ਮਲੇਰਕੋਟਲਾ (ਸ਼ਹਿਬਾਜ਼ ਚੌਧਰੀ)
ਮਲੇਰਕੋਟਲਾ ਦੀ ਹੋਣਹਾਰ ਬੱਚੀ ਆਇਸ਼ਾ ਕਪੂਰ ਪੁੱਤਰੀ ਡਾਕਟਰ ਮੁਹੰਮਦ ਸਲਮਾਨ ਕਪੂਰ ਮੁੱਖ ਸੰਪਾਦਕ ਕਪੂਰ ਪੱਤ੍ਰਿਕਾ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਲੇਰਕੋਟਲੇ ਦਾ ਨਾਮ ਰੋਸ਼ਨ ਕੀਤਾ ਹੈ। ਆਇਸ਼ਾ ਕਪੂਰ ਨੇ ਬੀ.ਏ.ਐਲ.ਐਲ.ਬੀ ਦੇ ਚੌਥੇ ਸਮੈਸਟਰ ਵਿੱਚੋਂ 80% ਨੰਬਰ ਪ੍ਰਾਪਤ ਕਰਕੇ ਆਪਣੇ ਪਰਿਵਾਰ ਇਲਾਕੇ ਅਤੇ ਕਾਲਜ਼ ਦਾ ਨਾਮ ਰੋਸ਼ਨ ਕੀਤਾ ਹੈ। ਆਇਸ਼ਾ ਕਪੂਰ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੀ ਬੀ.ਏ.ਐਲ ਐਲ.ਬੀ ਪੰਜਵੇਂ ਸਮੈਸਟਰ ਦੀ ਵਿਦਿਆਰਥੀ ਹੈ। ਜਿਸ ਨੇ ਹਰ ਵਾਰ ਦੀ ਤਰ੍ਹ ਇਸ ਵਾਰ ਵੀ ਚੌਥੇ ਸਮੈਸਟਰ ਵਿੱਚੋਂ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧ ਰਹੀ ਹੈ।
ਇਸ ਸਬੰਧੀ ਜਦ ਬੇਟੀ ਆਈਸ਼ਾ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਂ ਆਪਣੇ ਦਾਦੂ ਪਾਪਾ ਤੇ ਪਾਪਾ ਜੀ ਦਾ ਸੁਪਨਾ ਜੱਜ ਬਣਕੇ ਪੂਰਾ ਕਰਨਾ ਚਾਹੁੰਦੀ ਹਾਂ, ਅਤੇ ਉਸ ਦੇ ਲਈ ਮੈਂ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੇ ਬਣਾਏ ਟੀਚੇ ਤੇ ਜਰੂਰ ਪਹੁੰਚਾਂਗੀ। ਇਸ ਸਬੰਧੀ ਆਇਸ਼ਾ ਕਪੂਰ ਦੇ ਪਿਤਾ ਡਾਕਟਰ ਸਲਮਾਨ ਕਪੂਰ ਅਤੇ ਮਾਤਾ ਅਮਨਾ ਕਪੂਰ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੀ ਬੱਚੀ ਤੇ ਮਾਣ ਹੈ ਤੇ ਮਾਣ ਹੈ ਅਤੇ ਅੱਲਾ ਦੇ ਰਹਿਮ ਸਦਕਾ ਸਾਡੀ ਬੱਚੀ ਜੱਜ ਬਣਨ ਦੇ ਮੁਕਾਮ ਤੱਕ ਜਰੂਰ ਪਹੁੰਚੇਗੀ। ਅਤੇ ਅਸੀਂ ਆਪਣੀ ਬੱਚੀ ਦਾ ਇਸ ਦੇ ਵਿੱਚ ਹਰ ਬਣਦਾ ਸਹਿਯੋਗ ਜਰੂਰ ਦੇਵਾਂਗੇ।
ਬੇਟੀ ਆਈਸ਼ਾ ਕਪੂਰ ਦੇ ਬੀ.ਏ.ਐਲ.ਐਲ.ਬੀ ਦੇ ਚੌਥੇ ਸਮੈਸਟਰ ਵਿੱਚੋਂ ਅੱਛੇ ਨੰਬਰ ਪ੍ਰਾਪਤ ਕਰਨ ਤੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ, ਸ਼੍ਰੀ ਸ਼ੈਰੀ ਕਲਸੀ ਐਕਟਿੰਗ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਸ੍ਰੀ ਸ਼ੌਕਤ ਅਹਿਮਦ ਪਾਰੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ, ਮਿਸ ਅਪਰਨਾ ਐਮਬੀ ਆਈ ਏ ਐਸ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ, ਸ਼੍ਰੀ ਵਿਨੀਤ ਕੁਮਾਰ ਆਈਏਐਸ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ, ਸ੍ਰੀ ਗਗਨ ਅਜੀਤ ਸਿੰਘ ਮਾਨਯੋਗ ਐਸ.ਐਸ.ਪੀ ਮਲੇਰਕੋਟਲਾ, ਸ੍ਰੀ ਗੁਰਮੀਤ ਕੁਮਾਰ ਬਾਂਸਲ ਐਸ.ਡੀ.ਐਮ ਮਲੇਰਕੋਟਲਾ, ਸ੍ਰੀ ਰਕੇਸ਼ ਪ੍ਰਕਾਸ਼ ਮਾਨਯੋਗ ਸਹਾਇਕ ਕਮਿਸ਼ਨਰ ਕਮ ਮੁੱਖ ਮੰਤਰੀ ਫੀਲਡ ਅਫਸਰ ਮਲੇਰਕੋਟਲਾ, ਮੁਹੰਮਦ ਓਵੈਸ ਸਾਹਿਬ ਚੇਅਰਮੈਨ ਪੰਜਾਬ ਵਕਫ ਬੋਰਡ, ਸਰਦਾਰ ਅਮਨਦੀਪ ਸਿੰਘ ਸੰਧੂ ਪੀਏ ਟੂ ਸਪੀਕਰ ਪੰਜਾਬ ਵਿਧਾਨ ਸਭਾ, ਸਰਦਾਰ ਬਲਜੀਤ ਸਿੰਘ ਐਸ ਐਚ ਓ ਥਾਣਾ ਸਿਟੀ ਵਨ ਮਲੇਰਕੋਟਲਾ, ਮੈਡਮ ਨਿਸ਼ਾਤ ਅਖ਼ਤਰ ਮਲੇਰਕੋਟਲਾ, ਸਰਦਾਰ ਸੁਨੀਲ ਸਿੰਘ ਕਪੂਰ ਸੀਸੀਪੀ ਮੁਖੀ, ਸ੍ਰੀ ਰਵਿੰਦਰ ਕਪੂਰ ਕੈਸ਼ੀਅਰ ਪੀਐਸਪੀਸੀਐਲ ਕੋਟਕਪੂਰਾ, ਮੁਹੰਮਦ ਆਜ਼ਮ ਦਾਰਾ ਪ੍ਰਧਾਨ ਵਪਾਰ ਉਦਯੋਗ ਅਤੇ ਵਾਈਸ ਪ੍ਰਧਾਨ ਮਾਈਨੋਰਟੀ ਵਿੰਗ ਪੰਜਾਬ, ਮੈਡਮ ਰਿਹਾਨਾ ਨਕਵੀ ਪ੍ਰਿੰਸੀਪਲ ਅਲ ਫਲਾਹ ਸੀਨੀਅਰ ਸੈਕੈਂਡਰੀ ਸਕੂਲ ਮਲੇਰਕੋਟਲਾ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਅਬਦੁਲ ਸਤਾਰ, ਰਾਸ਼ਨ ਡਿੱਪੂ ਫੈਡਰੇਸ਼ਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ,ਸਾਜਿਦ ਇਸਹਾਕ ਰਿਟਾਇਰਡ ਟੀਚਰ, ਜਤਿੰਦਰ ਸਿੰਘ ਸੰਧੂ ਕਨੇਡਾ, ਮੁਹੰਮਦ ਇਸਮਾਈਲ ਕਾਮਰੇਡ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ, ਮੁਹੰਮਦ ਸ਼ਕੀਲ ਨੰਦਨ, ਮੁਹੰਮਦ ਤਨਵੀਰ ਨੰਦਨ ਅਤੇ ਮੁਹੰਮਦ ਰਸ਼ੀਦ ਜਮਾਲਪੁਰਾ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਿਆਸੀ ਅਤੇ ਸਮਾਜਿਕ ਹਸਤੀਆਂ ਨੇ ਆਇਸ਼ਾ ਕਪੂਰ ਅਤੇ ਉਸਦੇ ਪਿਤਾ ਡਾਕਟਰ ਸਲਮਾਨ ਕਪੂਰ ਨੂੰ ਮੁਬਾਰਕਾਂ ਦਿੱਤੀਆਂ ਅਤੇ ਬੱਚੀ ਦੇ ਉਜਵਲ ਭਵਿੱਖ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
Leave a Reply