ਮਾਨਸਾ (ਜਸਟਿਸ ਨਿਊਜ਼ )
ਡਾ: ਸੰਦੀਪ ਘੰਡ ਲਾਈਫ ਕੋਚ ਮਾਨਸਾ ਅਤੇ ਸਹਿ ਲੇਖਕ ਵੱਜੋਂ ਡਾ: ਹਰਮਨਦੀਪ ਵੱਲੋਂ ਪੰਜਾਬੀ ਭਾਸ਼ਾ ਵਿੱਚ ਲਿਖੀ ਅਤੇ ਤਨੀਸ਼ਾਂ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਜੀਵਨ ਸ਼ੈਲੀ ਦੀ ਕਿਤਾਬ ਜਿੰਦਗੀ ਦਾ ਆਨੰਦ ਕਿਵੇਂ ਮਾਨੀਏ ਨੂੰ ਲੋਕਾਂ ਨੂੰ ਸਮਰਪਿਤ ਕਰਦਿਆਂ ਪੰਜਾਬ ਸਰਕਾਰ ਦੇ ਸੁਸਾਸ਼ਨ ਅਤੇ ਤਕਨਾਲੋਜੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਚਣੋਤੀ ਭਰਪੂਰ ਸਮੇਂ ਵਿੱਚ ਜਦੋਂ ਸਯੁਕੰਤ ਪ੍ਰੀਵਾਰ ਖਤਮ ਹੋ ਰਹੇ ਹਨ ਅਤੇ ਬੱਚੇ ਮਾਂ-ਬਾਪ ਦੀ ਗੱਲ ਮੰਨਣ ਤੋਂ ਇਨਕਾਰੀ ਹੋ ਰਹੇ ਹਨ ਉਸ ਸਮੇਂ ਪ੍ਰਕਾਸ਼ਿਤ ਕੀਤੀ ਇਹ ਕਿਤਾਬ ਨੌਜਵਾਨਾਂ ਅਤੇ ਮਾਪਿਆਂ ਲਈ ਸਹੀ ਮਾਰਗ-ਦਰਸ਼ਕ ਸਾਬਿਤ ਹੋਵੇਗੀ।ਅਰੋੜਾ ਨੇ ਕਿਹਾ ਕਿ ਜਿਵੇਂ ਡਾ ਘੰਡ ਨੇ ਦੱਸਿਆ ਹੈ ਕਿ ਮਾਤ-ਭਾਸ਼ਾ ਪੰਜਾਬੀ ਵਿੱਚ ਜੀਵਨ ਸ਼ੈਲੀ ਕੋਚ ਦੀ ਇਹ ਪਲੇਠੀ ਕਿਤਾਬ ਹੈ ਤਾਂ ਇਹ ਹੋਰ ਵੀ ਸ਼ਲਾਘਾਯੋਗ ਕੰੰਮ ਹੈ। ਵਿਸ਼ੇਸ ਤੋਰ ਤੇ ਮਾਨਸਾ/ਬਠਿੰਡਾ/ਸੰਗਰੂਰ ਵਰਗੇ ਜਿਿਲਆਂ ਵਿੱਚ ਜਿਥੇ ਲਾਈਫ ਕੋਚ ਵਿਸ਼ੇ ਬਾਰੇ ਬਹੁਤੀ ਜਾਣਕਾਰੀ ਨਹੀ।ਅਮਨ ਅਰੋੜਾ ਨੇ ਕਿਹਾ ਕਿ ਜਿੰਨਾਂ ਪ੍ਰੀਵਾਰਾਂ ਵਿੱਚ ਕੋਈ ਵਖਰੇਵਾਂ ਹੈ ਜਾਂ ਬੱਚਿਆਂ ਵੱਲੋਂ ਸਕਰੀਨ ਦੀ ਵਰਤੋਂ ਜਿਆਦਾ ਕੀਤੀ ਜਾ ਰਹੀ ਹੈ ਜਾਂ ਮਾਨਸਿਕ ਤਣਾਅ ਭਰਪੂਰ ਜਿੰਦਗੀ ਵਿੱਚ ਜੀਅ ਰਹੇ ਹਨ ਉਹਨਾਂ ਨੂੰ ਜਰੂਰ ਇਹ ਕਿਤਾਬ ਪੜਣੀ ਚਾਹੀਦੀ ਅਤੇ ਸੰਦੀਪ ਘੰਡ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ।
ਇਸ ਸਮੇਂ ਹਾਜਰ ਜਾਗਰਣ ਗਰੁੱਪ ਦੇ ਏਜੀਐਮ ਮਹਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਅਜਿਹੀਆਂ ਕਿਤਾਬਾਂ ਦੀ ਬਹੁਤ ਜਰੂਰਤ ਹੈ ਜਿਸ ਨਾਲ ਸਮਾਜ ਅਤੇ ਨੌਜਵਾਨਾਂ ਨੂੰ ਸਹੀ ਸੇਧ ਮਿਲ ਸਕੇ।ਪੰਜਾਬੀ ਜਾਗਰਣ ਗਰੁੱਪ ਦੇ ਸੰਪਾਦਕ ਵਰਿੰਦਰ ਵਾਲੀਆ ਨੇ ਦੱਸਿਆ ਕਿ ਜਿੰਦਗੀ ਦੇ ਹਰ ਪੜਾਅ ਤੇ ਸਾਨੂੰ ਕੋਚ ਦੀ ਜਰੂਰਤ ਪੈਂਦੀ ਹੈ ਫੇਰ ਉਹ ਭਾਵੇਂ ਕੋਈ ਸਰੀਰਕ ਖੇਡ ਹੋਵੇ ਜਾਂ ਸਚੁੱਜੀ ਜਿੰਦਗੀ ਲਈ ਸਿਖਲਾਈ।ਚੰਗਾ ਅਤੇ ਸਚੁੱਜਾ ਜੀਵਨ ਜੀਣ ਲਈ ਮਾਂ-ਬਾਪ ਅਤੇ ਅਧਿਆਪਕ ਤੁਹਾਡੇ ਵਧੀਆ ਕੋਚ ਸਾਬਤ ਹੁੰਦੇ ਹਨ ਪਰ ਅੱਜ ਨੋਜਵਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਤੋਂ ਵੀ ਦੂਰ ਜਾ ਰਿਹਾ ਹੈ ਅਜਿਹੇ ਵਿੱਚ ਲਾਈਫ ਕੋਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਕਿਤਾਬ ਬਾਰੇ ਜਾਣਕਾਰੀ ਦਿਿਦੰਆ ਪੁਸਤਕ ਦੇ ਲੇਖਕ ਡਾ ਸੰਦੀਪ ਘੰਡ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਆਪਣੇ ਸਮਾਜ ਸੇਵਾ ਦੇ ਕਾਰਜ ਦੇ ਨਾਲ ਲਾਈਫ ਕੋਚ ਨੂੰ ਅਪਨਾਇਆ ਸੀ ਤਾਂ ਇਹ ਵਿਸ਼ਾਂ ਲੋਕਾਂ ਲਈ ਨਵਾਂ ਹੋਣ ਕਾਰਣ ਲੋਕ ਸਪਰੰਕ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਸਨ।ਉਹਨਾਂ ਕਿਹਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਉਸ ਵਿਅਕਤੀ ਲਈ ਹੈ ਜੋ ਦਿਮਾਗੀ ਪਾਗਲ ਹੋ ਗਿਆ ਹੈ।ਪਰ ਡਾ ਘੰਡ ਨੇ ਦੱਸਿਆ ਕਿ ਦਿਮਾਗੀ ਪ੍ਰੇਸ਼ਾਨੀ ਦੇ ਡਾਕਟਰ ਵੱਖ ਹਨ ਪਰ ਇੱਕ ਲਾਈਫ ਕੋਚ ਜਿਵੇਂ ਪ੍ਰੀਵਾਰਾਂ ਵਿੱਚ ਬਜੁਰਗ ਜਾਂ ਵੱਡੇ ਅਤੇ ਸਕੂਲ ਕਾਲਜ ਵਿੱਚ ਜੋ ਭੂਮਿਕਾ ਅਧਿਆਪਕ ਅਦਾ ਕਰਦੇ ਹਨ ਉਹੀ ਭੂਮਿਕਾ ਲਾਈਫ ਕੋਚ ਅਦਾ ਕਰਦਾ ਹੈ।ਉਹਨਾਂ ਕਿਹਾ ਕਿ ਉਹਨਾਂ ਨੇ ਇਹ ਕੰਮ ਕਿਸੇ ਕਿਸਮ ਦੀ ਕਮਾਈ ਲਈ ਨਹੀ ਲੋਕਾਂ ਦੀ ਸੇਵਾ ਲਈ ਕੀਤਾ ਇਸ ਲਈ ਕੋਈ ਵੀ ਉਹਨਾਂ ਨਾਲ ਸਪਰੰਕ ਕਰ ਸਕਦਾ ਹੈ।
ਡਾ ਘੰਡ ਨੇ ਕਿਹਾ ਕਿ ਸਾਨੂੰ ਖੁਦ ਹੀ ਆਪਣੇ ਪ੍ਰੀਵਾਰ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜੇਕਰ ਸਾਡੇ ਅਲਮਾਰੀਆਂ ਵਿੱਚ ਇਤਿਹਾਸ, ਪੁਰਾਣੀਆਂ ਕਹਾਣੀਆਂ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਬਾਰੇ ਕਿਤਾਬਾਂ ਹੋਣ, ਅਤੇ ਸਾਡੀਆਂ ਕੰਧਾਂ ‘ਤੇ ਮਹਾਨ ਸ਼ਖਸੀਅਤਾਂ, ਬੁੱਧੀਜੀਵੀਆਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਹੋਣ, ਤਾਂ ਇਹ ਯਕੀਨੀ ਹੈ ਕਿ ਸਾਡੇ ਬੱਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਮੁੱਲਾਂ ਨਾਲ, ਮਾੜੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਵੱਡੇ ਹੋਣਗੀਆਂ, ਅਤੇ ਪਰਿਵਾਰ ਲਈ ਮਾਣ ਲਿਆਉਣਗੀਆਂ।ਪਰ ਜੇਕਰ ਸਾਡੇ ਘਰਾਂ ਦੀਆਂ ਅਲਮਾਰੀਆਂ ਵਿੱਚ ਸ਼ਰਾਬ ਜਾਂ ਹਥਿਆਰ ਹਨ, ਅਤੇ ਸਾਡੀਆਂ ਕੰਧਾਂ ‘ਤੇ ਹਥਿਆਰਾਂ ਦੀਆਂ ਤਸਵੀਰਾਂ ਹਨ, ਤਾਂ ਅਸੀਂ ਨਾ ਸਿਰਫ਼ ਆਪਣੇ ਪਰਿਵਾਰਾਂ ਨੂੰ ਤਬਾਹ ਕਰ ਰਹੇ ਹਾਂ, ਸਗੋਂ ਸਮਾਜ ਨੂੰ ਵੀ ਹਨੇਰੇ ਵੱਲ ਧੱਕ ਰਹੇ ਹਾਂ।
ਸਿੱਖਆ ਕਲਾ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਲਾਈਫ ਕੋਚਿੰਗ ਸਾਡੇ ਅਤੇ ਸਾਡੇ ਬੱਚਿਆਂ ਲਈ ਇੱਕ ਚੰਗੀ ਮਾਰਗਦਰਸ਼ਕ ਬਣ ਸਕਦੀ ਹੈ।ਸਿੱਧੂ ਨੇ ਕਿਹਾ ਕਿ ਮਾਪਿਆਂ ਦੀ ਜ਼ਿੰਮੇਵਾਰੀ ਸਿਰਫ਼ ਆਪਣੇ ਬੱਚੇ ਦੀਆਂ ਹਰ ਜ਼ਰੂਰਤ ਨੂੰ ਪੂਰਾ ਕਰਨਾ ਹੀ ਨਹੀਂ ਹੈ, ਸਗੋਂ ਉਨ੍ਹਾਂ ਵਿੱਚ ਨਵੀਆਂ ਤਕਨਾਲੋਜੀਆਂ, ਜੀਵਨ ਹੁਨਰਾਂ, ਅਤੇ ਖੁਸ਼ੀ ਅਤੇ ਸ਼ਾਂਤੀ ਨਾਲ ਕਿਵੇਂ ਰਹਿਣਾ ਹੈ, ਦੀ ਸਮਝ ਪੈਦਾ ਕਰਨਾ ਵੀ ਹੈ।
ਜਿੰਦਗੀ ਦਾ ਆਨੰਦ ਕਿਵੇਂ ਮਾਨੀਏ ਕਿਤਾਬ ਦੇ ਸਹਿ ਲੇਖਕ ਡਾ ਹਰਮਨਦੀਪ ਘੰਡ ਨੇ ਕਿਹਾ ਹਾਲਾਂਕਿ ਇਹ ਸਾਡੇ ਦੇਸ਼ ਵਿੱਚ ਇੱਕ ਨਵਾਂ ਸੰਕਲਪ ਹੈ, ਅਤੇ ਜਦੋਂ ਕਿ ਵੱਡੇ ਸ਼ਹਿਰਾਂ ਦੇ ਲੋਕ ਇਸ ਤੋਂ ਜਾਣੂ ਹਨ, ਇਹ ਛੋਟੇ ਕਸਬਿਆਂ ਵਿੱਚ ਚੰਗੀ ਤਰ੍ਹਾਂ ਜਾਣਿਆ ਨਹੀਂ ਜਾਂਦਾ। ਪਰ ਜਿਵੇਂ-ਜਿਵੇਂ ਇਹ ਸਮੱਸਿਆ ਵਧਦੀ ਜਾ ਰਹੀ ਹੈ, ਲਾਈਫ ਕੋਚਿੰਗ ਦੀ ਜ਼ਰੂਰਤ ਵਧਦੀ ਜਾ ਰਹੀ ਹੈ।
ਡਾ ਕੁਲਦੀਪ ਕੌਰ ਨੇ ਕਿਹਾ ਕਿ ਮਾਪਿਆਂ ਦਾ ਇਹ ਵੀ ਫਰਜ਼ ਹੈ ਕਿ ਉਹ ਬੱਚਿਆਂ ਨੂੰ ਚੰਗਾ ਵਿਵਹਾਰ, ਸਿਹਤਮੰਦ ਆਦਤਾਂ ਅਤੇ ਅਨੁਸ਼ਾਸਨ ਵਿਕਸਤ ਕਰਨ ਵਿੱਚ ਮਦਦ ਕਰਨ।ਜਦੋਂ ਅਸੀਂ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸੀ, ਤਾਂ ਸਾਡੇ ਬਜ਼ੁਰਗ ਸਾਨੂੰ ਅਜਿਹੇ ਮਾਮਲਿਆਂ ਵਿੱਚ ਮਾਰਗਦਰਸ਼ਨ ਕਰਦੇ ਸਨ।
Leave a Reply