਰਾਕੀ, ਬਾਸਕਿਟਬਾਲ, ਹੈਂਡ ਬਾਲ ਆਦਿ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨ ਹਨ ਕਿ ਹਰਿਆਣਾ ਦਾ ਹਰ ਪਿੰਡ ਇੱਕ ਅਜਿਹਾ ਖਿਡਾਰੀ ਦਵੇ, ਜੋ ਵਿਸ਼ਵ ਮੰਚ ‘ਤੇ ਭਾਰਤ ਦਾ ਪਰਚਮ ਲਹਿਰਾਵੇ। ਇਸ ਸਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਸਾਂਸਦ ਖੇਡ ਮਹੋਤਸਵ ਵੀ ਉਸੀ ਲੜੀ ਦਾ ਇੱਕ ਸੁਨਹਿਰਾ ਹਿੱਸਾ ਹੈ।
ਹਰਿਆਣਾ-ਖੇਡਾਂ ਦੀ ਨਰਸਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਨੂੰ ਖੇਡਾਂ ਦੀ ਨਰਸਰੀ ਕਿਹ ਜਾਂਦਾ ਹੈ। ਰਾਜ ਵਿੱਚ ਮਜਬੂਤ ਖੇਡ ਇੰਫ੍ਰਾਸਟਕਚਰ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਸਾਰੀ ਆਧੁਨਿਕ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਬਚਪਨ ਤੋਂ ਹੀ ਖਿਡਾਰੀਆਂ ਨੂੰ ਤਰਾਸ਼ਨ ਲਈ ਸੂਬੇ ਵਿੱਚ ਖੇਡ ਨਰਸਰੀਆਂ ਖੋਲੀਆਂ ਹੋਈਆਂ ਹਨ। ਇੰਨ੍ਹਾਂ ਵਿੱਚ ਉਨ੍ਹਾਂ ਨੁੰ ਵਿੱਤੀ ਸਹਾਇਤਾ ਤੇ ਸਿਖਲਾਹੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਮੇਂ ਸੂਬੇ ਵਿੱਚ 1,472 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿੱਚ 37,225 ਖਿਡਾਰੀ ਸਿਖਲਾਈ ਲੈ ਰਹੇ ਹਨ। ਖੇਡ ਨਰਸਰੀਆਂ ਵਿੱਚ ਨਾਮਜਦ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।
16,418 ਖਿਡਾਰੀਆਂ ਨੂੰ 683.15 ਕਰੋੜ ਰੁਪਏ ਦੇ ਨਗਦ ਪੁਰਸਕਾਰ ਦਿੱਤੇ
ਮੁੱਖ ਮੰਤਰੀ ਨੇ ਕਿਹਾ ਕਿ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜ਼ਗਾਰ ਯਕੀਨੀ ਕਰਨ ਲਈ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ, 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵਂੈ ਅਹੁਦੇ ਬਣਾਏ ਗਏ। ਸਰਕਾਰ ਨੈ 231 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਗਦ ਪੁਰਸਕਾਰ ਦਿੰਦੀ ਹੈ। ਇਸ ਦੇ ਤਹਿਤ ਹੁਣ ਤੱਕ 16 ਹਜਾਰ 418 ਖਿਡਾਰੀਆਂ ਨੂੰ 683 ਕਰੋੜ 15 ਲੱਖ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ। ਸੂਬ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਅਤੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2014 ਤੋਂ ਹੁਣ ਤੱਕ 24 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 70 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਸਮੱਗਰੀ ਉਪਲਬਧ ਕਰਵਾਉਣ ਲਈ ਹਰਿਆਣਾ ਖੇਡ ਉਪਕ੍ਰਣ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15,634 ਖਿਡਾਰੀਆਂ ਨੂੰ ਸਮੱਗਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
2036 ਓਲੰਪਿਕ ਦੀ ਤਿਆਰੀ ਦਾ ਮਜਬੂਤ ਮੰਚ ਬਣਿਆ ਸਾਂਸਦ ਖੇਡ ਮਹੋਤਸਵ – ਸੁਭਾਸ਼ ਬਰਾਲਾ
ਸਾਂਸਦ ਖੇਡ ਮਹੋਤਸਵ ਦੇ ਗੈ੍ਰਂਡ ਫਿਨਾਲੇ ਸਮਾਰੋਹ ਦੀ ਅਗਵਾਈ ਕਰਦੇ ਹੋਏ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਗਿਆ ਸਾਂਸਦ ਖੇਡ ਮਹੋਤਸਵ ਨੌਜੁਆਨਾਂ ਨੂੰ ਸਕਾਰਾਤਮਕ ਦਿਸ਼ਾ ਦੇਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦਾ ਇੱਕ ਮਜਬੂਤ ਸਰੋਤ ਬਣ ਰਿਹਾ ਹੈ।
ਰਾਜਸਭਾ ਸਾਂਸਦ ਨੇ ਕਿਹਾ ਕਿ ਸਾਲ 2036 ਵਿੱਚ ਭਾਰਤ ਵੱਲੋਂ ਓਲੰਪਿਕ ਖੇਡਾਂ ਦੀ ਮੇਜਬਾਨੀ ਦਾ ਟੀਚਾ ਰੱਖਿਆ ਗਿਆ ਹੈ ਅਤੇ ਹਰਿਆਣਾ ਵਿਸ਼ੇਸ਼ਕਰ ਸਿਰਸਾ ਲੋਕਸਭਾ ਖੇਤਰ ਦੇ ਖਿਡਾਰੀ ਇਸ ਦੇ ਲਈ ਹੁਣ ਤੋਂ ਖੁਦ ਨੂੰ ਤਿਆਰ ਕਰ ਰਹੇ ਹਨ। ਅਜਿਹੇ ਆਯੋਜਨ ਨਾਲ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜੁਆਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਦਾ ਮੌਕਾ ਮਿਲੇਗਾ। ਹਰਿਆਣਾ ਦੇ ਖਿਡਾਰੀਆਂ ਨੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਤਰੱਕੀ ਦੇ ਮਾਰਗ ‘ਤੇ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਸ਼ੁਰੂ ਕੀਤੇ ਗਏ ਸਾਂਸਦ ਖੇਡ ਮਹੋਤਸਵ ਵਿੱਚ ਸਿਰਸਾ ਲੋਕਸਭਾ ਖੇਤਰ ਤੋਂ ਲਗਭਗ 45 ਹਜਾਰ ਨੌਜੁਆਨਾਂ ਨੇ ਰਜਿਸਟ੍ਰੇਸ਼ਣ ਕਰਵਾਇਆ, ਜੋ ਨੌਜੁਆਨਾਂ ਦੇ ਖੇਡਾਂ ਦੇ ਪ੍ਰਤੀ ਵੱਧਦੇ ਰੁਝਾਨ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਦਸਿਆ ਕਿ 21 ਸਤੰਬਰ ਨੂੰ ਦਮਕੋਰਾ ਸਟੇਡੀਅਮ ਤੋਂ ਸ਼ੁਰੂ ਹੋਇਆ ਇਹ ਖੇਡ ਮਹੋਤਸਵ 105 ਦਿਨਾਂ ਤੱਕ ਚਲਿਆ, ਜਿਸ ਵਿੱਚ 1500 ਤੋਂ ਵੱਧ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਧਾਨਸਭਾ ਚੋਣ ਦੌਰਾਨ ਨੌਜੁਆਨਾਂ ਨੂੰ ਮੈਰਿਟ ਆਧਾਰ ‘ਤੇ ਸਰਕਾਰੀ ਨੌਕਰੀ ਦੇਣ ਦਾ ਜੋ ਸੰਕਲਪ ਕੀਤਾ ਗਿਆ ਸੀ, ਉਸ ਨੂੰ ਮੁੱਖ ਮੰਤਰੀ ਨੇ ਸੁੰਹ ਲੈਣ ਤੋਂ ਪਹਿਲਾਂ ਹੀ ਪੂਰਾ ਕਰ ਦਿਖਾਇਆ, ਜੋ ਸਰਕਾਰ ਦੀ ਨੌਜੁਆਨਾਂ ਪ੍ਰਤੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਹੀ ਗ੍ਰੇਡੇਸ਼ਨ ਸਰਟੀਫਿਕੇਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਵਿੱਚ ਨਿਯੁਕਤੀ ਦੇ ਰਹੀ ਹੈ। ਸ੍ਰੀ ਬਰਾਲਾ ਨੇ ਕਿਹਾ ਕਿ 25 ਸਤੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਯੀ ੧ੀ ਦੇ ਜਨਮਦਿਨ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲਾਇਵ ਸੰਬੋਧਨ ਕਰਣਗੇ, ਜਿਸ ਦੇ ਲਈ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਅਤੇ ਆਨਲਾਇਨ ਗੇਮਸ ਤੋਂ ਦੁਰ ਰਹਿ ਕੇ ਖੇਡਾਂ ਨੂੰ ਖੇਡ ਭਾਵਨਾ ਦੇ ਨਾਲ ਖੇਡਣ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੁਕਿਮਾ ਨਿਭਾਉਣ।
ਇਸ ਮੌਕੇ ‘ਤੇ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ, ਸਾਬਕਾ ਵਿਧਾਇਕ ਸ੍ਰੀ ਦੁੜਾਰਾਮ, ਚੇਅਰਮੈਨ ਵੇਦ ਫੁਲਾਂ, ਚੇਅਰਮੈਨ ਭਾਰਤ ਭੂਸ਼ਣ ਮਿੱਢਾ, ਚੇਅਰਮੈਨ ਰਵਿੰਦਰ ਬਲਿਆਲਾ, ਅਰਜੁਨ ਅਵਾਰਡੀ ਅਤੇ ਦਰੋਣਾਚਾਰਿਆ ਅਵਰਾਡ ਨਾਲ ਸਨਮਾਨਿਤ ਕਈ ਖਿਡਾਰੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਫਤਿਹਾਬਾਦ ਦੇ ਵਿਕਾਸ ਨੂੰ ਮਿਲੀ ਤੇਜੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਈ ਅਹਿਮ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਫਤਿਹਾਬਾਦ ਜਿਲ੍ਹਾ ਦੇ ਵਿਕਾਸ ਨੂੰ ਗਤੀ ਦੇਣ ਲਈ ਮੁੱਢਲੀ ਸਹੂਲਤਾਂ, ਸਿਖਿਆ ਅਤੇ ਬੁਨਿਆਦੀ ਢਾਂਚੇ ਨਾਲ ਜੁੜੀ ਕਈ ਮਹਤੱਵਪੂਰਣ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਕੀਤੇ। ਜਿਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਟੋਹਾਨਾ ਦਾ ਬੱਸ ਸਟੈਂਡ, ਨਗਰ ਪਾਲਿਕਾ ਜਾਂਖਲ ਮੰਡੀ ਵਿੱਚ ਮਲਟੀ ਕੰਪਲੈਕਸ ਅਤੇ ਪਿੰਡ ਮਿਯੌਂਦ ਵਿੱਚ 33 ਕੇਵੀ ਸਬ-ਸਟੇਸ਼ਨ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਇਹ ਉਦਘਾਟਨ ਅਤੇ ਨੀਂਹ ਪੱਥਰ ਫਤਿਹਾਬਾਦ ਵਿੱਚ ਆਯੋਜਿਤ ਲੋਕਸਭਾ ਦੇ ਸਾਂਸਦ ਖੇਡ ਮਹੋਤਸਵ ਪ੍ਰੋਗਰਾਮ ਦੌਰਾਨ ਕੀਤੇ। ਜਿਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਹੋਇਆ, ਉਨ੍ਹਾਂ ਵਿੱਚ 10 ਕਰੋੜ 42 ਲੱਖ 13 ਹਜਾਰ ਰੁਪਏ ਦੀ ਲਾਗਤ ਨਾਲ ਟੋਹਾਨਾ ਦਾ ਨਵਾਂ ਬੱਸ ਅੱਡਾ, ਨਗਰ ਪਾਿਲਕਾਂ ਜਾਖਲ ਮੰਡੀ ਖੇਤਰ ਵਿੱਚ 7 ਕਰੋੜ 5 ਲੱਖ ਰੁਪਏ ਦੀ ਰਕਮ ਨਾਲ ਮਲਟੀ ਕੰਪਲੈਕਟ ਅਤੇ ਪਿੰਡ ਮਿਯੌਂਦ ਵਿੱਚ 5 ਕਰੋੜ 68 ਲੱਖ ਰੁਪਏ ਦੀ ਰਕਮ ਨਾਲ 33 ਕੇਵੀ ਸਬ-ਸਟੇਸ਼ਨ ਸ਼ਾਮਿਲ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ 5 ਕਰੋੜ 26 90 ਹਜਾਰ ਰੁਪਏ ਦੀ ਜਿਲ੍ਹਾ ਦੀ ਕੁੱਲ ਪੰਜ ਪਰਿਯੋਜਨਾਵਾਂ ਦਾ ਨੀਂਹ ਪੱਥਰ ਕੀਤਾ ਹੈ। ਇੰਨ੍ਹਾਂ ਪਰਿਯੋਜਨਾਵਾਂ ਵਿੱਚ ਪਿੰਡ ਮੂਸਾ ਖੇਡਾਂ ਵਿੱਚ 35 ਲੱਖ 25 ਹਜਾਰ ਰੁਪਏ ਦੀ ਰਕਮ ਨਾਲ ਬਨਣ ਵਾਲੀ ਪਿੰਡ ਦੀ ਫਿਰਨੀ, ਪਿੰਡ ਸਾਧਨਵਾਸ ਵਿੱਚ 48 ਲੱਖ 1 ਹਜਾਰ ਰੁਪਏ ਤੋਂ ਕਾਲਿਆ ਰੋਡ ਤੋਂ ਜੰਮੂ ਢਾਣੀ ਤੱਕ ਬਨਣ ਵਾਲੇ ਇੰਟਰਲਾਕ ਰਸਤਾ, ਪਿੰਡ ਚਾਂਦਪੁਰਾ ਵਿੱਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿੱਚ 2 ਕਰੋੜ 16 ਲੱਖ 69 ਹਜਾਰ ਰੁਪਏ ਨਾਲ 12 ਨਵੇਂ ਕਮਰੇ, ਐਨਐਸਕਿਯੂਐਫ ਲੈਬ ਅਤੇ ਚਾਰਦੀਵਾਰੀ ਸ਼ਾਮਿਲ ਹੈ। ਇਸ ਤੋਂ ਇਲਾਵਾ ਪਿਲੰਡ ਕਰੰਡੀ ਸਥਿਤ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿੱਚ 97 ਲੱਖ 68 ਹਜਾਰ ਰੁਪਏ ਨਾਲ ਛੇ ਨਵੇਂ ਕਮਰੇ, ਐਨਐਸਕਿਯੂਐਫ ਲੈਬ ਤੇ ਛੇ ਪੁਰਾਣੇ ਕਮਰਿਆਂ ਦੀ ਮੁਰੰਮਤ ਦਾ ਕੰਮ ਸ਼ਾਮਿਲ ਹੈ। ਇਸ ਤੋਂ ਇਲਾਵਾ, ਪਿੰਡ ਪਾਰਤਾ ਵਿੱਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਇੱਕ ਕਰੋੜ 28 ਲੱਖ 97 ਹਜਾਰ ਰੁਪਏ ਨਾਲ ਚਾਰ ਕਮਰੇ, ਸ਼ੈਡ, ਇੰਟਰਲਾਕ ਰਸਤਾ ਤੇ ਚਾਰਦੀਵਾਰੀ ਦਾ ਨਿਰਮਾਣ ਸ਼ਾਮਿਲ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਤਿਹਾਬਾਦ ਵਿੱਚ ਪੰਚਨਦ ਸਦਨ ਦਾ ਕੀਤਾ ਉਦਘਾਟਨ, ਪੰਚਨਦ ਸੇਵਾ ਟਰਸਟ ਨੂੰ 31 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਫਤਿਹਾਬਾਦ ਵਿੱਚ ਪੰਚਨਦ ਸੇਵਾ ਟਰਸਟ ਵੱਲੋਂ ਨਿਰਮਾਣਤ ਪੰਚਨਦ ਸਦਨ ਦੇ ਗਰਾਉਂਡ ਫਲੋਰ ਦਾ ਵਿਧੀਵਤ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਇਹ ਸਿਰਫ ਇੱਕ ਭਵਨ ਦਾ ਉਦਘਾਟਨ ਨਹੀਂ, ਸਗੋ ਇਹ ਸਾਡੀ ਸਮੂਹਿਤ ਸਮ੍ਰਿਤੀ, ਸਾਡੀ ਅਟੁੱਟ ਸਭਿਆਚਾਰ ਅਤੇ ਉਨ੍ਹਾਂ ਲੱਖਾਂ ਬਜੁਰਗਾਂ ਦੇ ਪ੍ਰਤੀ ਸਾਡੀ ਸ਼ਰਧਾਂਜਲੀ ਦਾ ਪ੍ਰਤੀਕ ਹੈ, ਜਿਨ੍ਹਾਂ ਨੇ ਦੇਸ਼ ਲਈ ਸਰਵੋਚ ਬਲਿਦਾਨ ਦਿੱਤਾ।
ਮੁੱਖ ਮੰਤਰੀ ਨੇ ਮੌਜੂਦ ਸਾਰੇ ਨਾਗਰਿਕਾਂ, ਟਰਸਟ ਅਧਿਕਾਰੀਆਂ ਅਤੇ ਕਾਰਜਕਰਤਾਵਾਂ ਨੂੰ ਇਸ ਇਤਿਹਾਸਕ ਮੌਕੇ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪੰਚਨਦ ਸੇਵਾ ਟਰਸਟ ਨੂੰ 31 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਅਤੇ ਹਾਂਸੀ ਵਿਧਾਇਕ ਸ੍ਰੀ ਵਿਨੋਦ ਭਿਆਨਾ ਵੀ ਮੋਜੂਦ ਰਹੇ।
ਮੁੱਖ ਮੰਤਰੀ ਨੇ ਸੰਬੋਧਨ ਵਿੱਚ ਕਿਹਾ ਕਿ ਇਸ ਸਦਨ ਦਾ ਨੀਂਹ ਪੱਥਰ 13 ਦਸੰਬਰ, 2020 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦੇ ਕਰ-ਕਮਲਾਂ ਨਾਲ ਕੀਤਾ ਅਿਗਾ ਸੀ। ਪੰਜ ਸਾਲਾਂ ਵਿੱਚ ਇਹ ਭਵਨ ਇੱਕ ਸ਼ਾਨਦਾਰ ਅਤੇ ਪ੍ਰੇਰਣਾਦਾਈ ਸਵਰੁਪ ਵਿੱਚ ਸਾਡੇ ਸਾਹਮਣੇ ਖੜਾ ਹੈ। ਇਹ ਪੰਚਨਦ ਸਮਾਰਕ ਟਰਸਟ ਦੇ ਅਧਿਕਾਰੀਆਂ ਅਤੇ ਕਾਰਜਕਰਤਾਵਾਂ ਦੀ ਲਗਨ, ਸਮਰਪਣ ਅਤੇ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸ ਕੰਮ ਨੁੰ ਸਫਲਤਾਪੂਰਵਕ ਸਪੰਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਇਹ ਨਮਨ ਕਰਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਨਦ ਸ਼ਬਦ ਸਾਡੇ ਦਿੱਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਪੰਚਨਦ ਦਾ ਅਰਥ ਹੈ ਪੰਜ ਨਦੀਆਂ ਦਾ ਖੇਤਰ ਅਤੇ ਇਹ ਪੰਜ ਨਦੀਆਂ ਸਤਲੁੱਜ, ਬਿਆਸ, ਰਾਵੀ, ਚਿਨਾਬ ਅਤੇ ਝੇਲਮ ਹਨ। ਇੰਨ੍ਹਾਂ ਨਦੀਆਂ ਨੇ ਸਦੀਆਂ ਤੱਕ ਇਸ ਭੂ-ਭਾਗ ਨੂੰ ਜਿੰਦਾ ਰੱਖਿਆ ਹੈ, ਅਤੇ ਇਸ ਨੂੰ ਵਿਸ਼ਵ ਦੀ ਸੱਭ ਤੋਂ ਖੁਸ਼ਹਾਲ, ਸੱਭ ਤੋਂ ਪੁਰਾਣੀ ਅਤੇ ਮਹਾਨ ਸਭਿਆਤਾਵਾਂ ਵਿੱਚੋਂ ਇੱਕ ਬਣਾਇਆ ਹੈ। ਇਹੀ ਭੂ-ਭਾਗ ਅੱਗੇ ਚੱਲ ਕੇ ਪੰਜ ਆਬ ਮਤਲਬ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਚਨਦ ਦੀ ਹੀ ਭੂਮੀ ਹੈ ਜਿੱਥੇ ਸਾਰੇ ਧਰਮ ਅਤੇ ਸਭਿਆਚਾਰਾਂ ਦਾ ਮੇਲ-ਮਿਲਾਪ ਅਤੇ ਇੱਕ ਦੂਜੇ ਨਾਲ ਭਾਈਚਾਰਾ ਵਿੱਚ ਵਿਕਸਿਤ ਹੋਇਆ। ਇੱਥੇ ਦੀ ਤਹਿਜ਼ੀਬ, ਭਾਈਚਾਰਾ, ਮੇਹਮਾਨ-ਨਵਾਜੀ ਅਤੇ ਮਿਹਨਤ ਪੂਰੇ ਵਿਸ਼ਵ ਵਿੱਚ ਪ੍ਰਸਿੱਦ ਰਹੀੀ ਹੈ, ਪਰ ਇਤਿਹਾਸ ਵਿੱਚ ਕੁੱਝ ਅਜਿਹੇ ਅਧਿਆਏ ਵੀ ਹਨ ਜੋ ਦਰ ਅਤੇ ਪੀੜਾ ਨਾਲ ਭਰੇ ਹੋਏ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 