ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨੇ ਕੀਤੀ ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੀ ਬਜਟ ਘੋਸ਼ਣਾਵਾਂ ਅਤੇ ਸੀਐਮ ਘੋਸ਼ਣਾਵਾਂ ਦੀ ਸਮੀਖਿਆ

ਘੋਸ਼ਣਾਵਾਂ ਦੇ ਲਾਗੂਕਰਨ ਵਿੱਚ ਗਤੀ ਲਿਆਉਣ ਦੇ ਦਿੱਤੇ ਸਪਸ਼ਟ ਨਿਰਦੇਸ਼

ਚੰਡੀਗੜ੍ਹ (ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨਿਵਾਰ ਨੂੰ ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੀ ਮਹੱਤਵਪੂਰਨ ਬਜਟ ਘੋਸ਼ਣਾਵਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਸਪਸ਼ਟ ਨਿਰਦੇਸ਼ ਦਿੱਤੇ ਕਿ ਵਿਭਾਗ ਪੈਂਡਿੰਗ ਪਰਿਯੋਜਨਾਵਾਂ ਨੂੰ ਸਮੇ ਸਿਰ ਪੂਰਾ ਕਰਨ। ਉਨ੍ਹਾਂ ਨੇ ਸਰਕਾਰ ਦੀ ਪ੍ਰਾਥਮਿਕਤਾ ਜਨਤਾ ਨੂੰ ਬਨਿਆਦੀ ਸਹੂਲਤਾਂ ਦਾ ਲਾਭ ਤੁਰੰਤ ਅਤੇ ਪ੍ਰਭਾਵੀ ਢੰਗ ਨਾਲ ਉਪਲਬਧ ਕਰਵਾਉਣਾ ਹੈ, ਇਸ ਲਈ ਹਰੇਕ ਅਧਿਕਾਰੀ  ਜਿੰਮੇਦਾਰੀ ਅਤੇ ਤੱਤਪਰਤਾ ਨਾਲ ਕੰਮ ਕਰਨ।

ਮੀਟਿੰਗ ਵਿੱਚ ਅਧਿਕਾਰਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮਹਾਗ੍ਰਾਮ ਯੋਜਨਾ ਤਹਿਤ 12 ਚੌਣ ਪਿੰਡਾਂ ਵਿੱਚ ਸ਼ਹਿਰੀ ਪੱਧਰ ਦੀ ਪੇਯਜਲ ਅਤੇ ਸੀਵਰੇਜ ਸਹੂਲਤ ਮੁਹੱਈਆ ਕਰਵਾਉਣ ਦਾ ਕੰਮ ਤੇਜੀ ਨਾਲ ਪ੍ਰਗਤੀ ‘ਤੇ ਹੈ। ਹੁਣ ਤੱਕ ਭੋਰਾ ਕਲਾਂ ( ਗੁਰੂਗ੍ਰਾਮ ), ਭੈਂਸਵਾਲ ਕਲਾਂ ( ਸੋਨੀਪਤ ) ਅਤੇ ਖਾਂਬੀ ( ਪਲਵਲ ) ਵਿੱਚ ਪੇਯਜਲ ਅਤੇ ਸੀਵਰੇਜ ਨੇਟਵਰਕ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਦੋ ਹੋਰ ਪਿੰਡਾਂ ਵਿੱਚ ਬਾਕੀ ਦਾ ਕੰਮ 31 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਵੱਖ ਵੱਖ ਸ਼ਹਿਰਾਂ ਵਿੱਚ 150 ਕਿਲ੍ਹੋਮੀਟਰ ਨਵੀਂ ਸੀਵਰ ਲਾਇਨਾਂ ਬਿਛਾਉਣ ਦੇ ਬਜਟ ਘੋਸ਼ਣਾ ਤਹਿਤ 23 ਸ਼ਹਿਰਾਂ ਦੀ ਨਿਸ਼ਾਨਦੇਈ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਾਫ ਟੀਚਾ ਹੈ ਕਿ ਪੇਯਜਲ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਮੀਨੀ ਪਾਣੀ ਦੀ ਬਰਬਾਦੀ ਨਾ ਕੀਤੀ ਜਾਵੇ ਅਤੇ ਇਸ ਦੀ ਥਾਂ ‘ਤੇ ਟੀ੍ਰਟੇਡ ਵੇਸਟ ਵਾਟਰ ਦੇ ਵੱਧ ਤੋਂ ਵੱਧ ਉਪਯੋਗ ਨੂੰ ਵਧਾਵਾ ਦਿੱਤਾ ਜਾਵੇ। ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਰੀ-ਸਾਇਕਲਿੰਗ ਅਤੇ ਰੀ-ਯੂਜ ਦੀ ਪਰਿਯੋਜਨਾ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ।

ਮੀਟਿੰਗ ਵਿੱਚ ਦੱਸਿਆ ਕਿ ਜਨਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਿਤ ਐਸਟੀਪੀ ਤੋਂ ਨਿਕਲਣ ਵਾਲੇ ਟੀ੍ਰਟੇਡ ਵੇਸਟ ਵਾਟਰ ਨੂੰ ਉਦਯੋਗਿਕ ਇਕਾਇਆਂ ਅਤੇ ਸਿੰਚਾਈ ਵਿਭਾਗ ਨੂੰ ਉਪਲਬਧ ਕਰਾਇਆ ਜਾ ਰਿਹਾ ਹੈ ਜਿਸ ਨਾਲ ਉਦਯੋਗ ਅਤੇ ਖੇਤੀ ਦੋਹਾਂ ਖੇਤਰਾਂ ਵਿੱਚ ਤਾਜੇ ਪਾਣੀ ਦੀ ਖਪਤ ਘੱਟ ਹੋ ਰਹੀ ਹੈ।

ਮੀਟਿੰਗ ਵਿੱਚ ਵਿਭਾਗ ਦੀ ਸੀਐਮ ਘੋਸ਼ਣਾਵਾਂ ਦੀ ਵੀ ਵਿਸਥਾਰ ਸਮੀਖਿਆ ਕੀਤੀ ਗਈ ਅਤੇ ਤਰੱਕੀ ਰਿਪੋਰਟ ਪੇਸ਼ ਕੀਤੀ ਗਈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੀ ਘੋਸ਼ਣਾਵਾਂ ਨੂੰ ਸਮੇ ਸਿਰ ਪੂਰਾ ਕੀਤਾ ਜਾਵੇ, ਤਾਂ ਜੋ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ‘ਤੇ ਆਮ ਨਾਗਰਿਕਾਂ ਤੱਕ ਪਹੁੰਚ ਸਕੇ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਜਨ ਸਿਹਤ ਅਤੇ ਇੰਜੀਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਮੁਹੱਮਦ ਸ਼ਾਇਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।

ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਗੁਣਵੱਤਾਪੂਰਨ ਪੀਣ ਦੇ ਪਾਣੀ ਸਪਲਾਈ ਯਕੀਨੀ ਕਰਨ ਲਈ ਹਰਿਆਣਾ ਸਰਕਾਰ ਦੀ ਵਿਆਪਕ ਪਹਿਲ

ਚੰਡੀਗੜ੍ਹ

(  ਜਸਟਿਸ ਨਿਊਜ਼)

ਹਰਿਆਣਾ ਸਰਕਾਰ ਰਾਜ ਵਿੱਚ ਸੁਰੱਖਿਅਤ, ਬਿਨਾ ਰੁਕਾਵਟ ਅਤੇ ਪੀਣ ਦਾ ਪਾਣੀ ਮੁਹੱਈਆ ਕਰਾਉਣ ਦੇ ਟੀਚੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸੇ ਦਿਸ਼ਾ ਵਿੱਚ ਸਰਕਾਰ ਨੇ ਪੂਰੇ ਸੂਬੇ ਵਿੱਚ ਇੱਕ ਮਜਬੂਤ ਪੀਣ ਦੇ ਪਾਣੀ ਦੀ ਅਵਸਰੰਚਨਾ ਵਿਕਸਿਤ ਕੀਤੀ ਹੈ, ਜਿਸ ਰਾਹੀਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਫ਼ ਪੀਣ ਦੇ ਪਾਣੀ ਦੀ ਨਿਮਤ ਸਪਲਾਈ ਯਕੀਨੀ ਕੀਤੀ ਜਾ ਰਹੀ ਹੈ।

