ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਪਵਿੱਤ ਪਾਲਕੀ ਸੇਵਾ
ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਚੰਡੀਗੜ੍ ( ਜਸਟਿਸ ਨਿਊਜ਼ )
– ਕੁਰੂਕਸ਼ੇਤਰ ਦੀ ਪਾਵਨ ਧਰਤੀ ‘ਤੇ ਮੰਗਲਵਾਰ ਨੁੰ ਆਯੋਜਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਇੱਕ ਇਤਿਹਾਸਕ ਅਤੇ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ‘ਤੇ ਚੁੱਕ ਕੇ ਮੁੱਖ ਮੰਚ ਤੱਕ ਲੈ ਜਾਣ ਦੀ ਪਵਿੱਤਰ ਪਾਲਕੀ ਸੇਵਾ ਨਿਭਾਈ।
ਪਜ ਪਿਆਰਿਆਂ ਦੀ ਅਗਵਾਈ ਹੇਠ ‘ਜੋ ਬੋਲੇ ਸੌ ਨਿਹਾਲ, ਸਤਿ ਸ਼੍ਰੀ ਅਕਾਲ’ ਦੀ ਗੂੰਜ ਦੇ ਵਿੱਚ ਸੰਗਤ ਨੇ ਨਿਮਰਤਾ ਅਤੇ ਭਗਤੀ ਨਾਲ ਭਰੇ ਇਸ ਲੰਮ੍ਹੇ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਵੱਲੋਂ ਨਿਭਾਈ ਗਈ ਇਹ ਸੇਵਾ ਸਿੱਖ ਪਰੰਪਰਾ ਵਿੱਚ ਬਹੁਤ ਸਨਮਾਨ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਗਤ ਦੀ ਮੌਜੂਦਗੀ ਵਿੱਚ ਸ੍ਰੀ ਗੁਰੂੰ ਗ੍ਰੰਥ ਸਾਹਿਬ ਜੀ ਨੂੰ ਸਨਮਾਨਪੂਰਵਕ ਦਰਬਾਰ ਹਾਲ ਵਿੱਚ ਲਿਆਇਆ ਗਿਆ ਅਤੇ ਅਰਦਾਸ ਕਰ ਦੇ ਵਿਧੀਵਤ ਪ੍ਰਕਾਸ਼ ਕੀਤਾ। ਪੂਰੇ ਪਰਿਸਰ ਵਿੱਚ ਸ਼ਰਧਾ, ਭਗਤੀ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ।
ਸ਼ਹੀਦੀ ਦਿਵਸ ਦੇ ਮੁੱਖ ਪ੍ਰੋਗਰਾਮ ਵਿੱਚ ਕੀਰਤਨ, ਗੁਰਬਾਣੀ ਪਾਠ, ਸਮਾਗਮ ਅਤੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ‘ਤੇ ਅਧਾਰਿਤ ਵਿਸ਼ੇਸ਼ ਪੇਸ਼ਗੀਆਂ ਵੀ ਸ਼ਾਮਿਲ ਰਹੀਆਂ।
ਹਰਿਆਣਾ ਦੀ ਲੋਕ ਕਲਾ ਅਤੇ ਸੰਸਕ੍ਰਿਤੀ ਦੀ ਪਛਾਣ ਪੂਰੀ ਦੁਨਿਆ ਵਿੱਚ-ਕੈਬੀਨੇਟ ਮੰਤਰੀ ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਮੱਛੀ ਪਾਲਨ ਅਤੇ ਪਸ਼ੁਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਅਤੇ ਬਲਿਦਾਨ, ਸ਼ਾਂਤੀ ਅਤੇ ਮਨੁੱਖਤਾ ਦੇ ਪ੍ਰਤੀਕ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ‘ਤੇ ਉਪਲੱਖ ਵਿੱਚ ਆਯੋਜਿਤ ਹੋਣ ਵਾਲੇ ਮਹਾ ਸਮਾਗਮ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼ਾਮਲ ਹੋ ਰਹੇ ਹਨ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕੁਰੂਥਸ਼ੇਤਰ ਵਿੱਚ ਆਯੋਜਿਤ ਹੋਣ ਵਾਲੇ ਕੌਮਾਤਰੀ ਗੀਤਾ ਮਹੋਤਸਵ ਲਈ ਜ਼ਿਲ੍ਹਾ ਯਮੁਨਾਨਗਰ ਤੋਂ ਜਾਣ ਵਾਲੀ ਬਸਾਂ ਨੂੰ ਰਵਾਨਾ ਕਰ ਰਹੇ ਸਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕੇਂਦਰ ਅਤੇ ਹਰਿਆਣਾ ਦੀ ਮਦਦ ਨਾਲ ਦੁਨਿਆਂ ਦੇ ਕਈ ਦੇਸ਼ਾਂ ਵਿੱਚ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੁਰੂਥਸ਼ੇਤਰ ਵਿੱਚ ਆਯੋਜਿਤ ਕੌਮਾਂਤਰੀ ਸ੍ਰੀਮਦਭਗਵਤ ਗੀਤਾ ਮਹੋਤਸਵ ਵਿੱਚ ਹਰ ਸਾਲ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੁ ਸ਼ਿਰਕਤ ਕਰ ਮਹੋਤਸਵ ਦਾ ਆਨੰਦ ਮੰਨਦੇ ਹਨ।
ਕੈਬੀਨੇਟ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਆਯੋਜਿਤ ਹੋਣ ਵਾਲੇ ਸਮਾਗਮ ਵਿੱਚ ਜ਼ਿਲ੍ਹਾ ਯਮੁਨਾਨਗਰ ਨਾਲ ਬਸਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਗੀਤਾ ਸਥਲੀ ਵਿੱਚ ਕੁਰੂਕਸ਼ੇਤਰ ਵਿੱਚ ਪਹੁੰਚਣ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਚਾਰ ਸੁਣਨ ਲਈ ਲੋਕਾਂ ਵਿੱਚ ਉਤਸਾਹ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਹਰਿਆਣਾ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਸਮਾਗਮ ਵਿੱਚ ਜਾ ਕੇ ਹਰਿਆਣਾ ਦੀ ਸੰਸਕ੍ਰਿਤੀ ਅਤੇ ਮਹਾਪੁਰਖਾਂ ਬਾਰੇ ਜਾਨਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਕੈਬਿਨੇਟ ਮੰਤਰੀ ਨੇ ਦੱਸਿਆ ਕਿ ਗੁਰੂਆਂ ਦੇ ਤਪ, ਤਿਆਗ ਅਤੇ ਗੌਰਵਸ਼ਾਲੀ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਟੀਚੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਨੂੰ ਸੂਬੇਭਰ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ।
ਦਿੱਲੀ ਨਗਰ ਨਿਗਮ ਉਪ-ਚੌਣਾਂ ਲਈ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਸਵੇਤਨ ਛੁੱਟੀ
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਸਰਕਾਰ ਨੇ 30 ਨਵੰਬਰ ਨੂੰ ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਵਿੱਚ ਹੋਣ ਵਾਲੇ ਉਪ-ਚੌਣਾਂ ਦੇ ਮੱਦੇਨਜਰ ਰਾਜ ਵਿੱਚ ਸਥਿਤ ਸਰਕਾਰੀ ਦਫ਼ਤਰਾਂ, ਵਿਦਿਅਕ ਸੰਸਥਾਨਾਂ, ਬੋਰਡ ਅਤੇ ਨਿਗਮਾਂ ਵਿੱਚ ਕੰਮ ਕਰ ਰਹੇ ਕਰਮਚਾਰਿਆਂ ਜੋ ਦਿੱਲੀ ਦੇ ਰਜਿਸਟਰਡ ਵੋਟਰ ਹਨ, ਲਈ ਸਵੇਤਨ ਛੁੱਟੀ/ ਵਿਸ਼ੇਸ਼ ਕੈਜੁਅਲ ਛੁੱਟੀ ( ਸਵੇਤਨ ) ਐਲਾਨ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਇਹ ਛੁੱਟੀ ਨੈਗੋਸ਼ਇਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25 ਅਤੇ ਜਨ ਪ੍ਰਤਿਨਿਧੀ ਐਕਟ, 1951 ਦੀ ਧਾਰਾ 135-ਬੀ ਤਹਿਤ ਪ੍ਰਦਾਨ ਕੀਤਾ ਗਿਆ ਹੈ।
ਹਰਿਆਣਾ ਵਿੱਚ ਸਥਿਤ ਕਾਰਖਾਨਾਂ, ਦੁਕਾਨਾਂ ਅਤੇ ਪ੍ਰਾਇਵੇਟ ਪ੍ਰਤੀਸ਼ਠਾਨਾਂ ਵਿੱਚ ਕੰਮ ਕਰ ਰਹੇ ਕਰਮਚਾਰਿਆਂ ਜੋ ਦਿੱਲੀ ਦੇ ਰਜਿਸਟਰਡ ਵੋਟਰ ਹਨ, ਨੂੰ ਵੀ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 135-ਬੀ ਤਹਿਤ ਵੋਟ ਦੇ ਟੀਚੇ ਨਾਲ ਸਵੇਤਨ ਛੁੱਟੀ ਦਿੱਤੀ ਜਾਵੇਗੀ ਤਾਂ ਜੋ ਸਾਰੇ ਯੋਗ ਵੋਟਰ ਦਿੱਲੀ ਨਗਰ ਨਿਗਮ ਉਪ-ਚੌਣਾਂ ਵਿੱਚ ਆਪਣੇ ਵੋਟਰ ਦੇ ਅਧਿਕਾਰ ਦਾ ਸੁਚਾਰੂ ਢੰਗ ਨਾਲ ਉਪਯੋਗ ਕਰ ਸਕੇ।
ਸਿਹਤ ਵਿਭਾਗ ਦੇ ਲਗਾਤਾਰ ਯਤਨਾਂ ਨਾਲ ਸੂਬੇ ਵਿੱਚ ਲਿੰਗ ਅਨੁਪਾਤ 914 ਦਰਜ ਕੀਤਾ ਗਿਆ ਜੋ ਪਿਛਲੇ ਸਾਲ 905 ਸੀ
ਹਰਿਆਣਾ ਵਿੱਚ ਲਿੰਗ ਅਨੁਪਾਤ ਸੁਧਾਰ ਲਈ ਰਾਜ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ
ਚੰਡੀਗੜ੍ਹ ( ਜਸਟਿਸ ਨਿਊਜ਼)
– ਹਰਿਆਣਾ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸ ਵਿੱਚ ਤਾਲਮੇਲ ਸਥਾਪਿਤ ਕਰਕੇ ਇਸ ਸਾਲ 920 ਤੱਕ ਲਿੰਗ ਅਨੁਪਾਤ ਦਾ ਆਂਕੜਾ ਲੈ ਜਾਣ ਦਾ ਯਤਨ ਕਰਨ। ਉਨ੍ਹਾਂ ਨੇ ਲਿੰਗ ਅਨੁਪਾਤ ਵਿੱਚ ਵਾਂਛਿਤ ਸੁਧਾਰ ਕਰਨ ਵਿੱਚ ਲਾਪਰਵਾਈ ਬਰਤਣ ਵਾਲੇ ਸਿਹਤ ਵਿਭਾਗ ਦੇ ਦੋ ਅਧਿਕਾਰਿਆਂ ਨੂੰ ਸੈਸਪੈਂਡ ਕਰਨ ਦੇ ਆਦੇਸ਼ ਵੀ ਦਿੱਤੇ।
ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਅੱਜ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਰਾਜ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਨੂੰ ਲੈ ਕੇ ਰਾਜ ਟਾਸਕ ਫੋਰਸ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਘੱਟ ਲਿੰਗ ਅਨੁਪਾਤ ਵਾਲੇ 4 ਜ਼ਿਲ੍ਹਿਆਂ ਚਰਖੀ ਦਾਦਰੀ, ਸਿਰਸਾ, ਪਲਵਲ ਅਤੇ ਯਮੁਨਾਨਗਰ ਦੇ ਡਿਪਟੀ ਕਮੀਸ਼ਨਰਾਂ, ਪੁਲਿਸ ਸੁਪਰਡੈਂਟਾਂ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਿਵਲ ਸਰਜਨਾਂ ਨਾਲ ਮਿਲ ਕੇ ਲਿੰਗ ਅਨੁਪਾਤ ਵਧਾਉਣ ਲਈ ਸਰਗਰਮ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਕਤ ਜ਼ਿਲ੍ਹਿਆਂ ਦੇ ਡਿਪਟੀ ਕਮੀਸ਼ਨਰਾਂ ਨੂੰ ਗੈਰ-ਕਾਨੂੰਨੀ ਗਰਭਪਾਤ ਦੇ ਮਾਮਲਿਆਂ ਦੀ ਰਿਵਰਸ-ਟ੍ਰੈਕਿੰਗ ਕਰਵਾਉਣ ਅਤੇ ਪੂਰੇ ਮਾਮਲੇ ਦੀ ਮਾਨਿਟਰਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰਿਆਂ ਨੇ ਵਧੀਕ ਮੁੱਖ ਸਕੱਤਰ ਨੂੰ ਇਸ ਗੱਲ ਤੋਂ ਵੀ ਜਾਣੂ ਕਰਾਇਆ ਕਿ ਰਾਜ ਵਿੱਚ ਪਹਿਲੀ ਜਨਵਰੀ ਤੋਂ 24 ਨਵੰਬਰ, 2025 ਤੱਕ ਲਿੰਗ ਅਨੁਪਾਤ 914 ਦਰਜ ਕੀਤਾ ਗਿਆ ਹੈ ਜੋ ਪਿਛਲੇ ਸਾਲ ਇਸੇ ਸਮੇ ਦੌਰਾਨ 905 ਸੀ।
ਸ੍ਰੀ ਸੁਧੀਰ ਰਾਜਪਾਲ ਨੇ ਸ਼ਹਿਰੀ ਖੇਤਰ ਦੀ ਗਰੀਬ ਤਬਕੇ ਦੀ ਬਸਤਿਆਂ ਵਿੱਚ ਨਗਰ ਨਿਗਮ ਸੰਸਥਾਵਾਂ ਨਾਲ ਮਿਲ ਦੇ ਸਾਰੇ ਨਵਜਾਤ ਬੱਚਿਆਂ ਦੇ ਰਜਿਸਟੇ੍ਰਸ਼ਨ ਨੂੰ ਯਕੀਨੀ ਕਰਨ ਅਤੇ ਲਿੰਗ ਅਨੁਪਾਤ ਦੇ ਮਾਮਲੇ ਵਿੱਚ ਰਾਜ ਦੀ ਪਰਫਾਰਮੈਂਸ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਮੀਟਿੰਗ ਵਿੱਚ ਲਿੰਗ ਜਾਂਚ ਅਤੇ ਗੈਰ-ਕਾਨੂੰਨੀ ਗਰਭਪਾਤ ਦੀ ਰੋਕਥਾਮ ਨਾਲ ਜੁੜੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਅਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ।
ਵਧੀਕ ਮੁੱਖ ਸਕੱਤਰ ਨੇ ਲਿੰਗ ਅਨੁਪਾਤ ਵਿੱਚ ਸੁਧਾਰ ਕਰਨ ਵਿੱਚ ਬਰਤੀ ਗਈ ਲਾਪਰਵਾਈ ਅਤੇ ਲਿੰਗ ਅਨੁਪਾਤ ਦੀ ਦਰ ਡਿਗਣ ਨਾਲ ਸਿਰਸਾ ਜ਼ਿਲ੍ਹਾ ਦੀ ਪੀਐਚਸੀ ਜੱਟਾਂਵਾਲੀ ਦੇ ਮੇਡਿਕਲ ਆਫ਼ਸਰ ਅਤੇ ਸੋਨੀਪਤ ਜ਼ਿਲ੍ਹਾ ਦੇ ਹਲਾਲਪੁਰ ਦੇ ਐਸਐਮਓ ਨੂੰ ਸੈਸਪੈਂਡ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਦੋ ਜ਼ਿਲ੍ਹੇ ਜੀਂਦ ਅਤੇ ਸੋਨੀਪਤ ਵਿੱਚ ਦਰਜ ਹੋਈ ਐਫਆਈਆਰ ‘ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਿਹਤ ਵਿਭਾਗ ਵੱਲੋਂ ਪੀਐਨਡੀਟੀ ਨਾਲ ਸਬੰਧਿਤ ਅਦਾਲਤੀ-ਮਾਮਲਿਆਂ ਦੀ ਵੰਡ ਲਈ ਇੱਕ ਐਮਆਈਐਸ ਪੋਰਟਲ ਕੀਤਾ ਜਾਵੇ। ਪੀਐਨਡੀਟੀ ਮਾਮਲਿਆਂ ਵਿੱਚ ਘੱਟ ਸਜਾ ਦਰ ਨੂੰ ਵੇਖਦੇ ਹੋਏ ਕੁੱਝ ਵਕੀਲਾਂ ਨੂੰ ਰਾਜ ਮੁੱਖ ਦਫ਼ਤਰ ‘ਤੇ ਨਿਯੁਕਤ ਕਰਨ ਦੀ ਸੰਭਾਵਨਾਵਾਂ ਤਲਾਸ਼ਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਅਦਾਲਤੀ -ਮਾਮਲਿਆਂ ਨੂੰ ਸਰਗਰਮ ਵੱਜੋਂ ਅੱਗੇ ਵਧਾਇਆ ਜਾ ਸਕੇ।
ਵਧੀਕ ਮੁੱਖ ਸਕੱਤਰ ਨੇ ਮੀਟਿੰਗ ਵਿੱਚ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲ੍ਹੇ ਵਿੱਚ ਬੀਏਐਮਐਸ/ ਜੀਏਐਮਐਸ/ਬੀਐਚਐਮਐਸ ਡਾਕਟਰਾਂ ਵੱਲੋਂ ਸੰਚਾਲਿਤ ਜਾਂ ਪ੍ਰਬੰਧਿਤ ਸਾਰੇ ਕਲੀਨਿਕ, ਨਰਸਿੰਗ ਹੋਮ ਅਤੇ ਹੱਸਪਤਾਲਾਂ ਦੀ ਲਾਇਨ-ਲਿਸਟ ਰਿਪੋਰਟ ਤਿਆਰ ਕਰ ਮੁੱਖ ਦਫ਼ਤਰ ਭਿਜਵਾਉਣਾ ਯਕੀਨੀ ਕਰਨ।
ਇਸ ਮੌਕੇ ‘ਤੇ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਕੁਲਦੀਪ ਸਿੰਘ, ਡਾ. ਵੀਰੇਂਦਰ ਯਾਦਵ, ਡਾ. ਮੁਕਤਾ ਕੁਮਾਰ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।
Leave a Reply