1947 ਵਿੱਚ ਦੇਸ਼ ਵੰਡ ਦੇ ਸਮੇਂ ਇਸੀ ਭੂਖੰਡ ‘ਤੇ ਦੁਨੀਆ ਦੀ ਭਾਰੀ ਤਰਾਸਦੀ ਘਟੀ ਸੀ। ਪੰਚਨਦ ਦੀ ਇਹ ਧਰਤੀ ਬਰਬਰਤਾ ਅਤੇ ਬੇਰਹਿਮੀ ਹਤਿਆਵਾਂ ਦੀ ਗਵਾਹ ਬਣੀ। ਇੱਕ ਹੀ ਰਾਤ ਵਿੱਚ ਲੱਖਾਂ ਲੋਕਾਂ ਦਾ ਜੀਵਨ, ਉਨ੍ਹਾਂ ਦੀ ਸੰਪਤੀ, ਉਨ੍ਹਾਂ ਦੇ ਘਰ ਅਤੇ ਉਨ੍ਹਾਂ ਦਾ ਭਵਿੱਖ ਉਨ੍ਹਾਂ ਤੋਂ ਛਿਨ ਗਿਆ। ਇੱਕ ਸਭਿਅਤਾ ਅਤੇ ਸਭਿਆਚਾਰ ਨੂੰ ਬੇਰਹਿਮੀ ਦੀ ਤਲਵਾਰ ਨਾਲ ਦੋ ਹਿੱਸਿਆ ਵਿੱਚ ਕੱਟ ਦਿੱਤਾ ਗਿਆ। ਅੱਜ ਜਿਸ ਪੰਚਨਦ ਸਦਨ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਦਾ ਉਦੇਸ਼ ਉਸੀ ਇਤਿਹਾਸ ਨੂੰ ਜਿੰਦਾ ਰੱਖਣਾ ਹੈ, ਤਾਂ ਜੋ ਆਉਣ ਵਾਲੀ ਪੀੜੀਆਂ ਇਸ ਤਰਾਸਦੀ ਨੂੰ ਕਦੀ ਨਾ ਭੁੱਲਣ ਅਤੇ ਕੌਮੀ ਏਕਤਾ ਦੇ ਮਹਤੱਵ ਨੂੰ ਸਮਝਣ।
ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦੇ ਸਮੇਂ ਪੰਜਾਬੀ ਸਮਾਜ ਨੇ ਬਹੁਤ ਦੁੱਖ ਸਹੇ। ਕਰੋੜਾਂ ਲੋਕਾਂ ਨੈ ਆਪਣੇ ਘਰ-ਬਾਰ ਛੱਡ ਕੇ ਨਵੀਂ ਬਣੇ ਬੋਡਰਾਂ ਦੇ ਇਸ ਪਾਰ ਅਤੇ ਉਸ ਪਾਰ ਪਲਾਇਨ ਕੀਤਾ। ਲੱਖਾਂ ਲੋਕ ਮਾਰੇ ਗਏ ਅਤੇ ਅਣਗਿਣਤ ਪਰਿਵਾਰ ਉਜੜ ਗਏ। ਬੱਚਿਆਂ, ਬਜੁਰਗਾਂ, ਨੌਜੁਆਨਾਂ ਅਤੇ ਮਹਿਲਾਵਾਂ ਸਾਰਿਆਂ ਨੇ ਇਸ ਪੀੜਾ ਨੂੰ ਝੇਲਿਆ। ਇਸ ਦੇ ਬਾਵਜੂਦ ਪੰਜਾਬੀ ਸਮਾਜ ਨੇ ਹਿੰਸਾ ਅਤੇ ਨਫਰਤ ਨੂੰ ਸਵੀਕਾਰ ਨਹੀਂ ਕੀਤਾ, ਸਗੋ ਮਿਹਨਤ, ਦੇਸ਼ਭਗਤੀ ਅਤੇ ਭਾਈਚਾਰੇ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਨਦ ਕੋਈ ਜਾਤੀ ਨਈਂ, ਸਗੋ ਇੱਕ ਸਂਿਭਆਚਾਰ ਅਤੇ ਇੱਕ ਅੰਦੋਲਨ ਹੈ। ਪੰਜਾਬੀ ਸਮਾਜ ਹਰ ਜਾਤੀ ਅਤੇ ਹਰ ਖੇਤਰ ਵਿੱਚ ਘੁੱਲ -ਮਿਲ ਜਾਂਦਾ ਹੈ ਅਤੇ ਜਿੱਥੇ ਵੀ ਗਿਆ, ਉਸ ਖੇਤਰ ਦੇ ਆਰਥਕ ਸਮਾਜਿਕ ਅਤੇ ਸਭਿਆਚਾਰਕ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ। ਅੱਜ ਦੇਸ਼ ਦੇ ਹਰ ਕੌਨੇ ਵਿੱਚ ਪੰਜਾਬੀ ਕਮਿਊਨਿਟੀ ਆਪਣੀ ਮਿਹਨਤ, ਇਮਾਨਦਾਰੀ ਅਤੇ ਲਗਨ ਲਈ ਜਾਣੀ ਜਾਂਦੀ ਹੈ।
ਮੁੱਖ ਮੰਤਰੀ ਨੇ ਪੰਚਨਦ ਸਮਾਰਕ ਟਰਸਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਟਰਸਟ ਨੇ ਸਥਾਪਨਾ ਦੇ ਬਾਅਦ ਤੋਂ ਹੁਣ ਤੱਕ ਬਜੁਰਗਾਂ ਦੀ ਯਾਦ ਨੁੰ ਜਿੰਦਾ ਰੱਖਣ ਦੇ ਲਈ ਸੰਗਠਤ, ਸੰਵੇਦਨਸ਼ੀਲ ਅਤੇ ਬਹੁਤ ਯਤਨ ਕੀਤੇ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਨਦ ਸਦਨ ਸਿਰਫ ਇੱਟ-ਪੱਥਰ ਦਾ ਢਾਂਚਾ ਨਹੀਂ ਹੈ, ਸਗੋ ਇਹ ਦਿੱਲਾਂ ਨੂੰ ਜੋੜਨ, ਆਤਮਾਵਾਂ ਨੂੰ ਸ਼ਾਂਦੀ ਦੇਣ ਅਤੇ ਇਤਿਹਾਸ ਤੋਂ ਸੀਖ ਲੈ ਕੇ ਭਵਿੱਖ ਨੂੰ ਮਜਬੂਤ ਬਨਾਉਣ ਦਾ ਕੇਂਦਰ ਬਣੇਗਾ। ਇਹ ਯਤਨ ਵੰਡ ਦੇ ਦਰਦ ਨੂੰ ਸਿਰਫ ਯਾਦ ਰੱਖਣ ਤੱਕ ਸੀਮਤ ਨਹੀਂ, ਸਗੋ ਉਸ ਨੂੰ ਸਕਾਰਾਤਮਕ ਊਰਜਾ ਵਿੱਚ ਬਦਲਕਰ ਸਿਖਿਆ, ਸਿਹਤ ਅਤੇ ਸਭਿਆਚਾਰ ਰਾਹੀਂ ਸਮਾਜ ਨੂੰ ਮਜਬੂਤ ਬਨਾਉਣ ਦਾ ਸੰਦੇਸ਼ ਦਿੰਦਾ ਹੈ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਪੰਚਨਦ ਸਭਿਆਚਾਰ ਦੇ ਸਰੰਖਣ, ਸੰਵਰਧਨ ਅਤੇ ਵੰਡ ਵਿਭੀਸ਼ਿਕਾ ਦੇ ਇਤਿਹਾਸ ਨੂੰ ਭਾਵੀ ਪੀੜੀਆਂ ਤੱਕ ਪਹੁੰਚਾਉਣ ਦੇ ਇਸ ਮਹਾਨ ਕੰਮ ਵਿੱਚ ਪੰਚਨਦ ਸੇਵਾ ਟਰਸਟ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਰਹਿਣਗੇ ਅਤੇ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਚਨਦ ਸਦਨ ਹਰਿਆਣਾ ਹੀ ਨਹੀਂ, ਸਗੋ ਪੂਰੇ ਦੇਸ਼ ਲਈ ਇੱਕ ਪੇ੍ਰਰਣਾਸਰੋਤ ਬਣੇਗਾ ਅਤੇ ਕੌਮੀ ਏਕਤਾ, ਸਮਾਜਿਕ ਸਮਰਸਤਾ ਅਤੇ ਸਭਿਆਚਾਰਕ ਵਿਰਾਸਤ ਨੂੰ ਮਜਬੂਤ ਕਰੇੇਗਾ।
ਇਸ ਮੌਕੇ ‘ਤੇ ਰਾਜਸਭਾ ਸਾਂਦਸ ਸ੍ਰੀ ਸੁਭਾਸ਼ ਬਰਾਲਾ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ, ਸਾਬਕਾ ਵਿਧਾਇਕ ਸ੍ਰੀ ਦੂੜਾਰਾਮ ਨੇ ਵੀ ਸੰਬੋਧਿਤ ਕੀਤਾ।
ਪ੍ਰੋਗਰਾਮ ਵਿੱਚ ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ, ਪੰਚਨਦ ਸੇਵਾ ਟਰਸਟ ਦੇ ਸਰੰਖਕ ਸ੍ਰੀ ਭੀਮਸੇਨ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।
ਓਲਡ ਫਰੀਦਾਬਾਦ ਦੇ ਸਮੂਚੇ ਵਿਕਾਸ ਦਾ ਰੋਡਮੈਪ ਤਿਆਰ- ਵਿਪੁਲ ਗੋਇਲ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਓਲਡ ਫਰੀਦਾਬਾਦ ਸਿਰਫ ਇੱਕ ਖੇਤਰ ਨਹੀਂ, ਸਗੋ ਉਨ੍ਹਾਂ ਦਾ ਘਰ ਹੈ, ਜਿੱਥੇ ਦੀ ਗਲੀਆਂ ਵਿੱਚ ਖੇਡਦੇ ਹੋਏ ਬਜੁਰਗਾਂ ਦੀ ਓਂਗਲੀ ਫੜ ਕੇ ਉਨ੍ਹਾਂ ਨੇ ਚੱਲਣਾ ਸਿਖਿਆ। ਅਜਿਹੇ ਵਿੱਚ ਇਸ ਖੇਤਰ ਦੇ ਵਿਕਾਸ ਦੇ ਪ੍ਰਤੀ ਉਨ੍ਹਾਂ ਦੀ ਜਿਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
