ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ,////ਅੱਜ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ’ਚ ਵਿਕਾਸ ਕ੍ਰਾਂਤੀ ਨੂੰ ਹੋਰ ਭਰਵਾਂ ਹੁਲਾਰਾ ਦਿੰਦਿਆਂ 4.29 ਕਰੋੜ ਰੁਪਏ ਦੀ ਲਾਗਤ ਨਾਲ 7 ਪਿੰਡਾਂ ‘ਚ ਆਧੁਨਿਕ ਸਹੂਲਤਾਂ ਨਾਲ ਭਰਪੂਰ ਨਵ ਨਿਰਮਾਣ ਅਧੀਨ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾਇਗੀ ਮੌਕੇ ਸਬੰਧੰਤ ਪਿੰਡਾਂ ‘ਚ ਹੋਏ ਪ੍ਰਭਾਵਸ਼ਾਲੀ ਜਨਤਕ ਸਮਾਗਮਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸੂਬੇ ਭਰ ‘ਚ ਪਹਿਲੇ ਪੜਾਅ ‘ਚ ਕਰੀਬ 3 ਹਜਾਰ ਪਿੰਡਾਂ ‘ਚ ਵੱਖ-ਵੱਖ ਖੇਡ ਟਰੈਕਾਂ, ਬਾਥਰੂਮਾਂ ਅਤੇ ਡੀਪ ਬੋਰਾਂ ਸਣੇ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਖੇਡ ਸਟੇਡੀਅਮ ਉਸਾਰਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 1100 ਕਰੋੜ ਰੁਪਏ ਖ਼ਰਚ ਕਰੇਗੀ। ਆਪਣੇ ਸੰਬੋਧਨ ‘ਚ ਉਨ੍ਹਾਂ ਪ੍ਰਗਟਾਵਾ ਕੀਤਾ ਕਿ ਹਲਕੇ ‘ਚ ਅੱਜ ਰੱਖੇ ਜਾ ਰਹੇ ਨੀਂਹ ਪੱਥਰਾਂ ਵਾਲੇ ਖੇਡ ਸਟੇਡੀਅਮਾਂ ਦੇ ਨਿਰਮਾਣ ਕਾਰਜਾਂ ਦਾ ਇੱਕ ਹਫ਼ਤੇ ਦੇ ਅੰਦਰ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ ਅਤੇ ਜਲਦੀ ਹੀ ਤਿਆਰ ਕਰਕੇ ਖਿਡਾਰੀਆਂ, ਖੇਡ ਪ੍ਰੇਮੀਆਂ, ਖੇਡ ਪ੍ਰੋਮੋਟਰਾਂ ਤੇ ਪੰਚਾਇਤਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਸ. ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਖੇਡ ਸਟੇਡੀਅਮ ਸਿਹਤ ਤੇ ਸਿੱਖਿਆ ਤੋਂ ਸਰਕਾਰੀ ਖ਼ਜ਼ਾਨੇ ਨੂੰ ਕੋਈ ਕਮਾਈ ਨਹੀਂ ਹੁੰਦੀ, ਪਰ ਸੂਬਾ ਮਾਨ ਸਰਕਾਰ ਨੇ ਸਿਹਤਮੰਦ ਜੁੱਸੇ ਵਾਲੇ ਤੇ ਪੜ੍ਹੇ ਲਿਖੇ ਨੌਜ਼ਵਾਨਾਂ ਦੀ ਨਰਸਰੀ (ਨਵੀਂ ਪੀੜੀ) ਸਮੇਤ ਸਮਕਾਲੀ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਅਹਿਮੀਅਤ ਨੂੰ ਹੀ ਸਭ ਤੋਂ ਵੱਡੀ ਸਮਾਜਿਕ ਕਮਾਈ ਦਾ ਖ਼ਜ਼ਾਨਾ ਪ੍ਰਵਾਨ ਕਰਕੇ ਨੌਜ਼ਵਾਨਾਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਲੱਗਭਗ ਹਰ ਪਿੰਡ ‘ਚ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਉਣ ਲਈ ਪਹਿਲ ਕਦਮੀਂ ਮਿਥੀ ਹੈ।
ਜਦੋਂਕਿ ਘਰ ਦੇ ਦਰਵਾਜਿਆਂ ਤੱਕ ਲੋੜਵੰਦ ਮਰੀਜਾਂ ਨੂੰ ਸਿਹਤ ਸੇਵਾ ਹਰੇਕ ਤੱਕ ਪੁੱਜਦੀ ਕਰਨ ਲਈ ਆਮ ਆਦਮੀ ਕਲੀਨਿਕ ਅਤੇ ਸਿੱਖਿਆ ਨੂੰ ਸਮੇਂ ਦੀ ਕ੍ਰਾਂਤੀ ਦੇ ਹਾਣ ਦਾ ਬਣਾਉਣ ਲਈ ਸਕੂਲਾਂ ਦੀ ਵੀ ਸਮਾਰਟ ਇਨਕਲਾਬੀ ਨੁਹਾਰ ਦਿੱਤੀ ਗਈ ਹੈ।ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰ. ਧਾਲੀਵਾਲ ਨੇ ਸਮਾਗਮਾਂ ਨੂੰ ਸੰਬੋਧਨ ਕਰਨ ਦਾ ਅਗਾਜ਼ ਗਦਰੀ ਬਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਉਨ੍ਹਾਂ ਦੇ 7 ਹੋਰ ਫਾਂਸੀ ਚੜੇ ਸਾਥੀਆਂ ਨੂੰ ਦੇਸ਼ ਦੀ ਅਜ਼ਾਦੀ ਸੰਗਰਾਮ ਦੇ ਮਹਾਨ ਤੇ ਸ਼ਹੀਦ ਕਰਾਰ ਦਿੰਦਿਆਂ ਭਾਵਭਿੰਨੀ ਸ਼ਰਧਾਂਜ਼ਲੀ ਭੇਂਟ ਕੀਤੀ। ਅਤੇ ਕਿਹਾ ਕਿ ਸੂਬਾ ਮਾਨ ਸਰਕਾਰ ਗਦਰੀ ਬਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਸਮੇਤ ਹੋਰਨਾਂ ਅਜ਼ਾਦੀ ਸੰਗਰਾਮੀਆਂ ਵੱਲੋਂ ਦੇਸ਼ ਨੂੰ ਅਜ਼ਾਦ ਕਰਨ ਮੌਕੇ ਸਿਹਤ, ਸਿੱਖਿਆ, ਰੁਜ਼ਗਾਰ ਆਦਿ ਲਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਸਰੋਤਾਂ ਤੋਂ ਯਤਨਸ਼ੀਲ ਹੈ। ਸ. ਧਾਲੀਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਵੱਲੋਂ ਬਤੌਰ ਵਿਧਾਇਕ ਚੁਣ ਕੇ ਸੌਂਪੀ ਗਈ ਜ਼ਿੰਮੇਵਾਰੀ ਤੇ ਦਿੱਤੇ ਗਏ ਪਿਆਰ ਦਾ ਮੁੱਲ ਉਹ ਆਪਣੀ ਜਾਨ ਨਿਸ਼ਾਵਰ ਕਰਕੇ ਵੀ ਨਹੀਂ ਅਦਾ ਕਰ ਸਕਦੇ ਪਰ ਉਨ੍ਹਾਂ (ਸ. ਧਾਲੀਵਾਲ) ਦਾ ਯਤਨ ਹੈ ਕਿ ਲੋਕਾਂ ਦੇ ਦਿੱਤੇ ਹੋਏ ਪਿਆਰ ਦਾ ਮੁੱਲ ਹਲਕੇ ਦੇ ਬਹੁਪੱਖੀ ਵਿਕਾਸ ਰਾਹੀਂ ਵਾਪਸ ਕਰ ਸਕਣ। ਇਸ ਤੋਂ ਪਹਿਲਾਂ ਸ. ਧਾਲੀਵਾਲ ਨੇ ਪਿੰਡ ਬਾਠ, ਚਮਿਆਰੀ, ਧਾਰੀਵਾਲ ਕਲੇਰ, ਗੁੱਜਰਪੁਰਾ, ਜਗਦੇਵ ਖ਼ੁਰਦ, ਕਾਮਲਪੁਰਾ, ਤੇ ਕਿਆਮਪੁਰਾ 7 ਪਿੰਡਾਂ ‘ਚ ਨਵੇਂ ਆਧੁਨਿਕ ਨਵ ਨਿਰਮਾਣ ਅਧੀਨ ਖੇਡ ਸਟੇਡੀਅਮ ਦੇ ਜੈਕਾਰਿਆਂ, ਜ਼ਿੰਦਾਬਾਦ ਤੇ ਤਾੜੀਆਂ ਦੀ ਗੂੰਜ਼ ‘ਚ ਨੀਂਹ ਪੱਥਰ ਰੱਖੇ।
ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ ਚਮਿਆਰੀ, ਜ਼ੈਲਦਾਰ ਜਰਨੈਲ ਸਿੰਘ, ਪੀਏ ਮੁਖ਼ਤਾਰ ਸਿੰਘ ਬੱਲੜਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਐਸਡੀਓ ਪੰਚਾਇਤੀ ਰਾਜ ਇੰਜੀ: ਪ੍ਰਮਜੀਤ ਸਿੰਘ ਗਰੇਵਾਲ, ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਐਡਵੋਕੇਟ ਸੰਦੀਪ ਕੌਸ਼ਲ ਗੱਟੂ, ਆਦਿ ਤੋਂ ਇਲਾਵਾ ਗ੍ਰਾਮ ਪੰਚਾਇਤਾਂ ਦੇ ਪੰਚ ਸਰਪੰਚ ਤੇ ਮੋਹਤਬਰ ਮੌਜ਼ੂਦ ਸਨ।
Leave a Reply