ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ/////ਭਾਰਤ ਵਿੱਚ ਪਹਿਲੀ ਰੋਟੀ ਗਊ ਮਾਤਾ ਪ੍ਰੰਪਰਾ ਨੂੰ ਸਥਾਪਿਤ ਕਰਨ ਨੂੰ ਕੋਸ਼ਿਸ਼ ਕਰਦੀ ਸੰਸਥਾ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੀ ਇੱਕ ਵਿਸ਼ੇਸ਼ ਬੈਠਕ ਸੰਸਥਾਂ ਦੇ ਲੀਗਲ ਸੈਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸ਼ਿਖਾ ਖਰਬੰਦਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਨਿਸ਼ੁਲਕ ਗੋਕਥਾ ਵਾਚਕ ਗਊ ਸੇਵਕ ਪੰਡਿਤ ਅਵਨ ਕੁਮਾਰ ਪਰਾਸਰ (ਅੰਮ੍ਰਿਤਸਰ ਵਾਲੇ) ਹਾਜ਼ਿਰ ਹੋਏ।ਇਸ ਮੌਕੇ ਤੇ ਜਰਨਲ ਸਕੱਤਰ ਐਡਵੋਕੇਟ ਸੰਜੇ ਬਾਰਗਵ, ਸੰਗਠਨ ਮੰਤਰੀ ਐਡਵੋਕੇਟ ਮਹਿੰਦਰ ਕੁਮਾਰ, ਜ਼ਿਲਾਂ ਪ੍ਰਭਾਰੀ ਐਡਵੋਕੇਟ ਅਸ਼ੋਕ ਭਗਤ, ਐਡਵੋਕੇਟ ਆਕਾਸ਼, ਐਡਵੋਕੇਟ ਰਕਸ਼ਿਤ ਕਪੂਰ, ਐਡਵੋਕੇਟ ਤਰੁਣ ਕੁਮਾਰ, ਐਡਵੋਕੇਟ ਅਨੁਰਾਧਾ, ਐਡਵੋਕੇਟ ਗਗਨ ਬਾਲੀ, ਐਡਵੋਕੇਟ ਦਵਿੰਦਰ ਗੌਤਮ, ਐਡਵੋਕੇਟ ਸ਼ਿਵਮ ਗੁਪਤਾ, ਐਡਵੋਕੇਟ ਰਾਧਿਕਾ ਗੁਪਤਾ, ਕੇਂਦਰੀ ਪ੍ਰਭਾਰੀ ਰਜੇਸ਼ ਗੁਪਤਾ ਜੀ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸ਼ਿਖਾ ਖਰਬੰਦਾ ਨੇ ਕਿਹਾ ਕਿ ਸਾਰੇ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਚੁਣੇ ਹੋਏ ਪੱਖ ਵਿਪੱਖ ਦੇ ਨੇਤਾਵਾਂ ਅਤੇ ਸਾਰੇ ਮੰਦਿਰਾਂ, ਜਾਗਰਣ, ਲੰਗਰ ਕਮੇਟੀਆਂ ਦੇ ਪ੍ਰਬੰਧਕਾਂ ਅਤੇ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਸਾਵਧਾਨੀ ਨਾਲ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆਂ ਹੈ। ਅਸੀਂ ਜਾਣਕਾਰੀ ਦੀ ਅਣਹੋਂਦ ਵਿੱਚ ਜਿੱਥੇ ਅਪਰਾਧ ਮਾਨਸਿਕਤਾ ਨਾਲ ਗ੍ਰਸਤ ਲੋਕਾਂ ਦਾ ਪੋਸ਼ਣ ਕਰ ਰਹੇ ਹਾਂ ਅਤੇ ਅਪਰਾਧ ਨੂੰ ਵਧਾਵਾ ਦੇ ਰਹੇ ਹਾਂ। ਉੱਥੇ ਅਧਿਆਤਮਿਕ ਰੂਪ ‘ਚ ਆਪਣੇ ਪਰਿਵਾਰ ਨੂੰ ਆਪਣੇ ਕੁੱਲ ਨੂੰ ਅਤੇ ਆਪਣੇ ਪਿਤਰਾਂ ਨੂੰ ਪ੍ਰਭੂ ਕਿਰਪਾ ਤੋਂ ਵਾਂਝੇ ਕਰ ਰਹੇ ਹਾਂ।
ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਮਹਾਂਨਗਰ ਦੀਆਂ ਗਲੀਆਂ ਵਿੱਚ ਸਾਈਕਲ, ਸਕੂਟਰ, ਸਕੂਟਰੀਆਂ ਉੱਤੇ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਉੱਤੇ ਅਵਾਜ਼ ਮਾਰ-ਮਾਰ ਕੇ ਸਰਦੀ, ਗਰਮੀ, ਬਰਸਾਤ ਸਹਿਤ ਹਰ ਮੌਸਮ ਵਿੱਚ ਗਊ ਮਾਤਾ ਜੀ ਦੇ ਨਾਮ ਤੋਂ ਘਰਾਂ ‘ਚੋਂ ਕਈ-ਕਈ ਕਵਿੰਟਲ ਰੋਟੀਆਂ ਹਰ ਰੋਜ਼ ਇਕੱਠੀਆਂ ਕਰਕੇ 15 ਤੋਂ 20 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚ ਕੇ ਹਰ ਰੋਜ਼ ਪੰਜ ਤੋਂ 6 ਹਜ਼ਾਰ ਦਿਹਾੜੀ ਕਮਾ ਰਹੇ ਹਨ।
ਜਦੋਂ ਇਹਨਾਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਰੋਟੀਆਂ ਉਹ ਕਿੱਥੇ ਗਊ ਮਾਤਾ ਜੀ ਨੂੰ ਪਾਉਂਦੇ ਹਨ। ਜਦੋਂ ਇਹਨਾਂ ਲੋਕਾਂ ਨੂੰ ਕਹੋ ਕਿ ਗਊ ਮਾਤਾ ਜੀ ਦੀ ਫ਼ੋਟੋ ਦਿਖਾਉ, ਆਪਣਾ ਆਧਾਰ ਕਾਰਡ ਦਿਖਾਓ, ਆਪਣਾ ਮੋਬਾਈਲ ਨੰਬਰ ਦੱਸੋ ਅਤੇ ਆਪਣਾ ਪਤਾ ਦੱਸੋ ਤੇ ਜਦੋਂ ਇਹ ਗੱਲਾਂ ਉਹਨਾਂ ਨੂੰ ਪੁੱਛੀਆਂ ਜਾਂਦੀਆਂ ਹਨ ਤਾਂ ਉਹ ਗੱਲਾਂ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਉਸ ਸਥਾਨ ਤੋਂ ਤੁਰੰਤ ਨਿਕਲ ਜਾਂਦੇ ਹਨ।
ਜ਼ਿਲਾਂ ਪ੍ਰਧਾਨ ਐਡਵੋਕੇਟ ਸ਼ਿਖਾ ਖਰਬੰਦਾ ਨੇ ਕਿਹਾ ਕਿ ਧਾਰਮਿਕ ਤਿਉਹਾਰਾਂ ਉੱਤੇ ਇਹ ਲੋਕ ਹਜ਼ਾਰਾਂ ਰੁਪਏ ਗੋਮਾਤਾ ਜੀ ਦੇ ਨਾਮ ਤੇ ਇਕੱਠਾ ਕਰਦੇ ਹਨ, ਜੋ ਕਿ ਇੱਕ ਗੰਭੀਰ ਮੁੱਦਾ ਹੈ।ਸਾਨੂੰ ਸਾਰਿਆਂ ਨੂੰ ਸਾਵਧਾਨੀ ਨਾਲ ਇਹਨਾਂ ਲੋਕਾਂ ਦੀ ਕਾਰਜ਼ ਪ੍ਰਣਾਲੀ ਦੇ ਬਹੁਤ ਬਰੀਕੀ ਦੇ ਨਾਲ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਹਨਾਂ ਲੋਕਾਂ ਨੂੰ ਰੋਟੀ ਦੇਣ ਦੀ ਬਜ਼ਾਏ ਨਜ਼ਦੀਕੀ ਗਊਸ਼ਾਲਾ ਜਾਂ ਸੜਕ ਵਾਲੇ ਗੋਮਾਤਾ ਜੀ ਨੰਦੀ ਮਹਾਂਰਾਜ ਜੀ ਤੱਕ ਆਪ ਪਹੁੰਚਾਣੀ ਚਾਹੀਦੀ ਹੈ ਅਤੇ ਇਹਨਾਂ ਲੋਕਾਂ ਤੋਂ ਸਪੱਸ਼ਟ ਪੁੱਛਿਆ ਜਾਣਾ ਚਾਹੀਦਾ ਹੈ ਕਿ ਆਪਣੀ ਗਊਮਾਤਾ ਜੀ ਦੀ ਵੀਡੀਓ ਬਣਾ ਕੇ ਲੈ ਕੇ ਆਓ ਆਪਣਾ ਪਤਾ ਦੱਸੋ, ਆਪਣਾ ਆਧਾਰ ਕਾਰਡ ਦਿਖਾਓ, ਆਪਣਾ ਮੋਬਾਈਲ ਨੰਬਰ ਦੱਸੋ ਇਹਨਾਂ ਲੋਕਾਂ ਦੀ ਫ਼ੋਟੋ ਉਹਨਾਂ ਦੇ ਭੱਜਣ ਦੀ ਹਾਲਤ ਵਿੱਚ ਤੁਰੰਤ ਪੁਲਿਸ ਨੂੰ 112 ਨੰਬਰ ਉੱਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਉਪਲੱਬਧ ਕਰਵਾਓ।
ਰਾਸ਼ਟਰੀ ਪ੍ਰਧਾਨ ਗਊਸੇਵਕ ਪੰਡਿਤ ਅਵਨ ਕੁਮਾਰ ਪਾਰਾਸ਼ਰ ਨੇ ਕਿਹਾ ਕਿ ਗਰੁੜ ਪੁਰਾਣ ਦੇ ਵਿੱਚ ਸਪੱਸ਼ਟ ਮਾਰਗ ਦਰਸ਼ਨ ਹੇ ਕਿ ਗਊ ਸੇਵਕ ਜੀਵ ਆਤਮਾ ਦੀ ਹੀ ਵਿਤਰਨੀ ਨਦੀ ਪਾਰ ਹੋਏਗੀ ਸਾਡੇ ਸਾਰੇ ਪੂਜਾ ਪਾਠ , ਜਪ ਤਪ, ਯਗ ਦਾਨ ਨਿਸ਼ਫਲ ਹਨ ਜਦੋਂ ਤੱਕ ਇੱਕ ਵੀ ਗਊਵੰਸ਼ ਸੜਕ ਦੇ ਉੱਤੇ ਹੈ।ਨਾਲ ਹੀ ਨਾਲ ਗਰੁੜ ਪੁਰਾਣ ਜੀ ਵਿੱਚ ਇਹ ਵੀ ਮਾਰਗਦਰਸ਼ਨ ਮਿਲਦਾ ਹੈ ਕਿ ਕੁਪਾਤਰ ਨੂੰ ਦਿੱਤਾ ਗਿਆ ਦਾਨ ਸਾਨੂੰ ਨਰਕਾਂ ਵੱਲ ਭੇਜਦਾ ਹੈ।
ਇਸ ਲਈ ਇਹਨਾਂ ਲੋਕਾਂ ਨੂੰ ਰੋਟੀਆਂ ਨਾ ਦਿਓ ਅਤੇ ਆਪਣੇ ਆਪਣੇ ਇਲਾਕੇ ਦੇ ਮੰਦਿਰਾਂ ਵਿੱਚ ਰੋਟੀਆਂ ਇਕੱਠੀਆਂ ਕਰਕੇ ਸੜਕ ਵਾਲੇ ਗਊ ਮਾਤਾ ਜੀ ਤੱਕ ਜਾਂ ਨਜਦੀਕੀ ਗਉਸ਼ਾਲਾ ਤੱਕ ਪਹੁੰਚਾਓ।ਸੜਕ ਵਾਲੇ ਗਊ ਮਾਤਾ ਜੀ ਨੰਦੀ ਮਹਾਂਰਾਜ ਜੀ ਦੇ ਭੋਜਨ, ਰਹਿਣ ਅਤੇ ਜ਼ਖਮਾਂ ਦੇ ਉਪਚਾਰ ਲਈ ਜਿਆਦਾ ਤੋਂ ਜਿਆਦਾ ਦਾਨ ਚੱਲ ਰਹੀਆਂ ਗਊਸ਼ਾਲਾਵਾਂ ਨੂੰ ਦਿਉਂ। ਜਿਹਦੇ ਨਾਲ ਗਊਸ਼ਾਲਾ ਸਮਰਥਵਾਨ ਹੋ ਗਏ ਸੜਕ ਵਾਲੇ ਗਊ ਵੰਸ਼ ਨੂੰ ਆਪਣੀ ਗਊਸ਼ਾਲਾ ‘ਚ ਸਥਾਨ ਦੇ ਸੱਕਣ।
Leave a Reply