ਸ੍ਰੀ ਵਿਪੁਲ ਗੋਇਲ ਸ਼ਨੀਵਾਰ ਨੂੰ ਫਰੀਦਾਬਾਦ ਵਿੱਚ ਮਹਾਰਿਸ਼ੀ ਵਾਲਮਿਕੀ ਕਮਿਊਨਿਟੀ ਭਵਨ ਮੁੜ ਨਿਰਮਾਣ ਅਤੇ ਬੱਸਾ ਪਾੜਾ ਵਿੱਚ ਆਰਐਮਸੀ ਸੜਕ ਨਿਰਮਾਣ ਕੰਮ ਦਾ ਉਦਘਾਟਨ ਕਰਨ ਬਾਅਦ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਅੱਜ ਵਾਲਮਿਕੀ ਮੰਦਿਰ ਪਰਿਸਰ ਵਿੱਚ ਲੰਬੇ ਸਮੇਂ ਤੋਂ ਪੈਂਡਿੰਗ ਕਮਿਊਨਿਟੀ ਭਵਨ ਜਿਸ ‘ਤੇ ਲਗਭਗ 52.5 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਪਰਿਯੋਜਨਾ ਦੇ ਲਈ ਵੱਧ ਰਕਮ ਦੀ ਜਰੂਰਤ ਪਈ, ਤਾਂ ਸਰਕਾਰ ਉਸ ਨੂੰ ਵੀ ਉਪਲਬਧ ਕਰਵਾਏਗੀ ਤਾਂ ਜੋ ਖੇਤਰਵਾਸੀਆਂ ਨੂੰ ਇੱਕ ਆਧੁਨਿਕ ਅਤੇ ਉਪਯੋਗੀ ਕਮਿਉਨਿਟੀ ਭਵਨ ਮਿਲ ਸਕੇ। ਇਸ ਦੇ ਨਾਲ ਹੀ ਓਲਡ ਫਰੀਦਾਬਾਦ ਦੀ ਵੱਖ-ਵੱਖ ਗਲੀਆਂ ਦੇ ਪੱਕਾ ਕਰਨ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਕੰਮਾਂ ਵਿੱਚ 18.5 ਲੱਖ ਰੁਪਏ ਅਤੇ 22.5 ਲੱਖ ਰੁਪਏ ਦੀ ਲਾਗਤ ਨਾਲ ਦੋ ਪ੍ਰਮੁੱਖ ਗਲੀ ਵਿਕਾਸ ਪਰਿਯੋਜਨਾਵਾਂ ਸ਼ਾਮਿਲ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਆਵਾਜਾਈ ਵਿੱਚ ਸਹੁਲਤ ਮਿਲੇਗੀ ਅਤੇ ਖੇਤਰ ਦਾ ਬੁਨਿਆਦੀ ਢਾਂਚਾ ਮਜਬੂਤ ਹੋਵੇਗਾ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਓਲਡ ਫਰੀਦਾਬਾਦ ਲਈ ਆਉਣ ਵਾਲਾ ਇੱਕ ਸਾਲ ਵਿਕਾਸ ਦੇ ਲਿਹਾਜ ਨਾਲ ਬੇਹੱਦ ਮਹਤੱਵਪੂਰਣ ਹੋਵੇਗਾ। ਚਾਹੇ ਅਨਾਜ ਮੰਡੀ ਖੇਤਰ ਵਿੱਚ ਨਵੇਂ ਹਸਪਤਾਲ ਦੀ ਯੋਜਨਾ ਹੋਵੇ, ਨਵੇਂ ਸਕੂਲਾ ਦੀ ਸਥਾਪਨਾ ਹੋਵੇ, ਪਾਣੀ ਬਿਜਲੀ ਦੀ ਬਿਹਤਰ ਵਿਵਸਥਾ ਹੋਵੇ ਜਾਂ ਜਿੱਥੇ-ਜਿੱਥੇ ਕੱਚੀ ਸੜਕਾਂ ਹਨ, ਉਨ੍ਹਾਂ ਨੂੰ ਪੱਕਾ ਕਰਨ ਦਾ ਕੰਮ- ਇੰਨ੍ਹਾਂ ਸਾਰੇ ਮੋਰਚਿਆਂ ‘ਤੇ ਸਰਕਾਰ ਤੇ੧ੀ ਨਾਲ ਕੰਮ ਕਰੇਗੀ। ਉਨ੍ਹਾਂ ਨੇ ਓਲਡ ਫਰੀਦਾਬਾਦ ਦੇ ਇਤਿਹਾਸਕ ਬਰਾਹੀ ਤਾਲਾਬ ਦੇ ਮੁੜ ਨਿਰਮਾਣ ਦੀ ਵੀ ਮਹਤੱਵਪੂਰਣ ਐਲਾਨ ਕੀਤਾ।
ਸ੍ਰੀ ਗੋਇਲ ਨੇ ਦਸਿਆ ਕਿ ਖੇਤਰ ਵਿੱਚ ਪਾਰਕਾਂ ਦੀ ਗਿਣਤੀ ਸੀਮਤ ਹੈ, ਇਸ ਲਈ ਮੌਜੂਦਾ ਪਾਰਕਾਂ ਨੁੰ ਅਤੇ ਵੱਧ ਸੁੰਦਰ ਤੇ ਉਪਯੋਗੀ ਬਣਾਇਆ ਜਾਵੇਗਾ। ਨਵੀਂ ਸਬਜੀ ਮੰਡੀ ਵਿੱਚ ਬਣਾਂਈ ਗਈ ਪਾਰਕਿੰਗ ਸਹੂਲਤ ਨੂੰ ਵੀ ਅਗਲੇ ਇੱਕ ਦੋ ਮਹੀਨਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਆਵਾਜਾਈ ਵਿਵਸਥਾ ਸੁਚਾਰੂ ਹੋ ਸਕੇਗੀ। ਨਾਲ ਹੀ ਬਾਜਾਰ ਖੇਤਰ ਵਿੱਚ ਇਸ਼ਨਾਲ ਘਰ ਅਤੇ ਆਧੁਨਿਕ ਬਾਥਰੂਮ ਸਹੂਲਤਾਂ ਦਾ ਨਿਰਮਾਣ ਦਾ ਨੀਂਹ ਪੱਥਰ ਜਲਦੀ ਕੀਤਾ ਜਾਵੇਗਾ, ਤਾਂ ੧ੋ ਵਪਾਰੀਆਂ ਅਤੇ ਆਮ ਨਾਗਰਿਕਾਂ ਨੁੰ ਸਹੂਲਤ ਮਿਲ ਸਕੇ।
Leave a Reply