ਲੁਧਿਆਣਾ (ਗੁਰਦੀਪ ਸਿੰਘ)
ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਤੇ ਸੰਸਥਾਵਾਂ ਸਮੁੱਚੇ ਸਮਾਜ ਤੇ ਲਈ ਪ੍ਰੇਣਾ ਸਰੋਤ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਘਨ੍ਹੱਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ, ਭਾਈ ਮਖੂ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਜਾਣਕਾਰੀ ਦੇਂਦਿਆਂ ਹੋਇਆ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ ਵੱਖ ਜਿਲਿਆਂ ਅੰਦਰ ਆਏ ਹੜ੍ਹਾਂ ਤੋ ਪ੍ਰਭਾਵਿਤ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਸੁਸਾਇਟੀ ਵੱਲੋ ਆਰੰਭੀ ਗਈ ਰਾਹਤ ਮੁਹਿੰਮ ਤੋ ਪ੍ਰਭਾਵਿਤ ਹੋ ਕੇ ਅੱਜ ਹਰਿਆਣਾ ਤੋ ਮੁਸਲਿਮ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਆਗੂਆਂ ਦੀ ਅਗਵਾਈ ਹੇਠ ਮੁਸਲਿਮ ਪਰਿਵਾਰਾਂ ਵੱਲੋ ਪੰਜਾਬ ਦੇ ਹੜ੍ਹ ਪੀੜਤਾਂ ਦੀ ਸੱਚੇ ਦਿੱਲੋ ਸਾਰ ਲੈਣ ਅਤੇ ਆਪਣੀ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਹੋਇਆ ਜਰੂਰੀ ਵਸਤਾਂ ਨਾਲ ਭਰਿਆ ਇੱਕ ਟਰੱਕ ਰਾਰਤ ਸੇਵਾ ਕਾਰਜਾਂ ਲਈ ਸਾਨੂੰ ਭੇਟ ਕੀਤਾ। ਜੋ ਕਿ ਆਪਣੇ ਆਪ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ ਜੱਥੇ:ਨਿਮਾਣਾ, ਭਾਈ ਮਖੂ ਨੇ ਮੁਸਲਿਮ ਭਰਾਵਾਂ ਦੇ ਪ੍ਰਮੁੱਖ ਆਗੂਆਂ ਦੇ ਦਸਤਾਰਾਂ ਸਜਾ ਕੇ ਭਾਈਚਾਰਕ ਸਾਂਝ ਅਤੇ ਮੁਹੱਬਤ ਦਾ ਪੈਗਾਮ ਦਿੱਤਾ।
ਇਸ ਮੌਕੇ ਜਮੀਅਤ ਉਲੇਮਾ ਏ ਹਿੰਦ ਦੇ ਪ੍ਰਮੁੱਖ ਆਗੂ ਮੁਫਤੀ ਸਲੀਮ ਅਹਿਮਦ ਕਾਸਮੀ ਸਾਕਰਸ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਦੱਸਿਆ ਜਮੀਅਤ ਉਲੇਮਾ ਏ ਹਿੰਦ ਦੇ ਰਾਸ਼ਟਰੀ ਪ੍ਰਧਾਨ ਮੋਲਾਨਾ ਮਹਿਮੂਦ ਮਦਨੀ ਦੇ ਦਿਸ਼ਾ-ਨਿਰਦੇਸ਼ ਤੇ ਜਮੀਅਤ ਯੂਥ ਕਲੱਬ ਭਾਰਤ ਸਕਾਊਟ ਅਤੇ ਗਾਈਡ ਵਲੰਟੀਅਰ ਮੁਫਤੀ ਸਲੀਮ ਅਹਿਮਦ ਕਾਸਮੀ ਸਾਕਰਸ, ਮੁਫਤੀ ਮੁਹੰਮਦ ਆਰਿਫ ਦੀ ਦੇਖ ਰੇਖ ਹੇਠ ਲਗਭਗ 45 ਦਿਨਾਂ ਤੋਂ ਲੁਧਿਆਣਾ ਸੈਂਟਰ ਤੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਲਗਾਤਾਰ ਰੋਜ਼ਾਨਾ ਰਾਹਤ ਸਮੱਗਰੀ ਸੇਵਾ ਦੇ ਟਰੱਕ ਭੇਜੇ ਜਾ ਰਹੇ ਹਨ ਮੁਫਤੀ ਸਲੀਮ ਅਹਿਮਦ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਨਾਲ ਹੋਈ ਤਬਾਹੀ ਦਾ ਦਰਦ ਉਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ,ਖਾਸ ਕਰਕ ਹਰਿਆਣੇ ਵਿੱਚ ਵੱਸਣ ਵਾਲਾ ਮੁਸਲਿਮ ਭਾਈਚਾਰਾ ਇਸ ਸੰਕਟਮਈ ਘੜੀ ਵਿੱਚ ਪੰਜਾਬ ਦੇ ਭਰਾਵਾਂ ਨਾਲ ਪੂਰੀ ਤਰ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮੱਦਦ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।ਇਸੇ ਮਨੋਰਥ ਦੀ ਪੂਰਤੀ ਲਈ ਅੱਜ ਅਸੀ ਰਾਹਤ ਸਮੱਗਰੀ ਦਾ ਟਰੱਕ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ ਅਤੇ ਇਹ ਸਾਰਾ ਸਮਾਨ ਅਸੀ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ. ਤਰਨਜੀਤ ਸਿੰਘ ਨਿਮਾਣਾ, ਭਾਈ ਹਰਪ੍ਰੀਤ ਸਿੰਘ ਮਖੂ ਤੇ ਉਨ੍ਹਾਂ ਦੀ ਟੀਮ ਮੈਬਰਾਂ ਨੂੰ ਸੋਪਿਆ ਹੈ ਤਾਂ ਜੋ ਫਿਰੋਜ਼ਪੁਰ ਜਿਲੇ ਦੇ ਨਾਲ ਸਬੰਧਤ ਹੜ੍ਹ ਪੀੜਤਾਂ ਨੂੰ ਤਕਸੀਮ ਕੀਤਾ ਜਾ ਸਕੇ।
Leave a Reply