ਹਰਿਆਣਾ ਖ਼ਬਰਾਂ

ਹਿੰਦ ਦੀ ਚਾਦਰ ਮੈਰਾਥਨ ਨੂੰ ਹਰੀ ਝੰਡੀ, 61 ਹਜ਼ਾਰ ਨੌਜੁਆਨਾਂ ਨੇ ਲਿਆ ਹਿੱਸਾ

ਸ਼੍ਰੀ ਗੁਰੂ ਤੇਗ ਬਹਾਦੁਰ ਤੋਂ ਪ੍ਰੇਰਣਾ ਲੈ ਕੇ ਦੇਸ਼ ਅਤੇ ਸਮਾਜ ਲਈ ਕੰਮ ਕਰਨ-ਕੇਂਦਰੀ ਮੰਤਰੀ ਮਨੋਹਰ ਲਾਲ

ਚੰਡੀਗੜ੍ਹ  (  ਜਸਟਿਸ ਨਿਊਜ਼ )

-ਕੇਂਦਰੀ ਰਿਹਾਇਸ, ਊਰਜਾ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਦੀ ਸ਼ਹਾਦਤ ਤੋਂ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਸਮਾਜ, ਧਰਮ ਅਤੇ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ।

ਕੇਂਦਰੀ ਮੰਤਰੀ ਐਂਤਵਾਰ ਨੂੰ ਕਰਨਾਲ ਵਿੱਚ ਐਨਡੀਆਰਆਈ ਚੌਂਕ ‘ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹਿੰਦ ਦੀ ਚਾਦਰ ਮੈਰਾਥਨ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਦੇ 350 ਸਾਲਾਂ ਸ਼ਹੀਦੀ ਦਿਵਸ ‘ਤ। ਕਰਨਾਲ ਦੇ ਨਾਲ ਨਾਲ ਦੇਸ਼ਭਰ ਵਿੱਚ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਜ਼ਾਰਾਂ ਨੌਜੁਆਨ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਇੱਕਠੇ ਹੋਏ ਹਨ। ਇੱਥੇ ਆਯੋਜਿਤ ਯਾਤਰਾ ਇਤਿਹਾਸ ਰਚ ਰਹੀ ਹੈ। ਇਹ ਯਾਤਰਾ ਸਿਰਫ਼ ਦੌੜ ਨਹੀਂ ਸਗੋਂ ਦੇਸ਼ ਨੂੰ ਆਜਾਦ ਕਰਾਉਣ ਵਾਲਿਆਂ ਪ੍ਰਤੀ ਸ਼ਰਧਾਂਜਲੀ ਵਿਅਕਤ ਕਰਨ ਲਈ ਇੱਕ ਉਤਸਾਹ, ਜੱਜਬਾ ਅਤੇ ਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸੈਂਕੜਾਂ ਨੌਜੁਆਨਾਂ ਨੇ 21 ਕਿਲ੍ਹੋਮੀਟਰ ਲੰਬੀ ਅਤੇ 10 ਕਿਲ੍ਹੋਮੀਟਰ ਲੰਬੀ ਦੌੜ ਵਿੱਚ ਹਿੱਸਾ ਲਿਆ ਹੈ ਅਤੇ ਹੁਣ ਲਗਭਗ 61 ਹਜ਼ਾਰ ਨੌਜੁਆਨ 5 ਕਿਲ੍ਹੋਮੀਟਰ ਲੰਬੀ ਦੌੜ ਵਿੱਚ ਹਿੱਸਾ ਲੈ ਰਹੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਚਾਂਦਨੀ ਚੌਂਕ ਸਥਿਤ ਗੁਰੂਦੁਆਰਾ ਸ਼ੀਸ਼ਗੰਜ ਦੇ ਸਥਾਨ ‘ਤੇ ਸ਼੍ਰੀ ਗੁਰੂ ਤੇਗ ਬਹਾਦੁਰ ਦਾ ਧੜ ਸਿਰ ਤੋਂ ਵੱਖ ਕਰ ਦਿੱਤਾ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਸ਼ੀਸ਼ ਨੂੰ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਜਾਣ ਦੀ ਘਟਨਾ ਦੌਰਾਨ ਹਰਿਆਣਾ ਦੀ ਧਰਤੀ ਨਾਲ ਜੁੜੇ ਇੱਕ ਬਲਿਦਾਨ ਦਾ ਵੀ ਵਰਣ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੋਨੀਪਤ ਜ਼ਿਲ੍ਹਾ ਦੇ ਬੜਖਾਲਸਾ ਪਿੰਡ ਦੇ ਇੱਕ ਨੌਜੁਆਨ ਨੇ ਗੁਰੂ ਜੀ ਦੇ ਸ਼ੀਸ਼ ਨੂੰ ਮੁਗਲ ਸੇਨਾ ਤੋਂ ਬਚਾਉਣ ਲਈ ਆਪਣਾ ਸ਼ੀਸ਼ ਕਟਵਾ ਦਿੱਤਾ।

ਮੈਰਾਥਨ ਨੂੰ ਹਰੀ ਝੰਡੀ

ਕੇਂਦਰੀ ਮੰਤਰੀ ਨੇ ਮੈਰਾਥਨ ਨੂੰ ਹਰੀ ਝੰਡੀ ਵਿਖਾਈ ਅਤੇ ਯਾਤਰਾ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਤੋਂ ਪਹਿਲਾਂ ਮੰਤਰੀ ਦੀ ਮੌਜ਼ੂਦਗੀ ਵਿੱਚ ਹਿੰਦ ਦੀ ਚਾਦਰ, ਸ਼੍ਰੀ ਗੁਰੂ ਤੇਗ ਬਹਾਦੁਰ ਗੀਤ ਲਾਂਚ ਕੀਤਾ ਗਿਆ। ਇਸ ਮੌਕੇ ‘ਤੇ ਕੀਰਤਨ ਤੋਂ ਇਲਾਵਾ ਸ਼ਬਦ ਗਾਇਨ ਵੀ ਕੀਤਾ ਗਿਆ। ਮੈਰਾਥਨ ਵਿੱਚ ਸ਼ਾਮਲ ਲੋਕਾਂ ਨੇ ਬੋਲੇ ਸੋ ਨਿਹਾਲ ਅਤੇ ਭਾਰਤ ਮਾਤਾ ਦੀ ਜੈਅ ਦੇ ਜੈਅਕਾਰੇ ਲਗਾਏ। ਪੋ੍ਰਗਰਾਮ ਵਿੱਚ ਕੇਂਦਰੀ ਮੰਤਰੀ ਨੂੰ ਕ੍ਰਿਪਾਣ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਫੋਟੋ ਭੇਂਟ ਕੀਤਾ ਗਿਆ।

ਇਸ ਮੌਕੇ ‘ਤੇ ਵਿਧਾਇਕ ਜਗਮੋਹਨ ਆਨੰਦ, ਇੰਦਰੀ ਦੇ ਵਿਧਾਇਕ ਰਾਮਕੁਮਾਰ ਕਸ਼ਯਪ, ਅਸੰਧ ਦੇ ਵਿਧਾਇਕ ਯੋਗੇਂਦਰ ਰਾਣਾ, ਨੀਲੋਖੇੜੀ ਦੇ ਭਗਵਾਨਦਾਸ ਕਬੀਰਪੰਥੀ, ਡਿਪਟੀ ਕਮੀਸ਼ਨਰ ਉਤਮ ਸਿੰਘ, ਐਸਪੀ ਗੰਗਾ ਰਾਮ ਪੂਨਿਆ, ਮੇਅਰ ਰੇਣੂ ਬਾਲਾ ਗੁਪਤਾ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਣ ਲਾਠਰ ਸਮੇਤ ਪ੍ਰਸ਼ਾਸਣਿਕ ਅਧਿਕਾਰੀ ਅਤੇ ਕਰਮਚਾਰੀ ਵੀ ਮੌਜ਼ੂਦ ਰਹੇ।

ਏਜੇਂਟ ਦੇ ਜਾਲ ਵਿੱਚ ਫੱਸੇ ਅੰਬਾਲਾ ਦੇ ਦੋ ਨੌਜੁਆਨ ਰੂਸ ਤੋਂ ਡਿਪੋਰਟ ਹੋਕੇ ਲੌਟੇ, ਊਰਜਾ ਮੰਤਰੀ ਅਨਿਲ ਵਿਜ ਨੂੰ ਦਿੱਤੀ ਸ਼ਿਕਾਇਤ, ਪੁਲਿਸ ਨੂੰ ਸਖ਼ਤ ਕਾਰਵਾਈ ਦੇ ਦਿੱਤੇ 

ਚੰਡੀਗੜ੍ਹ  (  ਜਸਟਿਸ ਨਿਊਜ਼ )

-ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਦੇ ਡਿਫੇਂਸ ਕਲੋਨੀ ਦੇ ਦੋ ਨੌਜੁਆਨਾਂ ਨੂੰ ਗੈਰ-ਕਾਨੂੰਨੀ ਤੌਰ ਤੇ ਰੂਸ ਭੇਜਣ ਵਾਲੇ ਦੋ ਏਜੇਂਟਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਪੁਲਿਸ ਨੂੰ ਦਿੱਤੇ ਹਨ।

ਸ੍ਰੀ ਵਿਜ ਐਂਤਵਾਰ ਨੂੰ ਅੰਬਾਲਾ ਛਾਉਣੀ ਵਿੱਚ ਆਪਣੇ ਆਵਾਸ ‘ਤੇ ਜਨਸੁਣਵਾਈ ਦੌਰਾਨ ਅੰਬਾਲਾ ਛਾਉਣੀ ਵਿਧਾਨਸਭਾ ਖੇਤਰ ਤੋਂ ਆਏ ਨਾਗਰਿਕਾਂ ਦੀ ਸਮੱਸਿਆਵਾਂ ਸੁਣ ਰਹੇ ਸਨ।

ਡਿਫੇਂਸ ਕਲੋਨੀ ਨਿਵਾਸੀ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਪਿੰਡ ਪੰਜੋਖਰਾ ਸਾਹਿਬ ਅਤੇ ਦਿਆਨਬਾਗ ਨਿਵਾਸੀ ਦੋ ਏਜੇਂਟਾਂ ਨੇ ਉਸ ਨੂੰ ਜਾਰਜਿਆ ਭੇਜਣ ਦਾ ਝਾਂਸਾ ਦਿੱਤਾ ਅਤੇ ਇਸ ਦੇ ਬਦਲੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਰਕਮ ਸੌਂਪ ਦਿੱਤੀ ਪਰ ਜਾਰਜਿਆ ਦੀ ਥਾਂ ਮੱਕਾ ਭੇਜ ਦਿੱਤਾ। ਬਾਅਦ ਵਿੱਚ ਏਜੇਂਟਾਂ ਨੇ ਉਸ ਨੂੰ ਗੈਗ-ਕਾਨੂੰਨੀ ਢੰਗ ਨਾਲ ਟੂਰਿਸਟ ਵੀਜ਼ਾ ‘ਤੇ ਰੂਸ ਭੇਜ ਦਿੱਤਾ ਜਿੱਥੇ ਸਥਾਨਕ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਉਸ ਨੂੰ ਲਗਭਗ ਦੋ ਮਹੀਨੇ ਜੇਲ ਵਿੱਚ ਰੱਖਿਆ ਗਿਆ ਅਤੇ ਫੇਰ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਗਿਆ। ਉਸ ਨੇ ਦੋਸ਼ ਲਗਾਇਆ ਕਿ ਏਜੇਂਟਾਂ ਨੇ ਉਸ ਨਾਲ ਕਰੀਬ 8.5 ਲੱਖ ਰੁਪਏ ਦੀ ਠੱਗੀ ਕੀਤੀ।

