ਸਕੂਲਾਂ ਨੂੰ ਧਮਕਾਉਣਾ ਸਾਡੇ ਬੱਚਿਆਂ ਦੇ ਭਵਿੱਖ ‘ਤੇ ਸਿੱਧਾ ਹਮਲਾ: ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ

(   ਪੱਤਰ ਪ੍ਰੇਰਕ)

ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਅੱਜ ਅੰਮ੍ਰਿਤਸਰ ਦੇ ਦੋ ਸਕੂਲਾਂ ਨੂੰ ਮਿਲੀਆਂ ਬੰਬ ਧਮਕੀ ਵਾਲੀਆਂ ਈਮੇਲਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ, ਸਮਾਜ-ਵਿਰੋਧੀ ਅਤੇ ਅੱਤਵਾਦੀ ਸੋਚ ਵਾਲੇ ਅਨਸਰਾਂ ਨੇ ਹੁਣ ਸਕੂਲ ਇਮਾਰਤਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਸਿੱਖਿਆ ਅਤੇ ਸੰਸਕਾਰਾਂ ਦੇ ਮੰਦਰ ਹਨ, ਜਿੱਥੇ ਮਾਸੂਮ ਬੱਚੇ ਵਿਦਿਆ ਗ੍ਰਹਿਣ ਕਰਦੇ ਹਨ ਅਤੇ ਦੇਸ਼ ਦਾ ਭਵਿੱਖ ਘੜਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਲਗਭਗ ਹਰ ਰੋਜ਼ ਡਰ ਅਤੇ ਦਹਿਸ਼ਤ ਦੀ ਇੱਕ ਨਵੀਂ ਘਟਨਾ ਸਾਹਮਣੇ ਆਉਂਦੀ ਹੈ, ਗੋਲੀਬਾਰੀ ਦੀਆਂ ਘਟਨਾਵਾਂ ਤੋਂ ਲੈ ਕੇ ਗੈਂਗਸਟਰ ਗਤੀਵਿਧੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਅਤੇ ਹੁਣ ਸਕੂਲਾਂ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਘਟਨਾਵਾਂ ਸਪੱਸ਼ਟ ਤੌਰ ‘ਤੇ ਪੰਜਾਬ ਸਰਕਾਰ ਦੀ ਕਮਜ਼ੋਰ ਕਾਰਗੁਜ਼ਾਰੀ ਅਤੇ ਬੇਵਸੀ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕਾਨੂੰਨ-ਵਿਵਸਥਾ ‘ਤੇ ਆਪਣੀ ਪਕੜ ਪੂਰੀ ਤਰ੍ਹਾਂ ਗੁਆ ਚੁੱਕੀ ਹੈ, ਅਤੇ ਸਮਾਜ-ਵਿਰੋਧੀ ਅਨਸਰ ਨਿਡਰ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦਾ ਅਸਲ ਕੰਟਰੋਲ ਕਿਤੇ ਨਹੀਂ ਬਚਿਆ।

ਪ੍ਰੋ. ਖਿਆਲਾ ਨੇ ਕਿਹਾ ਕਿ ਸਭ ਤੋਂ ਦੁਖਦਾਈ ਅਤੇ ਖ਼ਤਰਨਾਕ ਗੱਲ ਇਹ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਨਜ਼ਰਾਂ ਹੁਣ ਸਿੱਧੇ ਤੌਰ ‘ਤੇ ਵਿੱਦਿਅਕ ਸੰਸਥਾਵਾਂ ਅਤੇ ਸਕੂਲ ਕੈਂਪਸਾਂ ਤੱਕ ਪਹੁੰਚ ਗਈਆਂ ਹਨ। ਮਾਸੂਮ ਬੱਚੇ ਅਜਿਹੇ ਖ਼ਤਰਿਆਂ ਅਤੇ ਡਰ ਦੇ ਮਾਹੌਲ ਵਿੱਚ ਸ਼ਾਂਤੀ ਨਾਲ ਕਿਵੇਂ ਪੜ੍ਹਾਈ ਕਰਨਗੇ? ਬੱਚਿਆਂ ਵਿੱਚ ਅਸੁਰੱਖਿਆ, ਮਨੋਵਿਗਿਆਨਕ ਤਣਾਅ ਅਤੇ ਡਰ ਦੀ ਵਧਦੀ ਭਾਵਨਾ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰੇਗੀ ਬਲਕਿ ਸਮਾਜ ਅਤੇ ਦੇਸ਼ ਦੇ ਭਵਿੱਖ ਲਈ ਇੱਕ ਗੰਭੀਰ ਚੇਤਾਵਨੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਡਰ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਪੜ੍ਹਨ ਲਈ ਛੱਡਣਾ ਸਾਡੇ ਸਮਾਜ ਅਤੇ ਸਾਡੀ ਸਾਂਝੀ ਸਮਾਜਿਕ ਸਦਭਾਵਨਾ ਦੀ ਸਭ ਤੋਂ ਵੱਡੀ ਅਸਫਲਤਾ ਹੋਵੇਗੀ।ਪ੍ਰੋ. ਖਿਆਲਾ ਨੇ ਕਿਹਾ ਕਿ ਸੀਨੀਅਰ ਸਟੱਡੀ (ਪੁਤਲੀਘਰ) ਅਤੇ ਦਿੱਲੀ ਪਬਲਿਕ ਸਕੂਲ (ਮਾਨਾਵਾਲਾ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣਾ ਕੇਵਲ ਸ਼ਰਾਰਤ ਨਹੀਂ, ਸਗੋਂ ਇੱਕ ਅਮਾਨਵੀ, ਬੇਹਿਸ, ਅਤੇ ਦਹਿਸ਼ਤਗਰਦੀ ਸੋਚ ਨੂੰ ਦਰਸਾਉਂਦਾ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਪ੍ਰੋ. ਖਿਆਲਾ ਨੇ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਨੇ ਹਮੇਸ਼ਾ ਅੱਤਵਾਦ ਵਿਰੁੱਧ “ਜ਼ੀਰੋ ਟਾਲਰੈਂਸ” ਨੀਤੀ ਦੀ ਪਾਲਣਾ ਕੀਤੀ ਹੈ, ਅਤੇ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਈ ਇਨ੍ਹਾਂ ਘਟਨਾਵਾਂ ਨਾਲ ਉਸੇ ਗੰਭੀਰਤਾ ਨਾਲ ਨਜਿੱਠਣਾ ਜ਼ਰੂਰੀ ਹੈ। ਮਾਸੂਮ ਬੱਚਿਆਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਧਮਕੀਆਂ ਦੇਣ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਨਾਲ ਉਖਾੜ ਸੁੱਟਣਾ ਚਾਹੀਦਾ ਹੈ।
ਪ੍ਰੋ. ਖਿਆਲਾ ਨੇ ਅੱਗੇ ਕਿਹਾ ਕਿ ਪੰਜਾਬ, ਇੱਕ ਸਰਹੱਦੀ ਸੂਬਾ ਹੋਣ ਕਰਕੇ, ਹਮੇਸ਼ਾ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਅਤੇ ਇਸ ਦੇ ਅੱਤਵਾਦੀ ਏਜੰਡੇ ਦਾ ਮੁੱਖ ਨਿਸ਼ਾਨਾ ਰਿਹਾ ਹੈ। ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਵਿਸਫੋਟਕਾਂ ਨੂੰ ਲੈ ਕੇ ਜਾਣ ਵਾਲੇ ਡਰੋਨਾਂ ਦੀਆਂ ਘਟਨਾਵਾਂ ਸਭ ਜਾਣਦੇ ਹਨ। ਪਾਕਿਸਤਾਨ ਦਾ ਅਸਲ ਮਕਸਦ ਪੰਜਾਬ ਨੂੰ ਅਸਥਿਰ ਕਰਨਾ ਅਤੇ ਭਾਰਤ ਦੀ ਸਾਂਝ ਨੂੰ ਨੁਕਸਾਨ ਪਹੁੰਚਾਉਣਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਾਡੇ ਬੱਚੇ, ਸਾਡੇ ਧਾਰਮਿਕ ਅਦਾਰੇ ਅਤੇ ਸਾਡਾ ਪੰਜਾਬੀ ਸਮਾਜਿਕ ਤਾਣਾ-ਬਾਣਾ ਸਾਡੀਆਂ ਜੜ੍ਹਾਂ ਹਨ। ਉਨ੍ਹਾਂ ਨੂੰ ਧਮਕੀਆਂ ਦੇਣਾ ਸਿਰਫ਼ ਕਿਸੇ ਸੰਸਥਾ ‘ਤੇ ਹਮਲਾ ਨਹੀਂ ਹੈ, ਸਗੋਂ ਸਮੁੱਚੀ ਪੰਜਾਬੀ ਪਛਾਣ ਲਈ ਸਿੱਧੀ ਚੁਣੌਤੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਬੇਹੱਦ ਚਿੰਤਾ–ਜਨਕ ਹੈ। ਇੱਥੇ ਨਾਂ ਹੀ ਇੰਟੈਲੀਜੈਂਸ ਦੀ ਗ੍ਰਿਫ਼ਤ ਦਿਖਾਈ ਦਿੰਦੀ ਹੈ ਅਤੇ ਨਾਂ ਹੀ ਦ੍ਰਿੜ੍ਹਤਾ। ਉਨ੍ਹਾਂ ਪੰਜਾਬ ਪੁਲਿਸ ਸਾਈਬਰ ਸੈੱਲ ਨੂੰ ਈਮੇਲਾਂ ਦੇ ਸਰੋਤ ਦਾ ਤੁਰੰਤ ਪਤਾ ਲਗਾਉਣ, ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ, ਧਮਕੀਆਂ ਦੇਣ ਵਾਲਿਆਂ ‘ਤੇ ਯੂਏਪੀਏ ਜਾਂ ਹੋਰ ਸਖ਼ਤ ਕਾਨੂੰਨ ਲਾਗੂ ਕਰਨ, ਅੱਤਵਾਦ ਫੈਲਾਉਣ ਦੀ ਸਾਜ਼ਿਸ਼ ਨੂੰ ਰੋਕਣ ਅਤੇ ਪੰਜਾਬ ਸਰਕਾਰ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਿਚਕਾਰ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin