ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ)
-ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਵਿਦਿਆਰਥੀਆਂ ਨੇ ਜੋਨਲ ਖੇਡਾਂ ਵਿਚ ਇਤਿਹਾਸ ਰਚਦਿਆ 19 ਮੈਡਲ ਅਤੇ ਇਕ ਟ੍ਰਾਫੀ ਜਿੱਤ ਕੇ ਸਕੂਲ ਦਾ ਮਾਨ ਵਧਾਇਆ ਹੈ । ਜੋਨਲ ਖੇਡਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ 19 ਮੈਡਲ ਅਤੇ ਖੇਡਾਂ ਵਿੱਚ ਇੱਕ ਟਰਾਫੀ ਪ੍ਰਾਪਤ ਕੀਤੀ ਹੈ, ਜੋ ਕਿ ਸ਼੍ਰੀ ਪ੍ਰਵੀਨ ਕੁਮਾਰ ਕਾਲੜਾ (ਡੀਡੀਈ, ਜ਼ੋਨ 15) ਦੁਆਰਾ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਸਕੂਲ ਵਿਦਿਆਰਥੀਆਂ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਦਾਨ ਕੀਤੀ ਗਈ ਹੈ।
ਇਸ ਬਾਰੇ ਸਕੂਲ ਮੈਨੇਜਰ ਸਰਦਾਰ ਜਗਜੀਤ ਸਿੰਘ ਨੇ ਖੁਸ਼ ਹੁੰਦਿਆਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸਾਡੇ ਵਿਦਿਆਰਥੀਆਂ ਦੇ ਸਮਰਪਣ, ਸਾਡੇ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਅਟੁੱਟ ਵਿਸ਼ਵਾਸ ਦਾ ਬੇਹਤਰੀਨ ਨਤੀਜਾ ਹੈ। ਸਕੂਲ ਦੇ ਚੇਅਰਮੈਨ ਸਰਦਾਰ ਹਰਮਨਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸਖ਼ਤ ਮਿਹਨਤ, ਟੀਮ ਵਰਕ ਅਤੇ ਜਨੂੰਨ ਨੇ ਸੱਚਮੁੱਚ ਸਾਡੀ ਸੰਸਥਾ ਨੂੰ ਮਾਣ ਦਿਵਾਇਆ ਹੈ। ਇਸ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਰਹੋ, ਅਤੇ ਇਸ ਸਫਲਤਾ ਨੂੰ ਅੱਗੇ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਹੁੰਦੇ ਰਹੋ । ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਸਕੂਲ ਵਿਦਿਆਰਥੀਆਂ ਨੂੰ ਮਿਲੇ ਮੈਡਲ ਦਾ ਸੇਹਰਾ ਬੱਚਿਆਂ ਅਤੇ ਅਧਿਆਪਕਾਂ ਦੀਆਂ ਸਖ਼ਤ ਮਿਹਨਤ ਦੇ ਨਾਲ ਸਕੂਲ ਪ੍ਰਬੰਧਨ ਦੇ ਸੁਚੱਜੇ ਪ੍ਰਬੰਧ ਨੂੰ ਦਸਿਆ ਤੇ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ ।
Leave a Reply