ਖੰਨਾ ਹਲਕੇ ਦੇ 30 ਪਿੰਡਾਂ ਵਿੱਚ ਬਣਨਗੇ ‘ਮਾਡਲ ਪਲੇਅ ਗਰਾਊਂਡ’, ਓਪਨ ਜਿੰਮ ਸਮੇਤ ਖੇਡਾਂ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ ਉਪਲਬਧ : ਤਰੁਨਪ੍ਰੀਤ ਸਿੰਘ ਸੌਂਦ 

ਖੰਨਾ, (ਲੁਧਿਆਣਾ): (ਜਸਟਿਸ ਨਿਊਜ਼)
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਸੁਧਾਰ ਟਰੱਸਟ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਦੇ 23 ਜ਼ਿਲਿਆਂ ਦੇ ਪਿੰਡਾਂ ਵਿੱਚ 3,117 ‘ਮਾਡਲ ਪਲੇਅ ਗਰਾਊਂਡ’ 966 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਹਨ, ਜਿਸਦਾ ਉਦੇਸ਼ ਸਿਰਫ਼ ਖੇਡ ਦੇ ਮੈਦਾਨ ਬਣਾਉਣਾ ਨਹੀਂ, ਬਲਕਿ ਪਿੰਡਾਂ ਵਿੱਚ ਸਮਾਜਿਕ ਅਤੇ ਸਮੁਦਾਇਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਮੰਤਰੀ ਸੌਂਦ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ 194, ਬਰਨਾਲਾ 94, ਬਠਿੰਡਾ 186, ਫਰੀਦਕੋਟ 91, ਫਤਿਹਗੜ੍ਹ ਸਾਹਿਬ 93, ਫਾਜ਼ਿਲਕਾ 123, ਫਿਰੋਜ਼ਪੁਰ 121, ਗੁਰਦਾਸਪੁਰ 198, ਹੁਸ਼ਿਆਰਪੁਰ 202, ਜਲੰਧਰ 168, ਕਪੂਰਥਲਾ 107, ਲੁਧਿਆਣਾ 257, ਮਾਲੇਰਕੋਟਲਾ 57, ਮਾਨਸਾ 119, ਮੋਗਾ 144, ਪਠਾਨਕੋਟ 58, ਪਟਿਆਲਾ 191, ਰੂਪਨਗਰ 73, ਸੰਗਰੂਰ 186, ਐਸ.ਏ.ਐਸ ਨਗਰ (ਮੋਹਾਲੀ) 89, ਮੁਕਤਸਰ ਸਾਹਿਬ 134, ਤਰਨਤਾਰਨ 138 ਅਤੇ ਸ਼ਹੀਦ ਭਗਤ ਸਿੰਘ ਨਗਰ 94 ‘ਮਾਡਲ ਪਲੇਅ ਗਰਾਊਂਡ’ ਆਉਣ ਵਾਲੇ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਹਲਕਾ ਖੰਨਾ ਦੀ ਗੱਲ ਕਰਦਿਆਂ ਕਿਹਾ ਕਿ ਹਲਕਾ ਖੰਨਾ ਦੇ ਕੁੱਲ 67 ਪਿੰਡਾਂ ਵਿੱਚੋਂ 30 ਪਿੰਡਾਂ ਵਿੱਚ ‘ਮਾਡਲ ਪਲੇਅ ਗਰਾਊਂਡ’ ਬਣਨ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਪਿੰਡ ਭਾਦਲਾ ਉੱਚਾ ਵਿੱਚ ਰਕਬਾ 2.15 ਏਕੜ, ਬੂਥਗੜ੍ਹ 1.54 ਏਕੜ, ਗੋਹ 1.45 ਏਕੜ, ਮਲਕਪੁਰ 1.50 ਏਕੜ, ਮਾਣਕਮਾਜਰਾ 1.85 ਏਕੜ, ਸਾਹਿਬਪੁਰਾ 1.30 ਏਕੜ, ਭੁਮੱਦੀ 1.75 ਏਕੜ, ਚਕੋਹੀ 1.85 ਏਕੜ, ਇਕੋਲਾਹੀ 1.31 ਏਕੜ, ਕੰਮਾਂ 0.95 ਏਕੜ, ਦੈਹਿੜੂ 2.50 ਏਕੜ, ਫੈਜਗੜ੍ਹ 1.50 ਏਕੜ, ਕਿਸ਼ਨਪੁਰ 1.65 ਏਕੜ, ਪੰਜਰੁੱਖਾ 1.00 ਏਕੜ, ਤੁਰਮਰੀ 0.35 ਏਕੜ, ਬੀਵੀਪੁਰ 2.89 ਏਕੜ, ਗੰਢੂਆਂ 1.95 ਏਕੜ, ਕੌੜੀ 0.5 ਏਕੜ, ਕਿਸ਼ਨਗੜ੍ਹ 1.90 ਏਕੜ, ਲਲਹੇੜੀ 1.13 ਏਕੜ, ਲਿਬੜਾ 1.65 ਏਕੜ, ਮਹਿੰਦੀਪੁਰ 1.50 ਏਕੜ, ਜਸਪਾਲੋਂ 2.50 ਏਕੜ, ਫਤਿਹਪੁਰ 0.75 ਏਕੜ, ਰਾਜੇਵਾਲ 1.65 ਏਕੜ, ਰੋਹਣੋ ਖੁਰਦ 1.80 ਏਕੜ, ਈਸੜੂ 4.00 ਏਕੜ, ਨਸਰਾਲੀ 4.10 ਏਕੜ, ਖਟੜਾ 2.50 ਏਕੜ ਵਿੱਚ ‘ਮਾਡਲ ਪਲੇਅ ਗਰਾਊਂਡ’ ਬਣਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁੱਝ ਬਾਸਕਟਬਾਲ, ਵਾਲੀਵਾਲ, ਹਾਕੀ, ਕਿ੍ਕਟ ਆਦਿ ਵੱਖ-ਵੱਖ ਖੇਡਾਂ ਦੇ ‘ਮਾਡਲ ਪਲੇਅ ਗਰਾਊਂਡ’ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣਕੇ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੇ। ਇਹਨਾਂ ‘ਮਾਡਲ ਪਲੇਅ ਗਰਾਊਂਡ’ ਵਿੱਚ ਓਪਨ ਜਿੰਮ ਦੀ ਸਹੂਲਤ ਵੀ ਹੋਵੇਗੀ।
ਸੌਦ ਨੇ ਇਸ ਮੌਕੇ ’ਤੇ ਕਿਹਾ ਕਿ ਪੰਜਾਬ ਦੀ ਅਸਲੀ ਤਾਕਤ ਉਸਦੇ ਪਿੰਡਾਂ ਵਿੱਚ ਹੈ ਅਤੇ ਜੇ ਪਿੰਡ ਮਜ਼ਬੂਤ ਹੋਣਗੇ ਤਾਂ ਪੰਜਾਬ ਮਜ਼ਬੂਤ ਹੋਵੇਗਾ। ਇਹ ਮਾਡਲ ਪਲੇਅ ਗਰਾਊਂਡ ਸਿਰਫ਼ ਮੈਦਾਨ ਨਹੀਂ ਹੋਣਗੇ, ਇਹ ਪਿੰਡਾਂ ਦੇ ਦਿਲ ਹੋਣਗੇ ਜਿੱਥੇ ਸਮੁਦਾਇ ਇਕੱਠਾ ਹੋਵੇਗਾ, ਬੱਚੇ ਖੇਡਣਗੇ ਅਤੇ ਪਿੰਡ ਦੀ ਸੰਸਕ੍ਰਿਤੀ ਜ਼ਿੰਦਾ ਰਹੇਗੀ।” ਮੰਤਰੀ ਨੇ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਕਿਉਂਕਿ ਜਦੋਂ ਬੱਚਿਆਂ ਕੋਲ ਖੇਡਣ ਲਈ ਜਗ੍ਹਾ ਹੋਵੇਗੀ ਤਾਂ ਉਹ ਗਲਤ ਰਾਹ ’ਤੇ ਨਹੀਂ ਜਾਣਗੇ।
ਅਖ਼ੀਰ ਵਿਚ ਮੰਤਰੀ ਸੌਂਦ ਨੇ ਕਿਹਾ, “ਇਹ ਸਾਡਾ ਵਾਅਦਾ ਹੈ, ਸਾਡਾ ਸੁਪਨਾ ਹੈ ਅਤੇ ਸਾਡੀ ਜ਼ਿੰਮੇਵਾਰੀ ਹੈ। ਅਸੀਂ ਪੰਜਾਬ ਦੇ ਹਰ ਬੱਚੇ ਨੂੰ ਖੇਡਣ ਦਾ ਮੌਕਾ ਦੇਵਾਂਗੇ, ਅਸੀਂ ਹਰ ਪਿੰਡ ਨੂੰ ਸੋਹਣਾ ਮੈਦਾਨ ਦੇਵਾਂਗੇ। ਇਹ ਸਿਰਫ਼ ਸਰਕਾਰੀ ਯੋਜਨਾ ਨਹੀਂ ਹੈ, ਇਹ ਪੰਜਾਬ ਦੇ ਭਵਿੱਖ ਵਿਚ ਕੀਤਾ ਗਿਆ ਨਿਵੇਸ਼ ਹੈ। ਆਉਣ ਵਾਲੇ ਦਿਨਾਂ ਵਿੱਚ ਜਦੋਂ ਸਾਡੇ ਬੱਚੇ ਇਨ੍ਹਾਂ ਮੈਦਾਨਾਂ ਵਿੱਚ ਖੇਡਣਗੇ, ਤਦ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਪਰ ਦਿੱਤੇ।” ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਸਰਕਾਰ ਵੱਲੋਂ ਇਕ ਤੋਹਫ਼ਾ ਹੈ ਅਤੇ ਇਤਿਹਾਸ ਇਸ ਫ਼ੈਸਲੇ ਨੂੰ ਯਾਦ ਰੱਖੇਗਾ।
ਇਸ ਮੌਕੇ ਬੀ.ਡੀ.ਪੀ.ਓ. ਖੰਨਾ ਸਤਵਿੰਦਰ ਸਿੰਘ ਕੰਗ, ਐਸ.ਡੀ.ਓ ਅਰਪਿਤ ਸ਼ਰਮਾ, ਏ.ਪੀ.ਓ ਹਰਸਿਮਰਨ ਸਿੰਘ, ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਜੇ.ਈ ਗੁਰਪ੍ਰੀਤ ਸਿੰਘ, ਓ.ਐਸ.ਡੀ ਕਰਨ ਅਰੋੜਾ ਅਤੇ ਐਡਵੋਕੇਟ ਮਨਰੀਤ ਸਿੰਘ ਨਾਗਰਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin