ਕੇਂਦਰੀ ਰੱਖਿਆ ਮੰਤਰੀ 24 ਨਵੰਬਰ ਨੂੰ ਬ੍ਰਹਮਸਰੋਵਰ ‘ਤੇ ਕਰਣਗੇ ਹਰਿਆਣਾ ਪੈਵੇਲਿਅਨ ਦਾ ਉਦਘਾਟਨ
ਸ਼ਹਿਰ ਦੇ ਸਾਰੇ ਮੰਦਿਰਾਂ ਨੁੰ ਲਾਇਟਾਂ ਲਗਾ ਕੇ ਕੀਤਾ ਜਾਵੇਗਾ ਰੋਸ਼ਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਦੇਸ਼ ਦੀ ਕਈ ਮਹਾਨ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਤਿਆਰ ਹਰਿਆਣਾ ਪੈਵੇਲਿਅਨ ਦਾ 24 ਨਵੰਬਰ ਨੁੰ ਉਦਘਾਟਨ ਕਰਣਗੇ। ਇਸ ਦੇ ਅਗਲੇ ਦਿਨ 25 ਨਵੰਬਰ ਨੁੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਹਾਆਰਤੀ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ ਦੇ ਪ੍ਰਤੀ ਲੋਕਾਂ ਵਿੱਚ ਆਸਥਾ ਵੱਧਦੀ ਜਾ ਰਹੀ ਹੈ, ਇਸ ਵਾਰ ਮਹੋਤਸਵ ਵਿੱਚ ਲਗਭਗ 70 ਲੱਖ ਤੋਂ ਵੱਧ ਲੋਕਾਂ ਦੀ ਪਹੁੰਚਣ ਦੀ ਸੰਭਾਵਨਾ ਹੈ।
ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਰੂਕਸ਼ੇਤਰ ਵਿੱਚ 15 ਨਵੰਬਰ ਤੋਂ ਕੌਮਾਂਤਰੀ ਗੀਤਾ ਮਹੋਤਸਵ ਚਲਿਆ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 50 ਦੇਸ਼ਾਂ ਵਿੱਚ ਗੀਤਾ ਜੈਯੰਤੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਮੱਧ ਪ੍ਰਦੇਸ਼ ਨੁੰ ਸਹਿਯੋਗੀ ਸੂਬੇ ਵਜੋ ਲਿਆ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ 24 ਨਵੰਬਰ ਨੁੰ ਤਿੰਨ ਦਿਨਾਂ ਦੇ ਕੌਮਾਂਤਰੀ ਗੀਤਾ ਸੈਮੀਨਾਰ ਦਾ ਸ਼੍ਰੀਮਤਭਗਵਦ ਗੀਤਾ ਸਦਨ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਉਦਘਾਟਨ ਕੀਤਾ ਜਾਵੇਗਾ। ਇਸ ਮਹੋਤਸਵ ਨੂੰ ਵੱਡਾ ਅਤੇ ਯਾਦਗਾਰ ਬਨਾਉਣ ਲਈ ਸ਼ਹਿਰ ਨੂੰ ਲਾਇਟਾਂ ਦੇ ਨਾਲ ਸਜਾਇਆ ਜਾ ਰਿਹਾ ਹੈ। ਪੂਰੇ ਸ਼ਹਿਰ ਵਿੱਚ ਸਫਾਈ ਮੁਹਿੰਮ ਚਲਾਈ ਹੋਈ ਹੈ।
ਉਨ੍ਹਾਂ ਨੇ ਦਸਿਆ ਕਿ 25 ਨਵੰਬਰ ਨੁੰ ਜੋਤੀਸਰ ਵਿੱਚ ਆਯੋਜਿਤ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ‘ਤੇ ਸ਼ਿਰਕਤ ਕਰਣਗੇ। ਜੋਤੀਸਰ ਸਥਿਤ 155 ਏਕੜ ਵਿੱਚ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੂਰੇ ਸੂਬੇ ਤੋਂ ਕਰੀਬ ਡੇਢ ਲੱਖ ਦੀ ਗਿਣਤੀ ਵਿੱਚ ਸਾਧ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ। ਕੁਰੂਕਸ਼ੇਤਰ ਦੇ ਹਰਕੇ ਚੌਕ ਨੂੰ ਮਹਾਭਾਰਤ ਦੀ ਤਰਜ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਹੁਣ ਸ਼ਹਿਰ ਦੇ ਸਾਰੇ ਮੰਦਿਰਾਂ ਨੂੰ ਸੰਜਾਉਣ ਲਈ ਲਾਇਟਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ ਸਰਕਾਰ – ਖੇਡ ਮੰਤਰੀ ਗੌਰਵ ਗੌਤਮ
ਚੰਡੀਗੜ੍ਹ (ਜਸਟਿਸ ਨਿਊਜ਼ )
– ਹਰਿਆਣਾ ਦੇ ਖੇਡ, ਨੌਜੁਆਨ ਅਧਿਕਾਰਤਾ ਅਤੇ ਉਦਮਤਾ ਅਤੇ ਕਾਨੂੰਨ ਵਿਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪਲਵਲ ਦੀ ਰਾਧੇਸ਼ਾਮ ਕਾਲੋਨੀ ਖੇਤਰ ਦੀ ਸਾਰੀ ਸੜਕਾਂ ਦੇ ਨਿਰਮਾਣ ਕੰਮ ਦਾ ਵਿਧੀਵਤ ਉਦਘਾਟਨ ਕੀਤਾ।
ਇਸ ਮੌਕੇ ‘ਤੇ ਖੇਡ ਮੰਤਰੀ ਨੇ ਕਿਹਾ ਕਿ ਇਹ ਸਾਰੀ ਸੜਕਾਂ ਨਗਰ ਪਰਿਸ਼ਦ ਵੱਲੋਂ ਲਗਭਗ 2 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ। ਬਿਹਤਰ ਸੜਕਾਂ ਕਿਸੇ ਵੀ ਖੇਤਰ ਦੇ ਵਿਕਾਸ ਦੀ ਬੁਨਿਆਦ ਹੁੰਦੀਆਂ ਹਨ ਅਤੇ ਇੰਨ੍ਹਾਂ ਨਿਰਮਾਣ ਕੰਮਾਂ ਦੇ ਪੂਰਾ ਹੋਣ ਨਾਲ ਰਾਧੇਸ਼ਾਮ ਕਾਲੋਨੀ ਅਤੇ ਨੇੜੇ ਦੇ ਖੇਤਰਾਂ ਵਿੱਚ ਆਵਾਜਾਈ ਸਰਲ ਹੋਵੇਗੀ।
ਖੇਡ ਮੰਤਰੀ ਨੇ ਕਿਹਾ ਕਿ ਪਲਵਲ ਨੁੰ ਸਵੱਛ ਤੇ ਸੁੰਦਰ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹਰ ਗਲੀ, ਮੋਹੱਲੇ, ਕਾਲੌਨੀ ਵਿੱਚ ਕੋਈ ਵੀ ਮਾਰਗ ਕੱਚਾ ਨੇ ਰਹੇ, ਸਾਰਿਆਂ ਨੂੰ ਪੱਕਾ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਸੱਭਕਾ ਸਾਥ-ਸੱਭਕਾ ਵਿਕਾਸ ਦੀ ਤਰਜ ‘ਤੇ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਦੇ ਪਹਿਲੇ ਸਾਲ ਦੌਰਾਨ ਪਲਵਲ ਵਿਧਾਨਸਭਾ ਖੇਤਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਏ ਗਏ, ਇੰਨ੍ਹਾਂ ਵਿੱਚ ਮੁੱਖ ਰੂਪ ਨਾਲ ਸੜਕਾਂ ਨੁੰ ਸ਼ਾਮਿਲ ਕੀਤਾ ਗਿਆ। ਲੋਕਾਂ ਨੁੰ ਆਉਣ-ਜਾਣ ਵਿੱਚ ਅਸਹੂਲਤ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨੇ ਪ੍ਰਾਥਮਿਕਤਾ ਆਧਾਰ ‘ਤੇ ਸੜਕਾਂ ਦੇ ਸੁਧਾਰੀਕਰਣ ‘ਤੇ ਕਾਰਜ ਕੀਤਾ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਲਵਲ ਨੁੰ ਅੱਗੇ ਵਧਾਉਣ ਦਾ ਕਾਰਜ, ਨੌਜੁਆਨਾਂ ਨੂੰ ਖੇਤਾਂ ਵਿੱਚ ਅੱਗੇ ਵਧਾਉਣ ਦਾ ਕਾਰਜ, ਸਟੇਡੀਅਮ, ਮੈਟਰੋ, ਮੈਡੀਕਲ ਕਾਲਜ ਬਨਾਉਣ ਨੂੰ ਲੈ ਕੇ ਕੰਮ ਜਾਰੀ ਹੈ, ਜਿਸ ਨਾਲ ਪਲਵਲ ਦਾ ਸਵਰੂਪ ਵੱਖ ਪਲੇਟਫਾਰਮ ‘ਤੇ ਦਿਖਾਈ ਦਵੇਗਾ।
ਇਸ ਮੌਕੇ ‘ਤੇ ਨਗਰ ਪਰਿਸ਼ਦ ਪਲਵਲ ਦੇ ਚੇਅਰਮੈਨ ਯਸ਼ਪਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮਾਣਯੋਗ ਲੋਕ ਮੌਜੂਦ ਰਹੇ।
ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਣੀ ਜਨ ਸਮੱਸਿਆਵਾਂ–ਜਿਆਦਾਤਰ ਸ਼ਿਕਾਇਤਾਂ ਦਾ ਤੁਰੰਤ ਹੱਲ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਅੱਜ ਕਰਨਾਲ ਚੀਨੀ ਮੀਲ ਰੇਸਟ ਹਾਉਸ ਵਿੱਚ ਆਯੋਜਿਤ ਜਨਸੁਣਵਾਈ ਪ੍ਰੋਗਰਾਮ ਵਿੱਚ ਸੈਕੜਾਂ ਲੋਕਾਂ ਦੀ ਸ਼ਿਕਾਇਤਾਂ ਸੁਣੀ ਅਤੇ ਜਿਆਦਾਤਰ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕਰ ਅਧਿਕਾਰਿਆਂ ਨੂੰ ਬਾਕੀ ਕੰਮਾਂ ਦੇ ਨਿਪਟਾਨ ਲਈ ਸਮੇ-ਸੀਮਾ ਤੈਅ ਕੀਤੀ।
ਜਨਤਾ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਘਰੌਂਡਾ ਹਲਕੇ ਦਾ ਚੌਤਰਫ਼ਾ ਵਿਕਾਸ ਅਤੇ ਜਨਤਾ ਨੂੰ ਤੁਰੰਤ ਨਿਆਂ ਦਿਲਵਾਉਣਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਜਨਸੁਣਵਾਈ ਦੌਰਾਨ ਵਿਧਾਨਸਭਾ ਸਪੀਕਰ ਦੇ ਸਾਹਮਣੇ ਗ੍ਰਾਮੀਣਾਂ ਨੇ ਪਿੰਡ ਗਢੀ ਬੀਰਬਲ-ਨੇਵਲ ਰੋੜ ‘ਤੇ ਧੁੰਧ ਵਿੱਚ ਦੁਰਘਟਨਾ ਰੋਕਣ ਲਈ ਸਫੇਦ ਪੱਟੀ ਲਗਾਉਣ ਦੀ ਮੰਗ ਰੱਖੀ। ਇਸ ਦੇ ਇਲਾਵਾ ਪਿੰਡ ਢਾਕਵਾਲਾ ਵਿੱਚ ਘਰਾਂ ਦੇ ਉਪਰੋ ਲੰਘਨ ਵਾਲੀ ਹਾਈ-ਟੇਂਸ਼ਨ ਲਾਇਨ ਹਟਾਉਣ, ਪਿੰਡ ਉੱਚਾ ਸਮਾਨਾ ਮੰਦਰ ਸਾਹਮਣੇ ਬਿਜਲੀ ਦਾ ਖੰਭਾ ਸ਼ਿਫ਼ਟ ਕਰਨ, ਪਿੰਡ ਮੋਦੀਪੁਰ ਜੋਹੜ ਦੀ ਬਾਕੀ ਦੀਵਾਰ ਪੂਰੀ ਕਰਨ, ਪਿੰਡ ਦਿਲਾਵਰਾ-ਢਾਕਵਾਲਾ ਰੋੜ ਦਾ ਬਾਕੀ ਦਾ ਕੰਮ ਅਤੇ ਸ਼ੇਖਪੁਰਾ-ਰਸੂਲਪੁਰ ਡ੍ਰੇਨ ਉੱਤੇ ਪੁਲ ਨਿਰਮਾਣ ਨੂੰ ਪ੍ਰਾਥਮਿਕਤਾ ਨਾਲ ਕਰਨ ਦੀ ਮੰਗ ਕੀਤੀ।
ਇਸੇ ਤਰ੍ਹਾਂ ਪਿੰਡ ਚੂੰਡੀਪੁਰ ਵਿੱਚ ਖੇਤਾਂ ਦੇ ਰਸਤੇ, ਪਿੰਡ ਡਬਰਕੀ ਕਲਾਂ ਸਕੂਲ ਇਮਾਰਤ ਦੇ ਨਿਰਮਾਣ ਦੇ ਕੰਮ ਵਿੱਚ ਤੇਜੀ ਲਿਆਉਣ ਅਤੇ ਪਿੰਡ ਅਮ੍ਰਿਤਪੁਰ ਕਲਾਂ ਵਿੱਚ ਸਾਮੁਦਾਇਕ ਇਮਾਰਤ ਨਿਰਮਾਣ ਦੀ ਮੰਗ ਕਰਦੇ ਹੋਏ ਪਿੰਡ ਲਾਲੁਪੁਰਾ-ਮੇਰਠ ਰੋੜ ਯਮੁਨਾ ਬਨ੍ਹੰ ਦੇ ਰਸਤੇ ਦੇ ਗੱਡੇ ਭਰਵਾਉਣ ਦੀ ਮੰਗ ਰੱਖੀ।
ਵਿਧਾਨਸਭਾ ਸਪੀਕਰ ਨੇ ਸਾਰੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਸਬੰਧਿਤ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਾ ਦੀ ਸਮੱਸਿਆਵਾਂ ਦੇ ਨਿਪਟਾਰੇ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਬਰਤਣ ਅਤੇ ਹਰ ਕੰਮ ਸਮੇ-ਸਿਰ ਪੂਰਾ ਹੋਵੇ।
ਨਕਲੀ ਦਵਾਇਆਂ ਅਤੇ ਐਨਡੀਪੀਐਸ ਦੇ ਮੁੱਦੇ ‘ਤੇ ਦੇਸ਼ ਦਾ ਪਹਿਲਾ ਇੰਟਰਸਟੇਟ ਸੇਮਿਨਾਰ–ਸੱਤ ਰਾਜਾਂ ਦੇ ਡਰੱਗਸ ਕੰਟੋਲਰ ਹੋਏ ਸ਼ਾਮਲ
ਚੰਡੀਗੜ੍ਹ (ਜਸਟਿਸ ਨਿਊਜ਼ )
ਖੁਰਾਕ ਅਤੇ ਦਵਾਈ ਪ੍ਰਸ਼ਾਸਨ ( ਐਫ਼ਡੀਏ) ਹਰਿਆਣਾ ਵੱਲੋਂ ਨਕਲੀ ਦਵਾਇਆਂ ਅਤੇ ਐਨਡੀਪੀਐਸ ਦੇ ਮੁੱਦੇ ‘ਤੇ ਦੇਸ਼ ਦਾ ਪਹਿਲਾ ਇੰਟਰਸਟੇਟ ਸੇਮਿਨਾਰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ। ਇਸ ਇਤਿਹਾਸਕ ਆਯੋਜਨ ਵਿੱਚ ਸੱਤ ਰਾਜਾਂ ਦੇ ਡਰੱਗਸ ਕੰਟੋ੍ਰਲਰ, ਸੀਆਈਡੀ ਅਤੇ ਪੁਲਿਸ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਇਸ ਸੇਮਿਨਾਰ ਦਾ ਟੀਚਾ ਗੁਆਂਢੀ ਰਾਜਾਂ ਵਿੱਚਕਾਰ ਤਾਲਮੇਲ ਵਧਾ ਕੇ ਨਕਲੀ/ ਜਾਲੀ ਦਵਾਇਆਂ ਦੀ ਰੋਕਥਾਮ ਅਤੇ ਐਨਡੀਪੀਐਸ ਦਵਾਵਾਂ ਦੇ ਨਸ਼ੇ ਦੇ ਤੌਰ ‘ਤੇ ਦੁਰਵਰਤੋਂ ਨੂੰ ਰੋਕਣਾ ਸੀ। ਇਸ ਦੇ ਤਹਿਤ ਵੱਖ ਵੱਖ ਰਾਜਾਂ ਦੇ ਵਿਭਾਗਾਂ ਵਿੱਚਕਾਰ ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਪ੍ਰਵਰਤਨ ਅਧਿਕਾਰਿਆਂ ਨੂੰ ਲੋੜਮੰਦ ਸਿਖਲਾਈ ਪ੍ਰਦਾਨ ਕਰਨ ‘ਤੇ ਜੋਰ ਦਿੱਤਾ ਗਿਆ।
ਪ੍ਰੋਗਰਾਮ ਦਾ ਸ਼ੁਭਾਰੰਭ ਹਰਿਆਣਾ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਕੀਤਾ। ਇਸ ਮੌਕੇ ‘ਤੇ ਐਫ਼ਡੀਏ ਹਰਿਆਣਾ ਦੇ ਕਮੀਸ਼ਨਰ ਡਾ. ਮਨੋਜ ਕੁਮਾਰ, ਰਾਜ ਡ੍ਰਰੱਗ ਕੰਟ੍ਰੋਲਰ ਸ੍ਰੀ ਲਲਿਤ ਕੁਮਾਰ ਗੋਇਲ ਸਮੇਤ ਮੁੱਖ ਦਫ਼ਤਰ ਐਂਡ ਫੀਲਡ ਅਧਿਕਾਰੀ ਮੌਜ਼ੂਦ ਰਹੇ।
ਡਾ. ਮਨੋਜ ਕੁਮਾਰ ਨੇ ਸਾਰੇ ਰਾਜਾਂ ਤੋਂ ਆਏ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਐਨਡੀਪੀਐਸ ਮਾਮਲਿਆਂ ਵਿੱਚ ਐਫ਼ਡੀਏ ਹਰਿਆਣਾ ਦੀ ਉਪਲਬਧਿਆਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸੀਮਾਵਰਤੀ ਰਾਜਾਂ ਵਿੱਚਕਾਰ ਤਾਲਮੇਲ ਦੀ ਮਹੱਤਤਾ ‘ਤੇ ਜੋਰ ਦਿੱਤਾ।
ਆਪਣੇ ਸੰਬੋਧਨ ਵਿੱਚ ਸ੍ਰੀ ਸੁਧੀਰ ਰਾਜਪਾਲ ਨੇ ਐਫ਼ਡੀਏ ਹਰਿਆਣਾ ਨੂੰ ਇੰਟਰਸਟੇਟ ਗਿਆਨ-ਸਾਂਝਾ ਸੇਮਿਨਾਰ ਆਯੋਜਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਕਲੀ ਦਵਾਇਆਂ ਅਤੇ ਐਨਡੀਪੀਐਸ ਤਸਕਰੀ ਦਾ ਮੁੱਦਾ ਸਥਾਨਕ ਨਹੀਂ, ਸਗੋਂ ਰਾਜਾਂ ਵਿੱਚਕਾਰ ਸਾਂਝਾ ਚੁਣੌਤੀ ਹੈ ਜਿਸ ਦੇ ਲਈ ਡੇਟਾ ਸਾਂਝੇਦਾਰੀ ਅਤੇ ਪਾਰਦਰਸ਼ੀ ਤਾਲਮੇਲ ਬਹੁਤਾ ਜਰੂਰੀ ਹੈ। ਉਨ੍ਹਾਂ ਨੇ ਸਾਰੇ ਸਬੰਧਿਤ ਪੱਖਾਂ ਨਾਲ ਇਮਾਨਦਾਰੀ ਅਤੇ ਜਿੰਮੇਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਸੇਮਿਨਾਰ ਵਿੱਚ ਸਾਬਕਾ ਡੀਜੀਪੀ ਅਤੇ ਸੀਬੀਆਈ ਦੇ ਸਾਬਕਾ ਜੁਆਇੰਡਟ ਡਾਇਰੈਕਟਰ ਡਾ. ਕੇਸ਼ਵ ਕੁਮਾਰ, ਮਹਾਰਾਸ਼ਟਰ ਦੇ ਸੇਵਾਮੁਕਤ ਸੰਯੁਕਤ ਕਮੀਸ਼ਨਰ ਅਤੇ ਰਾਜ ਡਰੱਗ ਕੰਟੋ੍ਰਲਰ ਓ.ਐਸ.ਸਧਵਾਨੀ ਅਤੇ ਹਰਿਆਣਾ ਦੇ ਰਾਜ ਡਰੱਗ ਕੰਟ੍ਰੋਲਰ ਸ੍ਰੀ ਲਲਿਤ ਗੋਇਲ ਨੇ ਮਹੱਤਵਪੂਰਨ ਜਾਣਕਾਰੀਆਂ ਸਾਂਝੀ ਕੀਤੀ।
ਡਾ. ਕੇਸ਼ਵ ਕੁਮਾਰ ਨੇ ਭਾਰਤ ਫਾਰਮਾਸਯੂਟਿਕਲ ਏਲਾਯੰਸ ਵੱਲੋਂ ਬਣਾਏ ਜਾ ਰਹੇ ਰਾਸ਼ਟਰੀ ਡੇਟਾਬੇਸ ਦੀ ਜਾਣਕਾਰੀ ਦਿੱਤੀ ਅਤੇ ਫਾਰੇਂਸਿਕ ਵਿਗਿਆਨ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ।
ਸ੍ਰੀ ਓ.ਐਸ. ਸਧਵਾਨੀ ਨੇ ਹਾਲ ਦੇ ਮਾਮਲਿਆਂ ਵਿੱਚ ਸਪਯੂਰਿਅਸ/ਏਐਸਕਯੂ ਦਵਾਵਾਂ ਕਾਰਨ ਬੱਚਿਆਂ ਦੀ ਮੌਂਤ ‘ਤੇ ਗੰਭੀਰ ਚਿੰਤਾ ਵਿਅਕਤ ਕੀਤੀ ਅਤੇ ਦਵਾਵਾਂ ਦੀ ਗੁਣਵੱਤਾ ਯਕੀਨੀ ਕਰਨ ‘ਤੇ ਜੋਰ ਦਿੱਤਾ।
ਹਿਮਾਚਲ ਪ੍ਰਦੇਸ਼ ਦੇ ਰਾਜ ਡਰੱਗਸ ਕੰਟੋਲਰ ਸ੍ਰੀ ਮਨੀਸ਼ ਕਪੂਰ ਵੱਲੋਂ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ।
ਇਸ ਦੇ ਇਲਾਵਾ ਪੰਜਾਬ, ਹਿਮਾਚਲ ਅਤੇ ਹੋਰ ਰਾਜਾਂ ਦੇ ਡਰੱਗਸ ਕੰਟੋ੍ਰਲਰ-ਸ੍ਰੀ ਸੰਜੀਵ ਗਰਗ, ਸ੍ਰੀ ਦੀਪਕ ਸ਼ਰਮਾ ਅਤੇ ਸ੍ਰੀ ਸੁਸ਼ਾਂਤ ਸ਼ਰਮਾ ਵੀ ਮੌਜ਼ੂਦ ਰਹੇ। ਸੱਤ ਰਾਜਾਂ ਦੇ 70 ਤੋਂ ਵੱਧ ਅਧਿਕਾਰਿਆਂ ਨੇ ਇਸ ਵਿੱਚ ਹਿੱਸਾ ਲਿਆ।
ਇਸ ਮੌਕੇ ‘ਤੇ ਐਫ਼ਡੀਏ ਹਰਿਆਣਾ ਦੇ ਸਹਾਇਕ ਸਟੇਟ ਡਰੱਗਸ ਕੰਟ੍ਰੋਲਰ ਸ੍ਰੀ ਕਰਨ ਸਿੰਘ ਗੋਦਾਰਾ ਅਤੇ ਸ੍ਰੀ ਪਰਜਿੰਦਰ ਸਿੰਘ ਵੀ ਮੌਜ਼ੂਦ ਸਨ।
ਮੇਰਾ ਪਸੰਦੀਦਾ ਸ਼ਲੋਕ ਮੁਕਾਬਲੇ ਵਿੱਚ ਸ਼ਾਮਿਲ ਹੋ ਕੇ ਜਿੱਤੇ ਇਨਾਮ–ਮੁਕਾਬਲੇ ਲਈ ਐਂਟਰੀ ਭਿਜਵਾਉਣ ਦੀ ਆਖੀਰੀ ਮਿੱਤੀ 5 ਦਸੰਬਰ, 2025
ਚੰਡੀਗੜ੍ਹ (ਜਸਟਿਸ ਨਿਊਜ਼ )
– ਕੁਰੂਕਸ਼ੇਤਰ ਵਿੱਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ 2025 ਤਹਿਤ ਇੱਕ ਵਿਸ਼ੇਸ਼ ਆਯੋਜਨ ਮੇਰਾ ਪਸੰਦੀਦਾ ਸ਼ਲੋਕ ਵੀਡੀਓ ਮੁਕਾਬਲੇ ਨੂੰ ਸ਼ਾਮਿਲ ਕੀਤਾ ਗਿਆ ਹੈ। ਗੀਤਾ ਗਿਆਨ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਇਹ ਆਨਲਾਇਨ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਮੁਕਾਬਲੇ ਆਮ ਨਾਗਰਿਕਾਂ, ਨੌਜੁਆਨਾਂ ਅਤੇ ਵਿਦਿਆਰਥੀਆਂ ਨੂੰ ਗੀਤਾ ਦੇ ਸੰਦੇਸ਼ ਨਾਲ ਜੋੜਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੀ ਹੈ।
ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਤੀਭਾਗੀਆਂ ਨੂੰ ਗੀਤਾ ਦੇ ਕਿਸੇ ਵੀ ਸ਼ਲੋਕ ਨਾਲ ਜੁੜਿਆ ਆਪਣੇ ਪ੍ਰੇਰਣਾਦਾਇਕ ਤਜਰਬਾ 40 ਸੈਕੰਡ ਦੇ ਵੀਡੀਓ ਵਜੋ ਸਾਂਝਾ ਕਰਨਾ ਹੋਵੇਗਾ। ਵੀਡੀਓ ਵਿੱਚ ਇਹ ਸਪਸ਼ਟ ਰੂਪ ਨਾਲ ਦੱਸਣਾ ਜਰੂਰੀ ਹੈ ਕਿ ਚੁਣਿਆ ਹੋਇਆ ਸ਼ਲੋਕ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਦਿਸ਼ਾ ਦਿੰਦਾ ਹੈ ਅਤੇ ਉਸ ਤੋਂ ਮਿਲਣ ਵਾਲਾ ਮੁੱਖ ਸੰਦੇਸ਼ ਕੀ ਹੈ। ਤਿਆਰ ਵੀਡੀਓ [email protected] ‘ਤੇ ਭੇਜਣਾ ਹੋਵੇਗਾ।
ਵਿਭਾਗ ਵੱਲੋਂ ਚੋਣ ਕੀਤੇ ਵਧੀਆ ਵੀਡੀਓ My Favourite Shloka in Gita ਲੜੀ ਦੇ ਰੂਪ ਵਿੱਚ ਵਿਭਾਗ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਜੇਤੂਆਂ ਨੂੰ ਆਕਰਸ਼ਕ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ। ਪ੍ਰਤੀਭਾਗੀਆਂ ਨੂੰ ਵੀਡੀਓ ਦੇ ਨਾਲ ਨਾਮ, ਫੋਨ ਨੰਬਰ ਅਤੇ ਸਥਾਨ ਵਰਗੀ ਜਰੂਰੀ ਜਾਣਕਾਰੀ ਵੀ ਭੇਜਣੀ ਹੋਵੇਗੀ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ 5 ਦਸੰਬਰ ਸ਼ਾਮ 5 ਤੱਕ ਪ੍ਰਾਪਤ ਐਂਟਰੀਆਂ ਨੂੰ ਹੀ ਮੁਕਾਬਲੇ ਲਈ ਵੈਧ ਮੰਨਿਆ ਜਾਵੇਗਾ।
Leave a Reply