ਸੂਬੇ ਵਿੱਚ ਮੌਜ਼ੂਦਾ ਵਿੱਚ 1,870 ਨਹਿਰ-ਅਧਾਰਿਤ ਜਲਘਰ, 12,920 ਨਲਕੂਪ, 9 ਰੈਨੀਵੇਲ ਅਤੇ 4, 140 ਬੂਸਟਿੰਗ ਸਟੇਸ਼ਨ ਰਾਹੀਂ ਪੀਣ ਦੇ ਪਾਣੀ ਦੀ ਸਪਲਾਈ ਯਕੀਨੀ ਕੀਤੀ ਜਾ ਰਹੀ ਹੈ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੀਣ ਦੇ ਪਾਣੀ ਦੀ ਬਿਨਾ ਰੁਕਾਵਟ ਲਈ ਵਿਭਾਗ ਵੱਲੋਂ ਕਈ ਪਰਿਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ। ਕਈ ਖੇਤਰਾਂ ਵਿੱਚ ਪੀਣ ਦੇ ਪਾਣੀ ਸਲਾਈ ਨਾਲ ਸਬੰਧਿਤ ਅਧਾਰਭੂਤ ਸਰੰਚਨਾਵਾਂ ਨੂੰ ਮਜਬੂਤ ਕੀਤਾ ਗਿਆ ਹੈ। ਉੱਥੇ ਹੀ ਪੁਰਾਣੀ ਲਾਇਨਾਂ ਨੂੰ ਬਦਲਣ ਦਾ ਵੀ ਕੰਮ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਰਸਾ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਮੁੱਖ ਤੌਰ ‘ਤੇ ਭਾਖੜਾ ਮੇਨ ਲਾਇਨ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਗ੍ਰਾਮੀਣ ਅਤੇ ਸ਼ਹਿਰਾਂ ਦੋਹਾਂ ਖੇਤਰਾਂ ਵਿੱਚ ਕਾਫ਼ੀ ਅਤੇ ਨਿਮਤ ਪਾਣੀ ਦੀ ਸਪਲਾਈ ਯਕੀਨੀ ਹੋ ਰਹੀ ਹੈ।

ਬੁਲਾਰੇ ਨੇ ਦੱਸਿਆ ਕਿ ਸਿਰਸਾ ਲੋਕਸਭਾ ਖੇਤਰ ਦੇ ਸਾਰੇ 616 ਗ੍ਰਾਮੀਣ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਪ੍ਰਤੀਦਿਨ 55 ਲੀਟਰ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਪਾਣੀ ਦੀ ਉਪਲਬਧਤਾ ਲਈ ਪ੍ਰਾਥਮਿਕਤਾ ਦੇ ਅਧਾਰ ‘ਤੇ ਕਈ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਹਾਲਾਂਕਿ ਦੋ ਪਿੰਡਾਂ-ਦਹਿਮਣ ਅਤੇ ਖਾਰਾ ਖੇੜੀ ਵਿੱਚ ਮੌਜ਼ੂਦਾ ਵਿੱਚ 40 ਲੀਟਰ ਪ੍ਰਤੀ ਵਿਅਕਤੀ ਪ੍ਰਤੀਦਿਨ ਦੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਵਧਾ ਕੇ 55 ਲੀਟਰ ਕਰਨ ਲਈ 611.90 ਲੱਖ ਰੁਪਏ ਦੀ ਲਾਗਤ ਦੀ ਪਰਿਯੋਜਨਾ ‘ਤੇ ਕੰਮ ਤੇਜੀ ਨਾਲ ਚਲ ਰਿਹਾ ਹੈ ਜੋ ਮਾਰਚ 2026 ਤੱਕ ਪੂਰਾ ਹੋ ਜਾਵੇਗੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਡਕਰ ਦੇ ਮਹਾਪਰਿਨਿਰਵਾਣ ਦਿਵਸ ਤੇ ਕੀਤਾ ਨਮਨ

ਬਾਬਾ ਸਾਹਿਬ ਦੀ ਸਿੱਖਿਆਵਾਂ ਸਮਾਜ ਨੂੰ ਸਦਾ ਕਰਦੀ ਰਹਿਣਗੀਆਂ ਪ੍ਰੇਰਿਤ-ਮੁੱਖ ਮੰਤਰੀ

ਚੰਡੀਗੜ੍ਹ

(ਜਸਟਿਸ ਨਿਊਜ਼  )

ਹਰਿਆਣਾ ਦੇ ਮੁੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨਿਵਾਰ ਨੂੰ ਸੰਵਿਧਾਨ ਨਿਰਮਾਤਾ ਅਤੇ ਆਧੁਨਿਕ ਭਾਰਤ ਦੇ ਸ਼ਿਲਪੀ ਡਾ. ਭੀਮਰਾਓ ਅੰਬੇਡਕਰ ਦੇ ਮਹਾਪਰਿਨਿਰਵਾਣ ਦਿਵਸ ‘ਤੇ ਉਨ੍ਹਾਂ ਦੀ ਫੋਟੋ ‘ਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਦੇ ਵਿਚਾਰ, ਸਿੱਧਾਂਤ ਅਤੇ ਸੰਘਰਸ਼ ਨਾ ਸਿਰਫ਼ ਭਾਰਤੀ ਸਮਾਜ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੇ ਜੀਵਨ ਦਾ ਹਰ ਅਧਿਆਏ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਦ੍ਰਿਢ ਇੱਛਾਸ਼ਕਤੀ, ਸਿੱਖਿਆ ਅਤੇ ਸਮਾਨਤਾ ਪ੍ਰਤੀ ਸਮਰਪਣ ਨਾਲ ਸਮਾਜ ਵਿੱਚ ਸਰਗਰਮ ਪਰਿਵਰਤਨ ਲਿਆਇਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਵਿੱਚ ਨਾ ਸਿਰਫ਼ ਲੋਕਤਾਂਤਰਿਕ ਮੁੱਲਾਂ ਨੂੰ ਸਥਾਪਿਤ ਕੀਤਾ ਸਗੋਂ ਸਮਾਜ ਦੇ ਹਰ ਵਰਗ ਨੂੰ ਬਰਾਬਰ ਅਧਿਕਾਰ ਅਤੇ ਨਿਅ੍ਹਾਂ ਯਕੀਨੀ ਕਰਨ ਦੀ ਨੀਂਵ ਰੱਖੀ। ਉਨ੍ਹਾਂ ਨੇ ਸਮਾਜਿਕ ਭੇਦਭਾਵ ਵਿਰੁਧ ਲਗਾਤਾਰ ਸੰਘਰਸ਼ ਕੀਤਾ ਅਤੇ ਸਿੱਖਿਆ ਨੂੰ ਸਮਾਜਿਕ ਤਰੱਕੀ ਦਾ ਸਭ ਤੋਂ ਪ੍ਰਭਾਵੀ ਮੀਡੀਅਮ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਵਿਚਾਰ ਸਮਾਜ ਨੂੰ ਸਦਾ ਪ੍ਰੇਰਿਤ ਕਰਦੇ ਰਹਿਣਗੇ। ਸਮਾਨਤਾ, ਨਿਅ੍ਹਾਂ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਉਨ੍ਹਾਂ ਦਾ ਅਟੂਟ ਸੰਕਲਪ ਸਾਡੇ ਰਸਤੇ ਨੂੰ ਲਗਾਤਾਰ ਰੌਸ਼ਨ ਕਰਦਾ ਰਵੇਗਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਡਾ. ਅੰਬੇਡਕਰ ਦੇ ਆਦਰਸ਼ਾਂ ‘ਤੇ ਚਲਦੇ ਹੋਏ ਸਮਾਜ ਦੇ ਵਾਂਝੇ, ਆਰਥਿਕ ਤੌਰ ‘ਤੇ ਕਮਜੋਰ ਅਤੇ ਪਿਛੜੇ ਵਰਗਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵਚਨਬੱਧ ਹੈ। ਰਾਜ ਵਿੱਚ ਗੁਣਵੱਤਾਪੂਰਨ ਸਿੱਖਿਆ, ਰੁਜਗਾਰ, ਸਮਾਜਿਕ ਸੁਰੱਖਿਆ ਅਤੇ ਮੌਕਿਆਂ ਦੀ ਸਮਾਨਤਾ ਯਕੀਨੀ ਕਰਨ ਲਈ ਕਈ ਭਲਾਈਕਾਰੀ ਨੀਤੀਆਂ ਚਲਾਈ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਡਾ. ਅੰਬੇਡਕਰ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਆਪਸੀ ਭਾਈਚਾਰੇ, ਸਮਾਜਿਕ ਸਮਰਸਤਾ ਅਤੇ ਲੋਕਤਾਂਤਰਿਕ ਮੁੱਲਾਂ ਨੂੰ ਮਜਬੂਤ ਬਨਾਉਣ ਵਿੱਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ।

ਹਰਿਆਣਾ ਦੇ ਸਾਰੀ ਸਰਕਾਰੀ ਇਮਾਰਤਾਂ ਤੇ ਰੂਫ਼ਟਾਪ ਸੋਲਰ ਪੈਨਲ ਲਗਾਏ ਜਾਣ-ਮੁੱਖ ਮੰਤਰੀ ਨਾਇਬ ਸਿੰਘ ਸੈਣ

ਚੰਡੀਗੜ੍ਹ  (ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਰਾਜ ਦੇ ਸਾਰੀ ਸਰਕਾਰੀ ਇਮਾਰਤਾਂ ਜਿਵੇ-ਸਕੂਲ, ਕਾਲੇਜ, ਹੱਸਪਤਾਲ, ਦਫ਼ਤਰ, ਗੋਦਾਮ ਆਦਿ ‘ਤੇ ਰੂਫ਼ਟਾਪ ਸੋਲਰ ਸਿਸਟਮ ਲਗਾਏ ਜਾਣ ਤਾਂ ਜੋ ਰਾਜ ਨੂੰ ਹਰਿਆਲੀ ਵੱਲ ਅਗ੍ਰਸਰ ਕੀਤਾ ਜਾ ਸਕੇ।

ਮੁੱਖ ਮੰਤਰੀ ਸਿਵਲ ਸਕੱਤਰੇਤ ਵਿੱਚ ਊਰਜਾ ਖੇਤਰ ਨਾਲ ਸਬੰਧਿਤ ਬਜਟ ਘੋਸ਼ਣਾਵਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੀਐਮ ਸੂਰਿਆਘਰ ਮੁਫ਼ਤ ਬਿਜਲੀ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰਿਆਂ ਨੂੰ ਰਾਜ ਵਿੱਚ ਘਰ-ਘਰ ਰੂਫ਼ਟਾਪ ਸੋਲਰ ਸਿਸਟਮ ਲਗਾਉਣ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਯੋਜਨਾ ਦੀ ਮਹੀਨਾਵਾਰ ਉਪਲਬਧੀ ਆਂਕੜਿਆਂ ਦੀ ਵੀ ਜਾਣਕਾਰੀ ਲਈ ਅਤੇ ਸਫ਼ਤ ਮਾਨਿਟਰਿੰਗ ਅਤੇ ਜੁਆਬਦੇਈ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਰਾਜਭਰ ਵਿੱਚ ਵੱਡੇ ਪੱਧਰ ‘ਤੇ ਨਵਿਆਉਣਯੋਗ ਊਰਜਾ ਲਈ ਸੋਲਰ ਪਾਰਕ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਾਜ ਦੀ ਪ੍ਰਮੁੱਖ ਸੜਕਾਂ ਅਤੇ ਰਾਜਮਾਰਗਾਂ ਤੋਂ ਪੁਰਾਣੇ ਅਤੇ ਖਰਾਬ ਬਿਜਲੀ ਖੰਭਿਆਂ ਨੂੰ ਤੁਰੰਤ ਹਟਾਉਣ ਦੇ ਵੀ ਆਦੇਸ਼ ਦਿੱਤੇ।

ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ ਸ੍ਰੀ ਸ਼ਿਆਮਲ ਮਿਸ਼ਰਾ ਨੇ ਦੱਸਿਆ ਕਿ 20 ਨਵੰਬਰ 2025 ਤੱਕ ਰਾਜ ਵਿੱਚ 42,486 ਰੂਫ਼ਟਾਪ ਸੋਲਰ ਇੰਸਟਾਲੇਸ਼ਨ ਪੂਰੇ ਕੀਤੇ ਜਾ ਚੁੱਕੇ ਹਨ। 31 ਮਾਰਚ 2027 ਤੱਕ 2,22,000 ਰੂਫ਼ਟਾਪ ਸੋਲਰ  ਸਿਸਟਮ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਯੋਜਨਾ ਨੂੰ ਰਾਜ ਸਰਕਾਰ ਦੀ ਪ੍ਰਵਾਨਗੀ ਲਈ ਭੇਜਿਆ ਗਿਆ ਹੈ ਅਤੇ ਮੌਜ਼ੂਦਾ ਵਿੱਚ ਵਿਚਾਰ ਅਧੀਨ ਹੈ। ਇਸ ਦੇ ਲਾਗੂ ਹੋਣ ‘ਤੇ ਰਾਜ ਵਿੱਚ ਰੂਫ਼ਟਾਪ ਸੋਲਰ ਨੂੰ ਲਗਵਾਉਣ ਦਾ ਕੰਮ ਤੇਜੀ ਨਾਲ ਵਧੇਗਾ ਅਤੇ ਨਿਰਧਾਰਿਤ ਆਰਟੀਸੀ ਟੀਚੀਆਂ ਨੂੰ ਪ੍ਰਾਪਤ ਕਰਨ ਵਿੱਚ ਵੱਡੀ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਮੀਟਿੰਗ ਵਿੱਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਰਾਜ ਵਿੱਚ ਹਰੇਕ ਘਰ ਤੱਕ ਬਿਨਾ ਰੁਕਾਵਟ ਦੇ ਬਿਜਲੀ ਸਪਲਾਈ ਯਕੀਨੀ ਕਰਨ ਲਈ ਊਰਜਾ ਖੇਤਰ ਦੇ ਸਾਰੇ ਟੀਚੀਆਂ ਨੂੰ ਨਿਰਧਾਰਿਤ ਸਮੇ-ਸੀਮਾ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਊਰਜਾ ਸੁਰੱਖਿਆ ਆਰਥਿਕ ਵਿਕਾਸ ਲਈ ਬਹੁਤਾ ਮਹੱਤਵਪੂਰਨ ਹੈ। ਹਰ ਪੈਂਡਿੰਗ ਪਰਿਯੋਜਨਾ ਨੂੰ ਬਿਨਾ ਦੇਰੀ ਦੇ ਅੱਗੇ ਵਧਾਇਆ ਜਾਵੇ।

ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰਿਆਂ ਨੇ ਦੱਸਿਆ ਕਿ ਹਰਿਆਣਾ ਵਿੱਚ ਅਗਲੇ 7 ਸਾਲਾਂ ਵਿੱਚ 24,000 ਮੇਗਾਵਾਟ ਬਿਜਲੀ ਉਪਲਬਧਤਾ ਯਕੀਨੀ ਕਰ 100 ਗੁਣਾ ਖਪਤਕਾਰਾਂ ਨੂੰ ਬਿਨਾਂ ਰੁਕਾਵਟ ਦੇ ਬਿਜਲੀ ਸਪਲਾਈ ਮੁਹੱਈਆ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਨੂੰ ਦੱਸਿਆ ਕਿ ਯਮੁਨਾਨਗਰ ਵਿੱਚ 800 ਮੇਗਾਵਾਟ ਅਲਟ੍ਰਾ-ਸੁਪਰਕ੍ਰਿਟਿਕਲ ਥਰਮਲ ਯੂਨਿਟ ਦਾ ਕੰਮ ਬੀਐਚਈਐਲ ਦੀ ਮਦਦ ਨਾਲ ਸ਼ੁਰੂ ਹੋ ਗਿਆ ਹੈ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਲ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਐਚਪੀਜੀਸੀਐਲ ਦੇ ਐਮਡੀ ਡਾ. ਸਾਕੇਤ ਕੁਮਾਰ, ਯੂਐਚਬੀਵੀਐਨ ਦੇ ਐਮਡੀ ਸ੍ਰੀ ਮਨੀਰਾਮ ਸ਼ਰਮਾ ਅਤੇ ਊਰਜਾ ਵਿਭਾਗ ਅਤੇ ਡਿਸਕਾਮ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।

 

ਮੁੱਖ ਮੰਤਰੀ ਨੇ ਲਈ ਅਧਿਕਾਰਿਆਂ ਦੀ ਮੀਟਿੰਗ, ਦਿੱਤੇ ਨਿਰਦੇਸ਼

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਸ਼ਨਿਵਾਰ ਨੂੰ ਲੋਕ ਭਵਨ ਵਿੱਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪਰਿਨਿਰਵਾਣ ਦਿਵਸ ‘ਤੇ ਸ਼ਰਧਾਂਜਲੀ ਦਿੱਤੀ।

ਰਾਜਪਾਲ ਪ੍ਰੋਫੈਸਰ ਘੋਸ਼ ਨੇ ਕਿਹਾ ਕਿ ਸਮਾਨਤਾ, ਨਿਅ੍ਹਾਂ, ਭਾਈਚਾਰਾ ਅਤੇ ਸਭ ਨੂੰ ਨਾਲ ਲੈ ਕੇ ਚਲਣ ਦੇ ਉਨ੍ਹਾਂ ਦੇ ਸਦਾ ਨਾਲ ਰਹਿਣ ਵਾਲੇ ਆਦਰਸ਼ ਇੱਕ ਅਜਿਹਾ ਭਾਰਤ ਬਨਾਉਣ ਵਿੱਚ ਸਾਡੀ ਮਿਲ ਕੇ ਕੀਤੀ ਜਾਣ ਵਾਲੀ ਕੋਸ਼ਿਸ਼ਾਂ ਨੂੰ ਗਾਇਡ ਕਰਦੇ ਰਹਿਣਗੇ, ਜਿੱਥੇ ਕੋਈ ਪਿੱਛੇ ਨਾ ਰਵੇ। ਰਾਜਪਾਲ ਦੇ ਏਡੀਸੀ ਸ੍ਰੀ ਅਮਰਿੰਦਰ ਸਿੰਘ ਅਤੇ ਲੋਕ ਭਵਨ ਦੇ ਹੋਰ ਅਧਿਕਾਰਿਆਂ ਅਤੇ ਕਰਮਚਾਰਿਆਂ ਨੇ ਵੀ ਇਸ ਮੌਕੇ ‘ਤੇ ਡਾ. ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ।

ਇੰਡੀਆ ਇੰਟਰਨੇਸ਼ਨਲ ਸਾਇੰਸ ਫੇਸਟਿਵਲ ਪੰਚਕੂਲਾ ਵਿੱਚ ਪ੍ਰਾਰੰਭ, ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਰਹੇ ਖਿੱਚ ਦਾ ਕੇਂਦਰ

ਚੰਡੀਗੜ੍ਹ

( ਜਸਟਿਸ ਨਿਊਜ਼  )

ਚਾਰ ਦਿਵਸੀ ਇੰਡੀਆ ਇੰਟਰਨੇਸ਼ਨਲ ਸਾਇੰਸ ਫੇਸਟਿਵਲ ਦਾ ਅੱਜ ਪੰਚਕੂਲਾ ਦੇ ਸੈਕਟਰ-5 ਵਿੱਚ ਵਿਧਿਵਤ ਸ਼ੁਭਾਰੰਭ  ਹੋਇਆ। ਪ੍ਰੋਗਰਾਮ ਦਾ ਪਹਿਲਾ ਦਿਨ ਵਿਦਿਆਰਥੀਆਂ, ਨੌਜੁਆਨਾਂ ਅਤੇ ਵਿਗਿਆਨ ਵਿੱਚ ਰੂਚਿ ਰਖਣ ਵਾਲੇ ਲੋਕਾਂ ਲਈ ਬਹੁਤਾ ਪ੍ਰੇਰਣਾਦਾਇਕ ਰਿਹਾ। ਭਾਰਤੀ ਪੁਲਾੜ ਯਾਤਰੀ ਗਰੁਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੂੰ ਆਪਣੇ ਵਿੱਚਕਾਰ ਵੇਖ ਕੇ ਬੱਚਿਆਂ ਦਾ ਉਤਸਾਹ ਵੱਧ ਗਿਆ।

ਗਰੁਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੇ ਆਪਣੇ ਪੁਲਾੜ ਮਿਸ਼ਨ ਦੇ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਪੁਲਾੜ ਤੋਂ ਭਾਰਤ ਦਾ ਨਜਾਰਾ ਅਨੋਖਾ ਵਿਖਾਈ ਦਿੰਦਾ ਹੈ ਅਤੇ ਸਾਡਾ ਦੇਸ਼ ਸਾਰੇ ਜਹਾਨ ਤੋਂ ਚੰਗਾ ਪ੍ਰਤੀਤ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ 20 ਦਿਨਾਂ ਦੀ ਆਪਣੀ ਪੁਲਾੜ ਯਾਤਰਾ ਦੌਰਾਨ ਉਨ੍ਹਾਂ ਨੇ ਕਈ ਵਿਗਿਆਨਕ ਪ੍ਰਯੋਗ ਕੀਤੇ ਅਤੇ ਗਗਨਯਾਨ ਮਿਸ਼ਨ ਲਈ ਮਹੱਤਵਪੂਰਨ ਜਾਣਕਾਰੀਆਂ ਜੁਟਾਈ ਜੋ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੋੜੇਗੀ। ਇਸ ਦੇ ਇਲਾਵਾ ਉਨ੍ਹਾਂ ਨੇ ਭਾਰਤ-ਕੇਦ੍ਰਿਤ ਭੋਜਨ, ਦਵਾਇਆਂ ਅਤੇ ਨਵੀਂ ਤਕਨੀਕਾਂ ‘ਤੇ ਵੀ ਪ੍ਰਯੋਗ ਕੀਤੇ।

ਸ਼ੁਭਾਂਸ਼ੁ ਸ਼ੁਕਲਾ ਨੇ ਕਿਹਾ ਕਿ ਭਾਰਤ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਤੇਜੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਇਹ ਹਰ ਭਾਰਤੀ ਲਈ ਮਾਣ ਦਾ ਵਿਸ਼ਾ ਹੈ ਕਿ ਦੇਸ਼ ਇਸ ਖੇਤਰ ਵਿੱਚ ਸਵੈ-ਨਿਰਭਰ ਬਣ ਰਿਹਾ ਹੈ। ਉਨ੍ਹਾਂ ਨੇ ਨੌਜੁਆਨਾਂ, ਖਾਸਕਰ ਬੱਚਿਆਂ ਨੂੰ ਵਿਗਿਆਨ ਅਤੇ ਪੁਲਾੜ ਖੋਜ ਦੀ ਦਿਸ਼ਾ ਵਿੱਚ ਅੱਗੇ ਵੱਧਣ ਦੀ ਅਪੀਲ ਕੀਤੀ। ਯੁਵਾ ਅੱਗੇ ਵਧੇਗਾ ਤਾਂ ਦੇਸ਼ ਅੱਗੇ ਵਧੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਵਿੱਚ ਵਿਗਿਆਨ ਪ੍ਰਤੀ ਵਧਦੀ ਰੂਚੀ ਉਤਸਾਹਜਨਕ ਹੈ ਅਤੇ ਅਧਿਆਪਕਾਂ ਦੀ ਵੀ ਜਿੰਮੇਦਾਰੀ ਹੈ ਕਿ ਉਹ ਬੱਚਿਆਂ ਦੇ ਐਸਟੋ੍ਰਨਟ ਬਣਨ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਾਰਗਦਰਸ਼ਨ ਦੇਣ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਸਾਲ 2018 ਵਿੱਚ ਪ੍ਰਧਾਨ ਮੰਤਰੀ ਸ਼ੈਸ਼ਨ ਸ੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਕਿਹਾ ਸੀ ਕਿ ਜਲਦ ਹੀ ਭਾਰਤ ਤੋਂ ਸਾਡਾ ਬੇਟਾ ਜਾਂ ਬੇਟੀ ਪੁਲਾੜ ਜਾਣਗੇ। ਉਸੇ ਦਿਨ ਤੋਂ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਸ਼ੁਰੂ ਕੀਤੇ ਗਏ।

ਇੱਕ ਵਿਦਿਆਰਥੀ ਵੱਲੋਂ ਪੁਛੇ ਗਏ ਸੁਆਲ ਕੀ ਸਿਰਫ਼ ਏਅਰ ਫੋਰਸ ਵਿੱਚ ਰਹਿ ਕੇ ਹੀ ਐਸਟੋ੍ਰਨਾਟ ਬਣਿਆ ਜਾ ਸਕਦਾ ਹੈ ਦੇ ਉਤਰ ਵਿੱਚ ਉਨ੍ਹਾਂ ਨੇ ਦੱਸਿਆ ਕਿ ਇੱਕ ਨਵਾਂ ਫੇ੍ਰਵਰਕ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਏਅਰ ਫੋਰਸ ਜਾਂ ਆਰਮਡ ਫੋਰਸੇਜ ਹੀ ਨਹੀਂ ਸਗੋਂ ਹੋਰ ਖੇਤਰਾਂ ਤੋਂ ਵੀ ਲੋਕ ਐਸਟ੍ਰੋਨਾਟ ਬਣ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਭਾਤਰ ਦੇ ਪਹਿਲੇ ਪੁਲਾੜ ਯਾਰਤੀ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਮਿਲੀ ਪ੍ਰੇਰਣਾ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਦੀ ਹਿੱਮਤ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇ ਵਿੱਚ ਭਾਰਤ ਤੋਂ ਆਏ ਹੋਰ ਵੀ ਲੋਕ ਪੁਲਾੜ ਵਿੱਚ ਜਾਣਗੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਹੁਣ ਗਗਨਯਾਨ ਮਿਸ਼ਨ ‘ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਸੂਰਜ ਦੇ ਅਧਿਐਨ ਲਈ ਮਿਸ਼ਨ ਆਦਿਤਿਆ-1 ਸਫਲਤਾ ਨਾਲ ਲਾਂਚ ਕੀਤਾ ਜਾ ਚੁੱਕਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin