ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਅੰਬਾਲਾ ਨੂੰ ਦਿੱਤੀ ਪੰਜ ਹੋਰ ਨਵੀਂ ਏਸੀ ਈ-ਬੱਸਾਂ ਦੀ ਸੌਗਾਤ, ਕੁੱਲ 15 ਬੱਸਾਂ ਤੋਂ ਹੁਣ ਲੋਕਲ ਸਫਰ ਬਣੇਗਾ ਕੂਲ ਅਤੇ ਗ੍ਰੀਨ
ਬੱਸਾਂ ਦੇ ਰੂਟ ‘ਤੇ 23 ਆਧੁਨਿਕ ਬੱਸ ਕਿਯੂ ਸ਼ੈਲਟਰ ਦਾ ਵੀ ਹੋ ਰਿਹਾ ਨਿਰਮਾਣ, ਬੈਠਣ ਦੀ ਵਿਵਸਥਾ ਦੇ ਨਾਲ ਪੱਖੇ ਤੇ ਲਾਇ ਦੀ ਸਹੂਲਤ ਵੀ ਹੋਵੇਗੀ – ਅਨਿਲ ਵਿਜ
ਚੰਡੀਗੜ੍ਹ( ਜਸਟਿਸ ਨਿਊਜ਼ )
– ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਵਿੱਚ ਵਾਤਾਵਰਣ ਦੇ ਅਨੁਕੂਲ ਲੋਕਲ/ਸ਼ਹਿਰੀ ਬੱਸ ਸੇਵਾ ਨੂੰ ਪ੍ਰੋਤਸਾਹਨ ਦੇਣ ਲਈ ਅੰਬਾਲਾ ਵਿੱਚ ਪੰਜ ਹੋਰ ਨਵੀਂ ਏਸੀ ਇਲੈਕਟ੍ਰਿਕ ਬੱਸਾਂ (ਈ-ਬੱਸ) ਨੂੰ ਲੋਕਲ ਰੂਟ ‘ਤੇ ਸ਼ਾਮਿਲ ਕੀਤਾ ਗਿਆ ਹੈ। 10 ਇਲੈਕਟ੍ਰਿਕ ਬੱਸਾਂ ਦਾ ਸੰਚਾਲਨ ਪਹਿਲਾਂ ਹੀ ਕੀਤਾ ਜਾ ਰਿਹਾ ਹੈ ਹੁਣ ਪੰਜ ਨਵੀਆਂ ਇਲੈਕਟ੍ਰਿਕ ਬੱਸਾਂ ਮਿਲਣ ‘ਤੇ ਬੱਸਾਂ ਦੀ ਗਿਣਤੀ ਕੁੱਲ 15 ਹੋ ਗਈ ਹੈ ਜੋ ਕਿ ਵਾਤਾਵਰਣ ਤੋਂ ਸਵੱਛ ਅਤੇ ਸਫਰ ਨੂੰ ਆਰਾਮਦਾਇਕ ਬਣਾਏਗੀ।
ਉਨ੍ਹਾਂ ਨੇ ਦਸਿਆ ਕਿ ਮਹਾਨਗਰਾਂ ਦੀ ਤਰਜ ‘ਤੇ ਅੰਬਾਲਾ ਵਿੱਚ ਵੀ ਲੋਕਲ ਬੱਸ ਸੇਵਾ ਨੂੰ ਪੂਰੀ ਤਰ੍ਹਾ ਨਾਲ ਏਅਰ ਕੰਡੀਸ਼ਨ ਈ-ਬੱਸ ਸੇਵਾ ਵਿੱਚ ਬਦਲਣ ਦੇ ਵੱਲ ਕਦਮ ਵਧਾਏ ਜਾ ਰਹੇ ਹਨ। ਯਾਤਰੀਆਂ ਦੀ ਸਹੂਲਤ ਦੇ ਅੰਬਾਲਾ ਵਿੱਚ ਲੋਕਲ ਬੱਸ ਰੂਟ ‘ਤੇ ਆਧੁਨਿਕ 23 ਨਵੇਂ ਬੱਸ ਕਿਯੂ ਸ਼ੈਲਟਰ ਬਨਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਬੱਸ ਕਿਯੂ ਸ਼ੈਲਟਰਾਂ ਵਿੱਚ ਲੋਕਾਂ ਦੇ ਬੈਠਣ ਦੇ ਨਾਲ-ਨਾਲ ਬਿਜਲੀ ਤੇ ਲਾਇਟ ਦੀ ਸਹੂਲਤ ਵੀ ਹੋਵੇਗੀ। ਗੌਰਤਲਬ ਹੈ ਕਿ ਇਸ ਸਮੇਂ ਲੋਕਕ ਟਾਂ੍ਰਸਪੋਰਅ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਕੁੱਲ 25 ਬੱਸਾਂ ਦਾ ਸੰਚਾਲਨ ਟ੍ਰਾਂਸਪੋਰਟ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ 15 ਇਲੈਕਟ੍ਰਿਕ ਏਸੀ ਬੱਸਾਂ ਸ਼ਾਮਿਲ ਹਨ।
ਗੌਰਤਲਬ ਹੈ ਕਿ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਦੇ ਯਤਨਾਂ ਨਾਲ ਅੰਬਾਲਾ ਵਿੱਚ ਲੋਕਲ ਬੱਸ ਸੇਵਾ ਨੂੰ ਲਗਭਗ 25 ਸਾਲ ਬਾਅਦ ਮੁੜ ਸ਼ੁਰੂ ਕੀਤਾ ਜਾ ਸਕਿਆ ਹੈ। ਸ੍ਰੀ ਵਿਜ ਨੇ ਬੀਤੇ ਸਾਲ 1 ਨਵੰਬਰ ਨੂੰ 10 ਮਿਨੀ ਬੱਸਾਂ ਦੇ ਨਾਲ ਟ੍ਰਾਂਸਪੋਰਟ ਸੇਵਾ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਇਸੀ ਸਾਲ ਗਣਤੰਤਰ ਦਿਵਸ ਦੇ ਦਿਨ 26 ਜਨਵਰੀ ਨੂੰ ਲੋਕਲ ਬੱਸ ਸੇਵਾ ਵਿੱਚ 5 ਇਲੈਕਟ੍ਰਿਕ ਏਸੀ ਬੱਸਾਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਯਾਤਰੀਆਂ ਲਈ 23 ਥਾਂਵਾਂ ‘ਤੇ ਆਧੁਨਿਕ ਬੱਸ ਕਿਯੂ ਸ਼ੈਲਟਰਾਂ ਦਾ ਨਿਰਮਾਣ
ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਲੋਕਲ ਬੱਸ ਸੇਵਾ ਦਾ ਲਾਭ ਵੱਧ ਤੋਂ ਵੱਧ ਯਾਤਰੀਆਂ ਨੂੰ ਬਿਨ੍ਹਾ ਕਿਸੇ ਦੁੱਖ ਤਕਲੀਫ ਦੇ ਮਿਲੇ ਇਹੀ ਸਾਡੀ ਪ੍ਰਾਥਮਿਕਤਾ ਹੈ। ਸਰਦੀ-ਗਰਮੀ ਅਤੇ ਬਰਸਾਤ ਦੇ ਮੌਸਮ ਵੀ ਯਾਤਰੀਆਂ ਨੂੰ ਮੁਸ਼ਕਲ ਨਾ ਹੋਵੇ ਇਸ ਦੇ ਲਈ ਅੰਬਾਲਾ ਕੈਂਟ ਵਿੱਚ ਨਗਰ ਪਰਿਸ਼ਦ ਵੱਲੋਂ 23 ਥਾਵਾਂ ‘ਤੇ ਆਧੁਨਿਕ ਬੱਸ ਕਿਯੂ ਸ਼ੈਲਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਧੁਨਿਕ ਕਿਯੂ ਸ਼ੈਲਟਰ ਬੈਠਣ ਤੋਂ ਇਲਾਵਾ ਲਾਇਟ ਤੇ ਪੱਖੇ ਦੀ ਵਿਵਸਥਾ ਨਾਲ ਲੈਸ ਹੋਣਗੇ
ਗਰੁੱਪ -ਡੀ ਉਮੀਦਵਾਰਾਂ ਦੀ ਹੋਵੇਗੀ ਬਾਇਓਮੈਟ੍ਰਿਕ ਵੈਰੀਫਿਕੇਸ਼ਨਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਕਰੇਗਾ ਤਸਦੀਕ
ਚੰਡੀਗੜ੍( ਜਸਟਿਸ ਨਿਊਜ਼ )
– ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਇਸ਼ਤਿਹਾਰ ਗਿਣਤੀ 01/2023 ਦੇ ਤਹਿਤ ਗਰੁੱਪ ਡੀ, ਕਾਮਨ ਕੈਡਰ ਅਸਮੀਆਂ ਲਈ ਚੁਣੇ ਗਏ ਸਾਰੇ ਉਮੀਦਵਾਰਾਂ ਦਾ ਬਾਇਓਮੈਟ੍ਰਿਕ ਤਸਦੀਕ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧ ਵਿੱਚ ਭਰਤੀ ਪ੍ਰਕ੍ਰਿਆ ਦੀ ਨਿਰਪੱਖਤਾ ਨੂੰ ਯਕੀਨੀ ਕਰਨ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਜਾਂ ਮੁਕਦਮੇਬਾਜੀ ਤੋਂ ਬੱਚਣ ਲਈ ਚੁੱਕਿਆ ਜਾ ਰਿਹਾ ਹੈ। ਕਮਿਸ਼ਨ ਨੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਨਵੇਂ ਚੁਣੇ ਗਰੁੱਪ ਡੀ ਕਰਮਚਾਰੀਆਂ ਦੀ ਜਰੂਰੀ ਜਾਣਕਾਰੀ ਤੁਰੰਤ ਦੇਣ ਦੀ ਅਪੀਲ ਕੀਤੀ ਹੈ।
ਇਸ ਸਬੰਧ ਵਿੱਚ ਮਾਨਵ ਸੰਸਾਧਨ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਵਿੱਚ ਸਾਰੇ ਵਿਭਾਗ ਪ੍ਰਮੁੱਖਾਂ, ਡਿਵੀਜਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰ, ਪੰਚਕੂਲਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਦਫਤਰਾਂ ਵਿੱਚ ਕੰਮ ਕਰ ਰਹੇ ਗਰੁੱਪ ਡੀ (ਕਾਮਨ ਕੈਡਰ) ਉਮੀਦਵਾਰਾਂ ਦਾ ਵੇਰਵਾ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਸਕੱਤਰ ਨੂੰ ਭੇਜਣ ਤਾਂ ਜੋ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕ੍ਰਿਆ ਜਲਦੀ ਸ਼ੁਰੂ ਕੀਤੀ ਜਾ ਸਕੇ।
ਇਸ ਤੋਂ ਪਹਿਲਾਂ ਚੁਣੇ ਉਮੀਦਵਾਰਾਂ ਨੂੰ ਸ਼ੁਰੂਆਤ ਰੂਪ ਨਾਲ ਸਬੰਧਿਤ ਡਿਵੀਜਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰ, ਪੰਚਕੂਲਾ ਦੇ ਦਫਤਰਾਂ ਵਿੱਚ ਜੁਆਇਨ ਕਰਨ ਦੇ ਨਿਰਦੇਸ਼ ਦੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ ਇੰਨ੍ਹਾਂ ਉਮੀਦਵਾਰਾਂ ਦੇ ਪੋਸਟਿੰਗ ਆਡਰ ਐਚਕੇਸੀਐਲ ਪੋਰਅਲ ਰਾਹੀਂ ਜਾਰੀ ਕੀਤੇ ਗਏ।
ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਵਿਸ਼ਵ ਚੈਪੀਅਨ ਬਨਣ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਵਧਾਈ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਵਿਸ਼ਵ ਚੈਪੀਅਨ ਬਨਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਬੇਟੀਆਂ ਨੇ ਕੌਮਾਂਤਰੀ ਮੰਚ ‘ਤੇ ਭਾਰਤ ਦਾ ਮਾਣ ਵਧਾਇਆ ਹੈ ਅਤੇ ਇਹ ਉਪਲਬਧੀ ਪੂਰੇ ਰਾਸ਼ਟਰ ਲਈ ਮਾਣ ਦਾ ਵਿਸ਼ਾ ਹੈ।੦
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਨਿਵਾਸ ਵਿੱਚ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਜੇਤੂ ਟੀਮ ਦਾ ਹਿੱਸਾ ਰਹੀ ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਨੇ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲੇਅਰ ਆਫ ਦਾ ਮੈਚ ਦਾ ਪੁਰਸਕਾਰ ਹਾਸਲ ਕੀਤਾ। ਸ਼ੇਫਾਲੀ ਨੇ ਨਿਰਣਾਇਕ ਪਾਰੀ ਖੇਲਦੇ ਹੋਏ 87 ਰਨ ਬਣਾਏ ਅਤੇ ਨਾਲ ਹੀ ਦੋ ਮਹਤੱਵਪੂਰਣ ਵਿਕਟ ਲੈ ਕੇ ਟੀਮ ਦੀ ਜਿੱਤ ਯਕੀਨੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ੇਫਾਲੀ ਦਾ ਸ਼ਾਨਦਾਰ ਪ੍ਰਦਰਸ਼ਨ ਹਰਿਆਣਾ ਦੀ ਬੇਟੀਆਂ ਦੀ ਪ੍ਰਤਿਭਾ, ਮਿਹਨਤ ਅਤੇ ਸੰਕਲਪ ਦਾ ਪ੍ਰਤੀਕ ਹੈ, ਜਿਸ ‘ਤੇ ਪੂਰੇ ਸੂਬੇ ਨੂੰ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਬੇਟੀਆਂ ਅੱਜ ਵੱਖ-ਵੱਖ ਖੇਡਾਂ ਵਿੱਚ ਦੇਸ਼ ਦਾ ਮਾਣ ਵਧਾ ਰਹੀਆਂ ਹਨ ਅਤੇ ਆਉਣ ਵਾਲੀ ਪੀੜੀਆਂ ਲਈ ਪੇ੍ਰਰਣਾ ਦਾ ਸਰੋਤ ਬਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਪ੍ਰੋਤਸਾਹਨ ਅਤੇ ਖਿਡਾਰੀਆਂ ਦੇ ਸਨਮਾਨ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਗੁਮਾਰ ਅਗਰਵਾਲ, ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਅਨੇਕ ਅਧਿਕਾਰੀ ਮੌਜੂਦ ਰਹੇ।
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਆਦਰਸ਼ਾਂ ਤੋਂ ਪੇ੍ਰਰਣਾ ਲੈ ਕੇ ਨਵੀਂ ਪੀੜੀ ਰਾਸ਼ਟਰ ਨਿਰਮਾਣ ਵਿੱਚ ਦਵੇ ਯੋਗਦਾਨ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਸਕੱਤਰੇਤ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ‘ਤੇ ਪੂਰੇ ਸੂਬੇ ਦੇ ਸਕੂਲਾਂ ਵਿੱਚ ਆਯੋਜਿਤ ਲੇਖ ਲੇਖਨ ਅਤੇ ‘ਸੁਣੋ ਕਹਾਣੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ’ ਮੁਕਾਬਲੇ ਦੀ ਵਰਚੂਅਲ ਸ਼ੁਰੂਆਤ ਕੀੀਤ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਅਦੁੱਤੀ ਹਿੰਮਤ, ਤਿਆਗ ਅਤੇ ਸਰਵੋਚ ਕੁਰਬਾਨੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਸਚਾਈ, ਹਿੰਮਤ ਅਤੇ ਮਨੁੱਖਤਾ ਦੀ ਵਿਲੱਖਣ ਮਿਸਾਲ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਉੱਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਐਮ ਪਾਂਡੂਰੰਗ, ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਪ੍ਰਭਲੀਨ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸੂਬੇ ਦੇ ਵੱਖ -ਵੱਖ ਸਕੂਲ ਵਰਚੂਅਲ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ।
ਮਾਣਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਤੋਂ ਸਿੱਖਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ‘ਤੇ ਚਾਰ ਵਿਦਿਆਰਥੀਆਂ ਨੇ ਸਾਖੀ ਵਾਚਨ ਪੇਸ਼ ਕਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਨਾਲ ਜੁੜੀ ਪ੍ਰੇਰਕ ਘਟਨਾਵਾਂ ਨੂੰ ਸਾਂਝਾ ਕੀਤਾ।
ਮੁੱਖ ਮੰਤਰੀ ਨੇ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਂਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਨਵੀਂ ਪੀੜੀ ਨੂੰ ਆਪਣੇ ਗੁਰੂਆਂ ਅਤੇ ਰਾਸ਼ਟਰ ਨਾਇਕਾਂ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚਲਣ ਲਈ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਨੇ ਹਰਿਆਣਾ ਦੀ ਧਰਤੀ ਨੂੰ ਆਪਣੀ ਚਰਣਾਂ ਦੀ ਧੂਲ ਨਾਲ ਪਵਿੱਤਰ ਕੀਤਾ ਹੈ ਅਤੇ ਉਨ੍ਹਾਂ ਦੀ ਸਿਖਿਆਵਾਂ ਇੱਥੇ ਦੇ ਜਨਮਾਨਸ ਵਿੱਚ ਡੁੰਘਾਈ ਨਾਲ ਰਚੀਆਂ -ਵਸੀਆਂ ਹਨ।
ਮੁੱਖ ਮੰਤਰੀ ਸ੍ਰੀ ਸੈਣੀ ਨੇ ਦਸਿਆ ਕਿ ਇਸ ਆਯੋਜਨ ਵਿੱਚ ਪੂਰੇ ਸੂਬੇ ਦੇ ਸਕੂਲਾਂ ਤੋਂ ਸਾਢੇ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਹੋ ਰਹੀ ਹੈ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਨਵੀਂ ਪੀੜੀ ਆਪਣੇ ਗੁਰੂਆਂ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਤੋਂ ਪੇ੍ਰਰਣਾ ਲੈ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮੁਕਾਬਲੇ ਵਿੱਚ ਪੂਰੇ ਮਨ ਨਾਲ ਹਿੱਸਾ ਲੈਣ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਤਿਆਗ, ਸਹਿਣ ਸ਼ਕਤੀ, ਸਮਾਨਤਾ ਅਤੇ ਨਿਆਂ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਉਤਾਰਣ।
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਤਕਨੀਕੀ ਪੀੜੀ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਰੋਤਾਂ ਦੀ ਵਰਤੋ ਮਨੁੱਖਤਾ, ਕਰੁਣਾ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਵਿੱਚ ਕਰਨੀ ਚਾਹੀਦੀ ਹੈ। ਇੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਰਮ ਅਤੇ ਵਿਚਾਰਾਂ ਨਾਲ ਰਾਸ਼ਟਰ ਨੂੰ ਹੋਰ ਮਜਬੂਤ ਬਨਾਂਉਣ ਦਾ ਸੰਕਲਪ ਲੈਣ। ਇਹੀ ਇਸ ਮੁਕਾਬਲੇ ਦਾ ਸੱਚਾ ਉਦੇਸ਼ ਹੈ।
ਧਰਮਨਗਰੀ ਕੁਰੂਕਸ਼ੇਤਰ ਨੂੰ ਜਲਦੀ ਮਿਲੇਗੀ ਰਿੰਗ ਰੋਡ ਦੀ ਸਹੂਲਤ – ਮੁੱਖ ਮੰਤਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
– ਸ਼ਰਧਾਲੂਆ ਦੀ ਵੱਧਦੀ ਤਾਦਾਦ ਨੂੰ ਦੇਖਦੇ ਹੋਏ ਕੁਰੂਕਸ਼ੇਤਰ ਵਿੱਚ ਰਿੰਗ ਰੋਡ ਦੀ ਯੋਜਨਾ ‘ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਇਸ ਦੀ ਡੀਪੀਆਰ ਲਗਭਗ ਤਿਆਰ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੁਰੂਕਸ਼ੇਤਰ ਦੇ ਵਿਕਾਸ ਲਈ 250 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ, ਜਿਸ ਨਾਲ ਧਰਮਨਗਰੀ ਨੂੰ ਨਵਾਂ ਸਵਰੂਪ ਮਿਲ ਰਿਹਾ ਹੈ।
ਇਹ ਗੱਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਨਿਵਾਸ ਵਿੱਚ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਦੇ ਸਬੰਧ ਵਿੱਚ ਆਯੋਜਿਤ ਪ੍ਰੈਸ ਕਾਨਫ੍ਰੈਂਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਕਹੀ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਵਿੱਚ ਕੁਰੂਕਸ਼ੇਤਰ ਵਿੱਚ ਆਯੋਜਿਤ ਜਨਸਭਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਗੀਤਾ ਦੀ ਜਨਮਭੂਮੀ ਕੁਰੂਕਸ਼ੇਤਰ ਨੂੰ ਵਿਸ਼ਵ ਪਹਿਚਾਣ ਮਿਲਣੀ ਚਾਹੀਦੀ ਹੈ ਅਤੇ ਇਸ ‘ਤੇ ਕੰਮ ਕਰਦੇ ਹੋਏ ਸੂਬਾ ਸਰਕਾਰ ਨੇ ਕੁਰੂਕਸ਼ੇਤਰ ਨੂੰ ਕੌਮਾਂਤਰੀ ਪੱਧਰ ‘ਤੇ ਪਹਿਚਾਣ ਦਿਵਾਉਣ ਲਈ ਅਨੇਕ ਕੰਮਾਂ ਨੂੰ ਅਮਲੀਜਾਮਾ ਪਹਿਣਾਇਆ ਹੈ। ਅੱਜ ਧਰਮਖੇਤਰ-ਕੁਰੂਕਸ਼ੇਤਰ ਵਿੱਚ ਨਾ ਸਿਰਫ ਦੇਸ਼ ਤੋਂ ਵੱਧ ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿੱਚ ਸੈਲਾਨੀ ਤੇ ਸ਼ਰਧਾਲੂ ਪਹੁੰਚ ਰਹੇ ਹਨ। ਅੱਜ ਗੀਤਾ ਜੈਯੰਤੀ ਮਹੋਤਸਵ ਨੂੰ ਕੌਮਾਂਤਰੀ ਪੱਧਰ ‘ਤੇ ਖਿਆਤੀ ਦਿਵਾਈ ਹੈ।
ਉਨ੍ਹਾਂ ਨੇ ਕਿਹਾ ਕਿ ਧਰਮਨਗਰੀ ਨੂੰ ਵੱਡਾ ਅਤੇ ਆਕਰਸ਼ਕ ਬਣਾਇਆ ਜਾ ਰਿਹਾ ਹੈ। ਜੋਤੀਸਰ ਵਿੱਚ ਮਹਾਭਾਰਤ ਸਮੇਂ ਦੀ ਘਟਨਾਵਾਂ ‘ਤੇ ਅਧਾਰਿਤ ਅਨੁਭਵ ਕੇਂਦਰ ਬਣ ਕੇ ਲਗਭਗ ਤਿਆਰ ਹੈ। 25 ਨਵੰਬਰ ਨੂੰ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਦੇ 350ਵੇਂ ਸ਼ਹੀਦੀ ਦਿਵਸ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੁਰੂਕਸ਼ੇਤਰ ਆ ਰਹੇ ਹਨ, ਉਸ ਦਿਨ ਉਹ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੀ ਸ਼ਿਰਕਤ ਕਰਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵਿਦੇਸ਼ ਮੰਤਰਾਲੇ ਵਿਸ਼ੇਸ਼ ਭੁਮਿਕਾ ਨਿਭਾ ਰਿਹਾ ਹੈ। ਵਿਦੇਸ਼ ਮੰਤਰਾਲੇ ਰਾਹੀਂ 24 ਦੇਸ਼ਾਂ ਨੂੰ ਸੱਦੇ ਦਿੱਤੇ ਜਾ ਚੁੱਕੇ ਹਨ।
ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਲਈ ਭਾਰਤ ਸਰਕਾਰ ਦੀ ਪਰਿਯੋਜਨਾ ਕ੍ਰਿਸ਼ਣਾ ਸਰਕਿਟ ਦੇ ਸਬੰਧ ਵਿੱਚ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਹੁਣ ਸਿਰਫ ਤੀਰਥ ਨਹੀਂ, ਸਗੋ ਵਿਸ਼ਵ ਖਿੱਚ ਦਾ ਕੇਂਦਰ ਬਣੇਗਾ। ਇਸ ਪਰਿਯੋਜਨਾ ਦੇ ਤਹਿਤ ਕੁਰੂਕਸ਼ੇਤਰ ਤੋਂ ਇਲਾਵਾ ਪਿੰਜੌਰ ਵਿੱਚ ਪਿੰਜੌਰ ਗਾਰਡਨ ਦੇ ਮੁੜ ਵਿਸਥਾਰ ਦੇ ਨਾਲ ਟਿੱਕਰ ਤਾਲ ਦਾ ਵੀ ਸੁੰਦਰੀਕਰਣ ਕਰਨ ਦੀ ਯੋਜਨਾ ‘ਤੇ ਸਰਕਾਰ ਕੰਮ ਕਰ ਰਹੀ ਹੈ।
ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਮਹਾਭਾਰਤ ਥੀਮ ‘ਤੇ ਧਰਮਨਗਰੀ ਸਜ ਰਹੀ ਹੈ, ਮੁੱਖ ਚੌਰਾਹਿਆਂ ਦਾ ਨਾਮਕਰਣ ਮਹਾਭਾਰਤ ਦੇ ਯਾਤਰਾ ਦੇ ਨਾਮ ‘ਤੇ ਕੀਤਾ ਜਾ ਰਿਹਾ ਹੈ। ਪੂਰੇ ਸ਼ਹਿਰ ਵਿੱਚ ਮਹਾਭਾਰਤ ਸਮੇਂ ਦੀ ਚਿੱਤਰਕਾਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਆਉਣ ਵਾਲੇ ਸ਼ਰਧਾਲੂ ਅਤੇ ਵਿਜ਼ਟਰ ਉਸ ਯੁੱਗ ਦੀ ਰੋਚਕ ਘਟਨਾਵਾਂ ਨੂੰ ਜੀਵੰਤ ਰੂਪ ਵਿੱਚ ਤਜਰਬਾ ਕਰਣਗੇ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ, ਅਗਰਵਾਲ, ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਅਨੇਕ ਅਧਿਕਾਰੀ ਮੌਜੂਦ ਰਹੇ।
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ‘ਤੇ 25 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਮਨਾਇਆ ਜਾਵੇਗਾ ਸਮਾਰੋਹ-10ਵਾਂ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੀ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ
ਚੰਡੀਗੜ੍ਹ (ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 25 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ‘ਤੇ ਹੋਣ ਵਾਲੇ ਰਾਜਪੱਧਰੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਸ਼ਿਰਕਤ ਕਰਣਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੀ ਸ਼ਾਮਿਲ ਹੋਣਗੇ। ਧਰਮਖੇਤਰ-ਕੁਰੂਕਸ਼ੇਤਰ ਵਿੱਚ 15 ਨਵੰਬਰ ਤੋਂ ਸ਼ੁਰੂ ਹੋਣ ਵਾਲਾ 10ਵਾਂ ਕੌਮਾਂਤਰੀ ਗੀਤਾ ਮਹੋਤਸਵ 5 ਦਸੰਬਰ ਤੱਕ ਚੱਲੇਗਾ। ਪਹਿਲੀ ਵਾਰ ਇਹ ਮਹੋਤਸਵ 21 ਦਿਨ ਤੱਕ ਚੱਲੇਗਾ।
ਮੁੱਖ ਮੰਤਰੀ ਸੋਮਵਾਰ ਨੂੰ ਹਰਿਆਣਾ ਨਿਵਾਸ ਚੰਗੀਗੜ੍ਹ ਵਿੱਚ ਆਯੋਜਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸਭਿਆਚਾਰ, ਗਿਆਨ ਅਤੇ ਅਧਿਆਤਮਕਤਾ ਦਾ ਵੱਖ ਹੀ ਸੰਗਮ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ 48 ਕੋਸ ਦੇ ਘੇਰੇ ਵਿੱਚ ਫੈਲਿਆ ਹੈ। ਇਸ ਖੇਤਰ ਵਿੱਚ ਅਨੇਕ ਤੀਰਥ ਹਨ। ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ 182 ਤੀਰਥਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੀਤਾ ਮਹੋਤਸਵ ਨੇ ਕੌਮਾਂਤਰੀ ਪਹਿਚਾਣ ਬਣਾ ਲਈ ਹੈ। ਗੀਤਾ ਮਹੋਤਸਵ ਦਾ ਆਯੋਜਨ ਮਾਰੀਸ਼ਸ, ਲੰਡਨ, ਯੂਕੇ, ਕੈਨੇਡਾ, ਆਸਟੇ੍ਰਲਿਆ, ਸ਼੍ਰੀਲੰਕਾ ਅਤੇ ਇੰਡੋਨੇਸ਼ਿਆ ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ। ਗੀਤਾ ਦੀ ਜਨਮਸਥਲੀ ਧਰਮਖੇਤਰ-ਕੁਰੂਕਸ਼ੇਤਰ ਵਿੱਚ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਲਈ ਹਰ ਸਾਲ ਪ੍ਰਬੰਧ ਵੀ ਵਿਆਪਕ ਪੱਧਰ ‘ਤੇ ਕੀਤੇ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਮੱਧ ਪ੍ਰਦੇਸ਼ ਸਹਿਯੋਗੀ ਸੂਬਾ ਦੀ ਭੁਮਿਕਾ ਵਿੱਚ ਰਹੇਗਾ। ਮੱਧ ਪ੍ਰਦੇਸ਼ ਆਪਣੀ ਖੁਸ਼ਹਾਲ ਧਾਰਮਿਕ ਤੇ ਅਧਿਆਤਮਕ ਸਭਿਆਚਾਰ ਲਈ ਵਿਖਆਤ ਹੈ। ਅਜਿਹੇ ਮਹਾਨ ਸਭਿਆਚਾਰਕ ਰਿਵਾਇਤਾਂ ਵਾਲੇ ਰਾਜ ਦਾ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸਹਿਯੋਗੀ ਸੂਬਾ ਬਨਣ ਨਾਲ ਇਸ ਮਹੋਤਸਵ ਦੀ ਗਰਿਮਾ ਅਤੇ ਮਾਣ ਕਈ ਗੁਣਾ ਵੱਧ ਗਿਆ ਹੈ। ਮੱਧ ਪ੍ਰਦੇਸ਼ ਵੱਲੋਂ ਬ੍ਰਹਮਸਰੋਵਰ ‘ਤੇ ਸਥਿਤ ਪੁਰੂਸ਼ੋਤਮ ਪੁਰਾ ਬਾਗ ਵਿੱਚ ਸਭਿਆਚਾਰਕ ਪੈਵੇਲਿਅਨ ਬਣਾਇਆ ਜਾ ਰਿਹਾ ਹੈ। ਜਿੱਥੇ ਮੱਧ ਪ੍ਰਦੇਸ਼ ਦੀ ਸਭਿਆਚਾਰ ਨੂੰ ਜਾਨਣ ਦਾ ਮੌਕਾ ਮਿਲੇਗਾ।
ਉਨ੍ਹਾਂ ਨੇ ਦਸਿਆ ਕਿ 24 ਨਵੰਬਰ ਨੁੰ ਬ੍ਰਹਮਸਰੋਵਰ ‘ਤੇ ਗੀਤਾ ਯੱਗ ਅਤੇ ਪੂਜਨ ਦੇ ਨਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਵਿਧਿਵਤ ਸ਼ੁਰੂਆਤ ਹੋਵੇਗੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਤਿੰਨ ਦਿਨਾਂ ਦੇ ਕੌਮਾਂਤਰੀ ਗੀਤਾ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ ਕੌਮਾਂਤਰੀ ਗੀਤਾ ਸੈਮੀਨਾਰ ਵਿੱਚ 16 ਦੇਸ਼ਾਂ ਦੇ 25 ਵਿਦਵਾਨਾਂ ਦੀ ਮੌਜੂਦਗੀ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਰਾਹੀਂ 51 ਦੇਸ਼ਾਂ ਵਿੱਚ ਗੀਤਾ ਮਹੋਤਸਵ ਦੇ ਪ੍ਰੋਗਰਾਮ ਵੀ ਆਯੋਜਿਤ ਹੋਣਗੇ, ਜਿਨ੍ਹਾਂ ਦਾ ਲਾਇਵ ਪ੍ਰਸਾਰਣ ਰਹੇਗਾ। ਫਿਜੀ ਅਤੇ ਤ੍ਰਿਨਿਦਾਦ ਐਂਡ ਟੋਬੈਗੋ ਤੋਂ 20 ਪੰਡਿਤ 2 ਦਿਨ ਲਈ ਕੁਰੂਕਸ਼ੇਤਰ ਆ ਰਹੇ ਹਨ, ਜੋ ਕਿ ਮਹੋਤਸਵ ਦੌਰਾਨ ਆਯੋਜਿਤ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਮੁੱਖ ਮੰਤਰੀ ਨੇ ਦਸਿਆ ਕਿ 26 ਨਵੰਬਰ ਤੋਂ 30 ਨਵੰਬਰ ਤੱਕ ਪੁਰੂਸ਼ੋਤਮਪੁਰਾ ਬਾਗ ਵਿੱਚ ਪਦਮ ਵਿਭੂਸ਼ਣ ਸਨਮਾਨਿਤ ਰਾਮਭਦਰਾਚਾਰਿਆ ਵੱਲੋਂ ਜੀਓ ਗੀਤਾ ਦੇ ਸਰਪ੍ਰਸਤੀ ਵਿੱਚ ਕਥਾ ਦਾ ਆਯੋਜਨ ਕੀਤਾ ਜਾਵੇਗਾ।
ਨਾਲ ਹੀ 29 ਨਵੰਬਰ ਨੂੰ ਪੁਰੂਸ਼ੋਤਮਪੁਰਾ ਬਾਗ ਵਿੱਚ ਸੰਤ ਸਮੇਲਨ ਦਾ ਆਯੋਜਨ ਹੋਵੇਗਾ, ਜਿਸ ਵਿੱਚ ਦੇਸ਼ ਦੇ ਮੰਨੇ-ਪ੍ਰਮੰਨੇ ਸੰਤ ਮਿਲ ਕੇ ਗੀਤਾ ਅਤੇ ਅਧਿਆਏ ਵਿਸ਼ਾ ‘ਤੇ ਚਰਚਾ ਕਰਣਗੇ। 30 ਨਵੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਿਨੇਟ ਹਾਲ ਵਿੱਚ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਸਮੇਲਨ ਵਿੱਚ ਪੂਰੇ ਭਾਰਤ ਦੀ ਵੱਖ-ਵੱਖ ਸੰਸਥਾਵਾਂ ਦੇ ਪ੍ਰਮੁੱਖਾਂ ਦੀ ਮੌਜੂਦਗੀ ਰਹੇਗੀ।
ਮੁੱਖ ਮੰਤਰੀ ਨੇ ਦਸਿਆ ਕਿ ਮਹੋਤਸਵ ਦੌਰਾਨ ਸੂਚਨਾ ਅਤੇ ਜਨ ਸੰਪਰਕ ਵਿਭਾਗ, ਹਰਿਆਣਾ ਵੱਲੋਂ ਇੱਕ ਯੂ-ਟਿਯੂਬ ਚੈਨਲ ਚਲਾਇਆ ਜਾਵੇਗਾ। ਇਸ ਵਿੱਚ ਵੱਖ-ਵੱਖ ਸ਼ਰਧਾਂਲੂ ਸ਼੍ਰੀਮਦਭਗਵਦ ਗੀਤਾ ਵਿੱਚ ਮੇਰਾ ਪਸੰਦੀਦਾ ਸ਼ਲੋਕ ਅਤੇ ਉਸ ਸ਼ਲੋਕ ਨਾਲ ਉਨ੍ਹਾਂ ਦੇ ਜੀਵਨ ਵਿੱਚ ਆਏ ਬਦਲਾਅ ‘ਤੇ ਆਪਣਾ ਤਜਰਬਾ ਸਾਂਝਾ ਕਰਣਗੇ। ਸੱਭ ਤੋਂ ਵੱਧ ਦੇਖੇ ਜਾਣ ਵਾਲੀ ਵੀਡੀਓ ਕਲਿਪ ਨੂੰ ਮਹੋਤਸਵ ਦੇ ਸਮਾਪਨ ਮਸਾਰੋਹ ਵਿੱਚ 1 ਲੱਖ ਰੁਪਏ ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ 15 ਨਵੰਬਰ ਤੋਂ 5 ਦਸੰਬਰ ਤੱਕ ਬ੍ਰਹਮ ਸਰੋਵਰ ਦੇ ਪਵਿੱਤਰ ਕਿਨਾਰੇ ‘ਤੇ ਸ਼ਾਨਦਾਰ ਗੀਤਾ ਮਹਾ ਆਰਤੀ ਦਾ ਆਯੋਜਨ ਕੀਤਾ ਜਾਵੇਗਾ। ਨਾਲ ਹੀ 25 ਨਵੰਬਰ ਤੋਂ 1 ਦਸੰਬਰ ਤੱਕ 48 ਕੋਸ ਕੁਰੂਕਸ਼ੇਤਰ ਭੂਮੀ ਦੇ ਤੀਰਥਾਂ ‘ਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ। 1 ਦਸੰਬਰ ਨੂੰ ਜੋਤੀਸਰ ਤੀਰਥ ‘ਤੇ ਗੀਤਾ ਯੱਗ, ਗੀਤਾ ਪਾਠ ਅਤੇ ਭਾਗਵਤ ਕਥਾ ਦਾ ਆਯੋਜਨ ਹੋਵੇਗਾ। ਉਸੀ ਦਿਨ ਥੀਮ ਪਾਰਕ, ਕੁਰੂਕਸ਼ੇਤਰ ਵਿੱਚ 18 ਹਜਾਰ ਵਿਦਿਆਰਥੀਆਂ ਵੱਲੋਂ ਗੀਤਾ ਦਾ ਵਿਸ਼ਵ ਪਾਠ ਕੀਤਾ ਜਾਵੇਗਾ। ਇਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਗੀਤਾ ਪ੍ਰੇਮੀ ਅਤੇ ਸ਼ਰਧਾਲੂ ਆਨਲਾਇਨ ਵੀ ਜੁੜਨਗੇ।
ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਓਡੀਟੋਰਿਅਮ ਵਿੱਚ 48 ਕੋਸ ਤੀਰਥ ਸਮੇਲਨ ਹੋਵੇਗਾ। ਇਸ ਵਿੱਚ ਕੁਰੂਕਸ਼ੇਤਰ ਭੂਮੀ ਦੇ 182 ਤੀਰਥ ਕਮੇਟੀਆਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। 1 ਦਸੰਬਰ ਨੂੰ ਹੀ ਕੁਰੂਕਸ਼ੇਤਰ ਭੂਮੀ ਦੇ ਸਾਰੇ 182 ਤੀਰਥਾਂ ‘ਤੇ ਜਿਮੇਵਾਰੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਗੀਤਾ ਸ਼ੋਭਾਯਾਤਰਾ ਕੱਢੀ ਜਾਵੇਗੀ। ਨਾਲ ਹੀ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬ੍ਰਹਮ ਸਰੋਵਰ ‘ਤੇ 24 ਨਵੰਬਰ ਤੋਂ 1 ਦਸੰਬਰ ਤੱਕ ਗੀਤਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਮਹੋਤਸਵ ਦੌਰਾਨ ਭਲਾਈਕਾਰੀ ਯੋਜਨਾਵਾਂ ਦੀ ਪ੍ਰਦਰਸ਼ਨੀ, ਕ੍ਰਾਫਟ ਮੇਲਾ, ਫਨ ਫੇਅਰ ਤੇ ਬਲਰਾਮ ਕੁਸ਼ਤੀ ਦੰਗਲ ਦਾ ਆਯੋਜਨ ਵੀ ਕਰਵਾਇਆ ਜਾਵੇਗਾ।੦
ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿੱਚ ਗੀਤਾ ਮਹੋਤਸਵ ਦੇ ਪ੍ਰੋਗਰਾਮ 28 ਨਵੰਬਰ ਤੋਂ
ਮੁੱਖ ਮੰਤਰੀ ਨੇ ਦਸਿਆ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਪ੍ਰੋਗਰਾਮ 28 ਨਵੰਬਰ ਤੋਂ ਸਾਰੇ ਜਿਲ੍ਹਾ ਮੁੱਖ ਦਫਤਰਾਂ ‘ਤੇ ਸ਼ੁਰੂ ਹੋਣਗੇ ਅਤੇ 1 ਦਸੰਬਰ ਨੂੰ ਸਾਰੇ ਜਿਲ੍ਹਿਆਂ ਦੇ ਮੁੱਖ ਦਫਤਰਾਂ ਵਿੱਚ ਗੀਤਾ ਸ਼ੋਭਾਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਨਾਲ ਹੀ 1800 ਵਿਦਿਆਰਥੀਆਂ ਵੱਲੋਂ ਗੀਤਾ ਦਾ ਵਿਸ਼ਵ ਪਾਠ ਕੀਤਾ ਜਾਵੇਗਾ ਅਤੇ ਪਿੰਡ ਪੰਚਾਇਤਾਂ ਵੱਲੋਂ ਆਪਣੇ ਤੀਰਥਾਂ ‘ਤੇ ਸ਼ਾਮ ਦੇ ਸਮੇਂ ਨੂੰ ਦੀਪ ਉਤਸਵ ਨਾਲ ਮਨਾਇਆ ਜਾਵੇਗਾ।
ਕੁਰੂਕਸ਼ੇਤਰ ਬਣਿਆ ਵਿਸ਼ਵ ਦੀ ਸ਼ਰਧਾ ਦਾ ਕੇਂਦਰ -ਸਵਾਮੀ ਗਿਆਨਾਨੰਦ ਮਹਾਰਾਜ
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਆਯੋਜਨ ਦੇ ਬਾਅਦ ਕੁਰੂਕਸ਼ੇਤਰ ਦੇ ਸਵਰੂਪ ਵਿੱਚ ਵਿਲੱਖਣ ਬਦਲਾਅ ਆਇਆ ਹੈ। ਅੱਜ ਕੁਰੂਕਸ਼ੇਤਰ ਨੇ ਪੂਰੇ ਵਿਸ਼ਵ ਵਿੱਚ ਇੱਕ ਵਿਸ਼ੇਸ਼ ਪਹਿਚਾਣ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਸਾਡੇ ਦੇਸ਼ ਦੇ ਪਵਿੱਤਰ ਤੀਰਥਾਂ ਵਿੱਚੋਂ ਬਹੁਤ ਮਹਤੱਵਪੂਰਨ ਸਥਾਨ ਰੱਖਦਾ ਹੈ। ਹਰਿਆਣਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਮਹੋਤਸਵ ਨੇ ਹੁਣ ਕੌਮਾਂਤਰੀ ਸਵਰੂਪ ਗ੍ਰਹਿਣ ਕਰ ਲਿਆ ਹੈ। ਇਸ ਦੇ ਨਤੀਜੇਵਜੋ ਦੇਸ਼-ਵਿਦੇਸ਼ ਨਾਲ ਲੱਖਾਂ ਸੈਲਾਨੀ ਕੁਰੂਕਸ਼ੇਤਰ ਆਉਣ ਲੱਗੇ ਹਨ।੦
ਸਵਾਮੀ ਗਿਆਨਾਨੰਦ ਨੇ ਦਸਿਆ ਕਿ ਹੁਣ ਪੂਰੇ ਸਾਲ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ‘ਤੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਥੇ ਵੱਖ-ਵੱਖ ਸੈਮੀਨਾਰ, ਪ੍ਰਬੰਧਨ ਅਤੇ ਕਥਾਵਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ ਅਤੇ ਅਨੇਕ ਪ੍ਰਸਿੱਦ ਕਥਾਵਾਚਕ ਵੀ ਇੱਥੇ ਕਥਾ ਕਰਨ ਲਈ ਉਤਸੁਕ ਰਹਿੰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਨੇ ਵਿਸ਼ਵ ਮੰਚ ‘ਤੇ ਸ਼੍ਰੀਮਦਭਗਵਦ ਗੀਤਾ ਦੇ ਸੰਦੇਸ਼ ਨੁੰ ਨਵੀਂ ਪਹਿਚਾਣ ਦਿੱਤੀ ਹੈ। ਹਾਲ ਹੀ ਵਿੱਚ ਬਾਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼੍ਰੀਮਦਭਗਵਦ ਗੀਤਾ ਨੂੰ ਜੋ ਸਨਮਾਨ ਮਿਲਿਆ, ਉਹ ਇਸ ਦਾ ਪ੍ਰਮਾਣ ਹੈ। ਉੱਥੇ ਦੇ ਰਾਜਪਾਲ ਨੇ ਵੀ ਪ੍ਰਸਤਾਵ ਰੱਖਿਆ ਕਿ ਜੇਕਰ ਹਰਿਆਣਾ ਸਰਕਾਰ ਇਛੁੱਕ ਹੋਵੇ, ਤਾਂ ਆਪਸੀ ਸਬੰਧਾਂ ਨੂੰ ਮਜਬੂਤ ਕਰਨ ਲਈ ਇੱਥੇ ਇੱਕ ਭਾਰਤੀ ਸਭਿਆਚਾਰਕ ਕੇਂਦਰ ਸਥਾਪਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ, ਅਗਰਵਾਲ, ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਅਨੇਕ ਅਧਿਕਾਰੀ ਮੌਜੂਦ ਰਹੇ।
ਹਰਿਆਣਾ ਵਿੱਚ ਪਾਰਟਟਾਇਮ ਅਤੇ ਰੋਜਾਨਾ ਵੇਤਨਭੋਗੀ ਕਰਮਚਾਰੀਆਂ ਦੇ ਤਨਚਾਹ ਵਿੱਚ ਵਾਧਾ-ਜਨਵਰੀ, 2025 ਤੋਂ ਪ੍ਰਭਾਵੀ ਹੋਵੇਗਾ ਵਾਧਾ
ਚੰਡੀਗੜ੍ਹ (ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਰਾਜ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਪਬਲਿਕ ਇੰਟਰਪ੍ਰਾਈਸਿਸ ਵਿੱਚ ਕੰਮ ਕਰ ਰਹੇ ਪਾਰਟ ਟਾਇਮ ਅਤੇ ਡੇਅਲੀ ਵੇਜਿਜ ਕਰਮਚਾਰੀਆਂ ਦੇ ਤਨਖਾਹ ਵਿੱਚ ੋਧ ਕਰਨ ਦਾ ਫੈਸਲਾ ਕੀਤਾ ਹੈ। ਸੋਧ ਤਨਖਾਹ 1 ਜਨਵਰੀ, 2025 ਤੋਂ ਪ੍ਰਭਾਵੀ ਹੋਵੇਗੀ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਕੀਤੀ ਗਈ ਹੈ। ਇਹ ਫੈਸਲਾ ਵੱਖ-ਵੱਖ ਵਿਭਾਗਾਂ ਅਤੇ ਸੰਗਠਨਾਂ ਵੱਲੋਂ ਤਨਖਾਹ ਵਾਧੇ ਦੇ ਸਬੰਧ ਵਿੱਚ ਕੀਤੇ ਗਏ ਪ੍ਰਤੀਵੇਦਨਾ ਦੇ ਬਾਅਦ ਕੀਤਾ ਗਿਆ ਹੈ, ਤਾਂ ਜੋ ਪਾਰਟ ਟਾਇਮ ਅਤੇ ਡੇਅਲੀ ਵੇਜਿਜ ਕਰਮਚਾਰੀਆਂ ਨੂੰ ਸਹੀ ਮਿਹਨਤਾਨਾ ਮਿਲ ਸਕੇ।
ਰਾਜ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸ਼੍ਰੇਣੀ ਵਿੱਚ ਤਿੰਨ ਪੱਧਰਾਂ (ਲੇਵਲ) ਲਈ ਵੱਖ-ਵੱਖ ਤਨਖਾਹ ਦਰਾਂ ਤੈਅ ਕੀਤੀਆਂ ਗਈਆਂ ਹਨ।
ਸ਼੍ਰੇਣੀ-1 ਵਿੱਚ ਆਉਣ ਵਾਲੇ ਜਿਲ੍ਹਿਆਂ ਵਿੱਚ ਹੁਣ ਲੇਵਲ-1 ਕਰਮਚਾਰੀਆਂ ਨੂੰ 19,900 ਰੁਪਏ ਪ੍ਰਤੀ ਮਹੀਨਾ, 765 ਰੁਪਏ ਰੋਜ਼ਾਨਾ ਅਤੇ 96 ਰੁਪਏ ਪ੍ਰਤੀ ਘੰਟਾ ਤਨਖਾਹ ਮਿਲੇਗੀ। ਲੇਵਲ-2 ਕਰਮਚਾਰੀਆਂ ਨੂੰ 23,400 ਰੁਪਏ ਪ੍ਰਤੀ ਮਹੀਨਾ, 900 ਰੁਪਏ ਰੋਜ਼ਾਨਾ ਅਤੇ 113 ਰੁਪਏ ਪ੍ਰਤੀ ਘੰਟਾ, ਜਦੋਂ ਕਿ ਲੇਵਲ-3 ਕਰਮਚਾਰੀਆਂ ਨੂੰ 24,100 ਪ੍ਰਤੀ ਮਹੀਨਾ, 927 ਰੁਪਏ ਰੋਜ਼ਾਨਾ ਅਤੇ 116 ਰੁਪਏ ਪ੍ਰਤੀ ਘੰਟਾ ਦਿੱਤਾ ਜਾਵੇਗਾ।
ਸ਼੍ਰੇਣੀ -2 ਜਿਲ੍ਹਿਆਂ ਵਿੱਚ ਲੇਵਲ-1 ਲਈ 17,550 ਰੁਪਏ ਪ੍ਰਤੀ ਮਹੀਨਾ, 675 ਰੁਪਏ ਰੋਜ਼ਾਨਾ ਅਤੇ 84 ਰੁਪਏ ਪ੍ਰਤੀ ਘੰਟਾ ਮਿਲੇਗਾ। ਲੇਵਲ-2 ਲਈ 21,000 ਰੁਪਏ ਪ੍ਰਤੀ ਮਹੀਨਾ, 808 ਰੁਪਏ ਰੋਜ਼ਾਨਾ ਅਤੇ 101 ਪ੍ਰਤੀ ਘੰਟਾ, ਜਦੋਂ ਕਿ ਲੇਵਲ-3 ਲਈ 21,700 ਰੁਪਏ ਪ੍ਰਤੀ ਮਹੀਨਾ, 835 ਰੁਪਏ ਰੋਜ਼ਾਨਾ ਅਤੇ 104 ਰੁਪਏ ਪ੍ਰਤੀ ਘੰਟਾ ਤਨਖਾਹ ਨਿਰਧਾਰਿਤ ਕੀਤੀ ਗਈ ਹੈ।
ਸ਼੍ਰੇਣੀ-3 ਜਿਲ੍ਹਿਆਂ ਵਿੱਚ ਲੇਵਲ-1 ਕਰਮਚਾਰੀਆਂ ਨੂੰ 16,250 ਰੁਪਏ ਪ੍ਰਤੀ ਮਹੀਨਾ, 625 ਰੁਪਏ ਰੋਜ਼ਾਨਾ ਅਤੇ 78 ਰੁਪਏ ਪ੍ਰਤੀ ਘੰਟਾ ਮਿਲੇਗਾ। ਲੇਵਲ -2 ਕਰਮਚਾਰੀਆਂ ਨੂੰ 19,800 ਰੁਪਏ ਪ੍ਰਤੀ ਮਹੀਨਾ, 762 ਰੁਪਏ ਰੋਜ਼ਾਨਾ ਅਤੇ 95 ਰੁਪਏ ਪ੍ਰਤੀ ਘੰਟਾ ੧ਦੋਂ ਕਿ ਲੇਵਲ-3 ਕਰਮਚਾਰੀਆਂ ਨੂੰ 20,450 ਰੁਪਏ ਪ੍ਰਤੀ ਮਹੀਨਾ, 787 ਰੁਪਏ ਰੋਜ਼ਾਨਾ ਅਤੇ 98 ਰੁਪਏ ਪ੍ਰਤੀ ਘੰਟਾ ਤਨਖਾਹ ਮਿਲੇਗੀ।
Leave a Reply