ਸੰਗਰੂਰ (ਪੱਤਰ ਪ੍ਰੇਰਕ )
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਨਿੱਜੀ ਹੱਥ ਵਿਚ ਦੇਣ ਦੀ ਮਨਸਾ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿਲ 2025 ਨੂੰ ਵਾਪਸ ਕਰਵਾਉਣ ਲਈ ਕਿਸਾਨ ਮਜਦੂਰ ਮੋਰਚਾ (ਭਾਰਤ) ਵੱਲੋਂ ਅੱਜ ਰੇਲਾਂ ਰੋਕਣ ਜਾ ਰਹੇ ਮੋਰਚੇ ਸੰਗਰੂਰ ਜ਼ਿਲ੍ਹੇ ਦੇ ਆਗੂਆਂ ਤੇ ਸੈਂਕੜੇ ਵਰਕਰਾਂ ਸਮੇਤ ਔਰਤਾਂ ਨੂੰ ਗ੍ਰਿਫਤਾਰ ਕਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਨਿਖੇਧੀ ਕਰਦਿਆਂ ਇਸ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਦਾ ਤਾਨਾਸ਼ਾਹੀ ਕਦਮ ਕਰਾਰ ਦਿੱਤਾ ਹੈ । ਜਿਲ੍ਹਾ ਇਕਾਈ ਦੇ ਪ੍ਰਧਾਨ ਜਗਜੀਤ ਭੂਟਾਲ, ਜਨਰਲ ਸਕੱਤਰ ਕੁਲਦੀਪ ਸਿੰਘ, ਵਿਤ ਸੱਕਤਰ ਮਨਧੀਰ ਸਿੰਘ ਰਾਜੋਮਾਜਰਾ ਅਤੇ ਪ੍ਰੈਸ ਸਕੱਤਰ ਜੁਝਾਰ ਲੌਂਗੋਵਾਲ ਨੇ ਪ੍ਰੈਸ ਨੂੰ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਆਖਿਆ ਹੈ ਕਿ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰਨਾ ਹਰ ਇੱਕ ਦਾ ਸੰਵਿਧਾਨਿਕ ਅਤੇ ਜਮਹੂਰੀ ਹੱਕ ਹੈ।
ਕੇ ਕੇ ਐਮ (ਭਾਰਤ) ਵੱਲੋ ਉਲੀਕੇ ਪ੍ਰੋਗਰਾਮ ਮੁਤਾਬਕ ਸੁਨਾਮ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਲਈ ਧਰਨਾ ਲਗਾਉਣਾਂ ਸੀ। ਪਰ ਸੁਨਾਮ ਵਿਖੇ ਭਾਰੀ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਹੋਣ ਕਰਕੇ ਧਰਨਾਂ ਲੱਗਣ ਨਹੀਂ ਦਿੱਤਾ ਗਿਆ। ਮੋਰਚੇ ਦੇ ਆਗੂਆਂ ਨੇ ਆਪਣੇ ਵਰਕਰਾਂ ਸਮੇਤ ਛਾਜਲੀ ਰੇਲਵੇ ਸਟੇਸ਼ਨ ਤੇ ਸ਼ਾਤਮਈ ਧਰਨਾ ਲਗਾ ਦਿੱਤਾ, ਜੋ ਕਿ ਉਨ੍ਹਾਂ ਦਾ ਜਮਹੂਰੀ ਹੱਕ ਹੈ। ਪਰ ਅੱਧੇ ਘੰਟੇ ਐਸ ਐਸ ਪੀ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਫੋਰਸ ਨੇ ਬੀਕੇਯੂ ਅਜਾਦ ਦੇ ਆਗੂ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ ਤੇ ਸੁਖਦੇਵ ਸ਼ਰਮਾ ਭੂਟਾਲ ਜਿਲ੍ਹਾ ਆਗੂ ,ਮੱਖਣ ਸਿੰਘ ਪਾਪੜਾ ਪ੍ਰਧਾਨ ਮੂਨਕ ਬਲਾਕ, ਨਾਇਬ ਸਿੰਘ ਆਗੂ ਦਿੜ੍ਹਬਾ ਬਲਾਕ, ਹਰਭਗਵਾਨ ਭੂਟਾਲ ਲਹਿਰਾ ਬਲਾਕ ਅਤੇ ਸੈਕੜੇ ਮਰਦਾਂ ਤੇ ਔਰਤਾਂ ਨੂੰ ਗ੍ਰਿਫਤਾਰ ਕਰਕੇ ਪੀਆਰਟੀਸੀ ਦੀ ਬੱਸਾਂ ਵਿੱਚ ਬਿਠਾ ਕੇ ਲੈ ਗਏ, ਕਿਸ ਥਾਣੇ ਲੈ ਕੇ ਗਏ ਹਨ ਕੋਈ ਪਤਾ ਨਹੀਂ। ਕੇਂਦਰ ਸਰਕਾਰ ਪਿਛਲੇ ਕਿਸਾਨ ਸੰਘਰਸ਼ ਦੌਰਾਨ ਬਿਜਲੀ ਬਿਲ ਨੂੰ ਲਾਗੂ ਨਾਂ ਕਰਨ ਦਾ ਮੰਨ ਕੇ ਹੁਣ ਉਹੀ ਬਿੱਲ ਨੂੰ ਨਵੇਂ ਨਾਂ ਹੇਠ ਲਿਆ ਕਿ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਬਿੱਲ ਨੂੰ ਲਾਗੂ ਕਰਵਾਉਣ ਪੰਜਾਬ ਸਰਕਾਰ ਵੀ ਪੂਰਨ ਸਹਿਯੋਗ ਦੇ ਰਹੀ ਹੈ।
ਸਭਾ ਮੰਗ ਕਰਦੀ ਹੈ ਇਸ ਧਰਨੇ ਵਿਚ ਗ੍ਰਿਫਤਾਰ ਕੀਤੇ ਸਾਰੇ ਆਗੂਆਂ ਤੇ ਸ਼ਾਮਿਲ ਵਰਕਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ , ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ। ਇਸ ਧਰਨੇ ਜਿਲ੍ਹਾ ਇਕਾਈ ਦੇ ਮੈਂਬਰ ਕਰਨੈਲ ਸਿੰਘ ਛਾਜਲੀ, ਸੰਪੂਰਨ ਸਿੰਘ ਛਾਜਲੀ ਤੇ ਮਨਪ੍ਰੀਤ ਸਿੰਘ ਛਾਜਲੀ ਵੀ ਹਾਜ਼ਰ ਸਨ।
ਜਗਜੀਤ ਭੂਟਾਲ,
9872071050
ਜੂਝਾਰ ਲੌਂਗੋਵਾਲ
ਪ੍ਰੈਸ ਸਕੱਤਰ
94654 30016
ਜਮਹੂਰੀ ਅਧਿਕਾਰ ਸਭਾ, ਪੰਜਾਬ, ਜਿਲ੍ਹਾ ਇਕਾਈ ਸੰਗਰੂਰ।
Leave a Reply