ਇਸੇ ਤਰਾਂ੍ਹ ਦੂਜੇ ਵਿਅਕਤੀ ਨੇ ਵੀ ਇ੍ਹਨਾਂ ਦੋਹਾਂ ਏਜੇਂਟਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਰੂਸ ਭੇਜਣ ਅਤੇ ਧੋਖਾ ਕਰਨ ਦੇ ਆਰੋਪ ਲਗਾਏ।  ਉਸ ਨੇ ਦੱਸਿਆ ਕਿ ਰੂਸ ਪਹੁੰਚਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਨਹੀਂ ਮਿਲਿਆ ਅਤੇ ਜਦੋਂ ਉਸ ਨੇ ਏਜੇਂਟ ਨਾਲ ਸੰਪਰਕ ਕੀਤਾ ਤਾ ਉਸ ਨੂੰ ਧਮਕੀ ਦਿੱਤੀ ਗਈ। ਬਾਅਦ ਵਿੱਚ ਰੂਸ ਦੀ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਭਾਰਤ ਡਿਪੋਰਟ ਕਰ ਦਿੱਤਾ। ਯੁਵਕ ਨੇ ਏਜੇਂਟਾਂ ‘ਤੇ ਲਗਭਗ 9 ਲੱਖ ਰੁਪਏ ਦੀ ਠੱਗੀ ਕਰਨ ਦਾ ਆਰੋਪ ਲਗਾਇਆ ਹੈ।

ਦੋਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੰਤਰੀ ਅਨਿਲ ਵਿਜ ਨੇ ਪੁਲਿਸ ਅਧਿਕਾਰਿਆਂ ਨੂੰ ਤੁਰੰਤ ਜਾਂਚ ਕਰਨ ਅਤੇ ਦੋਸ਼ਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਊਰਜਾ ਮੰਤਰੀ ਨੇ ਕਈ ਹੋਰ ਸ਼ਿਕਾਇਤਾਂ ਵੀ ਸੁਣੀ ਅਤੇ ਸਬੰਧਿਤ ਵਿਭਾਗਾਂ ਅਤੇ ਅਧਿਕਾਰਿਆਂ ਨੂੰ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ।

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਚੰਡੀਗੜ੍ਹ ਤਮਿਲ ਸੰਗਮ ਦੀ ਸੇਵਾ ਭਾਵਨਾ ਅਤੇ ਸਾਂਸਕ੍ਰਿਤਿਕ ਪ੍ਰਤੀਬੱਧਤਾ ਦੀ ਸਲਾਂਘਾ ਕੀਤੀ

ਚੰਡੀਗੜ੍ਹ  (  ਜਸਟਿਸ ਨਿਊਜ਼)

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਐਂਤਵਾਰ ਨੂੰ ਚੰਡੀਗੜ੍ਹ ਤਮਿਲ ਸੰਗਮ ਦੀ 55ਵੀਂ ਵਰ੍ਹੇਗੰਡ੍ਹ ਪ੍ਰੋਗਰਾਮ ਦੌਰਾਨ ਸਮਾਜਿਕ ਭਲਾਈ, ਸਿੱਖਿਆ ਅਤੇ ਸਾਂਸਕ੍ਰਿਤਿਕ ਸਦਭਾਵ ਵਿੱਚ ਇਸ ਦੇ ਲਗਾਤਾਰ ਯੋਗਦਾਨ ਲਈ ਇਸ ਦੀ ਸਲਾਂਘਾ ਕੀਤੀ।

ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਇਸ ਇਤਿਹਾਸਕ ਪ੍ਰੋਗਰਾਮ ਦਾ ਹਿੱਸਾ ਬਨਣ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਯਾਦ ਕਰਾਇਆ ਕਿ ਕਿਵੇਂ ਤਮਿਲ ਭਾਈਚਾਰੇ ਦੇ ਮੈਂਬਰ ਲਗਭਗ ਛੇ ਦਹਾਕੇ ਪਹਿਲਾਂ ਚੰਡੀਗੜ੍ਹ ਆਏ ਸਨ, ਜਦੋਂ ਸੁਤੰਤਰਤਾ ਤੋਂ ਬਾਅਦ ਸਿਟੀ ਬਿਯੂਟੀਫੁਲ ਦਾ ਨਿਰਮਾਣ ਹੋ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਸਿਟੀ ਬਿਯੂਟੀਫੁਲ ਦੇ ਨਿਰਮਾਣ ਅਤੇ ਰਖਰਖਾਵ ਵਿੱਚ ਆਪਣਾ ਯੋਗਦਾਨ ਬਹੁਤਾ ਸਲਾਂਘਾਯੋਗ ਹੈ।

ਉਨ੍ਹਾਂ ਨੇ ਸੰਗਮ ਵੱਲੋਂ ਆਪਣੀ ਅਮਰਲਡ ਜੁਬਲੀ ਨੂੰ ਦਾਨ ਦੇ ਉਤਸਵ ਵਜੋਂ ਮਨਾਉਣ ਦੀ ਪਹਿਲ ਦੀ ਸਲਾਂਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆ ਧਨਮ ਪਹਿਲ ਰਾਹੀਂ ਵਾਂਝੇ ਬੱਚਿਆਂ ਵਿੱਚ ਸਿੱਖਿਆ ਨੂੰ ਵਾਧਾ ਦੇਣ ਦੇ ਯਤਨਾਂ ਦੀ ਵੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਰਥਿਕ ਤੌਰ ਤੋਂ ਵਾਂਝੇ ਬੱਚਿਆਂ ਦੀ ਸਿੱਖਿਆ ਦਾ ਸਮਰਥਨ ਕਰਕੇ ਰਾਸ਼ਟਰ ਨਿਰਮਾਣ ਪ੍ਰਤੀ ਆਪਦੇ ਸਮਰਪਣ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ।

ਉਨ੍ਹਾਂ ਨੇ ਚੰਡੀਗੜ੍ਹ ਦੇ ਬਹੁਸਾਂਸਕ੍ਰਿਤਿਕ ਤਾਣੇ-ਬਾਣੇ ਵਿੱਚ ਤਮਿਲ ਪਰੰਪਰਾਵਾਂ ਅਤੇ ਮੁੱਲਾਂ ਪ੍ਰਤੀ ਸਨਮਾਨ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੱਕ ਮਜਬੂਤ ਅਤੇ ਮਨਮੋਹਕ ਸਭਿਆਚਾਰਕ ਅਨੁਭਵ ਪ੍ਰਦਾਨ ਕਰਦਾ ਹੈ।

ਇਸ ਤੋਂ ਪਹਿਲਾਂ ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਜੇਐਮ ਬਾਲਾਮੁਰੁਗਨ ਨੇ ਸੁਆਗਤੀ ਭਾਸ਼ਣ ਦਿੱਤਾ ਜਦੋਂ ਕਿ ਆਈਏਐਸ ਸ੍ਰੀ ਸੀਜੀ ਰਜਨੀਕਾਂਤਨ ਨੇ ਧੰਨਵਾਦ ਪ੍ਰਸਤਾਵ ਰੱਖਿਆ। ਇਸ ਮੌਕੇ ‘ਤੇ ਮੌਜ਼ੂਦ ਪ੍ਰਮੁੱਖ ਲੋਕਾਂ ਵਿੱਚ ਰਾਜਪਾਲ ਦੇ ਸਕੱਤਰ ਆਈਏਐਸ ਸ੍ਰੀ ਡੀਕੇ ਬੇਹੇਰਾ, ਆਈਏਐਸ ਸ੍ਰੀ ਮਾਧਵਨ, ਆਈਏਐਸ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵ, ਆਈਏਐਸ ਸ੍ਰੀ ਰਾਜਸ਼ੇਖਰਨ, ਸ੍ਰੀ ਸ਼ਕਤੀ ਪੇਰੁਮਲ ਅਤੇ ਚੰਡੀਗੜ੍ਹ ਤਮਿਲ ਸੰਗਮ ਦੇ ਮੈਬਰ ਸ਼ਾਮਲ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin