ਯਮੁਨਾਨਗਰ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼, ਦੋਸ਼ੀਆਂ ‘ਤੇ ਹੋਵੇਗੀ ਸਖਤ ਕਾਰਵਾਈ – ਅਨਿਲ ਵਿਜ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਹੈ ਕਿ ਯਮੁਨਾਨਗਰ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਦੋਸ਼ੀ ਪਾਏ ੧ਾਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਵਿਜ ਅੱਜ ਮੀਡੀਆ ਪਰਸਨਸ ਵੱਲੋਂ ਯਮੁਨਾਨਗਰ ਦੇ ਪ੍ਰਤਾਪ ਨਗਰ ਵਿੱਚ ਹੋਏ ਦੁਖਦ ਬੱਸ ਦੁਰਘਟਨਾ ਦੇ ਸਬੰਧ ਵਿੱਚ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਹਾਦਸੇ ਦੀ ਹਰ ਸੰਭਾਵਨਾ ਦੀ ਜਾਂਚ ਕੀਤੀ ਜਾਵੇ, ਚਾਹੇ ਉਹ ਬੱਸ ਦੀ ਤਕਨੀਕੀ ਸਥਿਤੀ ਨਾਲ ਸਬੰਧਿਤ ਹੋਵੇ ਜਾਂ ਡਰਾਈਵਰ ਦੀ ਲਾਪ੍ਰਵਾਹੀ ਨਾਲ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਪੱਧਰ ‘ਤੇ ਜੇਕਰ ਗਲਤੀ ਪਾਈ ਜਾਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਣ ਕਿ ਸਵੇਰੇ ਯਮੁਨਾਨਗਰ ਦੇ ਪ੍ਰਤਾਪਨਗਰ ਵਿੱਚ ਇੱਕ ਬੱਸ ਵਿੱਚ ਚੜਣ ਦੌਰਾਨ ਕੁੱਝ ਕੁੜੀਆਂ ਫਿਸਲ ਕੇ ਹੇਠਾਂ ਡਿੱਗ ਗਈ, ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਹੋਰ ਜਖਮੀ ਹੋ ਗਈਆਂ। ਜਖਮੀ ਵਿਦਿਆਰਥਣਾਂ ਦਾ ਇਲਾਜ ਜਾਰੀ ਹੈ।
ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇਹਰਿਆਣਾ ਵਿੱਚ ਰਾਜ ਪੱਧਰੀ ਸਮਾਰੋਹ 7 ਨਵੰਬਰ ਨੂੰ
ਚੰਡੀਗੜ੍ਹ (ਜਸਟਿਸ ਨਿਊਜ਼ )
– ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਪੁਰੇ ਹੋਣ ਦੇ ਮੌਕੇ ਵਿੱਚ 7 ਨਵੰਬਰ ਨੂੰ ਪੂਰੇ ਸੂਬੇ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜੋ ਰਾਸ਼ਟਰਭਗਤੀ, ਏਕਤਾ ਅਤੇ ਸਭਿਆਚਾਰਕ ਗੌਰਵ ਨਾਲ ਰੰਗੇ ਪ੍ਰੋਗਰਾਮ ਹੋਣਗੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੰਬਾਲਾ ਵਿੱਚ ਰਾਜ ਪੱਧਰੀ ਸਮਾਰੋਹ ਦੀ ਅਗਵਾਈ ਕਰਣਗੇ।
ਜਿਲ੍ਹਾ ਮੁੱਖ ਦਫਤਰਾਂ ‘ਤੇ ਆਯੋਜਿਤ ਪ੍ਰੋਗਰਾਮਾਂ ਵਿੱਚ ਵੱਖ-ਵੱਖ ਮੰਤਰੀ, ਸਾਂਸਦ, ਵਿਧਾਇਕ ਅਤੇ ਹੋਰ ਮਾਣਯੋਗ ਵਿਅਕਤੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣਗੇ। ਜੇਕਰ ਕਿਸੇ ਕਾਰਨ ਵਜੋ ਕੋਈ ਮੁੱਖ ਮਹਿਮਾਨ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਪਾਊਦਾ ਹੈ, ਤਾਂ ਸਬੰਧਿਤ ਡਿਪਟੀ ਕਮਿਸ਼ਨਰ ਸਮਾਰੋਹ ਦੀ ਅਗਵਾਈ ਕਰਣਗੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਅੰਬਾਲਾ ਜਿਲ੍ਹਾ ਦੇ ਨਰਾਇਣਗੜ੍ਹ ਵਿੱਚ ਸ੍ਰੀ ਪਵਨ ਸੈਣੀ, ਮੁਲਾਨਾ ਵਿੱਚ ਸ੍ਰੀਮਤੀ ਸੰਤੋਸ਼ ਸਾਰਵਾਨ ਅਤੇ ਅੰਬਾਲਾ ਸ਼ਹਿਰ ਵਿੱਚ ਸ੍ਰੀ ਅਸੀਮ ਗੋਇਲ ਮੁੱਖ ਮਹਿਮਾਨ ਰਹਿਣਗੇ।
ਭਿਵਾਨੀ ਸ਼ਹਿਰੀ ਵਿੱਚ ਸ੍ਰੀਮਤੀ ਸ਼ਰੂਤੀ ਚੌਧਰੀ ਦੇ ਨਾਲ ਵਿਧਾਇਕ ਸ੍ਰੀ ਘਨਸ਼ਾਮ ਦਾਸ ਸਰਾਫ, ਲੋਹਾਰੂ ਵਿੱਚ zਸੀ ਜੈ ਪ੍ਰਕਾਸ਼ ਦਲਾਲ ਅਤੇ ਬਭਾਨੀਖੇੜਾ ਵਿੱਚ ਵਿਧਾਇਕ ਸ੍ਰੀ ਕਪੂਰ ਸਿੰਘ ਪ੍ਰੋਗਰਾਮ ਦੀ ਅਗਵਾਈ ਕਰਣਗੇ।
ਚਰਖੀ ਦਾਦਰੀ ਵਿੱਚ ਲੋਕਸਭਾ ਸਾਂਸਦ ਸ੍ਰੀ ਧਰਮਬੀਰ ਸਿੰਘ ਅਤੇ ਵਿਧਾਇਕ ਸ੍ਰੀ ਸੁਨੀਲ ਸਤਪਾਲ ਸਾਂਗਵਾਨ ਅਤੇ ਬਾਡੜਾ ਵਿੱਚ ਵਿਧਾਇਕ ਸ੍ਰੀ ਉਮੇਦ ਸਿੰਘ ਮਹਿਮਾਨ ਹੋਣਗੇ।
ਫਰੀਦਾਬਾਦ ਵਿੱਚ ਕੇਂਦਰੀ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ ਜਦੋਂ ਕਿ ਬੜਖਲ ਵਿੱਚ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਫਰੀਦਾਬਾਦ ਐਨਆਈਈ ਵਿੱਚ ਸ੍ਰੀ ਸਤੀਸ਼ ਕੁਮਾਰ ਫਾਗਨਾ, ਵਲੱਭਗੜ੍ਹ ਵਿੱਚ ਸ੍ਰੀ ਮੂਲਚੰਦ ਸ਼ਰਮਾ ਅਤੇ ਪ੍ਰਥਲਾ ਵਿੱਚ ਸ੍ਰੀ ਟੇਕਚੰਦ ਸ਼ਰਮਾ ਪ੍ਰੋਗਰਾਮ ਦੀ ਅਗਵਾਈ ਕਰਣਗੇ।
ਫਤਿਹਾਬਾਦ ਵਿੱਚ ਰਾਜਰਸਭਾ ਸਾਂਸਦ ਸ੍ਰੀਮਤੀ ਕਿਰਣ ਚੌਧਰੀ ਦੇ ਨਾਲ ਸ੍ਰੀ ਦੂੜਾਰਾਮ, ਟੋਹਾਨਾ ਵਿੱਚ ਸ੍ਰੀ ਦੇਵੇਂਦਰ ਬਬਲੀ ਅਤੇ ਰਤਿਆ ਵਿੱਚ ਸ੍ਰੀਮਤੀ ਸੁਨੀਤਾ ਦੁੱਗਲ ਮੌਜੂਦ ਰਹਿਣਗੇ।
ਗੁਰੂਗ੍ਰਾਮ ਵਿੱਚ ਮਾਲ ਮੰਤਰੀ ਸ੍ਰੀ ਵਿਪੁਲ ਗੋਇਲ ਦੇ ਨਾਲ ਸ੍ਰੀ ਓਮ ਪ੍ਰਕਾਸ਼ ਧਨਖੜ ਅਤੇ ਵਿਧਾਹਿਕ ਸ੍ਰੀ ਮੁਕੇਸ਼ ਸ਼ਰਮਾ ਜਦੋਂ ਕਿ ਪਟੌਦੀ ਵਿੱਚ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ ਅਤੇ ਸੋਹਨਾ ਵਿੱਚ ਵਿਧਾਹਿਕ ਸ੍ਰੀ ਤੇਜਪਾਲ ਤੰਵਰ ਸਮਾਰੋਹ ਦੀ ਅਗਵਾਈ ਕਰਣਗੇ।
ਹਿਸਾਰ ਵਿੱਚ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਦੇ ਨਾਲ ਵਿਧਾਹਿਕ ਸ੍ਰੀਮਤੀ ਸਾਵਿੱਤਰੀ ਜਿੰਦਲ ਅਤੇ ਡਾ. ਕਮਲ ਗੁਪਤਾ ਜਦੋਂ ਕਿ ਹਾਂਸੀ ਵਿੱਚ ਵਿਧਾਹਿਕ ਸ੍ਰੀ ਵਿਨੋਦ ਭਿਆਨਾ, ਨਾਰਨੌਂਦ ਵਿੱਚ ਕੈਪਟਨ ਅਨਿਮਨਿਊ, ੳਕਲਾਨਾ ਵਿੱਚ ਸ੍ਰੀ ਅਨੂਪ ਧਾਨਕ, ਨਲਵਾ ਵਿੱਚ ਵਿਧਾਇਕ ਸ੍ਰੀ ਰਣਧੀਰ ਪਨਿਹਾਰ ਅਤੇ ਆਦਮਪੁਰ ਵਿੱਚ ਸ੍ਰੀ ਭਵਅ ਬਿਸ਼ਨੋਈ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।
ਝੱਜਰ ਵਿੱਚ ਸਹਿਕਾਰਤਾ ਮੰਤਰੀ ਡਾ ਅਰਵਿੰਦ ਕੁਮਾਰ ਸ਼ਰਮਾ ਦੇ ਨਾਲ ਸ੍ਰੀ ਕਪਤਾਨ ਬਿਰਧਾਨਾ, ਬਹਾਦੁਰਗੜ੍ਹ ਵਿੱਚ ਵਿਧਾਇਕ ਸ੍ਰੀ ਰਾਜੇਸ਼ ਜੂਨ ਅਤੇ ਸ੍ਰੀ ਦਿਨੇਸ਼ ਕੌਸ਼ਿਕ ਅਤੇ ਬੇਰੀ ਵਿੱਚ ਸ੍ਰੀ ਸੰਜੈ ਕਬਲਾਨਾ ਸਮਾਰੋਹ ਦੀ ਅਗਵਾਈ ਕਰਣਗੇ।
ਜੀਦ ਵਿੱਚ ਸਮਾਜਿਕ ਨਿਆਂ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸਫੀਦੋਂ ਵਿੱਚ ਸ੍ਰੀ ਰਾਮਕੁਮਾਰ ਗੌਤਮ, ਉਚਾਨਾ ਵਿੱਚ ਵਿਧਾਇਕ ਸ੍ਰੀ ਦੇਵੇਂਦਰ ਚਤਰਭੁੱਜ ਅਤਰੀ ਅਤੇ ਜੁਲਾਨਾ ਵਿੱਚ ਕੈਪਟਨ ਯੋਗੇਸ਼ ਬੈਰਾਗੀ ਸ਼ਾਮਿਲ ਹੌਣਗੇ।
ਕੈਥਲ ਵਿੱਚ ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਦੇ ਨਾਲ ਸ੍ਰੀ ਲੀਲਾ ਰਾਮ, ਪੁੰਡਰੀ ਵਿੱਚ ਵਿਧਾਇਕ ਸ੍ਰੀ ਸਤਪਾਲ ਜਾਂਬਾ, ਚੀਕਾ ਵਿੱਚ ਸ੍ਰੀ ਕੁਲਵੰਤ ਰਾਮ ਬਾਜੀਗਰ ਅਤੇ ਕਲਾਇਤ ਵਿੱਚ ਸ੍ਰੀਮਤੀ ਕਮਲੇਸ਼ ਢਾਂਡਾ ਮੁੱਖ ਮਹਿਮਾਨ ਹੋਣਗੇ।
ਕਰਨਾਲ ਵਿੱਚ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਸਿੰਘ ਕਲਿਆਣ ਦੇ ਨਾਲ ਵਿਧਾਇਕ ਸ੍ਰੀ ਜਗਮੋਹਨ ਆਨੰਦ, ਅਸੰਧ ਵਿੱਚ ਵਿਧਾਇਕ ਸ੍ਰੀ ਯੋਗੇਂਦਰ ਸਿੰਘ ਰਾਣਾ, ਇੰਦਰੀ ਵਿੱਚ ਸ੍ਰੀ ਰਾਮਕੁਮਾਰ ਕਸ਼ਪ ਅਤੇ ਨੀਲੋਖੇੜੀ ਵਿੱਚ ਸ੍ਰੀ ਭਗਵਾਨ ਦਾਸ ਸਮਾਰੋਹ ਦੀ ਅਗਵਾਈ ਕਰਣਗੇ।
ਕੁਰੂਕਸ਼ੇਤਰ ਵਿੱਚ ਸਾਂਦਸ ਸ੍ਰੀ ਨਵੀਨ ਜਿੰਦਲ, ਥਾਨੇਸਰ ਵਿੱਚ ਸ੍ਰੀ ਸੁਭਾਸ਼ ਸੁਧਾ, ਪੇਹੋਵਾ ਵਿੱਚ ਸ੍ਰੀ ਜੈਯਭਗਵਾਨ ਸ਼ਰਮਾ ਅਤੇ ਸ਼ਾਹਬਾਦ ਵਿੱਚ ਸ੍ਰੀ ਸੁਭਾਸ਼ ਕਲਸਾਨਾ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ।
ਮਹੇਂਦਰਗੜ੍ਹ ਜਿਲ੍ਹਾ ਵਿੱਚ ਸਿਹਤ ਮੰਤਰੀ ਸੁਸ੍ਰੀ ਆਰਤੀ ਸਿੰਘ ਰਾਓ ਦੇ ਨਾਲ ਵਿਧਾਇਕ ਸ੍ਰੀ ਕੰਵਰ ਸਿੰਘ, ਨਾਰਨੌਲ ਵਿੱਚ ਸ੍ਰੀ ਓਮਪ੍ਰਕਾਸ਼ ਯਾਦਵ ਅਤੇ ਨਾਗਲ ਚੌਧਰੀ ਵਿੱਚ ਸ੍ਰੀ ਅਭੈ ਸਿੰਘ ਯਾਦਵ ਸਮਾਰੋਹ ਦੀ ਅਗਵਾਈ ਕਰਣਗੇ।
ਨੁੰਹ ਵਿੱਚ ਰਾਜਸਭਾ ਸਾਂਸਦ ਸ੍ਰੀ ਰਾਮ ਚੰਦਰ ਜਾਂਗੜਾ ਦੇ ਨਾਲ ਸ੍ਰੀ ਸੰਜੈ ਸਿੰਘ, ਫਿਰੋਜਪੁਰ ਝਿਰਕਾ ਵਿੱਚ ਸ੍ਰੀ ਨਸੀਮ ਅਹਿਮਦ ਅਤੇ ਪੁੰਨਹਾਨਾ ਵਿੱਚ ਸ੍ਰੀ ਏਜਾਜ ਖਾਨ ਮੁੱਖ ਮਹਿਮਾਨ ਵਜੋ ਸ਼ਾਮਿਲ ਹੌਣਗੇ।
ਪਲਵਲ ਵਿੱਚ ਵਿਧਾਇਕ ਸ੍ਰੀ ਹਰੇਂਦਰ ਸਿੰਘ ਅਤੇ ਹਥੀਨ ਵਿੱਚ ਸ੍ਰੀ ਮਨੋਜ ਰਾਵਤ ਸਮਾਰੋਹ ਦੀ ਅਗਵਾਈ ਕਰਣਗੇ।
ਪੰਚਕੂਲਾ ਵਿੱਚ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਦੇ ਨਾਲ ਸ੍ਰੀ ਗਿਆਨ ਚੰਦ ਗੁਪਤਾ, ਜਦੋਂ ਕਿ ਕਾਲਕਾ ਵਿੱਚ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਪ੍ਰੋਗਰਾਮ ਦੀ ਅਗਵਾਈ ਕਰਣਗੇ।
ਪਾਣੀਪਤ ਵਿੱਚ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਦੇ ਨਾਲ ਵਿਧਾਇਕ ਸ੍ਰੀ ਪ੍ਰਮੋਦ ਵਿਜ ਅਤੇ ਸਮਾਲਖਾ ਵਿੱਚ ਵਿਧਾਇਕ ਸ੍ਰੀ ਮਨਮੋਹਨ ਭਡਾਨਾ ਮੁੱਖ ਮਹਿਮਾਨ ਹੋਣਗੇ।
ਰਿਵਾੜੀ ਵਿੱਚ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ ਦੇ ਨਾਲ ਵਿਧਾਇਕ ਸ੍ਰੀ ਲੱਕਛਮਣ ਸਿੰਘ ਯਾਦਵ, ਕੋਸਲੀ ਵਿੱਚ ਸ੍ਰੀ ਅਨਿਲ ਯਾਦਵ ਅਤੇ ਬਾਵਲ ਵਿੱਚ ਡਾ. ਕ੍ਰਿਸ਼ਣ ਕੁਮਾਰ ਪ੍ਰੋਗਰਾਮ ਦੀ ਅਗਵਾਈ ਕਰਣਗੇ।
ਰੋਹਤਕ ਵਿੱਚ ਰਾਜਸਭਾ ਸਾਂਦਸ ਸ੍ਰੀ ਕਾਰਤੀਕੇਯ ਸ਼ਰਮਾ ਨਾਲ ਸ੍ਰੀ ਮਨੀਸ਼ ਗਰੋਵਰ, ਸਾਂਪਲਾ ਵਿੱਚ ਸ੍ਰਮਤੀ ਮੰਜੂ ਹੁਡਾ, ਮਹਿਮ ਵਿੱਚ ਸ੍ਰੀ ਦੀਪਕ ਹੁਡਾ ਅਤੇ ਕਲਾਨੌਰ ਵਿੱਚ ਸ੍ਰੀਮਤੀ ਰੇਣੂ ਡਾਬਲਾ ਮੌਜੂਦ ਰਹੇਗੀ।
ਸਿਰਸਾ ਵਿੱਚ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਦੇ ਨਾਲ ਸ੍ਰੀ ਗੋਪਾਲ ਕਾਂਡਾ, ਮੰਡੀ ਡਬਵਾਲੀ ਵਿੱਚ ਸ੍ਰੀ ਬਲਦੇਵ ਸਿੰਘ ਮੰਗਿਆਨਾ, ਕਾਲਾਂਵਾਲੀ ਵਿੱਚ ਸ੍ਰੀ ਰਾਜੇਂਦਰ ਦੇਸੂਜੋਦਾ, ਏਲਨਾਬਾਦ ਵਿੱਚ ਸ੍ਰੀ ਅਮੀਰ ਚੰਦਰ ਮੇਹਤਾ ਅਤੇ ਰਾਨਿਆਂ ਵਿੱਚ ਸ੍ਰੀ ਸ਼ੀਸ਼ਪਾਲ ਕੰਬੋਜ ਮੁੱਖ ਮਹਿਮਾਨ ਹੋਣਗੇ।
ਸੋਨੀਪਤ ਵਿੱਚ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੇ ਨਾਲ ਵਿਧਾਇਕ ਸ੍ਰੀ ਨਿਖਿਲ ਮਦਾਨ ਅਤੇ ਸ੍ਰੀ ਮੋਹਨ ਲਾਲ ਬਡੌਲੀ, ਗਨੌਰ ਵਿੱਚ ਵਿਧਾਇਕ ਸ੍ਰੀ ਦੇਵੇਂਦਰ ਕਾਦਿਆਨ ਅਤੇ ਸ੍ਰੀ ਦੇਵੇਂਦਰ ਕੌਸ਼ਿਕ, ਖਰਖੌਦਾ ਵਿੱਚ ਸ੍ਰੀ ਪਵਨ ਖਰਖੌਦਾ, ਰਾਈ ਵਿੱਚ ਵਿਧਾਇਕ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਅਤੇ ਬਰੌਦਾ ਵਿੱਚ ਸ੍ਰੀ ਪ੍ਰਦੀਪ ਸਾਂਗਵਾਨ ਪ੍ਰੋਗਰਾਮ ਦੀ ਅਗਵਾਈ ਕਰਣਗੇ।
ਯਮੁਨਾਨਗਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਦੇ ਨਾਲ ਵਿਧਾਇਕ ਸ੍ਰੀ ਘਨਸ਼ਾਮ ਦਾਸ, ਸਢੌਰਾ ਵਿੱਚ ਸ੍ਰੀ ਬਲਵੰਤ ਸਿੰਘ ਅਤੇ ਜਗਾਧਰੀ ਵਿੱਚ ਸ੍ਰੀ ਕੰਵਰ ਪਾਲ ਗੁੱਜਰ ਸਮਾਰੋਹ ਦੀ ਅਗਵਾਈ ਕਰਣਗੇ।
Leave a Reply